ਅਮਰੀਕਾ 'ਚ 14 ਸਾਲ ਦੇ ਸਿੱਖ ਬੱਚੇ ਨਾਲ ਕੁੱਟਮਾਰ

ਅਮਰੀਕਾ ਦੇ ਵਾਸ਼ਿੰਗਟਨ 'ਚ ਇੱਕ ਸਿੱਖ ਮੁੰਡੇ ਦੀ ਕਥਿਤ ਕੁੱਟਮਾਰ ਮਾਮਲੇ ਦਾ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨੋਟਿਸ ਲਿਆ ਹੈ। ਉਨ੍ਹਾਂ ਅਮਰੀਕਾ 'ਚ ਭਾਰਤੀ ਅੰਬੈਸੀ ਤੋਂ ਮਾਮਲੇ 'ਤੇ ਰਿਪੋਰਟ ਮੰਗੀ ਹੈ।

ਸੁਸ਼ਮਾ ਸਵਰਾਜ ਨੇ ਟਵੀਟ ਕੀਤਾ, ''ਮੈਂ ਸਿੱਖ ਬੱਚੇ ਨਾਲ ਅਮਰੀਕਾ 'ਚ ਕੁੱਟਮਾਰ ਸਬੰਧਿਤ ਖ਼ਬਰਾਂ ਦੇਖੀਆਂ। ਭਾਰਤੀ ਅੰਬੈਸੀ ਤੋਂ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ''

ਖ਼ਬਰਾਂ ਮੁਤਾਬਕ 14 ਸਾਲ ਦੇ ਇੱਕ ਸਿੱਖ ਮੁੰਡੇ ਨਾਲ ਉਸਦੇ ਦੀ ਸਹਿਪਾਠੀ ਨੇ ਕੁੱਟਮਾਰ ਕੀਤੀ। ਪੀੜਤ ਬੱਚੇ ਦੇ ਪਿਤਾ ਮੁਤਾਬਕ ਭਾਰਤੀ ਮੂਲ ਦਾ ਹੋਣ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)