ਤਸਵੀਰਾਂ: ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਦੇ ਜਸ਼ਨ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਪਟਨਾ ਤੋਂ ਬੀਬੀਸੀ ਪੰਜਾਬੀ ਲਈ

ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਮੌਕੇ ਜਨਵਰੀ 2017 ਤੋਂ ਚੱਲੇ ਆ ਰਹੇ ਸਮਾਗਮਾਂ ਦੀ ਲੜੀ ਦੇ ਅਖ਼ੀਰ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਿਹਾਰ ਸਰਕਾਰ ਵੱਲੋਂ ਸ਼ੁਕਰਾਨਾ ਸਮਾਗਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਪੇਸ਼ ਹਨ ਇਸ ਤਿਆਰੀ ਸੰਬੰਧੀ ਕੁੱਝ ਤਸਵੀਰਾਂ।

ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਕਤਾਰ ਵਿੱਚ ਖੜ੍ਹੇ ਸ਼ਰਧਾਲੂ। ਸ਼ਰਧਾਲੂਆਂ ਦੀ ਭਾਰੀ ਗਿਣਤੀ ਨੂੰ ਦੇਖਦਿਆਂ ਬਿਹਾਰ ਸਰਕਾਰ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਫੁਲਾਂ ਨਾਲ ਸਜੇ ਮੁੱਖ ਪੰਡਾਲ ਵਿੱਚ ਗੂਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ।

ਸਟੇਜ ਦੇ ਇੱਕ ਪਾਸੇ ਪ੍ਰਮੁੱਖ ਬੁਲਾਰਿਆਂ ਤੇ ਸ਼ਖਸ਼ੀਅਤਾਂ ਦੇ ਬੈਠਣ ਦੀ ਪ੍ਰਬੰਧ ਕੀਤਾ ਗਿਆ।

ਸਟੇਜ ਉਪਰ ਬੈਠੇ ਤਖਤ ਦੇ ਜੱਥੇਦਾਰ ਇਕਬਾਲ ਸਿੰਘ ਤੇ ਹੋਰ ਧਾਰਮਿਕ ਸ਼ਖਸ਼ੀਅਤਾਂ।

ਸਟੇਜ ਉਪਰ ਬੈਠੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ।

ਤਖ਼ਤ ਸਾਹਿਬ ਦੇ ਬਾਹਰ ਕੀਤੀ ਗਈ ਸਜਾਵਟ ਦਾ ਨਜ਼ਾਰਾ। ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੋਂ ਗੁਰਦੁਆਰਾ ਸਾਹਿਬ ਤੱਕ ਲਈ ਮੁਫ਼ਤ ਬੱਸ ਸੇਵਾ ਚਲਾਈ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)