ਪਟਨਾ ਸਾਹਿਬ: ਜਾਹੋ-ਜਲਾਲ ਨਾਲ ਮਨਾਇਆ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਪਟਨਾ ਤੋਂ ਬੀਬੀਸੀ ਪੰਜਾਬੀ ਲਈ

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਗਊਘਾਟ ਤੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਤੱਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ।

ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਦੀਵਾਨ ਹਾਲ ਵਿੱਚ ਸੇਵਾਦਾਰ।

ਜੰਗੀ ਸ਼ਸਤਰ-ਬਸਤਰ ਨਾਲ ਸੱਜਿਆ ਨਿਹੰਗ ਸਿੰਘ।

ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ। ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਾਉਂਦੇ ਹੋਏ ਸੇਵਾਦਾਰ।

ਨਗਰ ਕੀਰਤਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਕਹੇ ਜਾਣ ਵਾਲੀਆਂ ਨਿਹੰਗ ਜੱਥੇਬੰਦੀਆਂ ਘੋੜੇ, ਹਾਥੀਆਂ ਸਮੇਤ ਆਪਣੇ ਆਪਣੇ ਲਾਮਲਸ਼ਕਰ ਲੈ ਕੇ ਸ਼ਾਮਿਲ ਹੋਈਆਂ।

ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹੁੰਦਾ ਨਿਹੰਗ ਸਿੰਘ।

ਨਗਰ ਕੀਰਤਨ ਵਿੱਚ ਸਜਾਈ ਗਈ ਸੁੰਦਰ ਪਾਲਕੀ ਸਾਹਿਬ।

ਸਥਾਨਕ ਲੋਕਾਂ ਨੇ ਵੀ ਸ਼ਰਧਾ ਭਾਵਨਾ ਨਾਲ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਦੂਰ ਦੁਰਾਡਿਓਂ ਆਈਆਂ ਸੰਗਤਾਂ ਨੂੰ ਪੂਰਾ ਸਹਿਯੋਗ ਦਿੱਤਾ।

ਨਗਰ ਕੀਰਤਨ ਵਿੱਚ ਹਿੱਸਾ ਲੈਂਦੇ ਹੋਏ ਸਕੂਲੀ ਬੱਚੇ, ਪੂਰੀ ਪਟਨਾ ਨਗਰੀ ਹੀ ਗੁਰ ਪੁਰਬ ਦੇ ਰੰਗ ਵਿੱਚ ਰੰਗੀ ਨਜ਼ਰ ਆਈ।

ਦੇਰ ਰਾਤ ਨਗਰ ਕੀਰਤਨ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ਵਿਖੇ ਪਹੁੰਚਣ 'ਤੇ ਦਰਸ਼ਨਾਂ ਦੀ ਤਾਂਘ ਲਈ ਸੰਗਤਾਂ ਦਾ ਵੱਡਾ ਇਕੱਠ।

ਧਾਰਮਿਕ ਸਥਾਨ ਬਾਰੇ ਜਾਣਕਾਰੀ...

ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਸ਼ਮੂਲੀਅਤ ਦਰਜ ਕਰਵਾਈ।

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਮੌਕੇ ਚਲਾਏ ਗਏ ਵਿਸ਼ੇਸ਼ ਬੇੜੇ ਵੀ ਸੰਗਤਾਂ ਦੀ ਖ਼ਾਸ ਖਿੱਚ ਦਾ ਕੇਂਦਰ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)