You’re viewing a text-only version of this website that uses less data. View the main version of the website including all images and videos.
ਸੋਸ਼ਲ ਮੀਡੀਆ 'ਤੇ ਜੱਜ ਲੋਇਆ ਦੀ ਮੌਤ ਦੀ ਚਰਚਾ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬ੍ਰਜਗੋਪਾਲ ਲੋਇਆ ਦੀ ਮੌਤ 'ਤੇ ਤਿੰਨ ਸਾਲ ਬਾਅਦ ਸਵਾਲ ਉੱਠ ਰਹੇ ਹਨ।
ਇੱਕ ਮੈਗਜ਼ੀਨ ਨੇ ਜਸਟਿਸ ਲੋਇਆ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਦੇ ਅਧਾਰ 'ਤੇ ਇੱਕ ਰਿਪੋਰਟ ਛਾਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਮੌਤ ਦੇ ਹਾਲਾਤ ਸ਼ੱਕੀ ਹਨ।
ਜੱਜ ਲੋਇਆ ਦੀ ਮੌਤ ਇੱਕ ਦਸੰਬਰ 2014 ਨੂੰ ਇੱਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਦੌਰਾਨ ਨਾਗਪੁਰ 'ਚ ਹੋਈ ਸੀ।
ਆਪਣੀ ਮੌਤ ਤੋਂ ਪਹਿਲਾਂ ਜੱਜ ਲੋਇਆ ਗੁਜਰਾਤ ਦੇ ਚਰਚਿਤ ਸੋਹਰਾਬੁੱਦੀਨ ਸ਼ੇਖ਼ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸਨ।
ਇਸ ਮਾਮਲੇ 'ਚ ਹੋਰ ਲੋਕਾਂ ਦੇ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਮੁਲਜ਼ਮ ਸਨ। ਹੁਣ ਇਹ ਕੇਸ ਖ਼ਤਮ ਹੋ ਚੁੱਕਿਆ ਹੈ ਅਤੇ ਅਮਿਤ ਸ਼ਾਹ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਟਵੀਟ ਕੀਤਾ, "ਖ਼ੌਫ਼ਨਾਕ ਰਹੱਸ ਤੋਂ ਉੱਠਿਆ ਪਰਦਾ। ਹੋ ਸਕਦਾ ਹੈ ਜੱਜ ਲੋਇਆ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ। ਜੱਜ ਖ਼ਾਮੋਸ਼ ਹਨ। ਡਰੇ ਹੋਏ ਹਨ ? ਕਿਉਂ ? ਜੇਕਰ ਸਾਨੂੰ ਨਹੀਂ ਬਚਾ ਸਕਦੇ ਤਾਂ ਆਪਣੇ ਆਪ ਨੂੰ ਤਾਂ ਬਚਾ ਲਉ।"
ਖੱਬੇਪੱਖੀ ਨੇਤਾ ਸੀਤਾਰਾਮ ਯੇਚੁਰੀ ਨੇ ਟਵੀਟਰ 'ਤੇ ਲਿਖਿਆ ਹੈ, "ਸੀਬੀਆਈ ਜੱਜ ਲੋਇਆ ਦੀ ਮੌਤ ਦੇ ਮਾਮਲੇ ਨਾਲ ਕਤਲ, ਰਿਸ਼ਵਤ, ਕਨੂੰਨ ਨੂੰ ਦੱਬਾਉਣ ਅਤੇ ਸਾਡੇ ਸੰਸਦੀ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਉੱਚ ਪੱਧਰ 'ਤੇ ਮਨ ਮਰਜ਼ੀ ਨਾਲ ਚਲਾਉਣ 'ਤੇ ਸਵਾਲ ਖੜੇ ਹੋਏ ਹਨ। ਜਿਨ੍ਹਾਂ ਦੀ ਗੰਭੀਰ ਜਾਂਚ ਦੀ ਲੋੜ ਹੈ।"
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ, "ਮੁੱਖ ਧਾਰਾ ਦੇ ਮੀਡੀਆ ਨੂੰ ਹਿੰਮਤ ਦਿਖਾਉਂਦੇ ਹੋਏ ਇਸ ਨੂੰ ਵੱਡੇ ਪੱਧਰ 'ਤੇ ਚੁੱਕਣਾ ਚਾਹੀਦਾ ਹੈ।"
ਇਤਿਹਾਸਕਾਰ ਐੱਸ.ਇਰਫ਼ਾਨ ਹਬੀਬ ਨੇ ਟਵੀਟ ਕੀਤਾ, "ਜੱਜ ਲੋਇਆ ਦੀ ਮੌਤ 'ਤੇ ਕਾਰਵਾਂ ਮੈਗਜ਼ੀਨ ਦੀ ਸਟੋਰੀ 'ਤੇ ਇਲੈਕਟ੍ਰਾਨਿਕ ਮੀਡੀਆ ਦੀ ਖ਼ਾਮੋਸ਼ੀ ਕਮਾਲ ਦੀ ਹੈ, ਹਾਲਾਂਕਿ ਇਹ ਹੈਰਾਨ ਕਰਨ ਵਾਲੀ ਨਹੀਂ ਹੈ। ਦਲੇਰ ਪੱਤਰਕਾਰ ਨਿਰੰਜਨ ਟਕਲੇ ਨੂੰ ਸਮਰਥਨ ਦੀ ਲੋੜ ਹੈ।"