You’re viewing a text-only version of this website that uses less data. View the main version of the website including all images and videos.
ਸੋਸ਼ਲ꞉ ਸੋਨਮ ਦੇ ਲਾੜੇ ਦੇ ਸਪੋਰਟਸ ਸ਼ੂਜ਼ ਚਰਚਾ 'ਚ ਕਿਉਂ?
ਲੰਘੇ ਕੁਝ ਦਿਨਾਂ ਤੋਂ ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿੱਚ ਹੈ।
ਵਿਆਹ ਦੀਆਂ ਤਸਵੀਰਾਂ ਤਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਰਿਸੈਪਸ਼ਨ ਵਾਲੀ ਤਸਵੀਰ ਦੇਖੀ?
ਇਸ ਤਸਵੀਰ ਵਿੱਚ ਆਨੰਦ ਨੇ ਸ਼ੇਰਵਾਨੀ ਨਾਲ ਸਪੋਰਟਸ ਸ਼ੂ ਪਹਿਨੇ ਹੋਏ ਹਨ।
ਆਮ ਰਵਾਇਤ ਤੋਂ ਉਲਟ ਜਾ ਕੇ ਉਨ੍ਹਾਂ ਨੇ ਸ਼ੇਰਵਾਨੀ ਨਾਲ ਸਪੋਰਟਸ ਸ਼ੂ ਪਾਉਣ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ।
ਲੋਕੀਂ ਕਹਿ ਰਹੇ ਹਨ ਕਿ ਆਨੰਦ ਦੀ ਆਦਤ ਹੈ ਕਿ ਉਹ ਕੁਝ ਵੀ ਪਹਿਨ ਲੈਂਦੇ ਹਨ।
ਪੈਰੋਡੀ ਅਕਾਊਂਟ ਟਾਈਮਜ਼ ਹਾਓ ਨੇ ਲਿਖਿਆ, "ਜੁੱਤੀ ਚੋਰੀ ਕਰਨ ਦੀ ਰਸਮ ਤੋਂ ਮਗਰੋਂ ਆਨੰਦ ਨੇ ਖੁਸ਼ੀ ਅਤੇ ਜਾਹਨਵੀ ਨੂੰ ਪੰਜ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਜੁੱਤੀਆਂ ਵਾਪਸ ਨਹੀਂ ਮਿਲੀਆਂ ਅਤੇ ਆਨੰਦ ਨੂੰ ਰਿਸੈਪਸ਼ਨ ਮੌਕੇ ਸਪੋਰਟਸ ਸ਼ੂ ਪਹਿਨਣੇ ਪਏ।"
ਭੂਸ਼ਣ ਲਿਖਦੇ ਹਨ- ਆਨੰਦ ਆਹੂਜਾ ਸਪੋਰਟਸ ਸ਼ੂ ਪਹਿਨ ਕੇ ਰਿਸੈਪਸ਼ਨ ਵਿੱਚ ਸ਼ਰੀਕ ਹੋਏ, ਕੀ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ?
ਮਦਨ ਕਿਚਨਾ ਟਵਿੱਟਰ ਹੈਂਡਲ ਨੇ ਲਿਖਿਆ, ਸੋਨਮ ਕਪੂਰ ਦੀ ਡਰੈਸਿੰਗ ਅਤੇ ਮੇਕਅੱਪ ਇੱਕ ਪਾਸੇ ਅਤੇ ਆਨੰਦ ਦੇ ਸਪੋਰਟਸ ਸ਼ੂ ਇੱਕ ਪਾਸੇ।"
ਆਨੰਦ ਆਹੂਜਾ ਦੀ ਸਪੋਰਟਸ ਸ਼ੂ ਦੀ ਦੀਵਾਨਗੀ ਦਾ ਕਾਰਨ?
ਆਨੰਦ ਆਹੂਜਾ ਦਾ ਦਿੱਲੀ ਵਿੱਚ ਸਪੋਰਟਸ ਸ਼ੂ ਦਾ ਬੁਟੀਕ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀਆਂ ਸਪੋਰਟਸ ਸ਼ੂ ਪਹਿਨੇ ਹੋਏ ਤਸਵੀਰਾਂ ਪਹਿਲਾਂ ਵੀ ਪਾਈਆਂ ਗਈਆਂ ਹਨ।
ਉਨ੍ਹਾਂ ਦੀ ਦਿੱਲੀ ਵਿੱਚ ਵੈਜ-ਨਾਨ-ਵੈਜ ਨਾਂ ਦੀ ਮਲਟੀ ਬ੍ਰਾਂਡ ਸਨੀਕਰ ਬੁਟੀਕ ਵੀ ਹੈ। ਇਸ ਤੋਂ ਇਲਾਵਾ ਉਹ ਸ਼ਾਹੀ ਐਕਸਪੋਰਟਸ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ ਜਿਸ ਦੀ ਸਾਲਾਨਾ ਆਮਦਨ ਤਿੰਨ ਹਜ਼ਾਰ ਕਰੋੜ ਰੁਪਏ ਹੈ।
ਅਜਿਹੇ ਵਿੱਚ ਬਹੁਤ ਸੰਭਵ ਹੈ ਕਿ ਆਨੰਦ ਨੇ ਇਹ ਬੂਟ ਮਸ਼ਹੂਰੀ ਲਈ ਪਾਏ ਹੋਣ।