ਤਸਵੀਰਾਂ: ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਉਤਸਵ ਮੌਕੇ ਪਟਨਾ ਸਾਹਿਬ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਪਟਨਾ ਤੋਂ ਬੀਬੀਸੀ ਪੰਜਾਬੀ ਲਈ

ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਮੌਕੇ ਜਨਵਰੀ 2017 ਤੋਂ ਚੱਲੇ ਆ ਰਹੇ ਸਮਾਗਮਾਂ ਦੀ ਲੜੀ ਦੇ ਅਖ਼ੀਰ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਿਹਾਰ ਸਰਕਾਰ ਵੱਲੋਂ ਸ਼ੁਕਰਾਨਾ ਸਮਾਗਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀਆਂ ਸੁਵਿਧਾਵਾਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਕੰਗਣ ਘਾਟ ਅਤੇ ਬਾਈਪਾਸ ਉੱਤੇ ਵਿਸ਼ੇਸ਼ ਟੈਂਟ ਸਿਟੀਜ਼ ਬਣਾਈਆਂ ਗਈਆਂ ਹਨ ।

ਟੈਂਟ ਸਿਟੀ ਤੋਂ ਸਾਰੇ ਸਥਾਨਕ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ 300 ਮੁਫ਼ਤ ਬੱਸਾਂ ਵੀ ਚਲਾਈਆਂ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੋਂ ਗੁਰਦੁਆਰਾ ਸਾਹਿਬ ਤੱਕ ਲਈ ਵੀ ਮੁਫ਼ਤ ਬੱਸ ਸੇਵਾ ਚਲਾਈ ਗਈ ਹੈ। ਇਸ ਮੌਕੇ ਸੈਲਫ਼ੀ ਲੈਂਦੀਆਂ ਕੁਝ ਕੁੜੀਆਂ।

ਇਨ੍ਹਾਂ ਸਮਾਗਮਾਂ ਵਿੱਚ ਦੇਸ ਵਿਦੇਸ ਤੋਂ ਸੰਗਤਾਂ ਉਚੇਚੇ ਤੌਰ ਉੱਤੇ ਪੁੱਜ ਰਹੀਆਂ ਹਨ।

ਸ਼ਰਧਾਲੂਆਂ ਦੀ ਭਾਰੀ ਗਿਣਤੀ ਨੂੰ ਦੇਖਦਿਆਂ ਬਿਹਾਰ ਸਰਕਾਰ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)