ਗੁਰਦੁਆਰਾ ਪਰਿਵਾਰ ਵਿਛੋੜਾ, ਉਹ ਥਾਂ ਜਿੱਥੇ ਦਸਮ ਗੁਰੂ ਪਰਿਵਾਰ ਤੋਂ ਵਿਛੜੇ

ਅਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜਦੋਂ ਸਰਸਾ ਨਦੀ ਪਾਰ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਵਿਛੋੜਾ ਪੈ ਗਿਆ।

ਇਸ ਦੌਰਾਨ ਗੁਰੂ ਸਾਹਿਬ ਜੀ ਦੇ ਨਾਲ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਚਮਕੌਰ ਦੀ ਗੜ੍ਹੀ ਵੱਲ ਤੁਰ ਪਏ ਸਨ ਅਤੇ ਮਾਤਾ ਸੁੰਦਰੀ ਜੀ ਦਿੱਲੀ ਦੇ ਰਸਤੇ ਪੈ ਗਏ ਸਨ। ਗੁਰਦੁਆਰਾ ਪਰਿਵਾਰ ਵਿਛੋੜਾ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ।

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਸ ਸਥਾਨ ਉੱਤੇ ਰੁੱਕ ਗਏ ਸਨ ਅਤੇ ਇੱਥੋਂ ਦੇ ਇੱਕ ਮਛੇਰੇ ਬਾਬਾ ਕੁੰਮਾਂ ਮਸ਼ਕੀ ਨੇ ਉਨ੍ਹਾਂ ਨੂੰ ਆਪਣੀ ਛੋਟੀ ਜਿਹੀ ਝੋਂਪੜੀ ਵਿੱਚ ਪਨਾਹ ਦਿੱਤੀ ਸੀ। ਇਸ ਨੂੰ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇੱਥੇ ਹੀ ਮਾਤਾ ਗੁਜਰੀ ਨੇ ਰਾਤ ਕੱਟੀ ਅਤੇ ਅਗਲੇ ਦਿਨ ਅੱਗੇ ਨੂੰ ਚਾਲੇ ਪਾਏ। ਹਰ ਸਾਲ ਬਾਬਾ ਕੁੰਮਾਂ ਮਸ਼ਕੀ ਦੀ ਯਾਦ ਵਿੱਚ ਸੁੰਦਰ ਨਗਰ ਕੀਰਤਨ ਸਜਾਇਆ ਜਾਂਦਾ ਹੈ।

ਖੁਦਾਈ ਵੇਲੇ ਮਿਲੀਆਂ ਕੁਝ ਇਤਿਹਾਸਕ ਵਸਤਾਂ, ਜਿਨਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ ਹੈ।

ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 4 ਵਾਰ ਆਏ ਸਨ।

ਇਹ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਟਲਾ ਨਿਹੰਗ ਅਤੇ ਪਠਾਣ ਨਿਹੰਗ ਖਾਂ ਨੂੰ ਸੌਂਪੇ ਸਨ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)