ਚੰਡੀਗੜ੍ਹ ਵਿੱਚ ਘਰ ਅੰਦਰ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਕਾਬੂ, ਜਾਣੋ ਕੌਣ ਨੇ ਇਹ ਮੁਲਜ਼ਮ

ਵੀਡੀਓ ਕੈਪਸ਼ਨ, ਚੰਡੀਗੜ੍ਹ ਵਿੱਚ ਇੱਕ ਘਰ ਵਿੱਚ ਧਮਾਕਾ: ਹੁਣ ਤੱਕ ਕੀ ਕੀ ਪਤਾ ਲੱਗਿਆ

11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਸਥਿਤ ਇੱਕ ਘਰ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੰਜਾਬ ਪੁਲਿਸ ਨੇ ਵਿਸ਼ਾਲ ਨਾਮ ਦੇ ਮੁਲਜ਼ਮ ਨੂੰ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।

ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਯਾਨੀ ਕਿ ਐਕਸ ਉੱਤੇ ਦਿੱਤੀ ਗਈ ਹੈ।

ਬੀਬੀਸੀ ਵਟਸਐਪ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਡੀਜੀਪੀ ਗੌਰਵ ਯਾਦਵ ਨੇ ਕੀ ਕਿਹਾ

ਡੀਜੀਪੀ ਗੌਰਵ ਯਾਦਵ ਟਵੀਟ

ਤਸਵੀਰ ਸਰੋਤ, DGP Punjab/X

ਤਸਵੀਰ ਕੈਪਸ਼ਨ, ਡੀਜੀਪੀ ਵੱਲੋਂ ਦਿੱਤੀ ਗਈ ਜਾਣਕਾਰੀ

ਗੌਰਵ ਯਾਦਵ ਨੇ ਲਿਖਿਆ ਕਿ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ 72 ਘੰਟਿਆਂ ਅੰਦਰ ਹੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਧਮਾਕੇ ਦੇ ਦੂਜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

11 ਸਤੰਬਰ ਨੂੰ ਦੋ ਸ਼ੱਕੀਆਂ ਵੱਲੋਂ ਕਥਿਤ ਤੌਰ ਉੱਤੇ ਚੰਡੀਗੜ੍ਹ ਦੇ ਸੈਕਟਰ 10 ਵਿੱਚ ਗ੍ਰੇਨੇਡ ਧਮਾਕਾ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ 13 ਸਤੰਬਰ ਨੂੰ ਇੱਕ ਮੁਲਜ਼ਮ ਰੋਹਨ ਮਸੀਹ ਨੂੰ ਕਾਬੂ ਕਰ ਲਿਆ ਸੀ।

ਡੀਜੀਪੀ ਨੇ ਅੱਗੇ ਲਿਖਿਆ ਕਿ ਵੱਖ-ਵੱਖ ਸਰੋਤਾਂ ਤੋਂ ਮਿਲੇ ਸੁਰਾਗ ਦੇ ਆਧਾਰ 'ਤੇ ਦੂਜੇ ਮੁਲਜ਼ਮ ਵਿਸ਼ਾਲ ਮਸੀਹ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਜੀਪੀ ਨੇ ਵਿਸ਼ਾਲ ਦੀ ਪਹਿਚਾਣ ਗੁਰਦਾਸਪੁਰ ਦੇ ਪਿੰਡ ਰਾਏਮਲ ਨੇੜੇ ਧਿਆਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਬਟਾਲਾ ਦੇ ਰੂਪ ਵਿਚ ਦੱਸੀ ਹੈ।

ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਖਾਤੇ 'ਤੇ ਅੱਗੇ ਲਿਖਿਆ ਕਿ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ।

13 ਸਤੰਬਰ ਨੂੰ ਰੋਹਨ ਮਸੀਹ ਦੀ ਹੋਈ ਗ੍ਰਿਫ਼ਤਾਰੀ

ਡੀਜੀਪੀ ਗੌਰਵ ਯਾਦਵ ਦਾ ਟਵੀਟ

ਤਸਵੀਰ ਸਰੋਤ, DGP Punjab/X

ਤਸਵੀਰ ਕੈਪਸ਼ਨ, ਡੀਜੀਪੀ ਨੇ 13 ਸਤੰਬਰ ਨੂੰ X ਰਾਹੀਂ ਗ੍ਰਿਫ਼ਤਾਰੀ ਬਾਰੇ ਦਿੱਤੀ ਸੀ ਜਾਣਕਾਰੀ

13 ਸਤੰਬਰ ਨੂੰ ਪੰਜਾਬ ਪੁਲਿਸ ਨੇ ਧਮਾਕਾ ਮਾਮਲੇ ਵਿੱਚ ਰੋਹਨ ਮਸੀਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਦੀ ਜਾਣਕਾਰੀ ਵੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਹੀ ਸਾਂਝੀ ਕੀਤੀ ਸੀ।

ਡੀਜੀਪੀ ਪੰਜਾਬ ਨੇ ਆਪਣੇ ਐਕਸ ਖਾਤੇ ਉੱਤੇ ਜਾਣਕਾਰੀ ਦਿੰਦਿਆ ਲਿਖਿਆ ਸੀ, "ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਮੁੱਖ ਦੋਸ਼ੀ ਨੂੰ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਸਾਂਝੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਰੋਹਨ ਮਸੀਹ ਵਾਸੀ ਪਿੰਡ ਪਾਸੀਆ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਮੁਲਜ਼ਮਾਂ ਦੀ ਸ਼ਨਾਖ਼ਤ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।"

ਡੀਜੀਪੀ ਨੇ ਅੱਗੇ ਲਿਖਿਆ ਸੀ, "ਪੁਲਿਸ ਨੇ ਮੁਲਜ਼ਮ ਕੋਲੋਂ ਇਕ 9 ਐੱਮਐੱਮ ਗਲਾਕ ਪਿਸਤੌਲ ਵੀ ਬਰਾਮਦ ਕੀਤੀ।

ਡੀਜੀਪੀ ਨੇ ਲਿਖਿਆ, "ਮੁੱਢਲੇ ਖੁਲਾਸੇ ਵਿਚ ਇਹ ਸਾਹਮਣੇ ਆਇਆ ਹੈ ਕਿ ਰੋਹਨ ਨੇ 11 ਸਤੰਬਰ ਨੂੰ ਚੰਡੀਗੜ੍ਹ ਵਿਚ ਹੋਏ ਗ੍ਰਨੇਡ ਧਮਾਕੇ ਵਿਚ ਅਹਿਮ ਭੂਮਿਕਾ ਨਿ ਭਾਈ, ਜਿਸ ਨੂੰ ਉਸ ਨੇ ਮੰਨ ਵੀ ਲਿਆ ਹੈ।

ਚੰਡੀਗੜ੍ਹ ਧਮਾਕੇ ਦਾ ਪਾਕਿਸਤਾਨ ਕਨੈਕਸ਼ਨ

ਡੀਜੀਪੀ ਪੰਜਾਬ ਦਾ ਟਵੀਟ

ਤਸਵੀਰ ਸਰੋਤ, DGP Punjab/X

ਤਸਵੀਰ ਕੈਪਸ਼ਨ, ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਧਮਾਕਾ ਪਾਕਿਸਤਾਨ ਦੀ ISI ਦੇ ਇਸ਼ਾਰੇ 'ਤੇ ਕਰਵਾਇਆ ਗਿਆ

ਚੰਡੀਗੜ੍ਹ ਦੇ ਪੌਸ਼ ਇਲਾਕੇ ਵਿੱਚ ਹੋਇਆ ਸੀ ਧਮਾਕਾ

ਚੰਡੀਗੜ੍ਹ
ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਪ੍ਰੈਸ਼ਰ ਧਮਾਕੇ ਵਿੱਚ ਘਰ ਦੀਆਂ ਖਿੜਕੀਆਂ ਅਤੇ ਗ਼ਮਲੇ ਟੁੱਟ ਗਏ ਹਨ

11 ਸਤੰਬਰ ਦੀ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਘਰ ਵਿੱਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਧਮਾਕੇ ਵਿੱਚ ਇੱਕ ਘਰ (ਜਿਸ ਦਾ ਨੰਬਰ 575) ਦੀਆਂ ਖਿੜਕੀਆਂ, ਗਮਲੇ ਨੁਕਸਾਨੇ ਜਾਣ ਦੀ ਸੂਚਨਾ ਪੁਲਿਸ ਵਲੋਂ ਦਿੱਤੀ ਗਈ ਹੈ।

ਘਰ ਵਿੱਚ ਰਹਿੰਦੇ ਗੋਪੇਸ਼ ਮਲਹੋਤਰਾ ਨੇ ਦੱਸਿਆ ਸੀ, "ਇਹ ਘਰ ਸਾਡਾ ਹੈ, ਮੇਰੇ ਪਿਤਾ ਰਿਟਾਇਰਡ ਪ੍ਰੋਫੈੱਸਰ ਕੇ.ਕੇ ਮਲਹੋਤਰਾ, ਮੇਰੀ ਪਤਨੀ ਇੱਥੇ ਗਰਾਉਂਡ ਫਲੋਰ ਉੱਤੇ ਰਹਿੰਦੇ ਹਾਂ । ਧਮਾਕੇ ਵੇਲੇ ਅਸੀਂ ਘਰ ਦੇ ਬਰਾਂਡੇ ਵਿੱਚ ਹੀ ਬੈਠੇ ਸਾਂ। ਅਚਾਨਕ ਕਿਸੇ ਨੇ ਧਮਾਕਾਸੇਜ ਸਮੱਗਰੀ ਸੁੱਟੀ ਤਾਂ ਅਸੀਂ ਡਰ ਗਏ ।

ਮੈਂ ਆਟੋ ਵਿੱਚ ਆਏ ਹਮਲਾਵਰਾਂ ਦੇ ਪਿੱਛੇ ਦੌੜਿਆ ਵੀ, ਉਹਨਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਏ ਸਨ । ਕੋਈ ਜਾਨੀ ਨੁਕਸਾਨ ਨਹੀਂ ਹੋਇਆ"

ਚੰਡੀਗੜ੍ਹ ਦੀ ਐਸ ਐਸ ਪੀ ਨੇ ਕੀ ਕਿਹਾ

ਐੱਸਐੱਸਪੀ ਚੰਡੀਗੜ੍ਹ, ਕੰਵਰਦੀਪ ਕੌਰ ਨੇ ਦੱਸਿਆ ਸੀ, “ਸਾਨੂੰ ਧਮਾਕੇ ਬਾਰੇ ਫ਼ੋਨ ਉੱਤੇ ਇਤਲਾਹ ਦਿੱਤੀ ਗਈ ਸੀ। ਇੱਥੇ ਪਹੁੰਚਣ ਉੱਤੇ ਪਤਾ ਲੱਗਿਆ ਕਿ ਕੋਈ ਪ੍ਰੈਸ਼ਰ ਬਲਾਸਟ ਹੋਇਆ ਹੈ। ਜਿਸ ਨਾਲ ਘਰ ਦੀਆਂ ਖਿੜਕੀਆਂ ਅਤੇ ਗਮਲਿਆਂ ਦਾ ਨੁਕਸਾਨ ਹੋਇਆ ਹੈ।”

ਉਨ੍ਹਾਂ ਕਿਹਾ ਕਿ, “ਸੀਐੱਫ਼ਐੱਲ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ। ਮੌਕੇ ’ਤੇ ਮੌਜੂਦ ਸਬੂਤਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।”

ਐੱਸਐੱਸਪੀ ਚੰਡੀਗੜ੍ਹ, ਕੰਵਰਦੀਪ
ਤਸਵੀਰ ਕੈਪਸ਼ਨ, ਐੱਸਐੱਸਪੀ ਚੰਡੀਗੜ੍ਹ, ਕੰਵਰਦੀਪ ਕੌਰ

ਆਟੋ ’ਚ ਆਏ ਸਨ ਦੋ ਸ਼ੱਕੀ ਵਿਅਕਤੀ

ਐੱਸਐੱਸਪੀ ਚੰਡੀਗੜ੍ਹ, ਕੰਵਰਦੀਪ ਨੇ ਦੱਸਿਆ ਸੀ, “ਸ਼ਿਕਾਇਤਕਰਤਾ ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਸਨ। ਉਨ੍ਹਾਂ ਨੇ ਉੱਥੋਂ ਹੀ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ। ਹਮਲਾਵਰ ਆਟੋ ਵਿੱਚ ਆਏ ਸਨ। ਆਟੋ ਰਾਹੀਂ ਫਰਾਰ ਹੁੰਦਿਆਂ ਦੀਆਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਚੰਡੀਗੜ੍ਹ ਪੁਲਿਸ ਨੇ ਆਟੋ ਡਰਾਈਵਰ ਨੂੰ ਥੋੜੇ ਸਮੇਂ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਸੀ। ਚੰਡੀਗੜ੍ਹ ਦੇ ਸੈਕਟਰ 3 ਥਾਣੇ ਵਿੱਚ ਪਰਿਵਾਰ ਵੱਲੋਂ ਐੱਫਆਈਆਰ ਵੀ ਦਰਜ ਕਰਵਾਈ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)