ਕੌਣ ਹੈ ਪੁਤਿਨ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲਾ ਪੱਤਰਕਾਰ

ਮੰਗਲਵਾਰ ਨੂੰ ਜਿਸ ਰੂਸੀ ਪੱਤਰਕਰ ਆਰਕਾਦੀ ਬਾਬਚੈਂਕੋ ਦੇ ਕਿਏਵ ਵਿੱਚ ਮਾਰੇ ਜਾਣ ਦੀ ਖ਼ਬਰ ਆਈ ਸੀ ਉਸ ਦੇ ਟੀਵੀ ਚੈਨਲ ਉੱਤੇ ਲਾਇਵ ਆਉਣ ਨਾਲ ਹਰ ਕੋਈ ਹੈਰਾਨ ਰਹਿ ਗਿਆ ਹੈ।

ਯੂਕਰੇਨ ਸਰਕਾਰ ਦੇ ਇਸ ਕਦਮ ਉੱਤੇ ਤਿੱਖਾ ਪ੍ਰਤੀਕਰਮ ਆਇਆ ਹੈ। ਆਰਗੇਨਾਇਜ਼ੇਸ਼ਨ ਔਫ ਸਕਿਊਰਟੀ ਐਂਡ ਕੋਆਪਰੇਸ਼ਨ ਇਨ ਯੂਰਪ ਨੇ ਇੱਕ ਬਿਆਨ ਰਾਹੀ ਗਲਤ ਜਾਣਕਾਰੀ ਫੈਲਾਉਣ ਲਈ ਯੂਕਰੇਨ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ।

ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਕਿਹਾ ਹੈ ਕਿ ਇਹ 'ਸੂਚਨਾ ਜੰਗ' ਦਾ ਹਿੱਸਾ ਹੈ, ਦੂਜੇ ਪਾਸੇ ਯੂਕਰੇਨ ਸਫਾਈ ਦੇ ਰਿਹਾ ਹੈ ਕਿ ਉਸ ਨੇ ਇਹ ਸਾਰਾ ਕੁਝ ਪੱਤਰਕਾਰ ਨੂੰ ਮਾਰਨ ਲਈ ਰੂਸੀ ਏਜੰਸੀਆਂ ਦੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਕੀਤਾ ਹੈ।

ਰੂਸੀ ਸੱਤਾ (ਕ੍ਰੇਮਲਿਨ) ਦੇ ਸਖ਼ਤ ਆਲੋਚਕ ਮੰਨੇ ਜਾਂਦੇ ਬਾਬਚੈਂਕੋ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਣਾ ਹਾਲਚਾਲ ਦੱਸਿਆ ਸੀ।

ਯੂਕਰੇਨ ਦੀਆਂ ਏਜੰਸੀਆਂ ਨੇ ਕਿਹਾ ਕਿ ਰੂਸੀ ਏਜੰਸੀਆਂ ਨੂੰ ਬੇਨਕਾਬ ਕਰਨ ਲਈ ਡਰਾਮਾ ਰਚਿਆ ਸੀ। ਹਾਲਾਂਕਿ ਯੂਕਰੇਨ ਦੀਆਂ ਏਜੰਸੀਆਂ ਦੀ ਇਸ ਮਸਲੇ ਉੱਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।

ਕਤਲ ਹੋਇਆ ਸੀ ਦਾ ਡਰਾਮਾ

ਪ੍ਰੈਸ ਕਾਨਫਰੰਸ ਦੌਰਾਨ ਯੂਕਰੇਨ ਦੀ ਸੁਰੱਖਿਆ ਏਜੰਸੀ ਦੇ ਮੁਖੀ ਵਾਸਿਲ ਹਰਾਈਟਸਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਤਲ ਦਾ ਡਰਾਮਾ ਰੂਸੀ ਏਜੰਟਾਂ ਦਾ ਪਰਦਾਫ਼ਾਸ਼ ਕਰਨ ਲਈ ਕੀਤਾ ਗਿਆ ਸੀ।

ਯੂਕਰੇਨ ਦੀ ਏਜੰਸੀਆਂ ਨੇ ਦਾਅਵਾ ਕੀਤਾ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਰੂਸੀ ਏਜੰਸੀਆਂ ਨੇ ਬਾਬਚੈਂਕੋ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਸੀ।

ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਆਪਣੇ ਫਲੈਟਸ ਦੇ ਗੇਟ ਅੱਗੇ ਬਾਬਚੈਂਕੋ ਖੂਨ ਵਿੱਚ ਲੱਥਪੱਥ ਡਿੱਗੇ ਮਿਲੇ, ਉਨ੍ਹਾਂ ਉੱਤੇ ਕਈ ਫਾਇਰ ਕੀਤੇ ਗਏ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।

ਪਤਨੀ ਤੋਂ ਮੰਗੀ ਮਾਫ਼ੀ

ਪੱਤਰਕਾਰ ਦੇ ਆਪਣੀ ਪਤਨੀ ਨੂੰ ਵੀ ਇਹ ਭੇਦ ਨਹੀਂ ਦੱਸਿਆ ਸੀ ਕਿ ਉਸ ਦਾ ਕਤਲ ਅਸਲ ਵਿੱਚ ਡਰਾਮਾ ਹੈ। ਆਪਣੀ ਪਤਨੀ ਤੋਂ ਵਿਸ਼ੇਸ਼ ਤੌਰ ਉੱਤੇ ਮਾਫ਼ੀ ਮੰਗਦਿਆਂ ਉਸ ਨੇ ਕਿਹਾ ਕਿ ਇਸ ਸਾਫ਼ ਨਹੀਂ ਸੀ ਕਿ ਝੂਠੇ ਕਤਲ ਦਾ ਡਰਾਮਾ ਕਿਵੇਂ ਖੇਡਿਆ ਜਾਵੇਗਾ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਵਿਲੱਖਣ ਕਿਸਮ ਦੇ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬਾਬਚੈਂਕੋ ਦਾ ਪਿਛੋਕੜ

ਪੱਤਰਕਾਰ ਬਾਬਚੈਂਕੋ ਰੂਸ 'ਚ 2012 ਦੌਰਾਨ ਵਿਰੋਧੀ ਧਿਰਾਂ ਵੱਲੋਂ ਕਰਵਾਈਆਂ ਗਈਆਂ ਗੈਰ ਸਰਕਾਰੀ ਚੋਣਾਂ ਲੜੀਆਂ ਸਨ। ਉਸ ਨੇ ਸੀਰੀਆ ਅਤੇ ਪੂਰਬੀ ਯੂਕਰੇਨ ਵਿੱਚ ਰੂਸੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਸੀ।

2017 ਵਿੱਚ ਰੂਸੀ ਮਿਲਟਰੀ ਦੇ ਜਹਾਜ਼ ਦੇ ਹਾਦਸੇ,ਜਿਸ ਵਿੱਚ 92 ਜਣੇ ਮਾਰੇ ਗਏ ਸਨ, ਬਾਰੇ ਲਿਖਣ ਤੋਂ ਬਾਅਦ ਬਾਬਚੈਂਕੋ ਰੂਸ ਤੋਂ ਭੱਜ ਆਇਆ ਸੀ। ਉਸ ਨੇ ਸੋਸ਼ਲ ਮੀਡੀਆ ਉੱਤੇ ਜਾਨ ਦੀਆਂ ਧਮਕੀਆਂ ਮਿਲਣ ਦੇ ਦੋਸ਼ ਲਾਏ ਸਨ।

ਸੋਸ਼ਲ ਮੀਡੀਆ ਉੱਤੇ ਜਾਨੋ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਬਾਬਚੈਂਕੋ 2017 ਵਿੱਚ ਰੂਸ ਛੱਡ ਕੇ ਯੂਕਰੇਨ ਆ ਗਿਆ ਸੀ।

'ਯੂਕਰੇਨ ਦੇ ਦੋਸਤ'

ਜਦੋਂ 18 ਸਾਲ ਦੀ ਉਮਰ ਵਿਚ ਬਾਬਚੈਂਕੋ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਉਸ ਨੂੰ ਰੂਸ ਦੀ ਫ਼ੌਜ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ।

ਉਸਨੇ 1994 ਅਤੇ 2000 ਦੌਰਾਨ ਦੋ ਜੰਗਾਂ ਵਿਚ ਵੀ ਹਿੱਸਾ ਲਿਆ। ਇਸ ਯੁੱਧ ਵਿਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਸਨ।

ਜੰਗ ਦੇ ਆਪਣੇ ਅਨੁਭਵਾਂ ਦੇ ਆਧਾਰ ਤੇ, ਉਸ ਨੇ 'ਦ ਵਾਰ ਆਫ ਸੋਲਜ਼ਰ' ਕਿਤਾਬ ਲਿਖੀ।

ਇਸ ਤੋਂ ਬਾਅਦ ਉਹ ਇਕ ਪੱਤਰਕਾਰ ਬਣ ਗਏ ਅਤੇ ਕਈ ਮੀਡੀਆ ਸੰਸਥਾਵਾਂ ਨਾਲ ਮਿਲ ਕੇ ਕੰਮ ਕੀਤਾ। ਉਸ ਨੇ ਬੀਬੀਸੀ ਦੇ ਲਈ ਵੀ ਕਈ ਵਾਰ ਲਿਖਿਆ ਹੈ।

ਯੂਕਰੇਨ ਦੇ ਪ੍ਰਧਾਨ ਮੰਤਰੀ ਵੋਲੋਡੀਮੀਰ ਗਰੋਸਮੈਨ ਨੇ ਬਾਬਚੈਂਕੋ ਨੂੰ ਯੂਕਰੇਨ ਦਾ "ਸੱਚੇ ਦੋਸਤ" ਦੱਸਿਆ ਹੈ, ਜੋ ਰੂਸ ਨੂੰ ਉਸਦੇ ਦੇ ਹਮਲਾਵਰ ਰਵੱਈਏ ਤੋਂ ਜਾਣੂ ਕਰਵਾ ਰਿਹਾ ਹੈ।

ਗਰੋਸਮੈਨ ਨੇ ਕਿਹਾ ਸੀ ਕਿ "ਬਾਬਚੈਂਕੋ ਦੇ ਕਾਤਲਾਂ" ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)