ਅਟਲ ਬਿਹਾਰੀ ਵਾਜਪਾਈ ਨੂੰ ਦਿੱਲੀ 'ਚ ਅੰਤਿਮ ਵਿਦਾਇਗੀ

ਭਾਰਤ ਰਤਨ ਅਤੇ ਤਿੰਨ ਵਾਰ ਮੁਲਕ ਦੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਦਾ ਦਿੱਲੀ ਦੇ 'ਰਾਸ਼ਟਰੀ ਸਮਰਿਤੀ ਸਥੱਲ' ਉੱਤੇ ਸਸਕਾਰ ਕਰ ਦਿੱਤਾ ਗਿਆ। ਵਾਜਪਾਈ ਨੂੰ ਉਨ੍ਹਾਂ ਦੀ ਮੂੰਹ ਬੋਲੀ ਧੀ ਨਮਿਤਾ ਭੱਟਾਚਾਰਜੀ ਨੇ ਅਗਨੀ ਦਿੱਤੀ.

93 ਸਾਲਾ ਵਾਜਪਾਈ ਦਾ 16 ਅਗਸਤ ਸ਼ਾਮ 5.05 ਵਜੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਚਲਾਣੇ ਉੱਤੇ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਗਿਆ ਹੈ।

ਵਾਜਪਾਈ ਦੀ ਦੇਹ ਨੂੰ ਉਨ੍ਹਾਂ ਦੇ ਕ੍ਰਿਸ਼ਨਾ ਮਾਰਗ ਘਰ ਵਿਚ ਰੱਖਿਆ ਗਿਆ ਸੀ ਅਤੇ 9 ਵਜੇ ਸਵੇਰੇ ਉਨ੍ਹਾਂ ਦੀ ਦੇਹ ਨੂੰ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ।

ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਮਰਹੂਮ ਆਗੂ ਦੇ ਜਨਾਜ਼ੇ ਵਿਚ ਸ਼ਾਮਲ ਸਨ। ਅਟਲ ਬਿਹਾਰੀ ਵਾਜਪਾਈ 'ਅਮਰ ਰਹੇ ਤੇ 'ਅਟਲ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ' ਦੇ ਨਾਅਰੇ ਵੀ ਲੱਗ ਰਹੇ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)