You’re viewing a text-only version of this website that uses less data. View the main version of the website including all images and videos.
ਕੀ ਕੁੜੀਆਂ ਦਾ 'ਸੋਹਣਾ' ਹੋਣਾ ਵੀ ਉਪਲੱਬਧੀ ਹੁੰਦਾ ਹੈ
ਕੀ ਸ਼ਕਲ ਸੂਰਤ ਤੋਂ 'ਸੋਹਣਾ' ਹੋਣਾ ਕਿਸੇ ਦੀ ਪ੍ਰਾਪਤੀ ਹੋ ਸਕਦੀ ਹੈ। 'ਸੋਹਣੀਆਂ ਕੁੜੀਆਂ' ਨੂੰ 'ਕਾਮਯਾਬ ਵਿਅਕਤੀਆਂ' ਦੀਆਂ ਸੂਚੀ ਵਿਚ ਰੱਖਣਾ ਕਿੰਨਾ ਜਾਇਜ ਹੈ।
ਭਾਰਤ ਵਿਚ ਰਿਸ਼ਤੇ ਕਰਵਾਉਣ ਵਾਲੀ ਇੱਕ ਕੰਪਨੀ ਨੇ ਅਜਿਹਾ ਹੀ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਜਨਤਕ ਤੌਰ ਉੱਤੇ ਮਾਫ਼ੀ ਮੰਗਣੀ ਪਈ।
ਅਸਲ ਵਿਚ ਇਸ ਕੰਪਨੀ ਨੇ ਇੱਕ ਸਮਾਗਮ ਲਈ ਇਸ਼ਤਿਹਾਰ ਦਿੱਤਾ ਸੀ। ਜਿਸ ਰਾਹੀ ਉਹ ਬਹੁਤ 'ਕਾਮਯਾਬ ਨੌਜਵਾਨਾਂ' ਅਤੇ 'ਅਮੀਰ ਪਰਿਵਾਰਾਂ' ਨੂੰ ਇੱਕ ਮੰਚ ਉੱਤੇ ਲਿਆਉਣਾ ਚਾਹੁੰਦੀ ਸੀ।
ਇਹ ਇਸ਼ਤਿਹਾਰ ਇੱਕ ਰੋਜ਼ਾਨਾਂ ਕੌਮੀ ਅਖ਼ਬਾਰ ਦੇ ਪਹਿਲੇ ਪੰਨੇ 'ਤੇ ਛਾਪਵਾਇਆ ਗਿਆ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਇਹ ਵੀ ਪੜ੍ਹੋ:
ਜਿੱਥੇ ਅਜੇ ਵੀ ਅਰੇਂਜ ਮੈਰਿਜ (ਪਰਿਵਾਰ ਦੀ ਮਰਜ਼ੀ ਨਾਲ ਵਿਆਹ ਕਰਵਾਉਣ) ਦਾ ਰਿਵਾਜ ਹੈ, ਉੱਥੇ ਵਿਆਹ ਕਰਵਾਉਣ ਵਾਲੀਆਂ ਏਜੰਸੀਆਂ ਲਈ ਅਜਿਹੇ ਪ੍ਰੋਗਰਾਮ ਕਰਵਾਉਣਾ ਇੱਕ ਆਮ ਗੱਲ ਹੈ।
ਇਸ ਇਸ਼ਤਿਹਾਰ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਵਿਚ ਕਾਮਯਾਬ ਨੌਜਵਾਨ, ਉੱਦਮੀ, ਪ੍ਰੋਫੈਸ਼ਨਲਜ਼, ਟੌਪ ਦੀਆਂ ਯੂਨੀਵਰਸਟੀਆਂ ਤੋਂ ਗ੍ਰੈਜੂਏਟ ਆਦਿ ਸ਼੍ਰੇਣੀਆਂ ਬਣਾਈਆਂ ਗਈਆਂ ਸਨ। ਪਰ ਇਸਦੇ ਨਾਲ ਇੱਕ ਸ਼੍ਰੇਣੀ 'ਸੋਹਣੀਆਂ ਕੁੜੀਆਂ' ਦੀ ਵੀ ਬਣਾਈ ਗਈ ਸੀ।
ਬੁੱਧਵਾਰ ਨੂੰ ਇਸ ਇਸ਼ਤਿਹਾਰ ਦੇ ਛਪਣ ਤੋਂ ਬਾਅਦ ਲੋਕਾਂ ਨੇ 'ਸੋਹਣੇਪਣ' ਨੂੰ ਪ੍ਰਾਪਤੀ ਵਾਲੀ ਸ਼੍ਰੇਣੀ ਵਿਚ ਸ਼ਾਮਲ ਕਰਨ ਦੀ ਨਿਖੇਧੀ ਕੀਤੀ। ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਨੂੰ ''ਸੈਕਸਿਸਟ'' (ਲਿੰਗਵਾਦੀ), ''ਕਲਾਸਿਸਟ'' (ਉੱਚ ਸ਼੍ਰੇਣੀ) ਅਤੇ ਐਲੀਟਿਜ਼ਮ'' (ਸ਼੍ਰੇਸ਼ਟ ਵਰਗ) ਵਿਚ ਗ੍ਰਸਿਆ ਹੋਣਾ ਦੱਸਿਆ।
ਸਭ ਤੋਂ ਵੱਧ ਵਿਰੋਧ ਇਸਦਾ ''ਸੋਹਣੀਆਂ ਕੁੜੀਆਂ'' ਨੂੰ ''ਸਫ਼ਲਤਾ ਹਾਸਲ ਕਰਨ ਵਾਲੇ ਨੌਜਨਾਵਾਂ'' ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ 'ਤੇ ਹੋ ਰਿਹਾ ਹੈ।
ਬਹੁਤ ਸਾਰੇ ਟਵਿੱਟਰ ਯੂਜ਼ਰਜ਼ ਨੇ ਹਿੰਦੂ ਅਖ਼ਬਾਰ ਵੱਲੋਂ ਇਸ਼ਤਿਹਾਰ ਛਾਪਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ।
ਕੰਪਨੀ, ਜਿਸ ਨੂੰ 'ਯੰਗ ਅਚੀਵਰਜ਼ ਮੈਟਰੀਮੋਨੀ'' ਕਿਹਾ ਜਾਂਦਾ ਹੈ, ਉਸ ਨੇ ਵੀਰਵਾਰ ਦੀ ਅਖ਼ਬਾਰ ਵਿੱਚ ਇਸ ਹਵਾਲੇ ਨਾਲ ਮੁਆਫ਼ੀ ਮੰਗੀ ਕਿ ਉਨ੍ਹਾਂ ਨੇ ''ਇਤਰਾਜ਼ਯੋਗ ਭਾਸ਼ਾ'' ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ''ਅਣਜਾਣੇ ਵਿੱਚ ਦਿੱਤਾ ਗਿਆ'' ਇਸ਼ਤਿਹਾਰ ਸੀ।
ਬੀਬੀਸੀ ਨੇ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।
''ਦਿ ਯੰਗ ਅਚੀਵਰਜ਼ ਮੈਟਰੀਮੋਨੀ ਮੀਟ'' ਪ੍ਰੋਗਰਾਮ 12 ਅਗਸਤ ਨੂੰ ਬੈਂਗਲੌਰ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:
ਬਹੁਤ ਸਾਰੀਆਂ ਮੈਟਰੀਮੋਨੀਅਲ ਸਰਵਿਸਿਜ਼ ਦੇਸ ਭਰ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦੀਆਂ ਹਨ, ਜਿੱਥੇ ਇੱਕੋ ਜਿਹੀ ਸੋਚ ਵਾਲੇ ਸ਼ਖ਼ਸ ਇਕੱਠੇ ਕੀਤੇ ਜਾਂਦੇ ਹਨ।
ਬਹੁਤ ਸਾਰੀਆਂ ਭਾਰਤੀ ਅਖ਼ਬਾਰਾਂ ਅਜਿਹੇ ਇਸ਼ਤਿਹਾਰਾਂ ਲਈ ਇੱਕ ਵੱਖਰਾ ਸੈਕਸ਼ਨ ਰੱਖਦੀਆਂ ਹਨ, ਜੋ ਅਰੇਂਜ ਮੈਰਿਜ ਕਰਵਾਉਣ ਵਾਲਿਆਂ ਲਈ ਇੱਕ ਤਰ੍ਹਾਂ ਦੀ ਸਹੂਲਤ ਹੈ।