ਭਾਰਤ ਦਾ ਰਾਸ਼ਟਰਵਾਦ ਇੱਕ ਧਰਮ ਤੇ ਇੱਕ ਭਾਸ਼ਾ ਦਾ ਨਹੀਂ ਹੈ-ਪ੍ਰਣਬ ਮੁਖਰਜੀ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀਨਾਗਪੁਰ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਿਖਲਾਈ ਕੈਂਪ ਦੇ ਸਮਾਪਤੀ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਭਾਸ਼ਣ ਦੇਣ ਪਹੁੰਚੇ ਹੋਏ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਹ ਨੁਕਤੇ ਰੱਖੇ।

ਪ੍ਰਣਬ ਮੁਖਰਜੀ ਦਾ ਭਾਸ਼ਣ:

  • ਰਾਸ਼ਟਰਵਾਦ ਕਿਸੇ ਧਰਮ ਜਾਂ ਭਾਸ਼ਾਂ ਵਿੱਚ ਵੰਡਿਆ ਨਹੀਂ।
  • ਆਰਥਿਕ ਤਰੱਕੀ ਨੂੰ ਲੋਕਾਂ ਦੀ ਖੁਸ਼ੀ ਵਿੱਚ ਬਦਲਣਾ ਹੋਵੇਗਾ।
  • ਸ਼ਾਂਤੀ, ਸਦਭਾਵਨਾ ਤੇ ਖੁਸ਼ੀ ਲਈ ਕੰਮ ਕਰੋ
  • ਤੇਜ਼ੀ ਨਾਲ ਤਰੱਕੀ ਤਾਂ ਕਰ ਰਹੇ ਪਰ ਲੋਕ ਖੁਸ਼ ਨਹੀਂ ਹਨ।
  • ਗੋਸ਼ਟੀ ਨਾਲ ਹਰ ਮਸਲੇ ਦਾ ਹੱਲ ਹੋ ਸਕਦਾ ਹੈ।
  • ਵਿਚਾਰਾਂ ਦੀ ਬਰਾਬਰੀ ਲਈ ਸੰਵਾਦ ਜਰੂਰੀ
  • ਸਾਡੇ ਦੇਸ਼ ਦੀਆਂ 122 ਭਾਸ਼ਾਵਾਂ ਤੇ 1600 ਬੋਲੀਆਂ
  • ਸਹਿਣਸ਼ੀਲਤਾ ਦੀ ਸਾਡੀ ਪਛਾਣ ਨੂੰ ਬੱਟਾ ਲੱਗਦਾ ਰਿਹਾ ਹੈ।
  • ਨਹਿਰੂ ਨੇ ਕਿਹਾ ਸੀ , ਅਸਲ ਰਾਸ਼ਟਰਵਾਦ ਹਿੰਦੂ, ਸਿੱਖ ਤੇ ਮੁਸਲਿਮ ਸਭ ਦੇ ਸਾਥ ਨਾਲ
  • ਵਿਜੇਤਾ ਹੋਣ ਤੋਂ ਬਾਅਦ ਅਸ਼ੋਕ ਸ਼ਾਂਤੀ ਦਾ ਪੁਜਾਰੀ ਹੈ।
  • 1800 ਸਾਲ ਤੱਕ ਭਾਰਤ ਗਿਆਨ ਦਾ ਕੇਂਦਰ ਰਿਹਾ।
  • ਭੇਦਭਾਵ ਤੇ ਨਫ਼ਰਤ ਸਭ ਤੋਂ ਵੱਡਾ ਖਤਰਾ ਹੈ।
  • ਸਹਿਣਸ਼ੀਲਤਾ ਸਾਡੀ ਸਭ ਤੋਂ ਵੱਡੀ ਪਹਿਚਾਣ ਹੈ ।
  • ਅਸੀਂ ਵੱਖ ਵੱਖ ਸੱਭਿਆਚਾਰਾਂ ਨੂੰ ਆਪਣੇ ਵਿੱਚ ਸਮਾਉਂਦੇ ਰਹੇ ਹਾਂ ।
  • ਅਨੇਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।
  • ਅਸੀਂ ਏਕਤਾ ਦੀ ਸ਼ਕਤੀ ਨੂੰ ਸਮਝਦੇ ਹਾਂ ।
  • ਹਿੰਦੋਸਤਾਨ ਇੱਕ ਆਜ਼ਾਦ ਸਮਾਜ ਹੈ
  • ਸਭ ਨੇ ਕਿਹਾ ਹਿੰਦੂ ਇੱਕ ਉਦਾਰਵਾਦੀ ਧਰਮ ਹੈ
  • ਭਾਰਤੀ ਰਾਸ਼ਟਰਵਾਦਤਾ ਵੈਸ਼ਵਿਕਤਾ ਵਾਲੀ ਹੈ
  • ਭਾਰਤ ਦੇ ਦਰਵਾਜ਼ੇ ਸਭ ਲਈ ਖੁੱਲੇ ਹਨ
  • ਰਾਸ਼ਟਰਵਾਦ ਕਿਸੇ ਵੀ ਦੇਸ਼ ਦੀ ਪਛਾਣ ਹੁੰਦਾ ਹੈ।
  • ਸਾਡਾ ਦੇਸ਼ ਬਹੁ-ਸੱਭਿਅਕ ਤੇ ਅਨੇਕਤਾ ਵਾਲਾ ਹੈ, ਪੁਰਾਣੇ ਸਮੇਂ ਚ ਆਉਣ ਵਾਲਿਆਂ ਨੇ ਭਾਰਤ ਦੇ ਸਿਸਟਮ ਦੀ ਪ੍ਰਸੰਸ਼ਾ ਕੀਤੀ ਹੈ।
  • ਦੇਸ਼, ਕੌਮ ਤੇ ਕੌਮੀਅਤ ਦੀ ਸਮਝ ਸਾਂਝੀ ਕਰਨ ਆਇਆ ਹਾਂ, ਇਹ ਇਕੱਲੇ- ਇਕੱਲੇ ਨਹੀਂ ਹਨ।

ਮੋਹਨ ਭਾਗਵਤ ਦੇ ਭਾਸ਼ਣ ਦੇ ਮੁੱਖ ਅੰਸ਼ :

  • ਸੰਘ ਨੂੰ ਪਰਖੋ , ਜੋ ਪ੍ਰਭਾਵ ਬਣ ਉਹ ਕਹੋ ਸਾਨੂੰ ਚਿੰਤਾ ਨਹੀਂ
  • ਪ੍ਰਮਾਣਿਕ ਲੋਕਾਂ ਦੇ ਰਾਹ ਵਿਚ ਵਿਚਾਰਾਂ ਦਾ ਵਖਰੇਵਾਂ ਨਹੀਂ ਆਉਂਦਾ
  • ਸੰਘ ਕੈਂਪ ਵਿੱਚ ਅਣਜਾਣ ਮਿਲਦੇ ਨੇ ਤੇ ਸਾਰੇ ਭਾਰਤੀਆਂ ਦੇ ਸਕੇ ਸਬੰਧੀ ਹੋਣ ਦੀ ਭਾਵਨਾਂ ਲੈ ਕੇ ਜਾਂਦੇ ਹਨ।
  • ਸ਼ਕਤੀ ਲਈ ਸੰਗਠਨ ਦੀ ਲੋੜ ਹੁੰਦੀ ਹੈ, ਵਿੱਦਿਆ ਵਾਲੇ ਵਿਵਾਦ , ਅਮੀਰ ਧੰਨ ਚ ਫਸੇ ਰਹਿੰਦੇ ਨੇ ਤੇ ਸੱਜਣਾ ਦਾ ਗਤੀ ਉਲਟੀ ਚੱਲਦੀ ਹੈ। ਇਸ ਸਾਰੀ ਉਰਜਾ ਨੂੰ ਸੰਗਠਨ ਕਰਨ ਲਈ ਸੰਘ ਕੰਮ ਕਰਦਾ ਹੈ।
  • ਵਿਚਾਰ , ਜਾਤ, ਦਲ ਕੋਈ ਵੀ ਹੋਵੇ, ਬਸ ਦੇਸ਼ ਦੀਆਂ ਸਮੱਸਿਆਵਾਂ ਲਈ ਕੰਮ ਕਰਨਾ ਵਾਲਾ ਹੋਣਾ ਚਾਹੀਦਾ ਹੈ। ਸੰਘ ਅਜਿਹੇ ਲੋਕਾਂ ਨੂੰ ਖੜੇ ਕਰਨਾ ਚਾਹੁੰਦਾ ਹੈ।
  • ਸਮਾਜ ਵਾਤਾਵਰਨ ਮੁਤਾਬਕ ਚੱਲਦਾ ਹੈ ਅਤੇ ਆਗੂਆਂ ਨੇ ਇਹ ਮਾਹੌਲ ਬਣਾਉਣਾ ਹੁੰਦਾ ਹੈ ਅਤੇ ਵਿਚਾਰਾਂ ਦਾ ਵਖਰੇਵਾਂ ਸਦਾ ਹੀ ਰਿਹਾ ਹੈ।
  • ਭਾਰਤ ਵਿੱਚ ਕੋਈ ਦੁਸ਼ਮਣ ਨਹੀਂ ਹੈ, ਸੰਘ ਨੇ ਕੋਈ ਸਮਾਜ ਨਹੀਂ ਬਣਾਉਣਾ ਬਲਕਿ ਸਮਾਜ ਦਾ ਸੰਗਠਨ ਬਣਾਉਣਾ ਹੈ।
  • ਅਸੀਂ ਸਾਰੇ ਇੱਕ ਹਾਂ , ਕੋਈ ਸਮਝਦਾ ਤੇ ਕੋਈ ਸਮਝਦਾ ਨਹੀਂ ਤੇ ਕੋਈ ਸਮਝਣਾ ਨਹੀਂ ਚਾਹੁੰਦੇ ਹਨ।
  • ਸੰਘ ਦੇ ਬਾਨੀ ਹੈਗਡੇਵਾਰ ਕਾਂਗਰਸੀ ਵੀ ਰਹੇ ਤੇ ਕ੍ਰਾਂਤੀਕਾਰੀਆਂ ਤੇ ਧਾਰਮਿਕ ਸੰਤਾਂ ਨਾਲ ਵੀ ਰਹੇ ।
  • ਦਿਖਦੀ ਅਨੇਕਤਾ ਪਿੱਛੇ ਸਾਡੀ ਏਕਤਾ ਦੇ ਵੀ ਦਰਸ਼ਨ ਹੋਣੇ ਚਾਹੀਦੇ ਹਨ। ਦੇਸ਼ ਦੀ ਕਿਸਮਤ ਬਦਲਣ ਲਈ ਸਭ ਵਿਚਾਰਾਂ ਦੇ ਆਗੂਆਂ ਦਾ ਯੋਗਦਾਨ
  • ਵਿਚਾਰਾਂ ਤੇ ਸਗੰਠਨਾਂ ਦੀ ਅਨੇਕਤਾ ਦਾ ਸਨਮਾਨ ਕਰਨਾ ਚਾਹੀਦਾ ਹੈ, ਤੇ ਭੇਦਭਾਵ ਮਿਟਾ ਕੇ ਦੇਸ਼ ਲਈ ਕੰਮ ਕਰਨਾ ਸਾਡਾ ਵਿਰਸਾ ਹੈ।
  • ਸੰਘ ਲਈ ਕੋਈ ਪਰਾਇਆ ਨਹੀਂ ਹੈ, ਅਨੇਕਤਾ ਚ ਏਕਤਾ ਸਾਡੀ ਰਵਾਇਤ ਹੈ
  • ਸਹਿਜ ਰੂਪ ਵਿੱਚ ਹੀ ਬੁਲਾਇਆ ਤੇ ਉਹ ਆ ਗਏ। ਸੰਘ ਦੇ ਆਉਣ ਬਾਰੇ ਚਰਚਾ ਦਾ ਕੋਈ ਅਰਥ ਨਹੀਂ ਹੈ।
  • ਦੇਸ਼ ਦੇ ਸੱਜਣਾ ਨੂੰ ਬੁਲਾਉਂਦੇ ਹਾਂ , ਜਿਸ ਲਈ ਸੰਭਵ ਹੁੰਦਾ ਹੈ ਉਹ ਆਕੇ ਆਪਣੇ ਪ੍ਰਭਾਵ ਉੱਤੇ ਬੋਲਦਾ ਹੈ। ਪ੍ਰਣਬ ਮੁਖਰਜੀ ਦਾ ਆਉਣਾ ਵੀ ਉਵੇਂ ਹੀ ਹੈ।
  • ਹਰ ਭਾਰਤੀ ਨੂੰ ਇਹ ਸਮਝਣਾ ਜਰੂਰੀ ਹੈ ਕਿ ਸੰਘ ਨੇ ਪਹਿਲਾਂ ਕੀ ਕੀਤਾ ਹੈ ਅਤੇ ਅੱਜ ਇਹ ਕੀ ਸੋਚਦਾ ਹੈ। ਭਾਰਤੀਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸੰਘ ਦੀ ਵਿਚਾਰਧਾਰਾ ਨੇ ਭਾਰਤ ਦਾ ਕਿੰਨਾ ਨੁਕਸਾਨ ਕੀਤਾ ਹੈ: ਕਾਂਗਰਸ
  • ਆਰਐਸਐਸ ਮੁਖੀ ਮੋਹਨ ਭਾਗਵਤ ਨੇ ਫੁੱਲਾਂ ਨਾਲ ਪ੍ਰਣਬ ਮੁਖਰਜੀ ਦਾ ਸਵਾਗਤ ਕੀਤਾ।
  • ਆਰਐਸਐਸ ਨੇ ਮੁੱਖ ਮਹਿਮਾਨ ਵਜੋਂ ਪ੍ਰਣਬ ਮੁਖਰਜੀ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਧੰਨਵਾਦ ਕੀਤਾ।
  • ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨ ਬ੍ਰਜਿੰਦਰ ਸਿੰਘ ਸੰਧੂ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
  • ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸੁਨੀਲ ਸ਼ਾਸਤਰੀ ਦੇ ਪੁੱਤਰ ਦਾ ਪੁੱਤਰ ਵੀ ਮੌਜੂਦ ਹਨ।
  • ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਸੰਘ ਦੇ ਦੂਜੇ ਆਗੂ ਮੰਚ ਉੱਤੇ ਬੈਠੇ ਹਨ ਅਤੇ ਸੰਘ ਸੇਵਕਾਂ ਨੇ ਆਪਣੀ ਟ੍ਰੇਨਿੰਗ ਵਿੱਚ ਲਈ ਸਿਖਲਾਈ ਦਾ ਮੁਜ਼ਾਹਰਾ ਕੀਤਾ।
  • ਨਾਗਪੁਰ ਪਹੁੰਚਣ ਤੋਂ ਬਾਅਦ ਪ੍ਰਣਬ ਮੁਖਰਜੀ ਨੇ ਆਰਐਸਐਸ ਦੇ ਸੰਸਥਾਪਕ ਕੇ. ਬੀ. ਹੈਡਗੇਵਾਰ ਨੂੰ ਮਦਰ ਇੰਡੀਆ ਦੇ ਇਕ ਮਹਾਨ ਸਪੂਤ ਵਜੋਂ ਵਿਜ਼ਟਰ ਬੁੱਕ ਲਿਖਿਆ। ਪ੍ਰਣਬ ਮੁਖਰਜੀ ਨੇ ਕੇ.ਬੀ. ਹੈਡਗੇਵਾਰ ਦੇ ਜਨਮ ਸਥਾਨ ਨੂੰ ਸ਼ਰਧਾਂਜਲੀ ਦਿੱਤੀ ਹੈ।
  • ਪ੍ਰਣਬ ਮੁਖਰਜੀ ਨੇ ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਨੇ ਖੁਦ ਸਵਾਗਤ ਕੀਤਾ
  • ਹੈਡਗੇਵਾਰ ਦੀ ਤਸਵੀਰ 'ਤੇ ਫੁੱਲ ਭੇਟ ਕੀਤੇ ਅਤੇ ਸੰਬੋਧਨ ਤੋਂ ਪਹਿਲਾਂ ਉਨ੍ਹਾਂ ਨੇ ਦਿੱਤੀ ਸ਼ਰਧਾਂਜਲੀ
  • ਪ੍ਰਣਬ ਮੁਖਰਜੀ ਦੇ ਸਮਾਗਮ ਵਿੱਚ ਜਾਣ ਦਾ ਕਾਂਗਰਸ ਵਿਰੋਧ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਮਾਗਮ ਵਿੱਚ ਨਾ ਜਾਣ ਦੀ ਸਲਾਹ ਦੇ ਰਹੇ ਸਨ।
  • ਪ੍ਰਣਬ ਮੁਖਰਜੀ ਇੱਕ ਸੀਨੀਅਰ ਕਾਂਗਰਸੀ ਆਗੂ ਹਨ। ਉਨ੍ਹਾਂ ਦੇ ਸੰਘ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਬਾਰੇ ਵੱਖੋ-ਵੱਖ ਰਾਇ ਜ਼ਾਹਰ ਕੀਤੀ ਹੈ।
  • ਬੁੱਧਵਾਰ ਨੂੰ ਉਨ੍ਹਾਂ ਦੀ ਧੀ ਸ਼ਰਮਿਸਥਾ ਮੁਖਰਜੀ ਨੇ ਆਪਣੇ ਪਿਤਾ ਨਾਲ ਇੱਕ ਟਵੀਟ ਜ਼ਰੀਏ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਰਾਸ਼ਟਰੀ ਸਵੈਸੇਵਕ ਸੰਘ ਮਸ਼ਹੂਰ ਹਸਤੀਆਂ ਨੂੰ ਨਾਗਪੁਰ ਵਿੱਚ ਇਸ ਸਾਲਾਨਾ ਪ੍ਰੋਗਰਾਮ ਲਈ ਬੁਲਾਉਂਦੀ ਹੈ।

ਸੰਘ ਦੇ ਬੁਲਾਰੇ ਨੇ ਅਰੁਣ ਕੁਮਾਰ ਨੇ ਦੱਸਿਆ, ''ਅਸੀਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਨੂੰ ਸੱਦਿਆ ਹੈ ਅਤੇ ਉਨ੍ਹਾਂ ਦੀ ਮਹਾਨਤਾ ਹੈ ਕਿ ਉਨ੍ਹਾਂ ਨੇ ਸਾਡਾ ਸੱਦਾ ਸਵੀਕਾਰ ਕੀਤਾ ਹੈ।''

ਮੁਖਰਜੀ ਨੇ ਇਸ ਸਾਲ ਸੰਘ ਦੇ ਕੁਝ ਆਗੂਆਂ ਨੂੰ ਪ੍ਰਣਬ ਮੁਖਰਜੀ ਫਾਉਂਡੇਸ਼ਨ ਦੇ ਲਾਂਚ 'ਤੇ ਸੱਦਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)