ਕਿਉਂ ਹੁੰਦੇ ਨੇ ਪੱਤਰਕਾਰਾਂ ਦੇ ਜ਼ਿਆਦਾ ਕਤਲ?

    • ਲੇਖਕ, ਮੁਹੰਮਦ ਸ਼ਾਹਿਦ
    • ਰੋਲ, ਬੀਬੀਸੀ ਪੱਤਰਕਾਰ

ਇਹ ਮੰਨਿਆ ਜਾਂਦਾ ਹੈ ਕਿ ਰਿਪੋਰਟਿੰਗ ਕਰਦਿਆਂ ਪੱਤਰਕਾਰਾਂ ਦੀਆਂ ਮੌਤਾਂ ਸੰਘਰਸ਼ ਖੇਤਰਾਂ ਵਿੱਚ ਵੱਧ ਹੁੰਦੀਆਂ ਹਨ। ਜੇਕਰ ਅਜਿਹਾ ਮੰਨਿਆ ਜਾਵੇ ਤਾਂ ਇੱਕ ਰਿਪੋਰਟ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦੀ ਹੈ।

ਆਸਟ੍ਰੀਆ ਦੀ ਰਾਜਧਾਨੀ ਵਿਆਨਾ ਸਥਿਤ ਇੰਟਰਨੈਸ਼ਨਲ ਪ੍ਰੈੱਸ ਇੰਸਚੀਟਿਊਟ (ਆਈਪੀਆਈ) ਹਰੇਕ ਸਾਲ ਵਿਸ਼ਵ ਪ੍ਰੈੱਸ ਸੁਤੰਰਤਾ ਦਿਵਸ (3 ਮਈ) ਤੋਂ ਪਹਿਲਾਂ ਸ਼ਾਮ ਨੂੰ 'ਡੈੱਥ ਵੌਚ' ਸੂਚੀ ਜਾਰੀ ਕਰਦੀ ਹੈ। ਜਿਸ ਵਿੱਚ ਹਰੇਕ ਸਾਲ ਪੱਤਰਕਾਰਾਂ ਦੇ ਰਿਪੋਰਟਿੰਗ ਦੌਰਾਨ ਮਾਰੇ ਜਾਣ ਦਾ ਅੰਕੜਾ ਹੁੰਦਾ ਹੈ।

ਇਹ ਵੀ ਪੜ੍ਹੋ

ਬੀਤੇ ਸਾਲ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੋ ਰਿਪੋਰਟਿੰਗ ਦੌਰਾਨ ਵਧੇਰੇ ਜੋ ਮੌਤਾਂ ਹੋਈਆਂ, ਉਹ ਕਿਸੇ ਸੰਘਰਸ਼ ਖੇਤਰ ਵਿੱਚ ਨਹੀਂ ਹੋਈਆਂ ਸਨ।

ਆਈਪੀਆਈ ਦੀ ਰਿਪੋਰਟ ਦਾ ਕਹਿਣਾ ਹੈ ਕਿ ਵਧੇਰੇ ਪੱਤਰਕਾਰਾਂ ਦੇ ਮਾਰੇ ਦਾ ਕਾਰਨ ਸੰਘਰਸ਼ ਨਹੀਂ ਬਲਕਿ ਭ੍ਰਿਸ਼ਟਾਚਾਰ ਹੈ।

ਰਿਪੋਰਟ ਮੁਤਾਬਕ ਪਿਛਲੇ ਸਾਲ ਛੇ ਔਰਤਾਂ ਸਮੇਤ 87 ਪੱਤਰਕਾਰਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ 45 ਅਜਿਹੇ ਪੱਤਰਕਾਰ ਸਨ, ਜੋ ਕਿਸੇ ਨਾ ਕਿਸੇ ਅਜਿਹੀ ਖੋਜੀ ਰਿਪੋਰਟ 'ਤੇ ਕੰਮ ਕਰ ਰਹੇ ਸਨ ਜੋ ਭ੍ਰਿਸ਼ਟਾਚਾਰ ਨਾਲ ਜੁੜੀ ਹੋਈ ਸੀ।

2017 ਹੀ ਨਹੀਂ ਬਲਕਿ 2018 ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿੱਚ 32 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। ਜਿਸ ਵਿੱਚ ਐਲ ਸਾਲਵਡੋਰ ਦੀ ਮਹਿਲਾ ਪੱਤਰਕਾਰ ਵੀ ਸ਼ਾਮਿਲ ਹੈ।

ਇਸ ਹਿਸਾਬ ਨਾਲ ਅੰਕੜਾ ਹਰ ਮਹੀਨੇ 8 ਮੌਤਾਂ ਦਾ ਹੋ ਜਾਂਦਾ ਹੈ।

ਭ੍ਰਿਸ਼ਟਾਟਚਾਰ ਕਾਰਨ ਕਤਲ

ਸੰਘਰਸ਼ ਖੇਤਰ ਵਿੱਚ ਪੱਤਰਕਾਰਾਂ ਦੇ ਮਾਰੇ ਜਾਣ ਦਾ ਕਾਰਨ ਸਪੱਸ਼ਟ ਹੋ ਜਾਂਦਾ ਹੈ ਪਰ ਭ੍ਰਿਸ਼ਟਾਚਾਰ ਪੱਤਰਕਾਰਾਂ ਦੀ ਮੌਤ ਦਾ ਕਾਰਨ ਹੈ, ਇਸ ਦੀ ਤਸਦੀਕ ਕਿਵੇਂ ਹੁੰਦੀ ਹੈ?

ਇਸ ਸਵਾਲ ਦੇ ਜਵਾਬ ਵਿੱਚ ਆਈਪੀਆਈ ਦੇ ਸੰਚਾਰ ਮੁਖੀ ਰਵੀ ਪ੍ਰਸਾਦ ਕਹਿੰਦੇ ਹਨ ਕਿ ਇਨ੍ਹਾਂ ਮੌਤਾਂ ਦੀ ਪੁਸ਼ਟੀ ਉਨ੍ਹਾਂ ਦਾ ਸੰਸਥਾਨ ਉਨ੍ਹਾਂ ਥਾਵਾਂ 'ਤੇ ਜਾ ਕੇ ਕਰਦਾ ਹੈ ਅਤੇ ਉਨ੍ਹਾਂ ਦੇ ਸੰਪਾਦਕ ਵੀ ਇਸ ਦੀ ਤਸਦੀਕ ਕਰਦੇ ਹਨ।

ਉਹ ਕਹਿੰਦੇ ਹਨ, "ਪਹਿਲੀ ਗੱਲ ਇਹ ਹੈ ਕਿ ਅਸੀਂ ਇਨ੍ਹਾਂ ਕਤਲ ਵਿੱਚ ਕੇਵਲ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਦੂਜੀ ਗੱਲ ਅਸੀਂ ਉਨ੍ਹਾਂ ਦੇ ਸੰਸਥਾਨ ਦੇ ਸੰਪਾਦਕ ਨਾਲ ਗੱਲ ਕਰਦੇ ਹਾਂ ਅਤੇ ਉਥੇ ਇਸ ਦੀ ਤਸਦੀਕ ਕਰਦੇ ਹਾਂ ਕਿ ਉਹ ਪੱਤਰਕਾਰ ਕਿਸੇ ਨਾ ਕਿਸੇ ਭ੍ਰਿਸ਼ਟਾਚਾਰ ਦੀ ਸਟੋਰੀ 'ਤੇ ਕੰਮ ਕਰ ਰਹੇ ਸਨ।"

ਰਵੀ ਅੱਗੇ ਕਹਿੰਦੇ ਹਨ, "ਭ੍ਰਿਸ਼ਟਾਚਾਰ ਮੌਤ ਦਾ ਕਾਰਨ ਹੈ ਇਸ ਦੀ ਪੁਸ਼ਟੀ ਦੂਜੇ ਕਾਰਨਾਂ ਨਾਲ ਵੀ ਹੁੰਦੀ ਹੈ। ਇਸ ਸਾਲ ਭਾਰਤ ਵਿੱਚ ਹੁਣ ਤੱਕ ਤਿੰਨ ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਸੰਪਾਦਕਾਂ ਨੇ ਖ਼ੁਦ ਹੀ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੇ ਸਨ।"

"ਮਾਲਟਾ ਵਿੱਚ ਹੋਈ ਮਹਿਲਾ ਪੱਤਰਕਾਰ ਦੇ ਕਤਲ ਬਾਰੇ ਪੂਰੀ ਦੁਨੀਆਂ ਨੂੰ ਪਤਾ ਹੈ ਕਿ ਉਹ ਪਨਾਮਾ ਪੇਪਰਜ਼ ਦੀ ਜਾਂਚ ਕਰ ਰਹੀ ਸੀ ਅਤੇ ਸਰਕਾਰ ਨੇ ਇਸ ਦੀ ਜਾਂਚ ਨੂੰ ਲੈ ਕੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਹੈ।"

ਭਾਰਤ ਵਿੱਚ ਪਿਛਲੇ ਸਾਲ ਬੈਂਗਲੁਰੂ ਵਿੱਚ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਹੋਇਆ ਸੀ। ਇਸ ਦਾ ਜ਼ਿਕਰ ਕਰਦੇ ਹੋਏ ਰਵੀ ਕਹਿੰਦੇ ਹਨ ਕਿ ਗੌਰੀ ਬਹੁਤ ਤੇਜ਼-ਤਰਾਰ ਪੱਤਰਕਾਰ ਸੀ, ਜੋ ਭ੍ਰਿਸ਼ਟਾਚਾਰ ਤੋਂ ਲੈ ਕੇ ਸੰਪ੍ਰਦਾਇਕਤਾ 'ਤੇ ਕੰਮ ਕਰ ਰਹੀ ਸੀ, ਉਨ੍ਹਾਂ ਦੇ ਕਤਲ ਬਾਰੇ ਜਾਂਚ ਦੀ ਰਫ਼ਤਾਰ ਵੀ ਬਹੁਤ ਹੌਲੀ ਚਲ ਰਹੀ ਹੈ।

ਆਈਪੀਆਈ ਦੀ ਰਿਪੋਰਟ ਵਿੱਚ ਕਤਲ ਦੀ ਜਾਂਚ 'ਤੇ ਵੀ ਸਵਾਲ ਚੁੱਕੇ ਗਏ ਹਨ।

ਰਿਪੋਰਟ ਦੇ ਅੰਕੜਿਆਂ ਅਨੁਸਾਰ ਪਿਛਲੇ 12 ਮਹੀਨਿਆਂ ਵਿੱਚ ਜਿੰਨੇ ਕਤਲ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਵਧੇਰੇ ਦੀ ਜਾਂਚ ਬੇਹੱਦ ਹੌਲੀ ਸੀ।

ਇਸ ਸਾਲ 22 ਫਰਵਰੀ ਸਲੋਵਾਕਿਆ ਦੇ ਪੱਤਰਕਾਰ ਜੈਨ ਕੁਸ਼ਕ ਅਤੇ ਉਨ੍ਹਾਂ ਮਹਿਲਾ ਮਿੱਤਰ ਦੀ ਘਰ ਵਿੱਚ ਲਾਸ਼ ਮਿਲੀ ਸੀ।

ਕੁਸ਼ਕ ਨੇ ਸਰਕਾਰ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਰਿਪੋਰਟਿੰਗ ਕੀਤੀ ਸੀ ਅਤੇ ਕਤਲ ਤੋਂ ਬਾਅਦ ਸਲੋਵਾਕਿਆ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਸੀ।

ਇਸ ਮਾਮਲੇ ਦਾ ਜਾਂਚ ਤੋਂ ਇਲਾਵਾ ਮਾਲਟਾ ਵਿੱਚ ਅਕਤੂਬਰ 2017 ਵਿੱਚ ਕਾਰ ਧਮਾਕੇ ਵਿੱਚ ਹੋਈ ਮਹਿਲਾ ਪੱਤਰਕਾਰ ਡੇਫਨੀ ਕਰੁਆਨਾ ਗਲੀਜ਼ੀਆ ਦੇ ਕਤਲ, ਗੌਰੀ ਲੰਕੇਸ਼ ਅਤੇ ਮੈਕਸਿਕੋ ਦੇ ਖੋਜੀ ਪੱਤਰਕਾਰ ਜ਼ੇਵੀਅਰ ਵਾਲਦਵੇਜ਼ ਕਾਰਦੇਨਸ ਦੇ ਕਤਲ ਜਾਂਚ ਮਾਮਲਾ ਵੀ ਬੇਹੱਦ ਹੌਲੀ ਚੱਲ ਰਿਹਾ ਹੈ।

ਕਿੱਥੇ ਹੁੰਦੀ ਹੈ ਸਭ ਤੋਂ ਵਧੇਰੇ ਕਤਲ?

ਆਈਪੀਆਈ ਦੀ ਰਿਪੋਰਟ ਮੁਤਾਬਕ ਲੈਟਿਨ ਅਮਰੀਕਾ ਅਜਿਹੀ ਥਾਂ ਹੈ ਜਿੱਥੇ ਪੱਤਰਕਾਰਾਂ ਭ੍ਰਿਸ਼ਟਾਚਾਰ ਦੀ ਰਿਪੋਰਟਿੰਗ ਕਰਦੇ ਹਨ।

ਲੈਟਿਨ ਅਮਰੀਕਾ ਵਿੱਚ ਹਰ ਮਹੀਨੇ 12 ਪੱਤਰਕਾਰਾਂ ਤੋਂ ਵੱਧ ਕਤਲ ਹੁੰਦੇ ਹਨ ਅਤੇ ਇਸ ਵਿੱਚ ਸਭ ਤੋਂ ਵੱਧ ਕਤਲ ਮੈਕਸਿਕੋ ਵਿੱਚ ਹੁੰਦੀ ਹੈ।

ਦੱਖਣੀ ਏਸ਼ੀਆ ਵਿੱਚ ਵੀ ਪੱਤਰਕਾਰਾਂ ਦੇ ਕਤਲ ਵੱਡੀ ਗੱਲ ਨਹੀਂ ਹੈ। ਭਾਰਤ ਵਿੱਚ ਪਿਛਲੇ ਸਾਲ ਸੱਤ ਅਤੇ ਇਸ ਸਾਲ ਸ਼ੁਰੂਆਤੀ ਚਾਰ ਮਹੀਨਿਆਂ ਵਿੱਚ ਤਿੰਨ ਪੱਤਰਕਾਰਾਂ ਦੇ ਕਤਲ ਹੋਏ ਹਨ।

ਬੰਗਲਾਦੇਸ਼ ਵਿੱਚ ਪਿਛਲੇ ਸਾਲ ਕੇਵਲ ਇੱਕ ਪੱਤਰਕਾਰ ਮਾਰਿਆ ਗਿਆ ਸੀ।

ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਥਾਂ ਅਫਗਾਨਿਸਤਾਨ ਹੈ।

ਇੱਥੇ ਦੇਖਣ ਵਿੱਚ ਆਇਆ ਹੈ ਕਿ ਪੱਤਰਕਾਰਾਂ ਦੇ ਕਤਲ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹੈ। ਇੱਕ ਬੰਬ ਧਮਾਕੇ ਨੂੰ ਕਵਰ ਕਰਨ ਗਏ ਪੱਤਰਕਾਰ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ ਸੀ।

ਆਈਪੀਆਈ 1997 ਤੋਂ ਪੱਤਰਕਾਰਾਂ ਦੇ ਕਤਲ 'ਤੇ ਕੰਮ ਕਰ ਰਿਹਾ ਹੈ।

ਸਾਲ 1997 ਤੋਂ ਹੁਣ ਤੱਕ 'ਡੇਥ ਵੌਚ' ਮੁਤਾਬਕ 1801 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। ਸਭ ਤੋਂ ਵਧ ਖ਼ੂਨੀ ਸਾਲ 2012 ਰਿਹਾ, ਜਦੋਂ 133 ਪੱਤਰਕਾਰਾਂ ਦੇ ਕਤਲ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)