You’re viewing a text-only version of this website that uses less data. View the main version of the website including all images and videos.
'ਟਾਈਟਲਰ ਦਾ ਭਾਈਚਾਰਕ ਸਾਂਝ ਲਈ ਧਰਨਾ ਦੇਣਾ ਇਸ ਤਰ੍ਹਾਂ ਹੈ ਜਿਵੇਂ...'
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਾਤ ਅਧਾਰਤ ਹਿੰਸਾ ਖ਼ਿਲਾਫ਼ ਅਤੇ ਭਾਈਚਾਰਕ ਸਾਂਝ ਲਈ ਇੱਕ ਰੋਜ਼ਾ ਭੁੱਖ-ਹੜਤਾਲ 'ਤੇ ਰਾਜਘਾਟ ਵਿੱਚ ਬੈਠੇ ਹੀ ਸਨ ਕਿ ਕੁਝ ਦੇਰ ਬਾਅਦ ਉੱਥੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਆ ਗਏ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮੰਚ ਛੱਡ ਕੇ ਜਾਣ ਲਈ ਕਿਹਾ ਗਿਆ।
ਜਦੋਂ ਮੀਡੀਆ ਦੁਆਰਾ ਟਾਈਟਲਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ।
1984 ਵਿੱਚ ਸਿੱਖਾਂ ਦੇ ਕਤਲੇਆਮ ਦੇ ਸਬੰਧ 'ਚ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ 'ਤੇ ਇਲਜ਼ਾਮ ਲੱਗੇ ਸਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹਨ।
ਟਾਈਟਲਰ ਅਤੇ ਸਜਣ ਕੁਮਾਰ ਲਗਾਤਾਰ ਇਸ ਤੋਂ ਇੰਕਾਰ ਕਰਦੇ ਆਏ ਹਨ।
ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਦੇ ਪ੍ਰਤਿਕਰਮ ਆਉਣੇ ਸ਼ੁਰੂ ਹੋਏ।
ਰੋਹਿਤ ਬਾਪਤ ਨੇ ਟਵੀਟ ਕੀਤਾ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਸਲਮਾਨ ਖ਼ਾਨ ਕਾਲੇ ਹਿਰਨ ਦੇ ਬਚਾਅ ਲਈ ਪੈਸੇ ਇੱਕਠੇ ਕਰ ਰਿਹਾ ਹੋਵੇ।
ਗੀਤਾਂਜਲੀ ਨੇ ਟਵੀਟ ਕੀਤਾ, "ਜਗਦੀਸ਼ ਟਾਈਟਲਰ ਜੋ ਕਿ ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ੀ ਹਨ ਉਹ ਉੱਥੇ ਮੌਜੂਦ ਸਨ। ਸ਼ਰਮਿੰਦਗੀ ਮਹਿਸੂਸ ਹੋਣ 'ਤੇ ਉਸ ਨੂੰ ਜਾਣ ਲਈ ਕਿਹਾ ਗਿਆ।"
ਉੱਥੇ ਹੀ ਰੂਚੀ ਸ਼ੁਕਲਾ ਲਿਖਦੀ ਹੈ, "ਰਾਜਘਾਟ ਤੇ ਰਾਹੁਲ ਗਾਂਧੀ ਵੱਲੋਂ ਭਾਈਚਾਰਕ ਸਾਂਝ ਲਈ 1984 ਸਿੱਖ ਕਤਲੇਆਮ ਮਾਮਲੇ ਵਿੱਚ ਮੁਲਜ਼ਮ ਜਗਦੀਸ਼ ਟਾਈਟਲਰ ਦੀ ਹਾਜ਼ਰੀ ਵਿੱਚ ਮੁਜ਼ਾਹਰਾ ਕੀਤਾ ਗਿਆ। ਅਗਲੀ ਵਾਰੀ ਉਹ ਅਤਿਵਾਦ ਖਿਲਾਫ਼ ਮੁਜ਼ਾਹਰਾ ਕਰਨਗੇ ਅਤੇ ਨਾਲ ਮੌਜੂਦ ਹੋਣਗੇ ਪਾਕਿਸਤਾਨੀ ਕੂਟਨੀਤਿਕ ਅਤੇ ਆਈਐੱਸਆਈ ਏਜੰਟ।"
ਡਾ. ਅਸ਼ੋਕ ਗਰੇਕਰ ਨੇ ਟਵੀਟ ਕੀਤਾ, "ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਚੂਹੇ ਮਾਰਨ ਦੀ ਨਕਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਸਿੱਖਾਂ ਦਾ ਕਤਲ ਕਰਨ ਵਾਲੇ ਇਹ ਹਮਦਰਦੀ ਹਾਸਿਲ ਕਰ ਸਕਦੇ ਹਨ।"
ਆਰਚੀ ਨੇ ਟਵੀਟ ਕੀਤਾ, "ਸਿੱਖ ਕਤਲੇਆਮ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਨਾਲ ਮੰਚ ਸਾਂਝਾ ਕਰਕੇ ਰਾਹੁਲ ਗਾਂਧੀ ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕਰਦੇ ਹਨ। ਇਹ ਬੇਹੱਦ ਸ਼ਰਮਨਾਕ ਹੈ।"