ਪ੍ਰੈੱਸ ਰਿਵੀਊ: ਪੰਜਾਬ ਸਰਕਾਰ ਗਾਣਿਆ 'ਤੇ ਬੈਨ ਲਗਾਉਣ ਲਈ ਕਾਨੂੰਨ ਨਹੀਂ ਬਣਾ ਸਕਦੀ - ਐਡਵੋਕੇਟ ਜਨਰਲ

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦਾ ਕਹਿਣਾ ਹੈ ਕਿ ਗਾਣਿਆਂ 'ਤੇ ਬੈਨ ਲਗਾਉਣ ਲਈ ਪੰਜਾਬ ਕਾਨੂੰਨ ਨਹੀਂ ਬਣਾ ਸਕਦਾ।

ਏਜੀ ਦਾ ਕਹਿਣਾ ਹੈ ਕਿ ਕੇਂਦਰ ਦੇ ਕਾਨੂੰਨ ਅਧੀਨ ਹੀ ਸੂਬਾ ਆਪਣੀ ਕੋਈ ਪਾਲਿਸੀ ਬਣਾ ਸਕਦਾ ਹੈ ਪਰ ਗਾਣਿਆਂ 'ਤੇ ਬੈਨ ਨਹੀਂ ਲਗਾ ਸਕਦਾ।

ਅਤੁਲ ਨੰਦਾ ਦਾ ਕਹਿਣਾ ਹੈ ਕਿ ਸੈਕਸ਼ਨ 13 ਦਾ ਕੇਂਦਰੀ ਕਾਨੂੰਨ ਤਹਿਤ ਡਿਸਟਰਿਕਟ ਮੈਜੀਸਟਰੇਟ ਨੂੰ ਉਨ੍ਹਾਂ ਫ਼ਿਲਮਾਂ 'ਤੇ ਬੈਨ ਲਾਉਣ ਦੀ ਇਜਾਜ਼ਤ ਦਿੰਦਾ ਹੈ ਜਿਹੜੀਆਂ ਲੋਕ ਹਿੱਤਾਂ ਨੂੰ ਠੇਸ ਪਹੁੰਚਾਉਂਦੀਆਂ ਹੋਣ ਪਰ ਇਸ ਐਕਟ ਹੇਠ ਗਾਣਿਆਂ ਨੂੰ ਬੇਨ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੱਚਰ ਅਤੇ ਭੜਕਾਊ ਗਾਇਕੀ 'ਤੇ ਨਕੇਲ ਕੱਸਣ ਲਈ 'ਪੰਜਾਬ ਸੱਭਿਆਚਾਰ ਕਮਿਸ਼ਨ' ਦਾ ਐਲਾਨ ਕੀਤਾ ਸੀ ਜਿਹੜਾ ਅਜਿਹਾ ਗਾਣਿਆਂ 'ਤੇ ਨਜ਼ਰ ਰੱਖੇਗਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ 'ਸਵੱਛਤਾ ਅਭਿਆਨ' ਦੇ ਤਹਿਤ ਹੁਣ ਸਕੂਲਾਂ ਵਿੱਚ ਬੱਚਿਆਂ ਦੇ ਮੁਫ਼ਤ ਵਿੱਚ ਵਾਲ ਕੱਟੇ ਜਾਣਗੇ।

ਅਹਿਮਦਾਬਾਦ ਐਮਸੀ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਉਹ ਪੂਰੇ ਸ਼ਹਿਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੇ ਫ੍ਰੀ ਹੇਅਰਕੱਟ ਕਰਨਗੇ।

372 ਸਕੂਲਾਂ ਦੇ ਇੱਕ ਲੱਖ 24 ਹਜ਼ਾਰ ਬੱਚਿਆਂ ਨੂੰ ਅਗਲੇ ਇੱਕ ਮਹੀਨੇ ਦੇ ਅੰਦਰ ਇਸ ਯੋਜਨਾ ਦਾ ਲਾਭ ਮਿਲੇਗਾ। ਏਐਮਸੀ ਸਕੂਲ ਬੋਰਡ ਵੱਲੋਂ ਪੂਣੇ ਦੇ ਬਿਊਟੀ ਸਕੂਲ, ਇੰਟਰਨੈਸ਼ਲ ਸਕੂਲ ਆਫ਼ ਅਸਥੈਟੀਕਸ ਅਤੇ ਸਪਾ ਨਾਲ ਇੱਕ ਸਾਲ ਦਾ ਕਾਂਟਰੈਕਟ ਸਾਈਨ ਕਰ ਲਿਆ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਰਨਾਟਕ ਵਿੱਚ ਇੱਕ ਹੋਰ ਸ਼ਖ਼ਸ ਮੌਬ ਲੀਚਿੰਗ ਦਾ ਸ਼ਿਕਾਰ ਹੋਇਆ ਹੈ।

ਬੱਚਾ ਚੋਰੀ ਕਰਨ ਦੇ ਸ਼ੱਕ ਤਹਿਤ ਮੁਰਕੀ ਪਿੰਡ ਦੇ ਲੋਕਾਂ ਨੇ 27 ਸਾਲਾ ਆਜ਼ਮ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਦੀ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਮੌਤ ਹੋ ਗਈ।

ਆਜ਼ਮ ਨਾਲ ਉਸਦੇ ਦੋ ਸਾਥੀ ਹੋਰ ਵੀ ਸਨ ਜਿਹੜੇ ਜ਼ਖਮੀ ਹੋ ਗਏ। ਪਿੰਡ ਦੇ ਲੋਕਾਂ ਨੇ ਇਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਪੱਥਰਬਾਜ਼ੀ ਕੀਤੀ।

ਆਜ਼ਮ ਅਤੇ ਸਲਮਾਨ ਹੈਦਰਾਬਾਦ ਦੇ ਰਹਿਣ ਵਾਲੇ ਹਨ ਜਦਕਿ ਸਲਾਹਮ ਕਤਰ ਤੋਂ ਹੈ ਜਿਹੜੇ ਕਿ ਆਪਣੇ ਦੋਸਤ ਬਸ਼ੀਰ ਨੂੰ ਮਿਲਣ ਉਸਦੇ ਘਰ ਆਏ ਸਨ।

ਹੈਦਰਾਬਾਦ ਵਾਪਿਸ ਜਾਂਦੇ ਸਮੇਂ ਸਲਾਹਮ ਨੂੰ ਕੁਝ ਬੱਚੇ ਦਿਖੇ ਜਿਨ੍ਹਾਂ ਨੂੰ ਉਨ੍ਹਾਂ ਨੇ ਕਤਰ ਤੋਂ ਲਿਆਂਦੀਆਂ ਚਾਕਲੇਟਾਂ ਆਫ਼ਰ ਕੀਤੀਆਂ।

ਬੱਚਿਆਂ ਨੇ ਅਜੀਬ ਰੈਪਰ ਦੇਖ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਨੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਪਿਡਾਂ ਨੂੰ ਨਸ਼ਾ ਮੁਕਤ ਐਲਾਨਿਆ ਹੈ।

ਸ਼ਨੀਵਾਰ ਇੱਕ ਸਮਾਗਮ ਦੌਰਾਨ ਸਰਹੱਦੀ ਪਿੰਡ ਕਲੰਜਰ ਉੱਤਰ, ਮਸਤਗੜ੍ਹ ਅਤੇ ਮਾਨਵਾ ਨੂੰ ਨਸ਼ਾ ਮੁਕਤ ਐਲਾਨਿਆ। ਇਨ੍ਹਾਂ ਪਿੰਡਾ ਵਿੱਚ ਸਿਰਫ਼ ਇੱਕ ਹੀ ਨਸ਼ੇ ਦਾ ਆਦਿ ਪਾਇਆ ਗਿਆ ਜਿਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਪਿੰਡ ਦੂਜੇ ਪਿੰਡ ਲਈ ਪ੍ਰੇਰਨਾ ਬਣੇ ਹਨ। ਇੱਥੋਂ ਦੇ ਨੌਜਵਾਨਾਂ ਨੂੰ ਆਰਮੀ ਅਤੇ ਪੈਰਾਮਿਲਟਰੀ ਫੋਰਸਸ ਵਿੱਚ ਭਰਤੀ ਹੋਣ ਲਈ ਸਿਖਲਾਈ ਦੇਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)