ਮੁੰਬਈ ਅੱਗ ਹਾਦਸਾ: ਗਾਰਡ ਨੇ ਬਚਾਈਆਂ 100 ਜਾਨਾਂ

ਮੁੰਬਈ ਦੇ ਲੋਅਰ ਪਰੇਲ ਇਲਾਕੇ ਵਿੱਚ ਕਮਲਾ ਮਿਲਸ ਕੰਪਾਊਂਡ ਦੀ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ 14 ਲੋਕਾਂ ਦੀ ਮੌਤ ਹੋਈ ਤੇ ਕਈ ਜ਼ਖਮੀ ਹੋਏ। ਇਸ ਸਭ ਦੇ ਵਿਚਾਲੇ ਕਹਾਣੀ ਇੱਕ ਬਹਾਦਰ ਸ਼ਖਸ ਦੀ।

ਬੀਐਮਸੀ ਡਿਜ਼ਾਸਟਰ ਮੈਨੇਜਮੈਂਟ ਮੁਤਾਬਕ ਅੱਗ ਵਿੱਚ ਝੁਲਸੇ ਲੋਕਾਂ ਨੂੰ ਕੇਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।

ਇਸ ਦੁਰਘਟਨਾ ਵਾਲੇ ਸਥਾਨ 'ਤੇ ਰਾਹਤ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ, ਇੱਕ ਵਿਅਕਤੀ ਨੇ ਤਕਰੀਬਨ 100 ਲੋਕਾਂ ਦੀ ਜਾਨ ਬਚਾਈ।

100 ਜਾਨਾਂ ਬਚਾਉਣ ਵਾਲਾ ਰਾਖਾ

ਮਹੇਸ਼ ਸਾਬਲੇ ਕਮਲਾ ਮਿਲਜ਼ ਕੰਪਾਉਂਡ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਕਰਦੇ ਹਨ।

ਬੀਬੀਸੀ ਮਰਾਠੀ ਪੱਤਰਕਾਰ ਜਾਹਨਵੀ ਮੂਲੇ ਅਨੁਸਾਰ, ਜਦੋਂ ਅੱਗ ਲੱਗੀ ਤਾਂ ਮਹੇਸ਼ ਨੇ ਤੁਰੰਤ ਲੋਕਾਂ ਨੂੰ ਇਮਾਰਤ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ, ਕਰੀਬ ਸੌ ਲੋਕਾਂ ਦੀ ਜਾਨ ਬਚ ਗਈ।"

ਹਾਦਸੇ ਦੇ ਸਮੇਂ ਮਹੇਸ਼ ਸਾਬਲੇ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਵੱਲ ਸਨ। ਅੱਗ ਤੋਂ ਬਚਣ ਦੀ ਥਾਂ, ਮਹੇਸ਼ ਨੇ ਲੋਕਾਂ ਨੂੰ ਉੱਪਰੋਂ ਹੇਠਾਂ ਵੱਲ ਭੇਜਣਾ ਸ਼ੁਰੂ ਕੀਤਾ।

ਇਸ ਕੰਮ ਵਿੱਚ ਮਹੇਸ਼ ਦੇ ਦੋ ਸਾਥੀਆਂ ਸੂਰਜ ਗਿਰੀ ਅਤੇ ਸੰਤੋਸ਼ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਮਹੇਸ਼ ਨੇ ਜਲਦੀ ਨਾਲ ਸਾਥੀਆਂ ਨੂੰ ਸੁਚੇਚ ਕੀਤਾ। ਜਿਨ੍ਹਾਂ ਲੋਕਾਂ ਨੂੰ ਮਹੇਸ਼ ਨੂੰ ਉੱਪਰੋਂ ਭੇਜ ਰਹੇ ਸਨ. ਸੰਤੋਸ਼ ਅਤੇ ਸੂਰਜ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਰਹੇ ਸਨ।

ਮੌਕੇ ਤੇ ਮੌਜੂਦ ਐਨਐਮ ਜੋਸ਼ੀ ਪੁਲਿਸ ਠਾਣੇ ਦੇ ਅਧਿਕਾਰੀ ਅਹਮਦ ਉਸਮਾਨ ਪਠਾਨ ਨੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨੂੰ ਦੱਸਿਆ ਕਿ "ਘੱਟੋ-ਘੱਟ 14 ਲੋਕਾਂ ਦੀ ਮੌਤ ਹੋਈ ਹੈ। ਕੇਈਐਮ ਹਸਪਤਾਲ ਤੋਂ ਇਲਾਵਾ 13 ਲੋਕਾਂ ਨੂੰ ਹਿੰਦੂਜਾ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ।"

ਕੇਈਐਮ ਹਸਪਤਾਲ ਦੇ ਸੀਐਮਓ ਡਾਕਟਰ ਨਿਖਿਲ ਨੇ ਦੱਸਿਆ ਕਿ ਹਸਪਤਾਲ ਵਿੱਚ ਅੱਗ ਨਾਲ ਝੁਲਸੇ ਹੋਏ ਕੁੱਲ 25 ਲੋਕ ਦਾਖਲ ਕੀਤੇ ਗਏ ਹਨ।

ਬੀਬੀਸੀ ਪੱਤਰਕਾਰ ਮੁਤਾਬਕ:

ਬੀਬੀਸੀ ਮਰਾਠੀ ਪੱਤਰਕਾਰ ਜਾਹਨਵੀ ਮੂਲੇ ਅਨੁਸਾਰ, "ਜਿੱਥੋਂ ਇਹ ਅੱਗ ਲੱਗੀ। ਉੱਥੇ ਬਹੁਤ ਸਾਰੇ ਮੀਡੀਆ ਦਫਤਰ, ਹੋਟਲ ਹਨ ਜਿਸ ਕਰਕੇ ਇੱਥੇ ਦੇਰ ਰਾਤ ਚਹਿਲ-ਪਹਿਲ ਬਣੀ ਰਹਿੰਦੀ ਹੈ। ਇਮਾਰਤ ਦੀ ਸਿਖਰਲੀ ਮੰਜ਼ਿਲ 'ਤੇ ਪੱਬ ਸੀ, ਉੱਥੇ ਹੀ ਰਾਤ 12.30 ਅੱਗ ਲੱਗੀ ਸੀ। ਅੱਗ ਲੱਗਣ ਤੋਂ ਦਸ ਮਿੰਟ ਬਾਅਦ ਚਾਰ ਤੋਂ ਛੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਦਾਖਲ ਹੋਈਆਂ। ਅੱਗ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)