ਮੈਂ ਬਾਬਰੀ ਮਸਜਿਦ ਦਾ ਆਖਰੀ ਪੱਥਰ ਢਹਿ-ਢੇਰੀ ਹੁੰਦਾ ਦੇਖਿਆ: ਮਾਰਕ ਟਲੀ

ਸਾਲ 1992 ‘ਚ ਸੱਜੇ-ਪੱਖੀ ਹਿੰਦੂਆਂ ਦੀ ਭੀੜ ਨੇ 16ਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਸਜਿਦ ਮੁਸਲਮਾਨ ਸ਼ਾਸਕਾਂ ਵੱਲੋਂ ਇੱਕ ਮੰਦਿਰ ਨੂੰ ਢਾਹ ਕੇ ਬਣਾਈ ਗਈ ਸੀ।

ਬੀਬੀਸੀ ਦੇ ਸਾਬਕਾ ਪੱਤਰਕਾਰ ਮਾਰਕ ਟਲੀ ਨੇ 1992 ਦੇ ਉਸ ਦਿਨ ਤੋਂ ਬਾਅਦ ਭਾਜਪਾ ਦੀ ਉਸਾਰੀ ਦੇਖੀ।

6 ਦਸੰਬਰ, 1992 ਨੂੰ ਮੈਂ ਅਯੋਧਿਆ ਵਿੱਚ ਇੱਕ ਇਤਿਹਾਸਕ ਮਸਜਿਦ ਨੂੰ ਢਹਿ-ਢੇਰੀ ਦੇਖਿਆ।

ਉਹ ਥਾਂ ਜੋ ਕਿ ਸ਼੍ਰੀ ਰਾਮ ਦੀ ਜਨਮ-ਭੂਮੀ ਮੰਨੀ ਜਾਂਦੀ ਹੈ, ਇੱਥੇ ਹਿੰਦੂ ਰਾਸ਼ਟਰਵਾਦੀ ਭੀੜ ਨੇ ਮਸਜਿਦ ਢਾਹ ਦਿੱਤੀ।

ਇਹ ਵੀ ਪੜ੍ਹੋ:

ਇਹ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਈ ਜਾ ਰਹੀ ਛੇ ਸਾਲਾਂ ਦੀ ਮੁਹਿੰਮ ਦਾ ਅੰਤ ਸੀ। ਮਕਸਦ ਸੀ ਮਸਜਿਦ ਢਾਹ ਕੇ ਮੰਦਿਰ ਬਣਾਉਣਾ।

ਜਦੋਂ ਭੀੜ ਨੇ ਤੋੜਿਆ ਪੁਲਿਸ ਦਾ ਘੇਰਾ

ਤਕਰੀਬਨ 15,000 ਲੋਕਾਂ ਦੀ ਭੀੜ ਪੁਲਿਸ ਘੇਰੇ ਨੂੰ ਤੋੜ ਕੇ ਉਮੜ ਪਈ ਤੇ ਮਸਜਿਦ ਨੂੰ ਘੇਰਾ ਪਾਕੇ ਤੋੜਨਾ ਸ਼ੁਰੂ ਕਰ ਦਿੱਤਾ।

ਮੈਂ ਆਖਰੀ ਪੱਥਰ ਢਹਿ-ਢੇਰੀ ਹੁੰਦਾ ਦੇਖਿਆ। ਪੁਲਿਸ ਤੇ ਪਥਰਾਅ ਹੋ ਰਿਹਾ ਸੀ ਤੇ ਉਹ ਬਚਨ ਲਈ ਸਿਰ 'ਤੇ ਇੱਕ ਛੱਜਾ ਰੱਖ ਕੇ ਭੱਜ ਰਹੇ ਸਨ।

ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਇਤਿਹਾਸਕ ਘਟਨਾ ਨੂੰ ਦੇਖ ਰਿਹਾ ਹਾਂ।

ਅਜ਼ਾਦੀ ਤੋਂ ਬਾਅਦ ਦੀ ਇਹ ਹਿੰਦੂ ਰਾਸ਼ਟਰਵਾਦੀਆਂ ਦੀ ਸਭ ਤੋਂ ਅਹਿਮ ਜਿੱਤ ਸੀ ਤੇ ਨਿਰਪੱਖਤਾ ਨੂੰ ਸਭ ਤੋਂ ਭਿਆਨਕ ਝਟਕਾ ਵੀ।

ਸਿਆਸੀ ਵਿਗਿਆਨੀ ਜ਼ੋਆ ਹਸਨ ਮੰਨਦੇ ਹਨ ਕਿ ਇਹ 'ਮਾਡਰਨ ਭਾਰਤ 'ਚ ਸਭ ਤੋਂ ਖਤਰਨਾਕ ਕਾਨੂੰਨ ਦੀ ਉਲੰਘਣਾ' ਸੀ।

ਉਹ ਇਸ ਘਟਨਾ ਨੂੰ ਭਾਰਤੀ ਰਾਸ਼ਟਰਵਾਦ ਦੀ ਵੰਡ ਵਜੋਂ ਦੇਖਦੀ ਹੈ।

ਵਿਨਾਸ਼ ਦੀ ਉਸ ਸ਼ਾਮ ਨੂੰ ਉੱਤਰ ਪ੍ਰਦੇਸ਼ 'ਚ ਬੀਬੀਸੀ ਦੇ ਪੱਤਰਕਾਰ ਰਾਮ ਦੱਤ ਤ੍ਰਿਪਾਠੀ ਨੂੰ ਕਾਫ਼ੀ ਭਰੋਸਾ ਸੀ।

ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰਵਾਦੀਆਂ ਨੇ 'ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ' ਨੂੰ ਮਾਰ ਦਿੱਤਾ ਹੈ।

ਸਭ ਤੋਂ ਜ਼ਿਆਦਾ ਦੰਗੇ ਕਿੱਥੇ ਹੋਏ?

ਸ਼ੁਰੂਆਤ ਵਿੱਚ ਇਸ ਤਰ੍ਹਾਂ ਲੱਗਿਆ ਕਿ ਰਾਮ ਦੱਤ ਸ਼ਾਇਦ ਗਲਤ ਸਨ। ਦੇਸ ਭਰ ਵਿੱਚ ਹਿੰਦੂ-ਮੁਸਲਿਮ ਦੰਗੇ ਹੋ ਰਹੇ ਸਨ।

ਸਭ ਤੋਂ ਜ਼ਿਆਦਾ ਦੰਗੇ ਮੁੰਬਈ ਵਿੱਚ ਹੋਏ ਜਿੱਥੇ ਤਕਰੀਬਨ 900 ਲੋਕ ਕਤਲ ਕਰ ਦਿੱਤੇ ਗਏ ਸਨ।

ਇਹ ਵੀ ਇਲਜ਼ਾਮ ਲੱਗੇ ਕਿ ਪੁਲਿਸ ਹਿੰਦੂਆਂ ਦਾ ਪੱਖ ਲੈ ਰਹੀ ਸੀ।

ਦੰਗੇ ਖਤਮ ਹੋ ਗਏ ਤੇ ਮਸਜਿਦ ਦੀ ਥਾਂ 'ਤੇ ਮੰਦਿਰ ਬਣਾਉਣ ਦੀ ਮਹਿੰਮ ਵੀ ਖਤਮ ਹੋ ਗਈ।

ਭਾਜਪਾ ਨੂੰ ਉਮੀਦ ਸੀ ਕਿ ਉਸ ਨੂੰ ਮਸਜਿਦ ਦੇ ਢਹਿ-ਢੇਰੀ ਹੋਣ ਕਰਕੇ ਹਿੰਦੂ ਵੋਟਾਂ ਮਿਲਣਗੀਆਂ, ਪਰ ਪਾਰਟੀ ਨੂੰ ਸਫ਼ਲਤਾ ਨਹੀਂ ਮਿਲੀ।

1993 ਵਿੱਚ ਤਿੰਨ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ 'ਚ ਹਾਰ ਮਿਲੀ।

ਇੰਨ੍ਹਾਂ 'ਚੋਂ ਇੱਕ ਸੂਬਾ ਉੱਤਰ ਪ੍ਰਦੇਸ਼ ਵੀ ਸੀ। 1995 ਤੋਂ ਬਾਅਦ ਤਿੰਨ ਆਮ ਚੋਣਾਂ ਵਿੱਚ ਭਾਜਪਾ ਨੇ ਥੋੜਾ ਵਧਣਾ ਸ਼ੁਰੂ ਕੀਤਾ ਤੇ 1996 ਵਿੱਚ ਇੱਕ ਸਥਿਰ ਗਠਜੋੜ ਦੀ ਸਰਕਾਰ ਬਣਾਉਣ ਵਿੱਚ ਕਾਮਯਾਬੀ ਮਿਲੀ। ਭਾਜਪਾ ਨੂੰ ਕੇਂਦਰ ਵਿੱਚ ਪਹੁੰਚਣ ਵਿੱਚ ਸਹਿਯੋਗ ਦਿੱਤਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ।

ਕਾਂਗਰਸ ਅੰਦਰੂਨੀ ਕਲੇਸ਼ ਕੀ ਭਾਜਪਾ ਦੀ ਜਿੱਤ ਦੀ ਵਜ੍ਹਾ?

1991 ਵਿੱਚ ਸਾਬਕਾ ਕਾਂਗਰਸ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਨਹਿਰੂ-ਗਾਂਧੀ ਪਰਿਵਾਰ ਵਿੱਚ ਕੋਈ ਆਗੂ ਨਹੀਂ ਸੀ।

ਇਸ ਅਹੁਦੇ ਦੀ ਇੱਕਲੌਤੀ ਉਮੀਦਵਾਰ ਰਾਜੀਵ ਗਾਂਧੀ ਦੀ ਇਟਲੀ ਦੀ ਜਨਮੀ ਵਿਧਵਾ ਸੋਨੀਆ ਗਾਂਧੀ ਸਨ, ਪਰ ਉਨ੍ਹਾਂ ਨੇ ਸਿਆਸਤ ਵਿੱਚ ਕਦਮ ਰੱਖਣ ਤੋਂ ਮਨ੍ਹਾ ਕਰ ਦਿੱਤਾ।

ਕੇਂਦਰ ਸਰਕਾਰ ਵਿੱਚ ਸਭ ਤੋਂ ਜ਼ਿਆਦਾ ਸਮਾਂ ਮੰਤਰੀ ਰਹਿਣ ਵਾਲੇ ਨਰਸਿਮਹਾ ਰਾਓ ਨੂੰ 1991 ਵਿੱਚ ਘੱਟ-ਗਣਤੀ ਸਰਕਾਰ ਦਾ ਮੁਖੀ ਚੁਣ ਲਿਆ ਗਿਆ।

ਮਸਜਿਦ ਨੂੰ ਬਚਾਉਣ ਦੀ ਨਾਕਾਮਯਾਬੀ ਦਾ ਫਾਇਦਾ ਉਸ ਦੇ ਵਿਰੋਧੀਆਂ ਨੇ ਚੁੱਕਿਆ।

ਇਹ ਇਲਜ਼ਾਮ ਲਾਏ ਕਿ ਉਹ ਹਿੰਦੂ ਰਾਸ਼ਟਰਵਾਦੀ ਹਨ ਨਾ ਕਿ ਨਿਰਪੱਖ ਕਾਂਗਰਸੀ। 1996 ਵਿੱਚ ਚੋਣਾਂ ਸਿਰ 'ਤੇ ਸਨ ਤੇ ਪਾਰਟੀ ਵੰਡੀ ਗਈ।

'ਧਰਮ ਦੇ ਨਾਂ 'ਤੇ ਹਿੰਦੂਆਂ ਤੋਂ ਵੋਟ ਹਾਸਿਲ ਨਹੀਂ ਕਰ ਸਕਦੇ'

1999 ਵਿੱਚ ਜਦੋਂ ਭਾਜਪਾ ਨੇ ਕੇਂਦਰ ਵਿੱਚ ਸਥਿਰ ਗਠਜੋੜ ਦੀ ਸਰਕਾਰ ਬਣਾਈ, ਨਾ ਤਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਤੇ ਨਾ ਹੀ ਦੂਜੇ ਨੰਬਰ 'ਤੇ ਤਾਕਤਵਾਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਇਹ ਅਹਿਸਾਸ ਹੋਇਆ ਕਿ ਅਯੋਧਿਆ ਨੇ ਉਨ੍ਹਾਂ ਨੇ ਇੰਨਾ ਵੱਡਾ ਹਿੰਦੂ ਵੋਟ ਬੈਂਕ ਖੜ੍ਹਾ ਕਰ ਦਿੱਤਾ ਹੈ ਕਿ ਉਹ ਪਾਰਟੀ ਦਾ ਹਿੰਦੂ ਰਾਸ਼ਟਰਵਾਦੀ ਜਾਂ ਹਿੰਦੂਤਵ ਏਜੰਡਾ ਲਾਗੂ ਕਰ ਸਕਦੇ ਹਨ।

ਉਨ੍ਹਾਂ ਨੂੰ ਲੱਗਿਆ ਕਿ ਗਠਜੋੜ ਦੀ ਸਰਕਾਰ ਬਰਕਾਰ ਰੱਖਣ 'ਤੇ ਅਗਲੀਆਂ ਚੋਣਾਂ ਜਿੱਤਣ ਲਈ ਵੱਖ-ਵੱਖ ਵਰਗਾਂ ਦੇ ਸਮਰਥਨ ਦੀ ਲੋੜ ਹੈ ਇਸ ਲਈ ਭਾਜਪਾ ਨੂੰ ਸੱਜੇ ਪੱਖੀ ਰਾਸ਼ਟਰਵਾਦੀ ਪਾਰਟੀ ਦੀ ਥਾਂ ਹਾਲੇ ਵੀ ਕੇਂਦਰੀਕਰਨ ਦੀ ਲੋੜ ਹੈ।

ਅਡਵਾਨੀ ਨੇ ਕਿਹਾ ਕਿ ਹਿੰਦੂਵਾਦ ਇੰਨਾ ਵੱਖਰਾ ਹੈ ਕਿ 'ਤੁਸੀਂ ਅਸਲ ਵਿੱਚ ਧਰਮ ਦੇ ਨਾਂ 'ਤੇ ਹਿੰਦੂਆਂ ਤੋਂ ਵੋਟ ਹਾਸਿਲ ਨਹੀਂ ਕਰ ਸਕਦੇ'।

ਬਹੁਤ ਲੋਕ ਮੰਨਦੇ ਹਨ ਕਿ 1994 ਵਿੱਚ ਪਾਰਟੀ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇ ਉਨ੍ਹਾਂ ਹਿੰਦੂ ਰਾਸ਼ਟਰਵਾਦ ਦੇ ਝੰਡੇ ਹੇਠ ਹਿੰਦੂ ਵੋਟਾਂ ਹਾਸਿਲ ਕੀਤੀਆਂ ਹੁੰਦੀਆਂ।

ਹਾਰ ਦੀ ਮੁੱਖ ਵਜ੍ਹਾ ਭਾਜਪਾ ਵੱਲੋਂ ਗਲਤ ਉਮੀਦਵਾਰਾਂ ਦੀ ਚੋਣ ਤੇ ਸੋਨੀਆ ਗਾਂਧੀ ਦਾ ਪਾਰਟੀ ਨੂੰ ਇੱਕਜੁੱਟ ਕਰਨਾ ਤੇ ਪੂਰੀ ਤਰ੍ਹਾਂ ਅਗੁਵਾਈ ਕਰਨ 'ਤੇ ਨਵਾਂ ਜੀਵਨ ਦਾਨ ਦੇਣਾ।

ਉਨ੍ਹਾਂ ਦੀ ਅਗੁਵਾਈ ਹੇਠ 10 ਸਾਲ ਤੱਕ ਕਾਂਗਰਸ ਨੇ ਰਾਜ ਕੀਤਾ।

ਮੋਦੀ ਹਿੰਦੀ ਏਜੰਡਾ ਲਾਗੂ ਕਰਨ 'ਚ ਗੁਰੇਜ਼ ਨਹੀਂ ਕਰਦੇ

ਅਯੋਧਿਆ ਘਟਨਾ ਨੇ ਭਾਰਤ ਦੀ ਸਿਆਸਤ ਵਿੱਚ ਹਿੰਦੂ ਵੋਟ ਨਹੀਂ ਖੜ੍ਹੇ ਕੀਤੇ। ਭਾਜਪਾ ਦੀ 2014 ਚੋਣਾਂ ਵਿੱਚ ਜਿੱਤ ਨਾਲ ਸੁਪਨਾ ਪੂਰਾ ਹੋ ਗਿਆ ਹੈ।

ਸੰਸਦ ਵਿੱਚ ਭਾਜਪਾ ਨੂੰ ਪਹਿਲਾ ਬਹੁਮਤ ਮਿਲ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ ਰਾਸ਼ਟਰਵਾਦ ਦੇ ਪਸਾਰ 'ਤੇ ਹਿੰਦੂ ਏਜੰਡੇ ਨੂੰ ਲਾਗੂ ਕਰਨ ਵਿੱਚ ਨਹੀਂ ਕਤਰਾਉਂਦੇ।

ਉਦਾਹਰਨ ਦੇ ਤੌਰ 'ਤੇ ਮੋਦੀ ਸਰਕਾਰ ਵੱਲੋਂ ਗਾਂ ਨੂੰ ਮਾਰਨ 'ਤੇ ਰੋਕ ਲਾਉਣਾ, ਹਿੰਦੀ ਦਾ ਪਸਾਰ ਤੇ ਹਿੰਦੂ ਪ੍ਰੇਮੀਆਂ ਦਾ ਸਿੱਖਿਅਕ ਤੇ ਸੰਸਕ੍ਰਿਤਿਕ ਅਦਾਰਿਆਂ ਵਿੱਚ ਉੱਚ ਅਹੁਦਿਆਂ 'ਤੇ ਚੋਣ ਕਰਨਾ।

ਹਾਲਾਂਕਿ ਮੋਦੀ ਲਗਾਤਾਰ ਦਾਅਵਾ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਮੁੱਖ ਮਕਸਦ ਹੈ ਸਾਰੇ ਭਾਰਤੀਆਂ ਲਈ ਭਾਰਤ ਦਾ ਵਿਕਾਸ ਕਰਨਾ।

ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਵਿੱਚ ਮੁਸਲਮਾਨ ਮਹਿਜ਼ ਕੁਝ ਹੀ ਹਨ।

ਮੋਦੀ ਨੇ ਉੱਤਰ ਪ੍ਰਦੇਸ਼ ਲਈ ਮੁੱਖ ਮੰਤਰੀ ਦੀ ਚੋਣ ਕੀਤੀ ਹੈ। ਇਹ ਉਹ ਸੂਬਾ ਹੈ ਜੋ ਕਿ ਮੁਸਲਮਾਨ ਵਿਰੋਧੀ ਮੰਨਿਆ ਜਾਂਦਾ ਹੈ।

ਮੋਦੀ ਨੂੰ ਕਿਉਂ ਚੁਣਿਆ ਗਿਆ?

ਪ੍ਰਧਾਨ ਮੰਤਰੀ ਮੋਦੀ ਦੀ ਚੋਣ ਹਿੰਦੂ ਵੋਟ ਕਰਕੇ ਨਹੀਂ ਹੋਈ ਸੀ। ਉਨ੍ਹਾਂ ਦੇ ਚੋਣ ਏਜੰਡੇ 'ਚ ਮੁੱਖ ਸੀ ਵਿਕਾਸ ਤੇ ਭਾਰਤ 'ਚ ਬਦਲਾਅ ਦਾ ਵਾਅਦਾ।

ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਫਾਇਦਾ ਵੀ ਭਾਜਪਾ ਨੂੰ ਮਿਲਿਆ।

ਹੁਣ ਇਹ ਸੰਕੇਤ ਮਿਲ ਰਹੇ ਹਨ ਕਿ ਉਹ ਗਾਂ ਨੂੰ ਮਾਰਨ 'ਤੇ ਲਾਈ ਪਾਬੰਦੀ 'ਤੇ ਢਿੱਲ ਵਰਤ ਸਕਦੇ ਹਨ ਕਿਉਂਕਿ ਇਸ ਦਾ ਅਸਰ ਕਿਸਾਨ ਵੋਟਬੈਂਕ 'ਤੇ ਪੈ ਰਿਹਾ ਹੈ।

ਹਿੰਦੂਵਾਦ ਵੰਨ-ਸੁਵੰਨਾ ਧਰਮ ਹੈ ਤੇ ਭਾਰਤ ਬਹੁਵਾਦੀ ਪਰੰਪਰਾ ਵਾਲਾ ਵੱਖਰਾ ਦੇਸ ਹੈ। ਮੈਂ ਹਾਲੇ ਵੀ ਸਪਸ਼ਟ ਤੌਰ 'ਤੇ ਨਹੀਂ ਕਹਿ ਸਕਦਾ ਕਿ ਮੋਦੀ ਕਦੇ ਉਹ ਸਥਿਤੀ ਪੈਦਾ ਕਰ ਸਕਨਗੇ ਜਿਸ ਨਾਲ ਨਿਰਪੱਖ ਭਾਰਤ ਦਾ ਖਾਤਮਾ ਕਰਕੇ ਹਿੰਦੂ ਰਾਸ਼ਟਰ ਦੀ ਉਸਾਰੀ ਹੋ ਪਾਏਗੀ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)