ਕਸ਼ਮੀਰੀ ਆਈਏਐੱਸ ਅਫਸਰ ਦੇ 'ਰੇਪਿਸਤਾਨ' ਬਾਰੇ ਟਵੀਟ 'ਤੇ ਬਵਾਲ

ਭਾਰਤ-ਸ਼ਾਸਤ ਜੰਮੂ-ਕਸ਼ਮੀਰ ਦੇ ਇੱਕ ਆਈਏਐੱਸ ਅਫ਼ਸਰ ਨੂੰ ਇੱਕ ਟਵੀਟ ਕਾਰਨ ਸਰਕਾਰ ਵੱਸੋਂ ਨੋਟਿਸ ਜਾਰੀ ਹੋਇਆ ਹੈ।

2009 ਦੇ ਆਈਏਐੱਸ ਪ੍ਰੀਖਿਆ ਦੇ ਟਾਪਰ ਸ਼ਾਹ ਫੈਸਲ ਨੂੰ ਜੰਮੂ-ਕਸ਼ਮੀਰ ਸਰਕਾਰ ਨੇ ਨੋਟਿਸ ਜਾਰੀ ਕਰਕੇ 15 ਦਿਨਾਂ ਵਿੱਚ ਜਵਾਬ ਮੰਗਿਆ ਹੈ। ਇਹ ਕਾਰਵਾਈ ਕੇਂਦਰ ਸਰਕਾਰ ਦੇ ਨਿਰਦੇਸ਼ 'ਤੇ ਕੀਤੀ ਗਈ ਹੈ।

22 ਅਪ੍ਰੈਲ ਨੂੰ ਸ਼ਾਹ ਫੈਸਲ ਨੇ ਭਾਰਤ ਵਿੱਚ ਹੁੰਦੇ ਰੇਪ ਅਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਖਿਲਾਫ਼ ਟਵੀਟ ਕੀਤਾ, "ਪਿਤਾਪੁਰਖੀ+ਅਨਪੜ੍ਹਤਾ+ਸ਼ਰਾਬ+ਪੋਰਨ+ਤਕਨੀਕ+ਅਰਾਜਕਤਾ=ਰੇਪਿਸਤਾਨ"

ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸਰਵਿਸ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਜੰਮੂ-ਕਸ਼ਮੀਰ ਸਰਕਾਰ ਨੂੰ ਫੈਜ਼ਲ ਖਿਲਾਫ਼ ਕਾਰਵਾਈ ਕਰਨ ਲਈ ਕਿਹਾ।

ਇਸ ਨੋਟਿਸ ਤੋਂ ਬਾਅਦ ਫੈਸਲ ਨੇ ਟਵੀਟ ਕੀਤਾ, "ਮੇਰੇ ਬੌਸ ਵੱਲੋਂ ਪ੍ਰੇਮ-ਪੱਤਰ ਆਇਆ ਹੈ ਕਿਉਂਕਿ ਮੈਂ ਦੱਖਣੀ-ਏਸ਼ੀਆ ਵਿੱਚ ਰੇਪ-ਕਲਚਰ ਖਿਲਾਫ਼ ਟਵੀਟ ਕੀਤਾ ਸੀ। ਦੁਖ ਦੀ ਗੱਲ ਇਹ ਹੈ ਕਿ ਜਮਹੂਰੀ ਭਾਰਤ ਵਿੱਚ ਸਰਵਿਸ ਨਿਯਮਾਂ ਦੀ ਵਰਤੋਂ ਸੁਚੇਤ ਲੋਕਾਂ ਦੀ ਆਜ਼ਾਦੀ ਖੋਹਣ ਲਈ ਕੀਤੀ ਜਾਂਦੀ ਹੈ। ਮੈਂ ਇਸ ਵੇਲੇ ਨਿਯਮਾਂ ਵਿੱਚ ਬਦਲਾਅ ਦੀ ਲੋੜ 'ਤੇ ਜ਼ੋਰ ਦਿੰਦਿਆਂ ਇਹ ਸ਼ੇਅਰ ਕਰ ਰਿਹਾ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)