ਅਮਰੀਕਾ ਇਜ਼ਰਾਈਲ ਨੂੰ ਸ਼ਕਤੀਸ਼ਾਲੀ ਐਂਟੀ ਮਿਜ਼ਾਈਲ ਥਾਡ ਸਿਸਟਮ ਕਿਉਂ ਭੇਜ ਰਿਹਾ ਹੈ, ਇਹ ਕਿਵੇਂ ਕੰਮ ਕਰਦਾ ਹੈ

ਹਰੇਕ ਥਾਡ ਸਿਸਟਮ ਦੀ ਕੀਮਤ ਲਗਭਗ ਇੱਕ ਬਿਲੀਅਨ ਡਾਲਰ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰੇਕ ਥਾਡ ਸਿਸਟਮ ਦੀ ਕੀਮਤ ਲਗਭਗ ਇੱਕ ਬਿਲੀਅਨ ਡਾਲਰ ਹੈ

ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਜ਼ਰਾਈਲ ਨੂੰ ਅਮਰੀਕੀ ਸੈਨਿਕਾਂ ਵੱਲੋਂ ਵਰਤੀਆਂ ਜਾਂਦੀਆਂ ਹਾਈ-ਐਲਟੀਟਿਊਡ ਐਂਟੀ-ਮਿਜ਼ਾਈਲ ਸਿਸਟਮ ਭੇਜ ਰਿਹਾ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ ਈਰਾਨ ਵੱਲੋਂ ਇਜ਼ਰਾਈਲ 'ਤੇ ਮਿਜ਼ਾਈਲ ਹਮਲਾ ਹੋਇਆ ਸੀ।

ਇਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਇਹ ਟਰਮੀਨਲ ਹਾਈ-ਐਲਟੀਟਿਊਡ ਏਰੀਆ ਡਿਫੈਂਸ (ਥਾਡ) ਬੈਟਰੀ ਹੁਣ ਇਜ਼ਰਾਈਲੀ ਹਵਾਈ ਰੱਖਿਆ ਨੂੰ ਮਜ਼ਬੂਤ ​​ਕਰੇਗੀ।

ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਇਸਦਾ ਉਦੇਸ਼ "ਇਜ਼ਰਾਈਲ ਦਾ ਬਚਾਅ ਕਰਨਾ" ਹੈ।

ਇਜ਼ਰਾਈਲ, ਉਹ ਦੇਸ਼ ਜਿਸ ਤੋਂ ਅਜੇ ਵੀ 1 ਅਕਤੂਬਰ ਨੂੰ ਇਜ਼ਰਾਈਲ 'ਤੇ ਦਾਗੀਆਂ ਗਈਆਂ 180 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਵਾਲੇ ਈਰਾਨੀ ਹਮਲੇ ਦੀ ਜਵਾਬੀ ਕਾਰਵਾਈ ਕਰਨ ਦੀ ਉਮੀਦ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਕਦਮ ਧਿਆਨ ਦਾ ਕੇਂਦਰ ਬਣ ਗਿਆ ਹੈ ਕਿਉਂਕਿ ਇਸ ਮਤਲਬ ਹੈ ਇਜ਼ਰਾਈਲੀ ਧਰਤੀ ਹੈ ਉਪਰ ਅਮਰੀਕਾ ਦਾ ਆਗਮਨ ਹੈ।

ਹਾਲਾਂਕਿ, ਦੇਸ਼ ਵਿੱਚ ਪਹਿਲਾਂ ਹੀ ਥੋੜ੍ਹੇ ਜਿਹੇ ਅਮਰੀਕੀ ਬਲ ਮੌਜ਼ੂਦ ਹਨ ਪਰ ਲਗਭਗ 100 ਸੈਨਿਕ ਬਲਾਂ ਦੀ ਇਹ ਨਵੀਂ ਤੈਨਾਤੀ ਮਹੱਤਵਪੂਰਨ ਹੈ ਕਿਉਂਕਿ ਇਹ ਵਿਸਤ੍ਰਿਤ ਖੇਤਰੀ ਯੁੱਧ ਵਿੱਚ ਅਮਰੀਕਾ ਦੇ ਵਧੇਰੀ ਹਿੱਸੇਦਾਰੀ ਦਾ ਸੰਕੇਤ ਦਿੰਦਾ ਹੈ।

ਸੰਕਟ ਦੇ ਵਧਣ ਨਾਲ ਇਜ਼ਰਾਈਲ ਦੇ ਮਿਜ਼ਾਈਲ ਬਚਾਅ ਪੱਖਾਂ ਦੀ ਪ੍ਰਭਾਵਸ਼ੀਲਤਾ ਬਾਰੇ ਵੀ ਵੱਖ-ਵੱਖ ਕਿਆਸ ਲਗਾਏ ਜਾ ਰਹੇ ਹਨ।

ਇਜ਼ਰਾਈਲ ਨੇ ਅਜੇ ਤੱਕ ਈਰਾਨ ਦੇ ਹਮਲੇ ਦਾ ਬਦਲਾ ਲੈਣਾ ਹੈ, ਜੋ ਕਿ ਰੱਖਿਆ ਮੰਤਰੀ ਯੋਵ ਗੈਲੈਂਟ ਦੇ ਅਨੁਸਾਰ "ਘਾਤਕ, ਸਟੀਕ ਅਤੇ ਸਭ ਤੋਂ ਵੱਧ ਹੈਰਾਨੀਜਨਕ" ਹੋਵੇਗਾ।

ਤਹਿਰਾਨ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ 'ਤੇ ਗੋਲੀਬਾਰੀ ਕੀਤੀ ਕਿਉਂਕਿ ਉਸਨੇ ਬੇਰੂਤ ਵਿੱਚ ਈਰਾਨ ਸਮਰਥਿਤ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੱਲਾਹ ਦੀ ਹੱਤਿਆ ਕੀਤੀ ਸੀ।

ਕੀ ਕਹਿੰਦੇ ਹਨ ਰਾਸ਼ਟਰਪਤੀ ਜੋਅ ਬਾਇਡਨ?

ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਜੋਅ ਬਾਇਡਨ ਨੇ ਈਰਾਨੀ ਪਰਮਾਣੂ ਟਿਕਾਣਿਆਂ ਦੇ ਨਾਲ-ਨਾਲ ਇਸਦੇ ਤੇਲ ਜਾਂ ਊਰਜਾ ਦੇ ਬੁਨਿਆਦੀ ਢਾਂਚੇ 'ਤੇ ਕਿਸੇ ਵੀ ਹਮਲੇ ਦਾ ਵਿਰੋਧ ਕੀਤਾ ਹੈ।

ਪੈਂਟਾਗਨ ਨੇ ਕਿਹਾ ਕਿ ਇੱਕ ਐਡਵਾਂਸ ਟੀਮ ਅਤੇ ਬੈਟਰੀ ਲਈ ਲੋੜੀਂਦੇ ਹਿੱਸੇ ਸੋਮਵਾਰ ਨੂੰ ਇਜ਼ਰਾਈਲ ਪਹੁੰਚ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਰਮਚਾਰੀ ਅਤੇ ਪੁਰਜੇ ਵੀ ਪਹੁੰਚ ਜਾਣਗੇ ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਟਰੀ “ਨੇੜਲੇ ਭਵਿੱਖ” ਵਿੱਚ ਚਾਲੂ ਹੋ ਜਾਵੇਗੀ।

ਅਵੀ ਸਕਾਰਫ ਇਜ਼ਰਾਈਲੀ ਪੱਤਰਕਾਰ ਹਨ। ਸਕਾਰਫ ਨੇ ਕਿਹਾ ਕਿ ਦੋ ਸੀ-17 ਅਮਰੀਕੀ ਫੌਜੀ ਟਰਾਂਸਪੋਰਟਰਾਂ ਨੇ ਰਾਤੋ ਰਾਤ ਅਲਾਬਾਮਾ ਤੋਂ ਇਜ਼ਰਾਈਲੀ ਹਵਾਈ ਸੈਨਾ ਦੇ ਨੇਵਾਤਿਮ ਬੇਸ ਲਈ ਉਡਾਣ ਭਰੀ, ਉਹ ਸੰਭਾਵਤ ਤੌਰ 'ਤੇ ਥਾਡ ਉਪਕਰਣ ਲੈ ਕੇ ਗਏ ਸਨ।

ਇਹ ਅਜੇ ਵੀ ਅਸਪਸ਼ਟ ਹੈ ਕਿ ਕੀ ਥਾਡ ਦੀ ਤੈਨਾਤੀ ਇਜ਼ਰਾਈਲ ਦੇ ਹਵਾਈ ਰੱਖਿਆ ਵਿੱਚ ਪਛਾਣੇ ਗਏ ਪਾੜੇ ਨੂੰ ਪੂਰਾ ਕਰਨ ਲਈ ਅਮਰੀਕੀ ਅਚਨਚੇਤੀ ਯੋਜਨਾ ਦਾ ਹਿੱਸਾ ਹੈ? ਜਾਂ ਫਿਰ ਇਹ ਈਰਾਨ 'ਤੇ ਇੱਕ ਹੋਰ ਜ਼ਬਰਦਸਤ ਇਜ਼ਰਾਈਲੀ ਹਮਲੇ ਦੀ ਵਾਸ਼ਿੰਗਟਨ ਵਿੱਚ ਵਧ ਰਹੀਆਂ ਚਿੰਤਾਵਾਂ ਵੱਲ ਇਸ਼ਾਰਾ ਕਰਦੀ ਹੈ।

ਰਾਸ਼ਟਰਪਤੀ ਜੋਅ ਬਾਇਡਨ ਨੇ ਈਰਾਨੀ ਪਰਮਾਣੂ ਟਿਕਾਣਿਆਂ ਦੇ ਨਾਲ-ਨਾਲ ਇਸਦੇ ਤੇਲ ਜਾਂ ਊਰਜਾ ਦੇ ਬੁਨਿਆਦੀ ਢਾਂਚੇ 'ਤੇ ਕਿਸੇ ਵੀ ਹਮਲੇ ਦਾ ਵਿਰੋਧ ਕੀਤਾ ਹੈ।

ਉਨ੍ਹਾਂ ਨੂੰ ਡਰ ਹੈ ਕਿ ਅਜਿਹਾ ਕਰਨਾ ਪਹਿਲਾਂ ਤੋਂ ਹੀ ਚਲ ਰਹੇ ਵਿਵਾਦ ਨੂੰ ਵਧਾਵੇਗਾ ਅਤੇ ਵਿਸ਼ਵ ਆਰਥਿਕਤਾ ਨੂੰ ਪ੍ਰਭਾਵਿਤ ਕਰੇਗਾ।

ਫੈਸਲੇ ਦਾ ਪਿਛੋਕੜ ਜੋ ਵੀ ਹੋਵੇ, ਇਹ ਮੱਧ ਪੂਰਬ ਦੇ ਵਧਦੇ ਯੁੱਧ ਸੰਕਟ ਦੇ ਵਿਚਕਾਰ ਇਜ਼ਰਾਈਲ ਨੂੰ ਅਮਰੀਕੀ ਰੱਖਿਆ ਸਹਾਇਤਾ ਲਈ ਹੋਰ ਲੋੜ ਵੱਲ ਇਸ਼ਾਰਾ ਕਰਦਾ ਹੈ।

ਥਾਡ ਸਿਸਟਮ ਦੁਸ਼ਮਣ ਮਿਜ਼ਾਈਲਾਂ ਨੂੰ ਰੋਕਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਾਡ ਸਿਸਟਮ ਦੁਸ਼ਮਣ ਮਿਜ਼ਾਈਲਾਂ ਨੂੰ ਰੋਕਦਾ ਹੈ

ਇਹ ਸਿਸਟਮ ਕਿਵੇਂ ਕੰਮ ਕਰਦਾ ਹੈ?

ਇਸ ਮਹੀਨੇ ਦੇ ਸ਼ੁਰੂ ਵਿੱਚ ਈਰਾਨ ਦੁਆਰਾ ਵਰਤੀ ਗਈ ਫਤਾਹ-1 ਵਰਗੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਧਰਤੀ ਦੇ ਵਾਯੂਮੰਡਲ ਵਿੱਚ ਉੱਪਰ ਵੱਲ ਦਾਗਿਆ ਜਾਂਦਾ ਹੈ, ਜਿੱਥੇ ਉਹ ਰੁੱਖ ਬਦਲਦੀਆਂ ਹਨ ਅਤੇ ਆਪਣੇ ਨਿਸ਼ਾਨੇ ਵੱਲ ਉਤਰਦੀਆਂ ਹਨ।

ਈਰਾਨ ਵਲੋਂ ਵਰਤਿਆ ਜਾਂਦੀਆਂ ਫਤਾਹ-1 ਵਰਗੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਫਾਇਦਾ ਹੈ ਕਿ ਉਨ੍ਹਾਂ ਦੀ ਬੇਮਿਸਾਲ ਗਤੀ ਕਰੂਜ਼ ਮਿਜ਼ਾਈਲਾਂ ਜਾਂ ਡਰੋਨਾਂ 'ਚ ਬਹੁਤ ਵੱਧ ਹੈ।

ਅਮਰੀਕਾ ਦੀ ਸਭ ਤੋਂ ਵੱਡੀ ਹਥਿਆਰ ਨਿਰਮਾਤਾ ਕੰਪਨੀ ਲਾਕਹੀਡ ਮਾਰਟਿਨ ਦੇ ਅਨੁਸਾਰ, ਥਾਡ ਸਿਸਟਮ ਬੈਲਿਸਟਿਕ ਮਿਜ਼ਾਈਲਾਂ ਦੇ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਹੈ।

ਰੇਥੀਓਨ, ਇਕ ਹੋਰ ਅਮਰੀਕੀ ਹਥਿਆਰ ਫਰਮ, ਥਾਡ ਸਿਸਟਮ ਲਈ ਰਾਡਾਰ ਬਣਾਉਂਦੀ ਹੈ।

ਇਸ ਸਿਸਟਮ 'ਚ ਛੇ ਟਰੱਕ-ਮਾਊਂਟ ਲਾਂਚਰ ਅਤੇ ਹਰੇਕ ਲਾਂਚਰ 'ਤੇ ਅੱਠ ਇੰਟਰਸੈਪਟਰ ਹੁੰਦੇ ਹਨ।

ਇਸਦੀ ਇੱਕ ਬੈਟਰੀ ਦੀ ਕੀਮਤ ਲਗਭਗ ਇਕ ਬਿਲੀਅਨ ਅਮਰੀਕੀ ਡਾਲਰ ਹੈ ਅਤੇ ਇਸਨੂੰ ਚਲਾਉਣ ਲਈ ਲਗਭਗ 100 ਕਰਮਚਾਰੀਆਂ ਦੀ ਲੋੜ ਹੁੰਦੀ ਹੈ।

ਰੂਸੀ ਮਿਜ਼ਾਈਲ ਹਮਲਿਆਂ ਦਾ ਮੁਕਾਬਲਾ ਕਰਨ ਲਈ ਯੂਕਰੇਨ ਦੁਆਰਾ ਥਾਡ ਸਿਸਟਮ ਬਹੁਤ ਜ਼ਿਆਦਾ ਮੰਗ 'ਚ ਰਿਹਾ ਹੈ।

ਸਾਊਦੀ ਅਰਬ ਨੇ ਇਸਦੇ ਲਈ ਆਰਡਰ ਦਿੱਤੇ ਹਨ ਅਤੇ ਕਥਿਤ ਤੌਰ 'ਤੇ ਇਜ਼ਰਾਈਲ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦੇਣ ਦੇ ਬਦਲੇ ਅਮਰੀਕੀ ਹਥਿਆਰ ਦੀ ਹੋਰ ਮੰਗ ਵੀ ਕੀਤੀ। ਇੱਕ ਅਜਿਹਾ ਅਖੌਤੀ "ਸਧਾਰੀਕਰਨ ਦਾ" ਸੌਦਾ ਹੈ ਜੋ ਹਮਾਸ ਵੱਲੋਂ 7 ਅਕਤੂਬਰ ਦੇ ਹਮਲੇ ਤੋਂ ਬਾਅਦ ਆਪਣੀ ਲੀਹ ਤੋਂ ਹਟ ਗਿਆ ਸੀ।

 ਈਰਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 1 ਅਕਤੂਬਰ ਨੂੰ ਈਰਾਨ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਨ ਤੋਂ ਬਾਅਦ ਤੇਲ ਅਵੀਵ ਦੇ ਉੱਪਰ ਦੇਖੇ ਗਏ ਰਾਕੇਟ

1 ਅਕਤੂਬਰ ਨੂੰ ਈਰਾਨ ਵਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ 'ਚ ਕਬਜ਼ੇ ਵਾਲੇ ਪੱਛਮੀ ਕੰਢੇ ਦੇ ਜੇਰੀਕੋ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸਦੀ ਮੌਤ ਮਿਜ਼ਾਈਲ ਦਾ ਇੱਕ ਹਿੱਸਾ ਲੱਗਣ ਨਾਲ ਹੋਈ ਜੋ ਕਿ ਸਪੱਸ਼ਟ ਤੌਰ ਈਰਾਨ ਵਲੋਂ ਦਾਗੀਆਂ ਗਿਆ ਸੀ।

ਇਜ਼ਰਾਈਲ ਕੋਲ ਅਮਰੀਕਾ ਦੇ ਮਦਦ ਨਾਲ ਵਿਕਸਿਤ ਏਰੋ 2 ਅਤੇ ਐਰੋ 3 ਐਕਸੋ-ਵਾਯੂਮੰਡਲ ਮਿਜ਼ਾਈਲਾਂ ਸਮੇਤ ਬਹੁਤ ਹੀ ਸ਼ਾਨਦਾਰ ਏਰੀਅਲ ਡਿਫੈਂਸ ਸਿਸਟਮ ਮੌਜ਼ੂਦ ਹਨ।

ਇਹ ਹਾਈਪਰਸੋਨਿਕ ਸਪੀਡ 'ਤੇ ਉੱਡਦੇ ਹਨ ਅਤੇ ਪੁਲਾੜ 'ਚ ਬੈਲਿਸਟਿਕ ਮਿਜ਼ਾਈਲਾਂ ਨੂੰ ਮਾਰ ਸਕਦੇ ਹਨ। ਸਿਸਟਮ ਦੇ ਇਜ਼ਰਾਈਲੀ ਡਿਜ਼ਾਈਨਰਾਂ ਨੇ ਕਿਹਾ ਕਿ ਈਰਾਨੀ ਹਮਲੇ ਦੇ ਵਿਰੁੱਧ "ਸ਼ਾਨਦਾਰ" ਨਤੀਜਿਆਂ ਦੇ ਨਾਲ ਐਰੋ ਨੇ "ਉਮੀਦ ਅਨੁਸਾਰ ਪ੍ਰਦਰਸ਼ਨ" ਕੀਤਾ।

ਯੂਐਸ ਨੇ ਕੁਝ ਯੂਰਪੀਅਨ ਅਤੇ ਅਰਬ ਦੇਸ਼ਾਂ ਦੇ ਸਮਰਥਨ ਦੇ ਨਾਲ, ਪੂਰਬੀ ਮੈਡੀਟੇਰੀਅਨ ਵਿੱਚ ਦੋ ਜਲ ਸੈਨਾ ਵਿਨਾਸ਼ਕਾਂ ਤੋਂ ਇੰਟਰਸੈਪਟਰਾਂ ਨੂੰ ਗੋਲੀਬਾਰੀ ਕਰਦੇ ਹੋਏ, ਰੱਖਿਆਤਮਕ ਕਾਰਵਾਈ ਦਾ ਸਮਰਥਨ ਕੀਤਾ।

ਵਾਸ਼ਿੰਗਟਨ ਨੇ ਈਰਾਨੀ ਹਮਲੇ ਨੂੰ "ਹਾਰਿਆ ਹੋਇਆ ਅਤੇ ਬੇਅਸਰ" ਵਜੋਂ ਬਿਆਨ ਕੀਤਾ।

ਪਰ ਜ਼ਮੀਨ 'ਤੇ ਹੋਇਆ ਨੁਕਸਾਨ ਇਸ ਹਮਲੇ ਨੂੰ ਇਹਨਾਂ 'ਬੇਅਸਰ' ਨਹੀਂ ਦੱਸਦਾ। ਸੈਟੇਲਾਈਟ ਚਿੱਤਰਾਂ ਨੇ ਨੇਵਾਤਿਮ ਬੇਸ 'ਤੇ ਨੁਕਸਾਨ ਦਿਖਾਇਆ, ਜਿਸ ਵਿਚ ਰਨਵੇਅ ਅਤੇ ਟੈਕਸੀਵੇਅ 'ਤੇ ਕ੍ਰੇਟਰਸ ਸਮੇਤ F-35 ਲੜਾਕੂ ਜਹਾਜ਼ ਹਨ।

ਵਾਸ਼ਿੰਗਟਨ ਸਥਿਤ ਸੈਂਟਰ ਫਾਰ ਨੇਵਲ ਅਨਲੀਸੇਸ(ਸੀਐਨਏ) ਦੇ ਡੇਕਰ ਐਵੇਲੇਥ ਨੇ ਕਿਹਾ ਕਿ ਤਸਵੀਰਾਂ ਪ੍ਰਭਾਵਿਤ ਹੋਏ 32 ਪੁਆਇੰਟ ਦਿਖਾਉਂਦੀਆਂ ਹਨ, ਜਿਸ ਵਿੱਚ ਐਫ-35 ਹੈਂਗਰਾਂ ਦੇ ਖੇਤਰ ਵਿੱਚ ਕਈ ਹਿੱਟ ਵੀ ਸ਼ਾਮਲ ਹਨ।

"ਕੁਝ ਐਫ-35 ਸੱਚਮੁੱਚ ਖੁਸ਼ਕਿਸਮਤ ਸਨ," ਐਵੇਲੇਥ ਨੇ ਐਕਸ 'ਤੇ ਪੋਸਟ ਕੀਤਾ।

ਇਜ਼ਰਾਈਲੀ ਅਖਬਾਰ ਹਾਰੇਟਜ਼ ਨੇ ਰਿਪੋਰਟ ਦਿੱਤੀ ਕਿ ਇਹ ਅਜੇ ਵੀ ਅਸਪਸ਼ਟ ਹੈ ਕਿ ਕੀ ਨੁਕਸਾਨ ਸਿੱਧੇ ਤੌਰ 'ਤੇ ਮਿਜ਼ਾਈਲਾਂ ਨਾਲ ਹੋਇਆ ਸੀ ਜਾਂ ਇੰਟਰਸੈਪਸ਼ਨ ਸ਼ਰੇਪਨਲ ਨਾਲ।

ਇਸਦੇ ਟੇਲ ਅਵੀਵ ਸਮੇਤ ਹੋਰ ਵੀ ਸਿੱਧੇ ਪ੍ਰਭਾਵ ਸਨ।

ਇੱਕ ਮਿਜ਼ਾਈਲ ਨੇ ਇਜ਼ਰਾਈਲ ਦੀ ਜਾਸੂਸੀ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਦੇ ਨੇੜੇ ਇੱਕ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਕਥਿਤ ਤੌਰ 'ਤੇ 30 ਫੁੱਟ (ਨੌਂ ਮੀਟਰ) ਡੂੰਘਾ ਟੋਇਆ ਕਰ ਦਿੱਤਾ।

ਇਸ ਤੋਂ ਪਹਿਲਾਂ ਥਾਡ ਨੂੰ 2019 ਵਿੱਚ ਸਿਖਲਾਈ ਲਈ ਦੱਖਣੀ ਇਜ਼ਰਾਈਲ ਭੇਜਿਆ ਗਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਤੋਂ ਪਹਿਲਾਂ ਥਾਡ ਨੂੰ 2019 ਵਿੱਚ ਸਿਖਲਾਈ ਲਈ ਦੱਖਣੀ ਇਜ਼ਰਾਈਲ ਭੇਜਿਆ ਗਿਆ ਸੀ

ਥਾਡ ਸਿਸਟਮ ਭੇਜਣ ਦੇ ਰਾਜਨਿਤਿਕ ਮਾਇਨੇ

ਰਾਜਨੀਤਿਕ ਤੌਰ 'ਤੇ ਥਾਡ ਦੀ ਘੋਸ਼ਣਾ ਇਜ਼ਰਾਈਲ ਦੇ ਬਚਾਅ ਲਈ ਬਾਇਡਨ ਪ੍ਰਸ਼ਾਸਨ ਦੇ ਸੰਦਰਭ ਵਿੱਚ ਕੀਤੀ ਗਈ ਹੈ।

ਇਜ਼ਰਾਈਲੀ ਅੰਕੜਿਆਂ ਅਨੁਸਾਰ, ਅਮਰੀਕਾ ਨੇ ਪਿਛਲੇ ਸਾਲ 'ਚ ਇਜ਼ਰਾਈਲ ਨੂੰ 50,000 ਟਨ ਤੋਂ ਵੱਧ ਹਥਿਆਰ ਭੇਜੇ ਹਨ।

ਪਰ ਇਹ ਵਾਸ਼ਿੰਗਟਨ ਦੁਆਰਾ ਕੀਤੇ ਗਏ ਕੁਝ ਨੀਤੀਗਤ ਵਿਗਾੜਾਂ ਨੂੰ ਵੀ ਉਜਾਗਰ ਕਰਦਾ ਹੈ: ਪਹਿਲਾਂ ਇਜ਼ਰਾਈਲ ਅਤੇ ਇਸਦੇ ਵਿਰੋਧੀਆਂ 'ਤੇ ਕੂਟਨੀਤੀ ਦੀ ਤਾਕੀਦ ਕਰਨ ਦੀ ਬਜਾਏ, ਯੁੱਧ ਨੂੰ ਨਾ ਵਧਾਉਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕਰਨਾ।

ਜਦੋਂ ਇਹ ਅਸਫਲ ਹੋ ਗਿਆ ਹੈ ਤਾਂ ਵ੍ਹਾਈਟ ਹਾਊਸ ਨੇ ਕੂਟਨੀਤਕ ਅਤੇ ਫੌਜੀ ਤੌਰ 'ਤੇ ਇਸ ਨੂੰ ਬਚਾਉਣ ਲਈ ਅੱਗੇ ਵਧਦੇ ਹੋਏ ਆਪਣੇ ਇਜ਼ਰਾਈਲੀ ਸਹਿਯੋਗੀ ਦੇ ਫੈਸਲਿਆਂ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ।

ਈਰਾਨੀ ਮਿਜ਼ਾਈਲ ਹਮਲੇ ਇਜ਼ਰਾਈਲ ਦੁਆਰਾ ਹਮਾਸ ਦੇ ਰਾਜਨੀਤਿਕ ਨੇਤਾ ਇਸਮਾਈਲ ਹਨੀਹ (ਗਾਜ਼ਾ ਜੰਗਬੰਦੀ ਅਤੇ ਬੰਧਕ ਰਿਹਾਈ ਵਾਰਤਾ ਵਿੱਚ ਇੱਕ ਵਾਰਤਾਕਾਰ), ਬੇਰੂਤ ਵਿੱਚ ਹਸਨ ਨਸਰੱਲਾ, ਬੇਰੂਤ ਦੇ ਸੰਘਣੀ ਆਬਾਦੀ ਵਾਲੇ ਹਿੱਸਿਆਂ ਵਿੱਚ ਇਜ਼ਰਾਈਲੀ ਹਵਾਈ ਹਮਲੇ ਅਤੇ ਲੇਬਨਾਨ ਦੇ ਜ਼ਮੀਨੀ ਹਮਲੇ ਤੋਂ ਬਾਅਦ ਹੋਏ।

ਇਜ਼ਰਾਈਲ ਨੇ ਕਿਹਾ ਕਿ ਉਹ ਹਿਜ਼ਬੁੱਲਾ ਦੀ ਲੀਡਰਸ਼ਿਪ ਵਿਰੁੱਧ ਹਮਲਾ ਕਰ ਰਿਹਾ ਹੈ ਅਤੇ ਇਜ਼ਰਾਈਲ ਵਿੱਚ 11 ਮਹੀਨਿਆਂ ਤੋਂ ਸਰਹੱਦ ਪਾਰ ਤੋਂ ਰਾਕੇਟ ਫਾਇਰਿੰਗ ਕਾਰਨ ਇਸਦੇ ਵਿਸ਼ਾਲ ਮਿਜ਼ਾਈਲ ਸਟੋਰਾਂ ਨੂੰ ਨਸ਼ਟ ਕਰ ਰਿਹਾ ਹੈ।

ਉਹ ਦਲੀਲ ਦਿੰਦਾ ਹਨ ਕਿ ਸਿਰਫ ਫੌਜੀ ਦਬਾਅ ਅਤੇ ਹਿਜ਼ਬੁੱਲਾ ਦੀਆਂ ਸਮਰੱਥਾਵਾਂ ਨੂੰ ਘਟਾ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ 60,000 ਇਜ਼ਰਾਈਲੀ ਉੱਤਰੀ ਇਜ਼ਰਾਈਲ ਵਿੱਚ ਆਪਣੇ ਘਰਾਂ ਨੂੰ ਵਾਪਸ ਆ ਸਕਣ।

ਪੈਂਟਾਗਨ ਨੇ ਇਜ਼ਰਾਈਲ ਦਾ ਸਮਰਥਨ ਕਰਨ ਅਤੇ ਈਰਾਨ ਅਤੇ ਈਰਾਨ ਸਮਰਥਿਤ ਸਮੂਹਾਂ ਦੇ ਹਮਲਿਆਂ ਤੋਂ ਅਮਰੀਕੀ ਕਰਮਚਾਰੀਆਂ ਦੀ ਰੱਖਿਆ ਕਰਨ ਲਈ "ਹਾਲ ਦੇ ਮਹੀਨਿਆਂ ਵਿੱਚ ਅਮਰੀਕੀ ਫੌਜ ਦੁਆਰਾ ਕੀਤੇ ਗਏ ਵਿਆਪਕ ਸੁਧਾਰਾਂ" ਦੇ ਹਿੱਸੇ ਵਜੋਂ ਥਾਡ ਤਾਇਨਾਤੀ ਨੂੰ ਬਿਆਨ ਕੀਤਾ ਹੈ।

ਇਹ ਕਹਿੰਦਾ ਹਨ ਕਿ ਇੱਕ ਥਾਡ ਨੂੰ 2019 ਵਿੱਚ ਇੱਕ ਅਭਿਆਸ ਲਈ ਦੱਖਣੀ ਇਜ਼ਰਾਈਲ ਵਿੱਚ ਤੈਨਾਤ ਕੀਤਾ ਗਿਆ ਸੀ। ਇਹ ਥਾਡ ਦਾ ਉੱਥੇ ਮੌਜੂਦ ਹੋਣ ਦਾ ਆਖਰੀ ਅਤੇ ਪਹਿਲੀ ਜਾਣਕਾਰੀ ਸੀ।

ਇਜ਼ਰਾਈਲ ਦੀਆਂ ਆਪਣੀਆਂ ਸਮਰੱਥਾਵਾਂ ਦੇ ਮੱਦੇਨਜ਼ਰ, ਅਭਿਆਸਾਂ ਤੋਂ ਬਾਹਰ ਇਜ਼ਰਾਈਲ ਵਿੱਚ ਅਮਰੀਕੀ ਫੌਜੀ ਤਾਇਨਾਤੀ ਬਹੁਤ ਘੱਟ ਹੈ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਅਮਰੀਕਾ "ਇਸਰਾਈਲ ਵਿੱਚ ਅਮਰੀਕੀ ਮਿਜ਼ਾਈਲ ਸਿਸਟਮ ਨੂੰ ਚਲਾਉਣ ਲਈ ਤਾਇਨਾਤ ਕਰਕੇ" ਆਪਣੇ ਸੈਨਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹੈ।

ਪੈਂਟਾਗਨ ਨੇ ਇਜ਼ਰਾਈਲ ਦਾ ਸਮਰਥਨ ਕਰਨ ਅਤੇ ਈਰਾਨ ਅਤੇ ਈਰਾਨ ਸਮਰਥਿਤ ਸਮੂਹਾਂ ਦੇ ਹਮਲਿਆਂ ਤੋਂ ਅਮਰੀਕੀ ਕਰਮਚਾਰੀਆਂ ਦੀ ਰੱਖਿਆ ਕਰਨ ਲਈ "ਹਾਲ ਦੇ ਮਹੀਨਿਆਂ ਵਿੱਚ ਅਮਰੀਕੀ ਫੌਜ ਦੁਆਰਾ ਕੀਤੇ ਗਏ ਵਿਆਪਕ ਸੁਧਾਰਾਂ" ਦੇ ਹਿੱਸੇ ਵਜੋਂ ਥਾਡ ਤਾਇਨਾਤੀ ਨੂੰ ਬਿਆਨ ਕੀਤਾ ਹੈ।

ਇਹ ਕਹਿੰਦਾ ਹਨ ਕਿ ਇੱਕ ਥਾਡ ਨੂੰ 2019 ਵਿੱਚ ਇੱਕ ਅਭਿਆਸ ਲਈ ਦੱਖਣੀ ਇਜ਼ਰਾਈਲ ਵਿੱਚ ਤੈਨਾਤ ਕੀਤਾ ਗਿਆ ਸੀ। ਇਹ ਥਾਡ ਦਾ ਉੱਥੇ ਮੌਜੂਦ ਹੋਣ ਦਾ ਆਖਰੀ ਅਤੇ ਪਹਿਲੀ ਜਾਣਕਾਰੀ ਸੀ।

ਇਜ਼ਰਾਈਲ ਦੀਆਂ ਆਪਣੀਆਂ ਸਮਰੱਥਾਵਾਂ ਦੇ ਮੱਦੇਨਜ਼ਰ, ਅਭਿਆਸਾਂ ਤੋਂ ਬਾਹਰ ਇਜ਼ਰਾਈਲ ਵਿੱਚ ਅਮਰੀਕੀ ਫੌਜੀ ਤਾਇਨਾਤੀ ਬਹੁਤ ਘੱਟ ਹੈ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਅਮਰੀਕਾ "ਇਸਰਾਈਲ ਵਿੱਚ ਅਮਰੀਕੀ ਮਿਜ਼ਾਈਲ ਸਿਸਟਮ ਨੂੰ ਚਲਾਉਣ ਲਈ ਤਾਇਨਾਤ ਕਰਕੇ" ਆਪਣੇ ਸੈਨਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)