You’re viewing a text-only version of this website that uses less data. View the main version of the website including all images and videos.
ਅਰੂਸਾ ਆਲਮ ਦੀ ਪੰਜਾਬ ਸਕੱਤਰੇਤ 'ਚ ਮੌਜੂਦਗੀ ਦੀ ਰਾਅ ਕਰੇ ਜਾਂਚ: ਸਵਾਮੀ
ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਪਾਕਿਸਤਾਨੀ ਪੱਤਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਦੀ ਪੰਜਾਬ ਸਕੱਤਰੇਤ 'ਚ ਕਥਿਤ ਮੌਜੂਦਗੀ 'ਤੇ ਸਵਾਲ ਚੁੱਕਿਆ ਹੈ।
ਸਵਾਮੀ ਨੇ ਇੱਕ ਟਵੀਵ ਰਾਹੀਂ ਇਸ ਮਾਮਲੇ ਦੀ 'ਰਾਅ' ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਭਾਵੇਂ ਕਿ ਉਨ੍ਹਾਂ ਨੇ 'ਰਾਅ' ਦੀ ਤੁਲਨਾ ਮੋਹਰੇ ਨਾਲ ਵੀ ਕੀਤੀ।
ਰਾਅ (Research and Analysis Wing) ਭਾਰਤ ਦੀ ਖੂਫ਼ੀਆ ਏਜੰਸੀ ਹੈ।
ਇਹ ਵੀ ਪੜ੍ਹੋ:
ਸਵਾਮੀ ਆਪਣੇ ਟਵੀਟ ਰਾਹੀਂ ਕਹਿੰਦੇ ਨੇ ਕਿ 'ਰਾਅ' ਨੂੰ ਇਸ ਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਕਿਸਤਾਨੀ ਦੋਸਤ ਨੂੰ ਸੂਬੇ ਦੀ ਸੱਤਾ ਦੇ ਗਲਿਆਰੇ ਵਿੱਚ ਕਿਵੇਂ ਰੱਖਿਆ ਹੋਇਆ ਹੈ।
ਸਵਾਮੀ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਜਾਂ ਉਨ੍ਹਾਂ ਦੀ ਮੀਡੀਆ ਟੀਮ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਪਰ ਸਾਢੇ ਪੰਜ ਸੌ ਦੇ ਕਰੀਬ ਲੋਕਾਂ ਨੇ ਸਵਾਮੀ ਦੇ ਟਵੀਟ ਦੇ ਜਵਾਬ ਵਿੱਚ ਪ੍ਰਤੀਕ੍ਰਿਰਿਆ ਕੀਤੀ ਹੈ।
ਲੋਕਾਂ ਦੀਆਂ ਟਿੱਪਣੀਆਂ ਵਿਚੋਂ ਕੁਝ ਇੱਥੇ ਸਾਂਝੀਆਂ ਕੀਤੀਆਂ ਗਈਆ ਹਨ। ਇਸੇ ਤਰ੍ਹਾਂ ਫੇਸਬੁੱਕ ਪੇਜ਼ ਉੱਤੇ ਵੀ ਕੁਝ ਲੋਕਾਂ ਨੇ ਪ੍ਰਤੀਕਿਰਿਆ ਕੀਤੀ ਹੈ।
ਜਿਜ਼ਮੋਂ ਨਾਂ ਦਾ ਟਵਿੱਟਰ ਹੈਂਡਲ ਪੁੱਛਦਾ ਹੈ ਕਿ ਜਦੋਂ 'ਰਾਅ' ਦੇ ਸਾਬਕਾ ਮੁਖੀ ਆਈਐਸਆਈ ਦੇ ਸਾਬਕਾ ਮੁਖੀ ਨਾਲ ਮਿਲ ਕੇ ਕਿਤਾਬ ਲਿਖ ਰਹੇ ਹਨ ਤਾਂ ਤਾਂ ਤੁਹਾਨੂੰ ਹੋਰ ਕਿਹੜੇ ਸਬੂਤ ਦੀ ਲੋੜ ਹੈ।
ਸ਼ਾਨਮੁੰਗਮ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਸਵਾਮੀ ਹਮੇਸ਼ਾ ਸਹੀ ਮੁੱਦਿਆ ਨੂੰ ਜ਼ੋਰਦਾਰ ਢੰਗ ਨਾਲ ਚੁੱਕਦੇ ਨੇ , ਸਵਾਮੀ ਦੀ ਭਾਵਨਾ ਉੱਤੇ ਸਵਾਲ ਨਹੀਂ ਕੀਤਾ ਜਾਣਾ ਚਾਹੀਦਾ.. ਇਹ ਮਜ਼ਾਕੀਆ ਹੈ.. ਉਹ ਸੁਪਰ ਸਟਾਰ ਹੈ।
ਪਰਵੀਨ ਪਾਸੀ ਉਲਟਾ ਸਵਾਲ ਪੁੱਛਦੇ ਨੇ ਕਿ ਸਵਾਮੀ ਕੀ ਤੁਹਾਡੇ ਖੁਲਾਸਿਆਂ ਦੀ ਕਿਸੇ ਨੂੰ ਪਰਵਾਹ ਹੈ, ਜਾਂ ਤਾਂ ਇਹ ਗਲਤ ਨੇ ਜਾਂ ਫਿਰ ਮੋਦੀ ਸਰਕਾਰ ਵਿੱਚ ਥਾਂ ਨਾ ਮਿਲਣ ਕਰਕੇ ਤੁਸੀਂ ਹਮਦਰਦੀ ਬਟੋਰਨ ਲਈ ਇਹ ਕੁਝ ਕਰ ਰਹੇ ਹੋ।
ਕਾਓਭਗਤ ਨਾਂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਸਵਾਮੀ ਤੁਸੀਂ ਆਪਣੀਆਂ ਸਾਜ਼ਿਸਾਂ ਕਦੋਂ ਬੰਦ ਕਰੋਗੇ ਅਤੇ ਅਸਲੀਅਤ ਉੱਤੇ ਕਦੋਂ ਅਮਲ ਕਰੋਗੇ। ਨਾ ਗਾਂਧੀ ਪਰਿਵਾਰ ਖਿਲਾਫ ਤੁਹਾਡੇ ਹਮਲਿਆਂ ਦਾ ਕੁਝ ਹੋਇਆ ਨਾ ਰਾਮ ਮੰਦਰ ਦਾ ਕੋਈ ਨਤੀਜਾ ਨਿਕਲਿਆ। ਚੋਣਾਂ ਦੇ ਦੌਰ ਵਿੱਚ ਤੁਹਾਡੀਆਂ ਸਾਜ਼ਿਸਾਂ ਚੱਲਦੀਆਂ ਰਹਿੰਦੀਆਂ ਹਨ।
ਫੇਸਬੁੱਕ ਉੱਤੇ ਅਨੂ ਗੋਸਨਵਾਮੀ ਨੇ ਟਿੱਪਣੀ ਕੀਤੀ ਕਿ ਪੰਜਾਬੀ ਪਾਕਿਸਤਾਨ ਦੇ ਹਮਦਰਦ ਹਨ। ਜਦੋਂ ਉਸ ਨੂੰ ਜੌਨੀ ਸਲੇਡ ਨੇ ਇਸ ਦਲੀਲ ਲਈ ਕੋਈ ਫੈਕਟ ਦੇਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਕੈਨੇਡਾ ਵਿਚ ਰਹਿੰਦੀ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਦੇਖਦੀ ਹੈ।
ਪਹਿਲਾਂ ਵੀ ਉੱਠ ਚੁੱਕਿਆ ਹੈ ਮਸਲਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਦੀ ਉਨ੍ਹਾਂ ਦੇ ਘਰ 'ਚ ਕਥਿਤ ਮੌਜੂਦਗੀ 'ਤੇ ਸਵਾਲ ਚੁੱਕੇ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ 'ਚ ਕਿਹਾ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਦਰਸਾਉਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ''ਇਹ ਵਿਰੋਧੀ ਧਿਰ ਦੇ ਨੇਤਾ ਅਤੇ ਉਸਦੀ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਸੰਵਿਧਾਨਕ ਮਰਿਆਦਾ 'ਚ ਵਿਸ਼ਵਾਸ ਨਹੀਂ ਰੱਖਦੇ।''