ਸਿੱਖ ਰੈਫਰੈਂਡਮ 2020 ਦੀ ਪੰਜਾਬ 'ਚ ਹਮਾਇਤ ਨਹੀਂ: ਭਗਵੰਤ ਮਾਨ: ਪ੍ਰੈਸ ਰਿਵਿਊ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਿੱਖ ਰੈਫਰੈਂਡਮ 2020 ਦਾ ਕੋਈ ਆਧਾਰ, ਜ਼ਰੂਰਤ ਅਤੇ ਹਮਾਇਤ ਨਹੀਂ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਬੇਰੁਜ਼ਗਾਰੀ, ਨਸ਼ਾ, ਹਵਾ ਦੇ ਪ੍ਰਦੂਸ਼ਣ, ਜ਼ਮੀਨੀ ਪਾਣੀ ਅਤੇ ਖ਼ਰਾਬ ਕਾਨੂੰਨ ਵਿਵਸਥਾ ਬਾਰੇ ਚਿੰਤਤ ਹਨ।

ਦਰਅਸਲ ਪੰਜਾਬ ਦੀ ਖ਼ੁਦਮੁਖਤਿਆਰੀ ਨੂੰ ਲੈ ਕੇ ਸਾਲ 2020 ਵਿੱਚ ਸਿੱਖ ਰੈਫਰੈਂਡਮ 2020 ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ:

3.1 ਕਰੋੜ ਪਰਵਾਸੀ ਭਾਰਤੀ ਕਰ ਸਕਣਗੇ ਪ੍ਰੌਕਸੀ ਵੋਟ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫੌਜੀਆਂ ਦੀ ਤਰਜ਼ 'ਤੇ ਪਰਵਾਸੀ ਭਾਰਤੀਆਂ ਨੂੰ 'ਪ੍ਰੌਕਸੀ ਵੋਟ' ਦਾ ਹੱਕ ਦੇਣ ਵਾਲਾ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ।

ਲੋਕ ਪ੍ਰਤੀਨਿਧਤਾ (ਸੋਧ) ਬਿੱਲ 2017 ਨੂੰ ਬਹਿਸ 'ਤੇ ਪਾਸ ਕਰਨ ਲਈ ਪੇਸ਼ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਵਿਵਸਥਾ ਨਾਲ ਪਰਵਾਸੀ ਭਾਰਤੀ (ਐਨਆਰਆਈਜ਼) ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਵਿੱਚ ਮਦਦ ਮਿਲੇਗੀ।

ਉਸ ਦੇ ਤਹਿਤ ਪਰਵਾਸੀ ਭਾਰਤੀ ਹੁਣ ਉਨ੍ਹਾਂ ਹਲਕਿਆਂ ਵਿੱਚ ਜਿੱਥੇ ਉਨ੍ਹਾਂ ਨੇ ਆਪਣੀ ਵੋਟ ਰਜਿਸਟਰ ਕਰਵਾਈ ਹੈ, ਆਪਣੀ ਵੋਟ ਪਾਉਣ ਲਈ ਆਪਣੀ ਥਾਂ 'ਤੇ ਕੋਈ ਹੋਰ ਪ੍ਰੌਕਸੀ ਵੋਟਰ ਨਿਯੁਕਤ ਕਰ ਸਕਣਗੇ।

ਇਹ ਵੀ ਪੜ੍ਹੋ:

ਜਥੇਦਾਰ ਨੇ ਪੁਲਿਸ ਤਸ਼ੱਦਦ ਦੇ ਸ਼ਿਕਾਰ ਪੀੜਤ ਸਿੱਖ ਨੌਜਵਾਨਾਂ ਦੀ ਲਈ ਸਾਰ

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪੁਲਿਸ ਤਸ਼ੱਦਦ ਦੇ ਸ਼ਿਕਾਰ ਨੌਜਵਾਨਾਂ ਦੀ ਸਾਰ ਲਈ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੇ ਰਿਪੋਰਟ ਦੇ ਆਧਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਹਾਲਾਂਕਿ ਸਨੌਰ ਪੁਲਿਸ ਵੱਲੋਂ 7 ਨੌਜਵਾਨਾਂ 'ਤੇ ਤਸ਼ੱਦਦ ਦੇ ਮਾਮਲੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ ਨੇ ਕੇਸ ਵੀ ਦਰਜ ਕੀਤਾ ਹੈ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪਹਿਲਾਂ ਹੀ ਅਦਾਲਤੀ ਆਦੇਸ਼ ਦੇ ਦਿੱਤੇ ਹਨ।

ਬੱਚੇ ਦੋ ਰੋਣ ਕਾਰਨ ਹਿੰਦੁਸਤਾਨੀ ਪਰਿਵਾਰ ਜਹਾਜ਼ 'ਚੋਂਉਤਾਰਿਆ

ਟਾਈਮਜ਼ ਆਫ ਇੰਡੀਆ ਦੀ ਮੁਤਾਬਕ ਬ੍ਰਿਟਿਸ਼ ਏਅਰਵੇਜ਼ ਨੇ ਬੱਚੇ ਦੇ ਰੋਣ ਕਾਰਨ ਹਿੰਦੁਸਤਾਨੀ ਪਰਿਵਾਰ ਨੂੰ ਜਹਾਜ਼ 'ਚੋਂ ਉਤਾਰ ਦਿੱਤਾ।

ਇਸ ਤੋਂ ਬਾਅਦ ਭਾਰਤੀਆਂ ਬ੍ਰਿਟਿਸ਼ ਏਅਰਵੇਜ਼ ਨੂੰ ਬਾਈਕਾਟ ਕਰਨ ਦੀ ਧਮਕੀਆਂ ਦੇ ਰਹੇ ਹਨ।

ਖ਼ਬਰ ਮੁਤਾਬਕ ਬੱਚੇ ਦੇ ਪਿਤਾ ਏਪੀ ਪਾਠਕ ਨੇ ਬ੍ਰਿਟਿਸ਼ ਏਅਰਵੇਜ਼ 'ਤੇ "ਅਪਮਾਨ ਅਤੇ ਨਸਲੀ ਵਿਤਕਰੇ" ਦੇ ਇਲਜ਼ਾਮ ਲਗਾਏ ਹਨ ਉਨ੍ਹਾਂ ਨੇ ਕਿਹਾ ਕਿ ਇੱਕ ਕ੍ਰਿਊ ਮੈਂਬਰ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਤਿੰਨ ਸਾਲਾ ਪੁੱਤਰ ਰੋਣ ਤੋਂ ਚੁੱਪ ਨਹੀਂ ਹੁੰਦਾ ਤਾਂ ਉਹ ਉਸ ਨੂੰ ਖਿੜਕੀ 'ਤੋਂ ਬਾਹਰ ਸੁੱਟ ਦੇਣ।

ਹਾਲਾਂਕਿ ਬ੍ਰਿਟਿਸ਼ ਏਅਰਵੇਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਿਾਵਾਰ ਨੂੰ ਕਈ ਵਾਰ ਬੈਠ ਕੇ ਸੀਟ ਬੈਲਟ ਲਗਾਉਣ ਲਈ ਕਿਹਾ ਕਿਉਂਕਿ ਇਸ ਨਾਲ ਉਡਾਣ 'ਚ ਦੇਰੀ ਹੋ ਰਹੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)