ਡਾਲਰ ਦੇ ਮੁਕਾਬਲੇ ਕਿਉਂ ਕਮਜ਼ੋਰ ਪੈ ਰਿਹਾ ਹੈ ਰੁਪਈਆ?

    • ਲੇਖਕ, ਦਿਨੇਸ਼ ਉਪ੍ਰੇਤੀ
    • ਰੋਲ, ਬੀਬੀਸੀ ਪੱਤਰਕਾਰ
  • ਡਾਲਰ ਦੇ ਮੁਕਾਬਲੇ ਰੁਪਏ ਦਾ ਡਿੱਗਣਾ ਜਾਰੀ
  • ਪਿਛਲੇ ਇੱਕ ਮਹੀਨੇ ਤੋਂ ਸਵਾ ਦੋ ਰੁਪਏ ਤੋਂ ਵੱਧ ਟੁੱਟਿਆ ਰੁਪਈਆ
  • 15 ਮਹੀਨਿਆਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਰੁਪਈਆ
  • ਕੱਚੇ ਤੇਲ ਕਰਕੇ ਵਿਗੜੀ ਰੁਪਏ ਦੀ ਚਾਲ

ਅਗਸਤ 2013, ਥਾਂ- ਲੋਕ ਸਭਾ , ਵਿਰੋਧੀ ਧਿਰ ਆਗੂ- ਸੁਸ਼ਮਾ ਸਵਰਾਜ

"ਕਰੰਸੀ ਦੇ ਨਾਲ ਦੇਸ ਦਾ ਮਾਣ ਜੁੜਿਆ ਹੁੰਦਾ ਹੈ ਅਤੇ ਜਿਵੇਂ ਜਿਵੇਂ ਇਹ ਡਿੱਗਦੀ ਹੈ, ਉਵੇਂ ਹੀ ਦੇਸ ਦਾ ਮਾਣ ਵੀ ਡਿੱਗਦਾ ਹੈ।"

ਉਸ ਵੇਲੇ ਉਹ ਲੋਕ ਸਭਾ ਵਿੱਚ ਭਾਜਪਾ ਦੀ ਆਗੂ ਤੇ ਮੌਜੂਦਾ ਵਿਦੇਸ਼ ਮੁੰਤਰੀ ਸੁਸ਼ਮਾ ਸਵਰਾਜ ਨੇ ਇਹ ਭਾਸ਼ਣ ਅਗਸਤ 2013 ਵਿੱਚ ਦਿੱਤਾ ਸੀ।

ਉਹ ਡਾਲਰ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗਣ ਅਤੇ 68 ਦੇ ਪਾਰ ਪਹੁੰਚਣ 'ਤੇ ਵਿੱਤ ਮੰਤਰੀ ਪੀ. ਚਿਦੰਬਰਮ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸਨ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਜਵਾਬ ਮੰਗ ਰਹੇ ਸਨ।

ਅਗਸਤ 2013, ਥਾਂ - ਅਹਿਮਦਾਬਾਦ, ਨੇਤਾ- ਨਰਿੰਦਰ ਮੋਦੀ

"ਅੱਜ, ਜਿਸ ਤੇਜ਼ੀ ਨਾਲ ਰੁਪਈਆ ਡਿੱਗ ਰਿਹਾ ਹੈ, ਕਦੇ ਕਦੇ ਲੱਗਦਾ ਹੈ ਕਿ ਦਿੱਲੀ ਸਰਕਾਰ ਅਤੇ ਰੁਪਏ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ, ਕਿ ਕਿਸ ਦੀ ਇੱਜ਼ਤ ਤੇਜ਼ੀ ਨਾਲ ਡਿੱਗੇਗੀ।

ਦੇਸ ਦੀ ਆਜ਼ਾਦੀ ਸਮੇਂ ਇੱਕ ਰੁਪਈਆ ਇੱਕ ਡਾਲਰ ਦੇ ਬਰਾਬਰ ਸੀ। ਜਦੋਂ ਅਟਲ ਜੀ ਨੇ ਪਹਿਲੀ ਵਾਰ ਸਰਕਾਰ ਬਣਾਈ, ਤਾਂ 42 ਰੁਪਏ ਦਾ ਡਾਲਰ ਸੀ, ਉਨ੍ਹਾਂ ਦੇ ਛੱਡਣ 'ਤੇ ਇਹ 44 ਰੁਪਏ ਹੋ ਗਿਆ, ਪਰ ਹੁਣ ਇਹ 60 ਰੁਪਏ 'ਤੇ ਪਹੁੰਚ ਗਿਆ ਹੈ।''

ਨਰਿੰਦਰ ਮੋਦੀ ਨੇ ਇਹ ਭਾਸ਼ਣ ਉਦੋਂ ਦਿੱਤਾ ਸੀ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਉਸ ਤੋਂ ਬਾਅਦ ਹਿੰਦੁਸਤਾਨ ਦੀ ਸਿਆਸਤ ਵਿੱਚ ਬਹੁਤ ਕੁਝ ਬਦਲ ਗਿਆ ਹੈ।

ਆਰਥਕ ਹਾਲਾਤ ਵੀ ਬਹੁਤ ਬਦਲੇ ਹਨ, ਪਰ ਮਨਮੋਹਨ ਸਰਕਾਰ ਨੂੰ ਘੇਰਨ ਵਾਲੇ ਇਹ ਆਗੂ ਹੁਣ ਗਿਰਾਵਟ ਨੂੰ ਲੈ ਕੇ ਚੁੱਪ ਹਨ।

ਮੋਦੀ ਸਰਕਾਰ ਦੇ ਆਉਣ 'ਤੇ 60 ਰੁਪਏ ਦਾ ਡਾਲਰ ਸੀ। ਹੁਣ ਇਹ 15 ਮਹੀਨੇ ਦੀ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਪਿਛਲੇ ਇੱਕ ਮਹੀਨੇ ਵਿੱਚ ਡਾਲਰ ਦੇ ਮੁਕਾਬਲੇ ਇਸ ਵਿੱਚ 2 ਰੁਪਏ ਅਤੇ 29 ਪੈਸੇ ਦੀ ਗਿਰਾਵਟ ਆਈ ਹੈ।

ਰੁਪਏ ਨੇ ਆਪਣਾ ਸਭ ਤੋਂ ਪੇਠਲਾ ਪੱਧਰ ਵੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਹੀ ਵੇਖਿਆ ਹੈ। ਨਵੰਬਰ 2016 ਵਿੱਚ ਇਹ 68.8 ਹੋਇਆ ਸੀ।

ਡਾਲਰ ਸਿਰਫ਼ ਰੁਪਏ 'ਤੇ ਭਾਰੂ ਨਹੀਂ ਹੈ। ਇਸ ਸਾਲ ਮਲੇਸ਼ੀਅ ਦੀ ਕਰੰਸੀ ਰਿੰਗਿਟ, ਥਾਈ ਦੀ ਬਾਥ ਅਤੇ ਏਸ਼ੀਆ ਦੇ ਕਈ ਹੋਰ ਦੇਸ਼ਾਂ ਦੀ ਕਰੰਸੀ ਵੀ ਕਮਜ਼ੋਰ ਹੋਈ ਹੈ।

ਰੁਪਏ ਦੀ ਕਹਾਣੀ

ਇੱਕ ਜ਼ਮਾਨੇ ਵਿੱਚ ਰੁਪਿਆ ਡਾਲਰ ਨੂੰ ਜ਼ਬਰਦਸਤ ਟੱਕਰ ਦਿੰਦਾ ਸੀ। ਜਦ ਭਾਰਤ 1947 ਵਿੱਚ ਆਜ਼ਾਦ ਹੋਇਆ ਤਾਂ ਦੋਹਾਂ ਦੀ ਕੀਮਤ ਬਰਾਬਰ ਸੀ। ਇੱਕ ਡਾਲਰ ਮਤਲਬ ਇੱਕ ਰੁਪਿਆ। ਉਦੋਂ ਦੇਸ ਸਿਰ ਕੋਈ ਕਰਜ਼ਾ ਵੀ ਨਹੀਂ ਸੀ।

ਫੇਰ ਜਦ 1951 ਵਿੱਚ ਪਹਿਲੀ ਪੰਜ ਸਾਲਾ ਯੋਜਨਾ ਸ਼ੁਰੂ ਹੋਈ ਤਾਂ ਸਰਕਾਰ ਨੇ ਵਿਦੇਸ਼ ਤੋਂ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਫੇਰ ਰੁਪਏ ਦੀ ਕੀਮਤ ਵੀ ਲਗਾਤਾਰ ਘਟਣ ਲੱਗੀ।

1975 ਤੱਕ ਇੱਕ ਡਾਲਰ ਦੀ ਕੀਮਤ ਅੱਠ ਰੁਪਏ ਹੋ ਗਈ ਸੀ ਅਤੇ 1985 ਵਿੱਚ 12 ਰੁਪਏ ਹੋ ਗਈ। 1991 ਵਿੱਚ ਨਰਸਿਮਹਾ ਰਾਓ ਦੀ ਅਗਵਾਈ ਵਾਲੀ ਸਰਕਾਰ ਵਿੱਚ ਰੁਪਿਆ ਡਿੱਗਣ ਲੱਗਿਆ। ਅਗਲੇ ਦਸ ਸਾਲਾਂ ਵਿੱਚ ਇਹ 47-48 ਤੱਕ ਪਹੁੰਚ ਗਿਆ।

ਕੀ ਹੈ ਖੇਡ ਰੁਪਈਏ ਦੀ?

ਰੁਪਏ ਅਤੇ ਡਾਲਰ ਦੀ ਖੇਡ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਿਵੇਂ ਅਸੀਂ ਅਮਰੀਕਾ ਦੇ ਨਾਲ ਕੁਝ ਕਾਰੋਬਾਰ ਕਰ ਰਹੇ ਹਨ। ਅਮਰੀਕਾ ਦੇ ਕੋਲ 67 ਹਜ਼ਾਰ ਰੁਪਏ ਹਾਂ ਅਤੇ ਸਾਡੇ ਕੋਲ 1000 ਡਾਲਰ। ਡਾਲਰ ਦਾ ਮੁੱਲ 67 ਰੁਪਏ ਤਾਂ ਦੋਵਾਂ ਕੋਲ ਫਿਲਹਾਲ ਬਰਾਬਰ ਰਕਮ ਹੈ।

ਹੁਣ ਜੇਕਰ ਅਸੀਂ ਅਮਰੀਕਾ ਤੋਂ ਭਾਰਤ ਵਿੱਚ ਕੋਈ ਅਜਿਹੀ ਚੀਜ਼ ਮੰਗਵਾਉਣੀ ਹੈ, ਜਿਸ ਦਾ ਮੁੱਲ ਸਾਡੀ ਕਰੰਸੀ ਦੇ ਹਿਸਾਬ ਨਾਲ 6700 ਰੁਪਏ ਹੈ ਤਾਂ ਸਾਨੂੰ ਇਸ ਲਈ 100 ਡਾਲਰ ਅਦਾ ਕਰਨੇ ਪੈਣਗੇ।

ਹੁਣ ਸਾਡੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਬਚੇ 900 ਡਾਲਰ ਅਤੇ ਅਮਰੀਕਾ ਕੋਲ ਹੋ ਗਏ 73700 ਰੁਪਏ। ਇਸ ਤਰ੍ਹਾਂ ਅਮਰੀਕਾ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 67 ਹਜ਼ਾਰ ਰੁਪਏ ਸਨ, ਉਹ ਤਾਂ ਹੈ ਹੀ ਹਨ, ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਜੋ 100 ਡਾਲਰ ਸਨ ਉਸ ਕੋਲ ਪਹੁੰਚ ਗਏ।

ਇਸ ਮਾਮਲੇ ਵਿੱਚ ਭਾਰਤ ਦੀ ਹਾਲਤ ਤਾਂ ਹੀ ਠੀਕ ਹੋ ਸਕਦੀ ਹੈ ਜੇਕਰ ਅਮਰੀਕਾ ਨੂੰ 100 ਡਾਲਰ ਦਾ ਸਾਮਾਨ ਵੇਚੇ... ਜੋ ਅਜੇ ਨਹੀਂ ਹੋ ਰਿਹਾ। ਯਾਨਿ ਅਸੀਂ ਦਰਾਮਦ (ਇੰਪੋਰਟ) ਵੱਧ ਕਰਦੇ ਹਾਂ ਤੇ ਬਰਾਮਦ (ਐਕਸਪੋਰਟ) ਘੱਟ।

ਕਰੰਸੀ ਐਕਸਪਰਟ ਐੱਸ ਸੁਬਰਾਮਣੀਅਮ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਹਾਲਤ ਵਿੱਚ ਭਾਰਤੀ ਰਿਜ਼ਰਵ ਬੈਂਕ ਆਪਣੇ ਭੰਡਾਰ ਅਤੇ ਵਿਦੇਸ਼ ਤੋਂ ਡਾਲਰ ਖਰੀਦ ਕੇ ਬਾਜ਼ਾਰ ਵਿੱਚ ਇਸ ਦੀ ਕਾਫੀ ਸਪਲਾਈ ਯਕੀਨੀ ਬਣਾਉਂਦੇ ਹਨ।

ਰੁਪਏ ਦੀ ਚਾਲ ਕਿਵੇਂ ਤੈਅ ਹੁੰਦੀ ਹੈ?

ਕਰੰਸੀ ਐਕਸਪਰਟ ਐੱਸ ਸੁਬਰਾਮਣੀਅਮ ਦਾ ਕਹਿਣਾ ਹੈ ਕਿ ਰੁਪਏ ਦੀ ਕੀਮਤ ਪੂਰੀ ਤਰ੍ਹਾਂ ਇਸ ਦੀ ਮੰਗ ਅਤੇ ਸਪਲਾਈ 'ਤੇ ਨਿਰਭਰ ਕਰਦਾ ਹੈ। ਇੰਪੋਰਟ ਅਤੇ ਐਕਸਪੋਰਟ ਦਾ ਵੀ ਇਸ 'ਤੇ ਅਸਰ ਪੈਂਦਾ ਹੈ।

ਹਰੇਕ ਦੇਸ ਦੇ ਕੋਲ ਵਿਦੇਸ਼ੀ ਮੁਦਰਾ ਦਾ ਭੰਡਾਰ ਹੁੰਦਾ ਹੈ, ਜਿਸ ਵਿੱਚ ਉਹ ਲੈਣ-ਦੇਣ ਕਰਦਾ ਹੈ। ਵਿਦੇਸ਼ੀ ਮੁਦਰਾ ਭੰਡਾਰ ਦੇ ਘਟਣ ਅਤੇ ਵਧਣ ਨਾਲ ਹੀ ਉਸ ਦੇਸ ਦੀ ਮੁਦਰਾ ਦੀ ਚਾਲ ਤੈਅ ਹੁੰਦੀ ਹੈ।

ਅਮਰੀਕੀ ਡਾਲਰ ਨੂੰ ਵਿਸ਼ਵ ਕਰੰਸੀ ਦਾ ਰੁਤਬਾ ਹਾਸਲ ਹੈ ਅਤੇ ਵਧੇਰੇ ਦੇਸ ਇੰਪੋਰਟ ਦੇ ਬਿੱਲ ਦਾ ਭੁਗਤਾਨ ਡਾਲਰ ਵਿੱਚ ਕਰਦੇ ਹਨ।

ਰੁਪਈਆ ਕਿਉਂ ਕਮਜ਼ੋਰ?

ਡਾਲਰ ਦੇ ਸਾਹਮਣੇ ਅਜੋਕੇ ਮਾਹੌਲ ਵਿੱਚ ਰੁਪਈਏ ਦਾ ਨਾ ਟਿਕਣ ਦਾ ਕਾਰਨ ਸਮੇਂ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ।

ਕਦੇ ਇਹ ਆਰਥਿਕ ਹਾਲਾਤ ਦਾ ਸ਼ਿਕਾਰ ਬਣਦਾ ਹੈ ਅਤੇ ਕਦੇ ਸਿਆਸੀ ਹਾਲਾਤ ਦਾ ਅਤੇ ਕਦੇ ਦੋਵਾਂ ਦਾ।

ਦਿੱਲੀ ਵਿੱਚ ਬ੍ਰੋਕਰਜ਼ ਫਰਮ ਦੇ ਰਿਸਰਚ ਹੈੱਡ ਆਸਿਫ਼ ਇਕਬਾਲ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਰੁਪਈਏ ਦੇ ਕਮਜ਼ੋਰ ਹੋਣ ਦੇ ਕਈ ਕਾਰਨ ਹਨ।

ਪਹਿਲਾ ਕਾਰਨ ਹੈ ਤੇਲ ਦੀਆਂ ਵਧਦੀਆਂ ਕੀਮਤਾਂ-ਰੁਪਏ ਦੇ ਲਗਾਤਾਰ ਕਮਜ਼ੋਰ ਹੋਣ ਦੇ ਸਭ ਤੋਂ ਵੱਡੇ ਕਾਰਨ ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ। ਭਾਰਤ ਕੱਚੇ ਤੇਲ ਦੇ ਵੱਡੇ ਇੰਪੋਰਟਰਾਂ ਵਿੱਚੋਂ ਇੱਕ ਹੈ।

ਕੱਚੇ ਤੇਲ ਦੀਆਂ ਕੀਮਤਾਂ ਸਾਢੇ ਤਿੰਨ ਸਾਲ ਤੋਂ ਉਪਰਲੇ ਪੱਧਰ 'ਤੇ ਹੈ ਅਤੇ 75 ਡਾਲਰ ਪ੍ਰਤੀ ਬੈਰਲ ਦੇ ਕੋਲ ਪਹੁੰਚ ਗਿਆ ਹੈ। ਭਾਰਤ ਜ਼ਿਆਦਾ ਤੇਲ ਇੰਪੋਰਟ ਕਰਦਾ ਹੈ ਅਤੇ ਇਸ ਦੇ ਬਿੱਲ ਦਾ ਭੁਗਤਾਨ ਵੀ ਉਸ ਨੂੰ ਡਾਲਰ ਵਿੱਚ ਕਰਨਾ ਪੈਂਦਾ ਹੈ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਵਿਕਰੀ- ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅਪ੍ਰੈਲ ਵਿੱਚ ਹੀ ਰਿਕਾਰਡ 15 ਹਜ਼ਾਰ ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ ਅਤੇ ਮੁਨਾਫ਼ਾ ਡਾਲਰ ਦੇ ਰੂਪ ਵਿੱਚ ਆਪਣੇ ਦੇਸ ਲੈ ਗਏ।

ਅਮਰੀਕਾ ਵਿੱਚ ਬੌਂਡਜ਼ ਤੋਂ ਹੋਣ ਵਾਲੀ ਕਮਾਈ ਵਧੀ- ਹੁਣ ਅਮਰੀਕੀ ਨਿਵੇਸ਼ਕ ਭਾਰਤ ਕੋਲੋਂ ਆਪਣਾ ਨਿਵੇਸ਼ ਕੱਢ ਕੇ ਆਪਣੇ ਦੇਸ ਲੈ ਕੇ ਜਾ ਰਹੇ ਹਨ ਅਤੇ ਉੱਥੇ ਬੌਂਡਸ ਵਿੱਚ ਨਿਵੇਸ਼ ਕਰ ਰਹੇ ਹਨ।

ਰੁਪਈਆ ਡਿੱਗਿਆ ਤਾਂ ਕੀ ਅਸਰ?

ਸਵਾਲ ਇਹ ਹੈ ਕਿ ਡਾਲਰ ਦੇ ਮੁਕਾਬਲੇ ਰੁਪਈਆ ਇਸੇ ਤਰ੍ਹਾਂ ਡਿੱਗਦਾ ਰਿਹਾ ਤਾਂ ਸਾਡੀ ਸਿਹਤ 'ਤੇ ਕੀ ਅਸਰ ਹੋਵੇਗਾ।

ਕਰੰਸੀ ਐਕਸਪਰਟ ਸੁਬਰਾਮਣੀਅਮ ਮੁਤਾਬਕ ਸਭ ਤੋਂ ਵੱਡਾ ਅਸਰ ਤਾਂ ਇਹ ਹੋਵੇਗਾ ਕਿ ਮਹਿੰਗਾਈ ਵਧ ਸਕਦੀ ਹੈ। ਕੱਚੇ ਤੇਲ ਦਾ ਇੰਪੋਰਟ ਮਹਿੰਗਾ ਹੋਵੇਗਾ ਤਾਂ ਮਹਿੰਗਾਈ ਵੀ ਵਧੇਗੀ। ਆਵਾਜਾਈ ਮਹਿੰਗੀ ਹੋਵੇਗੀ ਤਾਂ ਸਬਜ਼ੀਆਂ ਅਤੇ ਖਾਣ-ਪਾਣ ਦੀਆਂ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ।

ਇਸ ਤੋਂ ਇਲਾਵਾ ਡਾਲਰ ਵਿੱਚ ਹੋਣ ਵਾਲਾ ਭੁਗਤਾਨ ਵੀ ਮਹਿੰਗਾ ਪਵੇਗਾ। ਵਿਦੇਸ਼ ਘੁੰਮਣਾ ਵੀ ਮਹਿੰਗਾ ਹੋਵੇਗਾ ਤੇ ਵਿਦੇਸ਼ ਵਿੱਚ ਬੱਚਿਆਂ ਦੀ ਪੜ੍ਹਾਈ ਵੀ ਮਹਿੰਗੀ ਹੋ ਜਾਵੇਗੀ।

ਰੁਪਈਏ ਦੀ ਕਮਜ਼ੋਰੀ ਨਾਲ ਕਿਸ ਨੂੰ ਲਾਭ?

ਕੀ ਰੁਪਈਏ ਦੀ ਕਮਜ਼ੋਰੀ ਨਾਲ ਭਾਰਤ ਵਿੱਚ ਕਿਸੇ ਦਾ ਲਾਭ ਵੀ ਹੁੰਦਾ ਹੈ?

ਸੁਬਰਾਮਣੀਅਮ ਇਸ ਦੇ ਜਵਾਬ ਵਿੱਚ ਕਹਿੰਦੇ ਹਨ, "ਜੀ ਬਿਲਕੁਲ, ਇਹ ਤਾਂ ਸਿੱਧਾ ਜਿਹਾ ਨੇਮ ਹੈ, ਜਿੱਥੇ ਨੁਕਸਾਨ ਹੈ ਉੱਥੇ ਕੁਝ ਲਾਭ ਵੀ ਹੈ। ਐਕਸਪੋਰਟਰਾਂ ਦੀ ਤਾਂ ਬੱਲੇ-ਬੱਲੇ ਹੋ ਜਾਵੇਗੀ... ਉਨ੍ਹਾਂ ਨੂੰ ਪੇਮੈਂਟ ਮਿਲੇਗੀ ਡਾਲਰਾਂ ਵਿੱਚ ਅਤੇ ਫੇਰ ਉਹ ਉਸ ਨੂੰ ਰੁਪਏ ਵਿੱਚ ਵਟਾ ਕੇ ਲਾਭ ਚੁੱਕਣਗੇ।"

ਉਸ ਤੋਂ ਜੋ ਆਈਟੀ ਅਤੇ ਫਾਰਮਾ ਕੰਪਨੀਆਂ ਆਪਣਾ ਮਾਲ ਵਿਦੇਸ਼ਾਂ ਵਿੱਚ ਵੇਚਦੀਆਂ ਹਨ, ਉਨ੍ਹਾਂ ਨੂੰ ਲਾਭ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)