ਕਾਂਗਰਸ ਦੇ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਹੀਆਂ ਇਹ ਪੰਜ ਗੱਲਾਂ

ਰਾਹੁਲ ਗਾਂਧੀ

ਤਸਵੀਰ ਸਰੋਤ, Facebook/INC

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਇਸ ਦੇਸ ਦਾ ਨੌਜਵਾਨ ਇਸ ਵੇਲੇ ਥੱਕਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਮੋਦੀ ਸਰਕਾਰ ਤੋਂ ਰਸਤਾ ਵਿਖਾਈ ਨਹੀਂ ਦਿੰਦਾ।

ਇਹ ਗੱਲਾਂ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਸਾਲਾਨਾ ਪਲੈਨਰੀ ਸੈਸ਼ਨ ਵਿੱਚ ਕਹੀਆਂ। ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਪੰਜ ਅਹਿਮ ਬਿੰਦੂ ਹੇਠ ਲਿਖੇ ਹਨ।

  • ਇਹ ਦੇਸ ਸਾਡਾ ਸਾਰਿਆਂ ਦਾ ਹੈ। ਹਰ ਧਰਮ ਦਾ ਹੈ। ਹਰ ਜਾਤ ਦਾ ਹੈ। ਹਰ ਵਿਅਕਤੀ ਦਾ ਹੈ। ਕਾਂਗਰਸ ਜੋ ਕੰਮ ਕਰੇਗੀ ਉਹ ਹਰ ਕਿਸੇ ਲਈ ਕਰੇਗੀ।
  • ਕਾਂਗਰਸ ਪਾਰਟੀ ਤੇ ਵਿਰੋਧੀ ਧਿਰਾਂ ਵਿੱਚ ਸਭ ਤੋਂ ਵੱਡਾ ਫ਼ਰਕ ਇਹ ਹੈ ਉਹ ਗ਼ੁੱਸੇ ਦੀ ਵਰਤੋਂ ਕਰਦੇ ਹਨ ਤੇ ਅਸੀਂ ਪਿਆਰ ਦੀ ਵਰਤੋਂ ਕਰਦੇ ਹਾਂ। ਅਸੀਂ ਭਾਈਚਾਰੇ ਦੀ ਵਰਤੋਂ ਕਰਦੇ ਹਾਂ।
  • ਦੇਸ ਦੇ ਨੌਜਵਾਨ ਜਦੋਂ ਮੋਦੀ ਵੱਲ ਵੇਖਦੇ ਹਨ ਤਾਂ ਉਨ੍ਹਾਂ ਨੂੰ ਕੋਈ ਰਸਤਾ ਵਿਖਾਈ ਨਹੀਂ ਦਿੰਦਾ। ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਰੋਜ਼ਗਾਰ ਕਿਥੋਂ ਮਿਲੇਗਾ? ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਕਦੋਂ ਮਿਲੇਗਾ? ਦੇਸ ਇੱਕ ਤਰ੍ਹਾਂ ਨਾਲ ਥੱਕਿਆ ਹੋਇਆ ਹੈ। ਦੇਸ ਨੂੰ ਸਿਰਫ਼ ਕਾਂਗਰਸ ਪਾਰਟੀ ਹੀ ਰਸਤਾ ਵਿਖਾ ਸਕਦੀ ਹੈ।
ਰਾਹੁਲ ਗਾਂਧੀ

ਤਸਵੀਰ ਸਰੋਤ, MOHD RASFAN/AFP/Getty Images

  • ਹੱਥ ਦਾ ਨਿਸ਼ਾਨ ਹਿੰਦੁਸਤਾਨ ਨੂੰ ਜੋੜਨ ਦਾ ਕੰਮ ਕਰ ਸਕਦਾ ਹੈ। ਜੇ ਦੇਸ ਨੂੰ ਜੋੜਨਾ ਹੈ ਸਾਨੂੰ ਸਾਰਿਆਂ ਮਿਲ ਕੇ ਕੰਮ ਕਰਨਾ ਪਵੇਗਾ। ਸਾਨੂੰ ਸਾਰਿਆਂ ਕੰਮ ਕਰਨਾ ਪਵੇਗਾ।
  • ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਅਨੁਭਵੀ ਆਗੂਆਂ ਤੋਂ ਨਿਰਦੇਸ਼ ਲੈ ਸਕਦੇ ਹਨ। ਮੇਰਾ ਕੰਮ ਨੌਜਵਾਨਾਂ ਅਤੇ ਸੀਨੀਅਰ ਆਗੂਆਂ ਨੂੰ ਜੋੜਨ ਦਾ ਕੰਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)