You’re viewing a text-only version of this website that uses less data. View the main version of the website including all images and videos.
ਮਿਯਾ ਮਾਲਕੋਵਾ: ਪੌਰਨ ਸਟਾਰ ਜੋ ਰਾਮ ਗੋਪਾਲ ਵਰਮਾ ਦੀ ਫਿਲਮ 'ਚ ਨਿਭਾਏਗੀ ਮੁੱਖ ਕਿਰਦਾਰ
'ਸੱਤਿਆ', 'ਕੰਪਨੀ', 'ਸਰਕਾਰ' ਵਰਗੀਆਂ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਰਾਮਗੋਪਾਲ ਵਰਮਾ ਇੱਕ ਵਾਰ ਫਿਰ ਸੁਰਖ਼ੀਆਂ 'ਚ ਹਨ।
ਇਸ ਦੀ ਵਜ੍ਹਾ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਗੌਡ, ਸੈਕਸ ਐਂਡ ਟ੍ਰੂਥ'।
ਫਿਲਮ ਦੇ ਟ੍ਰੇਲਰ ਨੂੰ ਇੱਕ ਦਿਨ ਵਿੱਚ ਅੱਠ ਲੱਖ ਤੋਂ ਵਧ ਲੋਕਾਂ ਨੇ ਵੇਖ ਲਿਆ ਹੈ।
ਫਿਲਮ ਵਿੱਚ ਮੁੱਖ ਕਿਰਦਾਰ ਪੌਰਨ ਸਟਾਰ ਮਿਯਾ ਮਾਲਕੋਵਾ ਨਿਭਾ ਰਹੀ ਹੈ।
ਫਿਲਮ 'ਚ ਕੀ ਹੋਏਗਾ ?
ਫਿਲਮ ਦੇ ਟ੍ਰੇਲਰ ਵਿੱਚ ਮਾਲਕੋਵਾ ਔਰਤਾਂ ਦੇ ਸਰੀਰ ਅਤੇ ਉਨ੍ਹਾਂ ਦੀਆਂ ਸਰੀਰਕ ਇੱਛਾਵਾਂ ਬਾਰੇ ਦੱਸ ਰਹੀ ਹੈ।
ਉਸ ਦਾ ਇੱਕ ਡਾਇਲੌਗ ਹੈ, ''ਔਰਤ ਕਿਸੇ ਦੀ ਪ੍ਰੌਪਰਟੀ ਨਹੀਂ ਹੁੰਦੀ।''
ਰਾਮਗੋਪਾਲ ਵਰਮਾ ਨੇ ਇਸ ਫਿਲਮ ਨੂੰ ਸੈਕਸ਼ੁਅਲ ਫਿਲੌਸਫੀ ਦੇ ਲਿਹਾਜ਼ ਨਾਲ ਇੱਕ ਕ੍ਰਾਂਤੀਕਾਰੀ ਫਿਲਮ ਦੱਸਿਆ ਹੈ।
ਫਿਲਮ ਦਾ ਪੋਸਟਰ ਟਵੀਟ ਕਰਦੇ ਹੋਏ ਵਰਮਾ ਨੇ ਲਿਖਿਆ, ''ਇਹ ਸੈਕਸ ਦੇ ਪਿੱਛੇ ਦੇ ਸੱਚ ਬਾਰੇ ਹੈ ਜਿਸ ਨੂੰ ਰੱਬ ਨੇ ਸੋਚਿਆ ਹੈ।"
ਕੌਣ ਹੈ ਮਿਯਾ ਮਾਲਕੋਵਾ?
ਕੱਦ-ਪੰਜ ਫੁੱਟ ਸੱਤ ਇੰਚ, ਉਮਰ-25 ਸਾਲ, ਨਾਂ-ਮਿਯਾ ਮਾਲਕੋਵਾ, ਜਨਮ-ਅਮਰੀਕਾ ਦਾ ਕੈਲੀਫੋਰਨੀਆ ਸੂਬਾ
ਮਿਯਾ ਮਾਲਕੋਵਾ ਪੌਰਨੋਗ੍ਰਾਫੀ ਦੇ ਕਾਰੋਬਾਰ ਦੇ ਵੱਡੇ ਨਾਂਵਾਂ 'ਚੋਂ ਇੱਕ ਹੈ।
ਇਸ ਤੋਂ ਪਹਿਲਾਂ ਉਹ ਕੁਝ ਮਸ਼ਹੂਰ ਰੈਸਟੌਰੈਂਟਸ ਵਿੱਚ ਕੰਮ ਕਰ ਚੁੱਕੀ ਹੈ। ਪੌਰਨ ਇੰਡਸਟ੍ਰੀ ਵਿੱਚ ਮਿਯਾ ਨੂੰ ਮਸ਼ਹੂਰ ਪੌਰਨ ਸਟਾਰ ਨਤਾਸ਼ਾ ਮਾਲਕੋਵਾ ਲੈ ਕੇ ਆਈ ਸੀ।
ਮਿਯਾ ਤੇ ਨਤਾਸ਼ਾ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਘੱਟ ਸਮੇਂ ਵਿੱਚ ਮਿਯਾ ਪੌਰਨ ਫਿਲਮਾਂ ਨਾਲ ਜੁੜੇ ਕਈ ਐਵਾਰਡ ਜਿੱਤ ਚੁੱਕੀ ਹੈ।
ਪਿਛਲੇ ਹਫਤੇ ਸੁਰਖੀਆਂ ਵਿੱਚ ਆਈ ਸੀ ਮਾਲਕੋਵਾ
2012 ਵਿੱਚ ਪੌਰਨ ਇੰਡਸਟ੍ਰੀ 'ਚ ਕਦਮ ਰੱਖਣ ਵਾਲੀ ਮਿਯਾ ਮਾਲਕੋਵਾ ਦੀ ਭਾਰਤ ਵਿੱਚ ਚਰਚਾ ਇਸਲਈ ਵੀ ਹੋ ਰਹੀ ਹੈ ਕਿਉਂਕਿ ਸੰਨੀ ਲਿਓਨੀ ਤੋਂ ਬਾਅਦ ਪੌਰਨ ਸਿਨੇਮਾ ਤੋਂ ਬਾਲੀਵੁੱਡ ਵੱਲ ਆਉਣ ਵਾਲੀ ਉਹ ਦੂਜੀ ਅਦਾਕਾਰਾ ਹੈ।
ਮਿਯਾ ਮਾਲਕੋਵਾ ਪਿਛਲੇ ਹਫਤੇ ਸੁਰਖੀਆਂ ਵਿੱਚ ਆਈ ਸੀ ਜਦੋਂ ਉਸਨੇ ਨੇ ਫਿਲਮ ਦੇ ਪੋਸਟਰ ਨਾਲ ਟਵੀਟ ਕੀਤਾ ਸੀ।
ਲਿਖਿਆ ਸੀ, ''ਭਾਰਤ ਦੇ ਫਿਲਮਕਾਰ ਰਾਮ ਗੋਪਾਲ ਵਰਮਾ ਨੇ ਮੇਰੇ ਨਾਲ ਯੂਰਪ ਵਿੱਚ ਇੱਕ ਵੀਡੀਓ ਸ਼ੂਟ ਕੀਤਾ ਹੈ ਜਿਸ ਦਾ ਨਾਂ ਹੈ, 'ਗੌਡ, ਸੈਕਸ ਐਂਡ ਟ੍ਰੂਥ'। ਮੈਂ ਸੰਨੀ ਲਿਓਨੀ ਤੋਂ ਬਾਅਦ ਕਿਸੇ ਭਾਰਤੀ ਫਿਲਮ ਦਾ ਹਿੱਸਾ ਬਣਨ ਵਾਲੀ ਦੂਜੀ ਪੌਰਨ ਸਟਾਰ ਹਾਂ।''
ਮਿਯਾ ਨੇ ਟਵੀਟ ਕਰ ਰਾਮਗੋਪਾਲ ਵਰਮਾ ਦੀ ਤਾਰੀਫ ਵੀ ਕੀਤੀ ਤੇ ਕਿਹਾ ਕਿ ਉਨ੍ਹਾਂ ਨਾਲ ਕੰਮ ਕਰਕੇ ਵਧੀਆ ਲੱਗਾ।
ਰਾਮ ਗੋਪਾਲ ਵਰਮਾ ਨੇ ਵੀ ਮਿਯਾ ਦੀ ਸਿਫਤ ਕਰਦੇ ਹੋਏ ਟਵਿੱਟਰ 'ਤੇ ਲਿਖਿਆ, ''ਮੈਂ ਕਦੇ ਸੰਨੀ ਲਿਓਨੀ ਨਾਲ ਕੰਮ ਨਹੀਂ ਕੀਤਾ ਪਰ ਇਸ ਫਿਲਮ ਦੀ ਸ਼ੂਟਿੰਗ ਦੇ ਤਜਰਬੇ ਨੂੰ ਮੈਂ ਕਦੇ ਨਹੀਂ ਭੁੱਲਾਂਗਾ।''
'ਗਨਜ਼ ਐਂਡ ਥਾਈਜ਼' ਨੂੰ ਲੈ ਕੇ ਵੀ ਵਰਮਾ ਨੇ ਬਟੋਰੀ ਸੁਰਖੀਆਂ
ਇਹ ਪਹਿਲੀ ਵਾਰ ਨਹੀਂ ਹੈ ਕਿ ਰਾਮਗੋਪਾਲ ਵਰਮਾ ਕਿਸੇ ਬੋਲਡ ਸਬਜੈਕਟ 'ਤੇ ਕੰਮ ਕਰ ਰਹੇ ਹਨ।
ਉਹ 'ਨਿਸ਼ਬਦ' ਵਰਗੀ ਫਿਲਮ ਬਣਾ ਚੁੱਕੇ ਹਨ।
ਪਿਛਲੇ ਸਾਲ ਮਈ ਵਿੱਚ ਵਰਮਾ ਨੇ ਯੂ-ਟਿਊਬ 'ਤੇ ਵੈੱਬ ਸੀਰੀਜ਼ 'ਗਨਜ਼ ਐਂਡ ਥਾਈਜ਼' ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਸੀ।
ਹਿੰਸਾ ਤੇ ਖੂਨ ਖਰਾਬੇ ਤੋਂ ਇਲਾਵਾ ਫਿਲਮ ਦੇ ਟ੍ਰੇਲਰ ਵਿੱਚ ਨਿਊਡ ਸੀਨ ਵੀ ਹਨ।
ਫਿਲਮ ਦੇ ਵੈੱਬਸਾਈਟ 'ਤੇ ਵਰਮਾ ਨੇ ਲਿਖਿਆ ਹੈ, ''ਵੈੱਬ ਸੀਰੀਜ਼ ਬਣਾਉਣ ਦੀ ਵਜ੍ਹਾ ਇਹ ਹੈ ਕਿ ਇਸ ਕਹਾਣੀ ਨੂੰ ਵੱਡੇ ਪਰਦੇ 'ਤੇ ਵਿਖਾਉਣ ਦੀ ਇਜਾਜ਼ਤ ਮੈਨੂੰ ਨਹੀਂ ਮਿਲਦੀ।''