ਯਮਨ 'ਚ 7 ਸਾਲਾਂ ਤੋਂ ਖੇਡੀ ਜਾ ਰਹੀ ਖ਼ੂਨ ਦੀ ਹੋਲੀ ਦੇ ਕਾਰਨ

ਯਮਨ ਦੇ ਉੱਤਰੀ ਇਲਾਕੇ ਵਿਚ ਸਾਊਦੀ ਗਠਜੋੜ ਦੇ ਹਵਾਈ ਹਮਲੇ ਵਿਚ 29 ਬੱਚਿਆਂ ਦੇ ਮਾਰੇ ਜਾਣ ਅਤੇ 30 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਰਨ ਵਾਲਿਆਂ ਵਿਚ ਬਹੁਗਿਣਤੀ ਸਕੂਲੀ ਬੱਚਿਆਂ ਦੀ ਦੱਸੀ ਜਾ ਰਹੀ ਹੈ। ਇਹ ਤਾਜ਼ਾ ਅੰਕੜੇ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਜਾਰੀ ਕੀਤਾ ਹੈ।

ਜਦੋਂ ਬੱਚਿਆਂ ਦੀ ਭਰੀ ਬੱਸ ਉੱਤੇ ਹਮਲਾ ਹੋਇਆ, ਇਹ ਸੱਦਾਅ ਸੂਬੇ ਦੀ ਧਾਹੇਨ ਮਾਰਕੀਟ ਵਿਚੋਂ ਜਾ ਰਹੀ ਸੀ।

ਹੌਤੀ ਬਾਗੀ ਲਹਿਰ ਦੇ ਸਿਹਤ ਮੰਤਰਾਲੇ ਨੇ ਹਮਲੇ ਵਿਚ 43 ਬੱਚਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ 61 ਜਣਿਆਂ ਦੇ ਜਖ਼ਮੀ ਹੋਣ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਰੈੱਡ ਕਰਾਸ ਨੇ ਕਿਹਾ ਹੈ ਕਿ ਹਮਲੇ ਦੇ ਪੀੜਤਾਂ ਵਿਚ ਜ਼ਿਆਦਾਤਰ ਦੀ ਉਮਰ 10 ਸਾਲ ਤੋਂ ਘੱਟ ਹੈ।

ਇਹ ਵੀ ਪੜ੍ਹੋ:

ਹੌਤੀ ਬਾਗੀਆਂ ਖ਼ਿਲਾਫ਼ ਜੰਗ ਵਿਚ ਯਮਨ ਸਰਕਾਰ ਦਾ ਸਾਥ ਦੇਣ ਵਾਲੇ ਸਾਊਦੀ ਗਠਜੋੜ ਨੇ ਹਮਲੇ ਨੂੰ ਵਾਜਬ ਕਰਾਰ ਦਿੱਤਾ ਹੈ।

ਗਠਜੋੜ ਨੇ ਕਿਹਾ ਹੈ ਕਿ ਉਸ ਨੇ ਕਦੇ ਵੀ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾਂ ਨਹੀਂ ਬਣਾਇਆ। ਪਰ ਮਨੁੱਖੀ ਅਧਿਕਾਰ ਕਾਰਕੁਨ ਸਕੂਲਾਂ, ਬਾਜ਼ਾਰਾਂ ਤੇ ਹਸਪਤਾਲਾਂ ਉੱਤੇ ਹਮਲੇ ਹੋਣ ਦੇ ਇਲਜ਼ਾਮ ਲਗਾ ਰਹੇ ਹਨ।

ਯਮਨ ਦੀ ਲੜਾਈ ਦੀ ਵਜ੍ਹਾ

ਯਮਨ ਦੇ ਸੰਘਰਸ਼ ਦੀਆਂ ਜੜ੍ਹਾਂ ਸਾਲ 2011 'ਚ ਹੋਈ ਅਰਬ ਕ੍ਰਾਂਤੀ 'ਚ ਲੱਭੀਆਂ ਜਾ ਸਕਦੀਆਂ ਹਨ।

ਇਸੇ ਅਰਬ ਕ੍ਰਾਂਤੀ ਦੀ ਲਹਿਰ ਦੌਰਾਨ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਨੂੰ ਸਿਆਸਤ ਛੱਡਣੀ ਪਈ ਅਤੇ ਯਮਨ ਦੀ ਕਮਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਅਬਦ ਰੱਬੂ ਮੰਸੂਰ ਹਾਦੀ ਦੇ ਹੱਥ 'ਚ ਆ ਗਈ।

ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਸੱਤਾ 'ਚ ਬਦਲਾਅ ਨਾਲ ਸਿਆਸੀ ਸਥਿਰਤਾ ਵਧੇਗੀ ਪਰ ਹਕੀਕਤ 'ਚ ਇਹ ਨਕਾਮ ਰਿਹਾ।

ਇਸ ਦੇ ਨਾਲ ਹੀ ਯਮਨ 'ਚ ਸਿਆਸੀ ਸੰਘਰਸ਼ ਸ਼ੁਰੂ ਹੋ ਗਿਆ ਜਿਸ 'ਚ ਇੱਕ ਪਾਸੇ ਸਾਬਕਾ ਰਾਸ਼ਟਰਪਤੀ ਸਾਲੇਹ ਦੀ ਫੌਜ ਸੀ ਤੇ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਹਾਦੀ ਦੀ ਫੌਜ।

ਇੱਕ ਮੋਰਚਾ ਹੌਤੀ ਬਾਗ਼ੀਆਂ ਨੇ ਵੀ ਖੋਲ ਰੱਖਿਆ ਸੀ।

ਯਮਨ 'ਤੇ 30 ਸਾਲ ਤਕ ਹਕੂਮਤ ਕਰਨ ਵਾਲੇ ਸਾਲੇਹ ਨੇ ਬਾਅਦ ਵਿੱਚ ਰਾਸ਼ਟਪਤੀ ਹਾਦੀ ਨੂੰ ਯਮਨ ਦੀ ਰਾਜਧਾਨੀ ਰਿਆਦ ਤੋਂ ਹਟਾਉਣ ਲਈ ਹੂਥੀ ਬਾਗੀਆਂ ਨਾਲ ਹੱਥ ਮਿਲਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)