ਕਰਨਾਟਕ ਪੁਲਿਸ ਵੱਲੋਂ ਗੌਰੀ ਲੰਕੇਸ਼ ਕਤਲ ਮਾਮਲੇ ਵਿੱਚ ਸ਼ੱਕੀਆਂ ਦੇ ਸਕੈੱਚ ਜਾਰੀ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ

ਗੌਰੀ ਲੰਕੇਸ਼ ਦੇ ਮਾਮਲੇ ਦੀ ਛਾਣਬੀਣ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਚਸ਼ਮਦੀਦਾਂ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਅਧਾਰ ਤੇ ਦੋ ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਹਨ।

ਬੀਕੇ ਸਿੰਘ, ਆਈਜੀਪੀ, ਵਿਸ਼ੇਸ਼ ਜਾਂਚ ਟੀਮ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਾਨੂੰ ਨਹੀਂ ਪਤਾ ਉਹ ਕਿਸ ਸੂਬੇ ਦੇ ਹਨ।

ਸਾਡਾ ਵਿਸ਼ਵਾਸ਼ ਹੈ ਕਿ ਉਹ ਰਹੇ ਹਨ ਅਤੇ ਉਨ੍ਹਾਂ ਨੇ ਜੇ ਇੱਕ ਮਹੀਨੇ ਤੱਕ ਨਹੀਂ ਤਾਂ ਘੱਟੋ ਘੱਟ ਇੱਕ ਹਫ਼ਤੇ ਤੱਕ ਤਾਂ ਰੇਕੀ ਕੀਤੀ ਹੀ ਹੈ"

ਉਨ੍ਹਾਂ ਨੇ ਕਤਲ ਦੇ ਕਿਸੇ ਪੇਸ਼ੇਵਰਾਨਾ ਪਹਿਲੂ ਤੋਂ ਇਨਕਾਰ ਕਰਦਿਆਂ ਕਿਹਾ , "ਸਾਡਾ ਕੀ ਭਾਵ ਹੈ ਕਿ, ਅਸੀਂ ਨਹੀਂ ਸਮਝਦੇ ਕਿ ਉਸਦਾ ਕਤਲ ਉਸਦੀ ਪੱਤਰਕਾਰੀ ਕਰਕੇ ਹੋਇਆ ਹੈ।

ਜੋ ਉਸਨੇ ਆਪਣੇ ਅਖ਼ਬਾਰ ਵਿੱਚ ਲਿਖਿਆ ਸਾਡਾ ਮੰਨਣਾ ਹੈ ਕਿ ਉਹ ਉਸਦੀ ਕਾਰਕੁੰਨ ਦੀ ਨਿਭਾਈ ਭੂਮਿਕਾ ਦਾ ਹਿੱਸਾ ਸੀ।"

ਗੌਰੀ ਲੰਕੇਸ਼ ਦਾ ਉਸਦੇ ਘਰ ਦੇ ਬਾਹਰ ਕਿਸੇ ਅਣਪਛਾਤੇ ਹਮਲਾਵਰ ਨੇ 5 ਸਤੰਬਰ ਨੂੰ ਬਿਲਕੁਲ ਨੇੜਿਓਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਆਪਣੇ ਪਿਤਾ ਦੀ ਮੌਤ ਬਾਅਦ ਉਹ ਆਪਣਾ ਅਖ਼ਬਾਰ 'ਗੋਰੀ ਲੰਕੇਸ਼ ਪਤ੍ਰਿਕਾ' ਚਲਾ ਰਹੀ ਸੀ।

ਉਸਦੇ ਕਤਲ ਨਾਲ ਪੂਰੇ ਦੇਸ਼ ਵਿੱਚ ਪ੍ਰਦਰਸ਼ਨਾਂ ਦੀ ਲਹਿਰ ਚੱਲ ਪਈ ਸੀ।

'ਸੰਪਰਦਾਇਕ ਸੁਹਾਰਦ ਫੋਰਮ' ਦੁਆਰਾ ਉਹ ਖ਼ਾਸ ਕਰਕੇ ਕਰਨਾਟਕ ਵਿੱਚ ਸੱਜੇ ਪੱਖੀ ਤਾਕਤਾਂ ਨਾਲ ਲੜਨ ਲਈ ਖੁੱਲੇ ਆਮ ਬੋਲਦੇ ਰਹੇ ਸਨ।

ਸਿੰਘ ਨੇ ਕਿਹਾ, " ਅਸੀਂ ਦਸ ਲੱਖ ਦੇ ਇਨਾਮ ਦੀ ਪ੍ਰਤੀਕਿਰਿਆ ਵਜੋਂ ਆਏ ਜਨਤਾ ਦੇ ਹੁੰਗਾਰੇ ਦੇ ਰੂਪ ਵਿੱਚ ਜਨਤਾ ਦਾ ਸਹਿਯੋਗ ਚਾਹ ਰਹੇ ਹਾਂ"

ਸਿੰਘ ਨੇ ਕਿਹਾ, ਸਾਨੂੰ ਸ਼ੱਕੀਆਂ ਦੇ ਵੇਰਵੇ ਚਾਹੀਦੇ ਹਨ। ਉਹ ਕਿਤੇ ਰਹੇ ਹੋਣਗੇ ਜਾਂ ਘਰ ਦੇ ਦੁਆਲੇ ਘੁੰਮਦੇ ਵੇਖੇ ਗਏ ਹੋਣਗੇ।

ਅਸੀਂ ਸ਼ੱਕੀਆਂ ਦੀ ਉਸਦੇ ਘਰ ਦੇ ਨੇੜੇ ਮੋਟਰ ਸਾਈਕਲ 'ਤੇ ਘੁੰਮਦਿਆਂ ਦੀ ਵੀਡੀਓ ਜਾਰੀ ਕਰ ਰਹੇ ਹਾਂ।

ਸਿੰਘ ਨੇ ਕਿਹਾ ਕਿ ਇਹ ਸਹੀ ਹੈ ਕਿ ਸ਼ੱਕੀ ਨੇ ਸੀਸੀ ਟੀਵੀ ਫੋਟੋ ਵਿੱਚ ਹੈਲਮਟ ਪਾਇਆ ਹੋਇਆ ਹੈ ਪਰ ਕਈ ਥਾਂ ਤੇ ਉਸ ਦੀਆਂ ਅੱਖਾਂ ਨੰਗੀਆਂ ਹਨ।

"ਮੈਂ ਨਹੀਂ ਦੱਸ ਸਕਦਾ ਕਿ ਸੀਸੀਟੀਵੀ ਕਿੰਨਾਂ ਕੁ ਘੋਖਿਆ ਪਰ ਸਾਨੂੰ 75 ਟੈਰਾ ਬਾਈਟ ਦਾ ਸਟੋਰੇਜ ਸਪੇਸ ਮਿਲਿਆ ਹੈ।

ਵਿਸ਼ੇਸ਼ ਜਾਂਚ ਟੀਮ ਨੇ ਹਾਲੇ ਤੱਕ 250 ਲੋਕਾਂ ਤੋਂ ਪੁੱਛ ਗਿੱਛ ਕੀਤੀ ਹੈ। ਸਿੰਘ ਨੇ ਇਹ ਦੱਸਣ ਤੋਂ ਮਨ੍ਹਾਂ ਕਰ ਦਿੱਤਾ ਕਿ ਹਾਲੇ ਤੱਕ ਕਿੰਨੇ ਚਸ਼ਮਦੀਦਾਂ ਨੇ ਸਕੈਚਾਂ ਬਾਰੇ ਹੁੰਗਾਰਾ ਦਿੱਤਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)