ਜੇ ਤੁਸੀਂ ਇੱਕ ਵਾਰ ਮਾਸ ਖਾਣਾ ਛੱਡ ਦਿਓ ਤਾਂ ਕੀ ਮੁੜ ਖਾਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ

ਤਸਵੀਰ ਸਰੋਤ, Getty Images
- ਲੇਖਕ, ਵੈਰੋਨੀਕ ਗ੍ਰੀਨਵੁੱਡ
- ਰੋਲ, ਬੀਬੀਸੀ ਨਿਊਜ਼
ਜਿਹੜੇ ਲੋਕ ਲੰਬੇ ਸਮੇਂ ਤੱਕ ਮਾਸ ਖਾਣਾ ਛੱਡ ਦਿੰਦੇ ਹਨ, ਉਹ ਅਕਸਰ ਲੰਬੇ ਬ੍ਰੇਕ ਤੋਂ ਬਾਅਦ ਦੁਬਾਰਾ ਮਾਸ ਖਾਣਾ ਸ਼ੁਰੂ ਕਰਨ 'ਤੇ ਉਹ ਅਣਸੁਖਾਵੇਂ ਪ੍ਰਭਾਵਾਂ ਦੀ ਸ਼ਿਕਾਇਤ ਕਰਦੇ ਹਨ।
ਪਰ ਕੀ ਇਹ ਸੰਭਵ ਹੈ ਕਿ ਤੁਹਾਡਾ ਸਰੀਰ ਲੰਬੇ ਸਮੇਂ ਤੱਕ ਮਾਸ ਨਾ ਖਾਣ ਤੋਂ ਬਾਅਦ ਇਸ ਨੂੰ ਹਜ਼ਮ ਕਰਨਾ ਭੁੱਲ ਜਾਵੇ?
ਬ੍ਰਿਟਿਸ਼ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਵਿੱਚ ਮਾਸ ਦੀ ਖਪਤ ਘੱਟ ਰਹੀ ਹੈ। 1980 ਅਤੇ 2022 ਦੇ ਵਿਚਕਾਰ, ਬੀਫ, ਸੂਰ ਦਾ ਮੀਟ ਅਤੇ ਲੇਲੇ ਦੇ ਮੀਟ ਦੀ ਖਪਤ ਵਿੱਚ 62 ਫੀਸਦ ਕਮੀ ਆਈ ਹੈ।
ਹਾਲਾਂਕਿ, ਇਸਦੇ ਕਈ ਕਾਰਨ ਹੋ ਸਕਦੇ ਹਨ, ਇੱਕ ਕਾਰਨ ਇਹ ਹੈ ਕਿ ਜਨਤਾ ਦੇ ਵਧਦੇ ਖਰਚੇ ਅਤੇ ਉਹ ਹੁਣ ਹੋਰ ਮਾਸ ਖਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕ ਯਕੀਨੀ ਤੌਰ 'ਤੇ ਮਾਸ ਖਾਣਾ ਛੱਡ ਰਹੇ ਹਨ।
ਪਰ ਜੇਕਰ ਤੁਸੀਂ ਲੰਬੇ ਸਮੇਂ ਤੱਕ ਮਾਸ ਨਹੀਂ ਖਾਂਦੇ, ਤਾਂ ਕੀ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਪੇਟ ਮਾਸ ਨੂੰ ਹਜ਼ਮ ਕਰਨਾ ਭੁੱਲ ਜਾਂਦਾ ਹੈ ਅਤੇ ਕੀ ਤੁਹਾਡੇ ਸਰੀਰ ਦੀ ਮਾਸ ਨੂੰ ਹਜ਼ਮ ਕਰਨ ਦੀ ਸਮਰੱਥਾ ਵਿੱਚ ਕੋਈ ਬਦਲਾਅ ਨਹੀਂ ਆਉਂਦਾ?
ਸ਼ਾਕਾਹਾਰੀ ਜਾਂ ਵੀਗਨ ਕਈ ਵਾਰ ਸੋਸ਼ਲ ਮੀਡੀਆ 'ਤੇ ਪੁੱਛਦੇ ਦੇਖੇ ਜਾਂਦੇ ਹਨ ਕਿ ਕੀ ਦੁਬਾਰਾ ਮਾਸ ਖਾਣ ਨਾਲ ਪੇਟ ਦਰਦ, ਕਿਸੇ ਕਿਸਮ ਦੀ ਸੋਜਿਸ਼ ਜਾਂ ਅਫਰੇਵਾਂ ਅਤੇ ਹੋਰ ਲੱਛਣ ਹੁੰਦੇ ਹਨ।
ਹਾਲਾਂਕਿ, ਕੁਝ ਲੋਕ, ਆਪਣੇ ਤਜ਼ਰਬਿਆਂ ਦਾ ਹਵਾਲਾ ਦਿੰਦੇ ਹੋਏ, ਮਾਸ ਖਾਣ ਤੋਂ ਬਾਅਦ ਰਾਤ ਨੂੰ ਮਰੋੜ ਪੈਣ ਨਾਲ ਤੇਜ਼ ਪੇਟ ਦਰਦ ਦੀ ਸ਼ਿਕਾਇਤ ਕਰਦੇ ਹਨ।

ਅਲਫ਼ਾ-ਗਲ ਸਿੰਡਰੋਮ
ਅਮਰੀਕਾ ਦੀ ਕਾਰਨੈੱਲ ਯੂਨੀਵਰਸਿਟੀ ਵਿੱਚ ਨਿਊਟ੍ਰੀਸ਼ਨ ਦੇ ਪ੍ਰੋਫੈਸਰ ਸੈਂਡਰ ਕਰਸਟਨ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਆਦਾ ਖੋਜ ਨਹੀਂ ਹੋਈ ਹੈ ਕਿ ਕੀ ਲੰਬੇ ਬ੍ਰੇਕ ਤੋਂ ਬਾਅਦ ਮਾਸ ਖਾਣ ਨਾਲ ਪੇਟ ਖ਼ਰਾਬ ਹੋ ਸਕਦਾ ਹੈ।
ਉਹ ਆਖਦੇ ਹਨ, "ਸਬੂਤਾਂ ਦੀ ਘਾਟ ਦਾ ਮਤਲਬ ਇਹ ਨਹੀਂ ਕਿ ਅਜਿਹਾ ਨਹੀਂ ਹੁੰਦਾ, ਇਹ ਸਿਰਫ਼ ਇਸ ਲਈ ਹੈ ਕਿ ਲੋਕਾਂ ਨੇ ਇਸ ਮੁੱਦੇ ਦਾ ਅਧਿਐਨ ਨਹੀਂ ਕੀਤਾ ਹੈ।"
"ਇਹ ਹਮੇਸ਼ਾ ਇੱਕ ਸੰਤੁਸ਼ਟੀਜਨਕ ਸਥਿਤੀ ਜਾਂ ਜਵਾਬ ਨਹੀਂ ਹੁੰਦਾ, ਪਰ ਇਹ ਉਹੀ ਹੁੰਦਾ ਹੈ ਜਿਸਦਾ ਤੁਹਾਨੂੰ ਕਈ ਵਾਰ ਸਾਹਮਣਾ ਕਰਨਾ ਪੈਂਦਾ ਹੈ।"
ਇਹ ਸੰਭਵ ਹੈ ਕਿ ਕਿਸੇ ਨੂੰ ਮਾਸ ਖਾਣ ਤੋਂ ਐਲਰਜੀ ਹੋਵੇ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ।
ਅਲਫ਼ਾ-ਗਲ ਸਿੰਡਰੋਮ ਇੱਕ ਅਜਿਹੀ ਸਥਿਤੀ ਜਾਂ ਬਿਮਾਰੀ ਹੈ ਜਿਸ ਵਿੱਚ ਮਨੁੱਖੀ ਇਮਿਊਨ ਸਿਸਟਮ ਜਾਨਵਰਾਂ ਦੇ ਮਾਸ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨੂੰ ਹਮਲਾਵਰ ਵਜੋਂ ਪਛਾਣਦਾ ਹੈ, ਜਿਸ ਨਾਲ ਮਨੁੱਖੀ ਸਰੀਰ ਨੂੰ ਐਨਾਫਾਈਲੈਕਸਿਸ ਨਾਮ ਦੀ ਐਲਰਜੀ ਪ੍ਰਤੀਕ੍ਰਿਆ ਦਾ ਅਨੁਭਵ ਹੁੰਦਾ ਹੈ।
ਮਾਸ ਤੋਂ ਪਰਹੇਜ਼ ਰੱਖਣ ਵਾਲੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਗ਼ਲਤੀ ਨਾਲ ਮਾਸ ਖਾ ਲਿਆ ਹੈ ਤਾਂ ਉਹ ਭਾਵਨਾਤਮਕ ਤੌਰ ʼਤੇ ਬੇਹੱਦ ਦਰਦਨਾਕ ਹੋ ਸਕਦਾ ਹੈ।
ਇਹ ਕਿਸੇ ਨਿੱਜੀ ਉਲੰਘਣਾ ਵਾਂਗ ਮਹਿਸੂਸ ਹੋ ਸਕਦਾ ਹੈ। ਕਰਸਟਨ ਕਹਿੰਦੇ ਹਨ, "ਇਹ ਕਈ ਲੋਕਾਂ ਨੂੰ ਬੇਹੱਦ ਉਦਾਸ ਕਰਨ ਵਾਲਾ ਹੋ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਇਹ ਸਰੀਰਕ ਲੱਛਣ ਵੀ ਦਿਖਾਉਂਦਾ ਹੈ ਜਾਂ ਨਹੀਂ। ਇਹ ਅਚਾਨਕ ਬੇਹੱਦ ਗੁੱਸਾ ਪੈਦਾ ਕਰ ਸਕਦਾ ਹੈ।"
ਕਰਸਟਨ ਖ਼ੁਦ ਵੀ ਸ਼ਾਕਾਹਾਰੀ ਹਨ।

ਪਰ ਜਦੋਂ ਤੁਸੀਂ ਪਾਚਨ ਪ੍ਰਣਾਲੀ ਦੇ ਵੇਰਵਿਆਂ 'ਤੇ ਵਿਚਾਰ ਕਰਦੇ ਹੋ, ਤਾਂ ਇਹ ਇੰਨਾ ਸੰਭਵ ਨਹੀਂ ਹੈ ਕਿ ਸਰੀਰ ਲੰਬੇ ਸਮੇਂ ਲਈ ਮਾਸ ਨੂੰ ਹਜ਼ਮ ਕਰਨ ਦੀ ਸਮਰੱਥਾ ਗੁਆ ਦੇਵੇ।
ਫਲਾਂ, ਸਬਜ਼ੀਆਂ ਅਤੇ ਫਲ਼ੀਦਾਰਾਂ ਵਿੱਚ ਪਾਏ ਜਾਣ ਵਾਲੇ ਫਾਈਬਰ ਦੇ ਉਲਟ, ਮਾਸ ਆਮ ਤੌਰ 'ਤੇ ਬਹੁਤ ਆਸਾਨੀ ਨਾਲ ਪਚ ਜਾਂਦਾ ਹੈ।
ਮਾਸ ਨੂੰ ਹਜ਼ਮ ਕਰਨ ਲਈ, ਸਾਡੇ ਸਰੀਰ ਨੂੰ ਸਾਡੇ ਮਾਈਕ੍ਰੋਬਾਇਓਮ ਦੀ ਮਦਦ ਦੀ ਲੋੜ ਹੁੰਦੀ ਹੈ, ਜਿਸ ਦੇ ਬੈਕਟੀਰੀਆ ਕੋਲ ਇਸ ਨੂੰ ਹਜ਼ਮ ਕਰਨ ਲਈ ਜ਼ਰੂਰੀ ਐਨਜ਼ਾਈਮ ਹੁੰਦੇ ਹਨ।
ਇਸ ਤੋਂ ਇਲਾਵਾ, ਪੌਦਿਆਂ ਦੇ ਪ੍ਰੋਟੀਨ ਨੂੰ ਹਜ਼ਮ ਕਰਨ ਲਈ ਵਰਤੇ ਜਾਣ ਵਾਲੇ ਐਨਜ਼ਾਈਮ ਉਹੀ ਹੁੰਦੇ ਹਨ ਜੋ ਮੀਟ ਪ੍ਰੋਟੀਨ 'ਤੇ ਵਰਤੇ ਜਾਂਦੇ ਹਨ। ਇਹ ਐਨਜ਼ਾਈਮ ਪ੍ਰੋਟੀਨ ਵਿੱਚ ਖ਼ਾਸ ਰਸਾਇਣਕ ਬੰਧਨਾਂ ਨੂੰ ਪਛਾਣਦੇ ਹਨ ਅਤੇ ਉਨ੍ਹਾਂ ਨੂੰ ਤੋੜਦੇ ਹਨ।
ਭਾਵੇਂ ਉਹ ਪੌਦਿਆਂ ਤੋਂ ਆਉਣ ਜਾਂ ਜਾਨਵਰਾਂ ਤੋਂ, ਪ੍ਰੋਟੀਨ ਅਮੀਨੋ ਐਸਿਡ ਨਾਮਕ ਬਿਲਡਿੰਗ ਬਲਾਕਾਂ ਤੋਂ ਬਣੇ ਹੁੰਦੇ ਹਨ। ਐਨਜ਼ਾਈਮ ਆਮ ਤੌਰ 'ਤੇ ਉਨ੍ਹਾਂ ਨੂੰ ਤੋੜ ਸਕਦੇ ਹਨ ਭਾਵੇਂ ਉਹ ਕਿਤਿਓਂ ਵੀ ਆਉਂਦੇ ਹਨ।
ਇਹ ਪ੍ਰਕਿਰਿਆ ਜਾਨਵਰਾਂ ਦੇ ਦੁੱਧ ਵਿੱਚ ਪਾਈ ਜਾਣ ਵਾਲੀ ਮਿਠਾਸ ਜਾਂ ਲੈਕਟੋਜ਼ ਤੋਂ ਵੱਖਰੀ ਹੈ।
ਤੁਹਾਡੇ ਸਰੀਰ ਨੂੰ ਲੈਕਟੋਜ਼ ਨੂੰ ਹਜ਼ਮ ਕਰਨ ਲਈ ਲੈਕਟੇਜ਼ ਨਾਮ ਦੇ ਇੱਕ ਖ਼ਾਸ ਐਨਜ਼ਾਈਮ ਦੀ ਲੋੜ ਹੁੰਦੀ ਹੈ ਅਤੇ ਜਿਹੜੇ ਲੋਕ ਇਸ ਐਨਜ਼ਾਈਮ ਦੀ ਲੋੜੀਂਦੀ ਮਾਤਰਾ ਪੈਦਾ ਨਹੀਂ ਕਰਦੇ, ਉਨ੍ਹਾਂ ਨੂੰ ਦੁੱਧ ਜਾਂ ਡੇਅਰੀ ਉਤਪਾਦ ਖਾਣ ਤੋਂ ਬਾਅਦ ਪੇਟ ਖ਼ਰਾਬ ਜਾਂ ਦਰਦ ਮਹਿਸੂਸ ਹੋ ਸਕਦਾ ਹੈ।

ਤਸਵੀਰ ਸਰੋਤ, Alamy
ਖਾਣੇ ਉੱਤੇ ਨਿਰਭਰ
ਕ੍ਰਿਸਟਨ ਕਹਿੰਦੇ ਹਨ ਕਿ ਪਰ ਮੀਟ ਪ੍ਰੋਟੀਨ ਦੇ ਨਾਲ, ਇਹ ਸੋਚਣਾ ਸਮਝ ਤੋਂ ਬਾਹਰ ਹੈ ਕਿ ਸਰੀਰ ਕਿਸੇ ਤਰ੍ਹਾਂ ਬਰਗਰ ਨੂੰ ਆਰਾਮ ਨਾਲ ਹਜ਼ਮ ਕਰਨ ਲਈ ਜ਼ਰੂਰੀ ਐਨਜ਼ਾਈਮ ਬਣਾਉਣਾ ਬੰਦ ਕਰ ਦਿੰਦਾ ਹੈ, ਉਹ ਹਮੇਸ਼ਾ ਮੌਜੂਦ ਰਹਿੰਦੇ ਹਨ, ਕਿਸੇ ਵੀ ਪ੍ਰੋਟੀਨ ਨੂੰ ਤੋੜਦੇ ਹਨ ਜੋ ਇਸ ਵਿੱਚੋਂ ਆਉਂਦਾ ਹੈ, ਭਾਵੇਂ ਇਹ ਮਟਰ, ਸੋਇਆਬੀਨ, ਜਾਂ ਸਟੀਕ ਤੋਂ ਹੀ ਕਿਉਂ ਨਾ ਹੋਵੇ।
ਮਨੁੱਖੀ ਅੰਤੜੀਆਂ ਦਾ ਮਾਈਕ੍ਰੋਬਾਇਓਮ, ਜਾਂ ਪਾਚਨ ਪ੍ਰਣਾਲੀ, ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਤੁਸੀਂ ਕੀ ਖਾਂਦੇ ਹੋ।
ਇਸਦਾ ਮਤਲਬ ਹੈ ਕਿ ਕਈ ਵਾਰ ਪੇਟ ਵਿੱਚ ਬੈਕਟੀਰੀਆ ਦੀਆਂ ਖਾਸ ਕਿਸਮਾਂ ਬਦਲ ਜਾਂਦੀਆਂ ਹਨ। ਕਈ ਵਾਰ ਪੇਟ ਵਿੱਚ ਰੋਗਾਣੂ ਹੋਰ ਐਨਜ਼ਾਈਮ ਬਣਾਉਂਦੇ ਹਨ।
ਉਹ ਕਹਿੰਦੇ ਹਨ ਕਿ ਇੱਕ ਅਧਿਐਨ ਦਰਸਾਉਂਦਾ ਹੈ ਕਿ ਭਾਵੇਂ ਸ਼ਾਕਾਹਾਰੀਆਂ ਅਤੇ ਵੀਗਨ ਲੋਕਾਂ ਦੇ ਪੇਟ ਵਿੱਚ ਮਾਈਕ੍ਰੋਬਾਇਓਮਜ਼ ਵਿੱਚ ਅੰਤਰ ਹਨ, ਪਰ ਉਹ ਬਿਲਕੁਲ ਵੱਖਰੇ ਨਹੀਂ ਜਾਪਦੇ।
ਖੁਰਾਕ ਵਿੱਚ ਬਦਲਾਅ ਨਾਲ ਮਾਈਕ੍ਰੋਬਾਇਓਮ ਨੂੰ ਤੇਜ਼ੀ ਨਾਲ ਬਦਲ ਸਕਦੇ ਹਨ। ਹਾਲਾਂਕਿ, ਇੱਕ ਅਧਿਐਨ ਵਿੱਚ ਜਿਸ ਵਿੱਚ ਮਾਸ ਅਤੇ ਸਬਜ਼ੀਆਂ ਦੋਵਾਂ ਦਾ ਸੇਵਨ ਕਰਨ ਵਾਲੇ ਲੋਕਾਂ ਨੇ ਪੂਰੀ ਤਰ੍ਹਾਂ ਮਾਸ-ਅਧਾਰਤ ਖੁਰਾਕ ਖਾਧੀ, ਉਨ੍ਹਾਂ ਦਾ ਅੰਤੜੀਆਂ ਦਾ ਮਾਈਕ੍ਰੋਬਾਇਓਮ ਇੱਕ ਦਿਨ ਦੇ ਅੰਦਰ ਬਦਲ ਗਿਆ।

ਤਸਵੀਰ ਸਰੋਤ, Alamy
ਪਰ ਜਦੋਂ ਉਨ੍ਹਾਂ ਨੇ ਮਾਸ ਖਾਣਾ ਬੰਦ ਕਰ ਦਿੱਤਾ ਤਾਂ ਮਾਈਕ੍ਰੋਬਾਇਓਮ ਤੁਰੰਤ ਆਮ ਵਾਂਗ ਵਾਪਸ ਹੋ ਗਿਆ।
ਅਜਿਹੀ ਸਥਿਤੀ ਵਿੱਚ, ਇਨ੍ਹਾਂ ਤਬਦੀਲੀਆਂ ਦਾ ਅਨੁਭਵ ਕਰ ਰਹੇ ਲੋਕਾਂ ਨੂੰ ਵਾਰ-ਵਾਰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਬੇਅਰਾਮੀ ਜਾਂ ਮੁਸ਼ਕਲ ਦੀ ਸਥਿਤੀ ਵਿੱਚ ਆਪਣੇ ਥੈਰੇਪਿਸਟ ਨਾਲ ਸੰਪਰਕ ਕਰਨ, ਪਰ ਅਜਿਹਾ ਬਹੁਤ ਘੱਟ ਹੋਇਆ ਹੈ।
ਜੇਕਰ ਕਿਸੇ ਵਿਅਕਤੀ ਨੂੰ ਮਾਸ ਖਾਣ ਨਾਲ ਕੋਈ ਬੇਅਰਾਮੀ ਜਾਂ ਸਮੱਸਿਆ ਆਉਂਦੀ ਹੈ, ਤਾਂ ਇਸ ਦਾ ਕਾਰਨ ਇਹ ਹੈ ਕਿ ਉਹ ਲੰਬੇ ਬ੍ਰੇਕ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਫਾਈਬਰ ਜਾਂ ਰੇਸ਼ੇਦਾਰ ਭੋਜਨ, ਭਾਵ ਮਾਸ ਦਾ ਸੇਵਨ ਕਰਦਾ ਹੈ, ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਕ੍ਰਿਸਟਨ ਕਹਿੰਦੇ ਹਨ, "ਅਜਿਹੇ ਖੁਰਾਕੀ ਬਦਲਾਵਾਂ 'ਤੇ ਨਜ਼ਰ ਰੱਖਣਾ ਸਭ ਤੋਂ ਵਧੀਆ ਹੈ। "ਇਹ ਫਾਈਬਰ 'ਤੇ ਨਿਰਭਰ ਕਰਦਾ ਹੈ, ਇਸਦਾ ਤੁਹਾਡੇ 'ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ।"
ਸੰਖੇਪ ਗੱਲ ਇਹ ਹੈ ਕਿ ਜੇ ਤੁਸੀਂ ਇਸ ਬਾਰੇ ਬਹੁਤ ਜ਼ਿਆਦਾ ਸੋਚਦੇ ਹੋ ਜਾਂ ਆਪਣੇ ਦਿਮਾਗ਼ ਵਿੱਚ ਇਹ ਗੱਲ ਪਾ ਲੈਂਦੇ ਹੋ ਕਿ ਜੇ ਤੁਸੀਂ ਮਾਸ ਖਾਂਦੇ ਹੋ, ਤਾਂ ਤੁਸੀਂ ਇਸ ਨੂੰ ਹਜ਼ਮ ਨਹੀਂ ਕਰ ਸਕੋਗੇ, ਤਾਂ ਇਹ ਬਹੁਤ ਸੰਭਵ ਹੈ ਕਿ ਤੁਹਾਡਾ ਸਰੀਰ ਅਜਿਹਾ ਨਹੀਂ ਕਰ ਸਕੇਗਾ, ਭਾਵੇਂ ਇਸ ਵਿੱਚ ਇਸ ਨੂੰ ਹਜ਼ਮ ਕਰਨ ਦੀ ਸਮਰੱਥਾ ਹੋਵੇ।
ਕ੍ਰਿਸਟਨ ਆਖਦੇ ਹਨ ਕਿ ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜਿਨ੍ਹਾਂ ਨੂੰ ਲੰਬੇ ਬ੍ਰੇਕ ਤੋਂ ਬਾਅਦ ਖਾਦੇ ਮਾਸ ਕਾਰਨ ਪੇਟ ਖ਼ਰਾਬ ਜਾਂ ਹੋਰ ਸਮੱਸਿਆਵਾਂ ਹੁੰਦੀਆਂ ਹਨ, ਤਾਂ ਐਨਜ਼ਾਈਮਾਂ ਦੀ ਘਾਟ ਜ਼ਿੰਮੇਵਾਰ ਨਹੀਂ ਹੈ, ਹਾਲਾਂਕਿ ਇਸ ਵਰਤਾਰੇ ਦਾ ਅਜੇ ਤੱਕ ਅਧਿਐਨ ਨਹੀਂ ਕੀਤਾ ਗਿਆ ਹੈ।
ਉਹ ਅੱਗੇ ਕਹਿੰਦੇ ਹਨ, "ਤੁਹਾਡਾ ਸਰੀਰ ਤੁਹਾਡੇ ਸੋਚਣ ਜਾਂ ਉਮੀਦ ਕਰਨ ਨਾਲੋਂ ਕਿਤੇ ਜ਼ਿਆਦਾ ਕਰਨ ਦੇ ਸਮਰੱਥ ਹੈ, ਅਤੇ ਇਹ ਬਹੁਤ ਕੁਝ ਕਰਨ ਦੇ ਸਮਰੱਥ ਹੈ, ਅਤੇ ਇਸ ਵਿੱਚ ਕਿਸੇ ਵੀ ਸਥਿਤੀ ਦੇ ਅਨੁਕੂਲ ਹੋਣ ਦੀ ਸਮਰੱਥਾ ਹੈ।"
ਉਹ ਅੱਗੇ ਆਖਦੇ ਹਨ, "ਸਰੀਰ ਕਾਫੀ ਅਨੁਕੂਲ ਹੈ। ਤੁਹਾਡੇ ਸੋਚ ਤੋਂ ਵੀ ਕਿਤੇ ਜ਼ਿਆਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












