ਮੁੰਬਈ ਦੇ ਰਿਹਾਇਸ਼ੀ ਇਲਾਕੇ 'ਚ ਹਵਾਈ ਜਹਾਜ਼ ਹਾਦਸਾ, 5 ਮੌਤਾਂ

ਮੁੰਬਈ ਵਿੱਚ ਇੱਕ ਚਾਰਟਿਡ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਰਿਹਾਇਸ਼ੀ ਇਲਾਕੇ ਘਾਟਕੋਪਰ ਵਿੱਚ ਕਰੈਸ਼ ਹੋ ਗਿਆ ਹੈ। ਪ੍ਰਸ਼ਾਸਨ ਅਨੁਸਾਰ ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ।

ਮਰਨ ਵਾਲਿਆਂ ਵਿੱਚੋਂ ਇੱਕ ਪਾਇਲਟ ਦੋ ਮਰਦ, ਇੱਕ ਔਰਤ ਅਤੇ ਇਹ ਰਾਹਗੀਰ ਸ਼ਾਮਿਲ ਹੈ।

ਹਵਾਈ ਜਹਾਜ਼ ਇੱਕ ਉਸਾਰੀ ਅਧੀਨ ਇਮਾਰਤ 'ਤੇ ਡਿੱਗਿਆ ਸੀ।

ਇਹ ਹਵਾਈ ਜਹਾਜ਼ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਦਾ ਸੀ ਪਰ ਫਿਰ ਉਨ੍ਹਾਂ ਨੇ ਇਸ ਨੂੰ ਯੂ.ਵਾਈ ਏਵੀਏਸ਼ਨ ਨੂੰ ਵੇਚ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)