ਕੀ ਸੀ ਪੰਜਾਬ ਦਾ ਪੀਸੀਐੱਸ ਭਰਤੀ ਘੋਟਾਲਾ?

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਉਰਫ ਰਵੀ ਸਿੱਧੂ ਨੂੰ ਪੈਸੇ ਲੈ ਕੇ ਭਰਤੀਆਂ ਕਰਨ ਦੇ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਿੱਧੂ ਨੂੰ ਇੱਕ ਕਰੋੜ ਰੁਪਏ ਜੁਰਮਾਨਾ ਵੀ ਲੱਗਿਆ ਹੈ ਅਤੇ ਜੁਰਮਾਨਾ ਨਾ ਭਰਨ 'ਤੇ ਇੱਕ ਸਾਲ ਦੀ ਹੋਰ ਸਜ਼ਾ ਭੁਗਤਣੀ ਪਵੇਗੀ।

ਸਿੱਧੂ ਹੁਣ ਜੇਲ੍ਹ ਵਿੱਚ 58 ਮਹੀਨੇ ਹੋਰ ਹਵਾ ਖਾਏਗਾ। ਖ਼ਬਰਾਂ ਇਹ ਵੀ ਹਨ ਕਿ ਰਵੀ ਸਿੱਧੂ ਫਰਿਆਦ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾ ਸਕਦਾ ਹੈ।

PPSC ਘੋਟਾਲਾ ਕੀ ਹੈ?

ਇਹ 15 ਸਾਲ ਪੁਰਾਣਾ ਮਾਮਲਾ ਹੈ। ਸਿੱਧੂ ਲੱਖਾਂ ਰੁਪਏ ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਦੀਆਂ ਨੌਕਰੀਆਂ ਵੇਚਦਾ ਸੀ।

ਸਿੱਧੂ ਦੇ ਲਾਕਰਾਂ ਵਿੱਚੋਂ ਕਰੋੜਾਂ ਰੁਪਏ ਬਰਾਮਦ ਹੋਏ ਸਨ।

ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਅਗਵਾਈ ਹੇਠਲੀ 2002-2007 ਵਾਲੀ ਸਰਕਾਰ ਵਿੱਚ ਮਾਮਲਾ ਦਰਜ ਹੋਇਆ ਸੀ।

25 ਮਾਰਚ 2002 ਵਿੱਚ ਰਵੀ ਸਿੱਧੂ ਖ਼ਿਲਾਫ਼ ਮੁਹਾਲੀ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਖਰੜ ਅਤੇ ਰੂਪਨਗਰ ਦੀਆਂ ਅਦਾਲਤਾਂ ਵਿੱਚ ਇਹ ਕੇਸ ਚੱਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)