ਮਨੁੱਖ ਨੂੰ ਪੂਛ ਗੁਆ ਕੇ ਸਿੱਧੇ ਖੜ੍ਹੇ ਹੋਣ ਦੀ ਕੀ ਕੀਮਤ ਤਾਰਨੀ ਪਈ

ਪੂਛ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੁੱਖਾਂ ਨੂੰ ਛੱਡ ਕੇ ਬਹੁਤ ਸਾਰੇ ਜੀਵ ਹਨ ਜਿਨ੍ਹਾਂ ਦੇ ਅਜੇ ਵੀ ਪੂਛ ਹੈ
    • ਲੇਖਕ, ਲੌਰੈਂਸ ਡੀ. ਹਸਟ
    • ਰੋਲ, ਦਿ ਕਨਵਰਸੇਸ਼ਨ*

ਜੇ ਤੁਸੀਂ ਗੂਗਲ ਉੱਤੇ ਵਿਕਾਸ (ਐਵੋਲੂਸ਼ਨ) ਦੀ ਭਾਲ ਕਰੋ ਤਾਂ ਤੁਹਾਨੂੰ ਰਾਲਫ਼ ਜ਼ਲਿੰਗਰ ਦੀ ਮਸ਼ਹੂਰ ਤਸਵੀਰ “ਮਾਰਚ ਆਫ ਪ੍ਰੋਗਰੈੱਸ” ਦੀਆਂ ਕਈ ਕਿਸਮ ਦੀਆਂ ਨਕਲਾਂ ਮਿਲ ਜਾਣਗੀਆਂ।

ਤਸਵੀਰ ਨੂੰ ਖੱਬੇ ਤੋਂ ਸੱਜੇ ਵੱਲ ਦੇਖੀਏ ਤਾਂ ਸ਼ੁਰੂ ਵਿੱਚ ਇੱਕ ਚਿੰਪਾਜ਼ੀ ਹੈ ਜੋ ਮੁੱਠੀਆਂ ਭਾਰ ਤੁਰ ਰਿਹਾ ਹੈ ਅਤੇ ਅਖੀਰ ਵਿੱਚ ਸੱਜੇ ਪਾਸੇ ਜਾ ਕੇ ਉਹ ਅਜੋਕਾ ਮਨੁੱਖ ਬਣ ਜਾਂਦਾ ਹੈ।

ਇਨ੍ਹਾਂ ਤਸਵੀਰਾਂ ਵਿੱਚੋਂ ਅਤੇ ਇਸਦੇ ਸਿਰਲੇਖ ਵਿੱਚੋਂ ਵਿਕਾਸਵਾਦ ਨਾਲ ਜੁੜਿਆ ਇੱਕ ਆਮ ਪੱਖਪਾਤ ਉਜਾਗਰ ਹੁੰਦਾ ਹੈ। ਉਹ ਇਹ ਕਿ ਅਸੀਂ ਵਿਕਾਸ ਦੇ ਸਿਖਰ ਉੱਤੇ ਪਹੁੰਚੀ ਸਿਰਮੌਰ ਅਤੇ ਸਭ ਤੋਂ ਸਰੇਸ਼ਟ ਪ੍ਰਜਾਤੀ ਹਾਂ।

ਅਸੀਂ ਸਮਝਦੇ ਹਾਂ ਕਿ ਅਸੀਂ ਵਿਕਾਸ ਦੀ ਪ੍ਰਕਿਰਿਆ ਵਿੱਚੋਂ ਲੰਘ ਕੇ ਆਏ ਸਭ ਤੋਂ ਵਧੀਆ ਹਾਂ।

ਇੱਥੇ ਇੱਕ ਪੇਚ ਹੈ, ਕਿ ਜੇ ਅਸੀਂ ਵਿਕਾਸ ਦੀ ਯਾਤਰਾ ਵਿੱਚੋਂ ਲੰਘ ਕੇ ਇੰਨੇ ਹੀ ਉੱਤਮ ਬਣ ਚੁੱਕੇ ਹਾਂ ਤਾਂ ਸਾਡੇ ਵਿੱਚੋਂ ਇੰਨੇ ਲੋਕਾਂ ਨੂੰ ਵਿਕਾਸ ਨਾਲ ਜੁੜੇ ਜਮਾਂਦਰੂ ਨੁਕਸ ਕਿਉਂ ਹੁੰਦੇ ਹਨ?

ਰਾਲਫ਼ ਜ਼ਲਿੰਗਰ ਦੀ ਮਸ਼ਹੂਰ ਤਸਵੀਰ “ਮਾਰਚ ਆਫ ਪ੍ਰੋਗਰੈੱਸ”

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਲਫ਼ ਜ਼ਲਿੰਗਰ ਦੀ ਮਸ਼ਹੂਰ ਤਸਵੀਰ “ਮਾਰਚ ਆਫ ਪ੍ਰੋਗਰੈੱਸ”

ਨੇਚਰ ਰਸਾਲੇ ਵਿੱਚ ਛਪੇ ਇੱਕ ਤਾਜ਼ਾ ਅਧਿਐਨ ਵਿੱਚ ਮਨੁੱਖੀ ਵਿਕਾਸ ਯਾਤਰਾ ਦੌਰਾਨ ਹੋਈ ਵੱਡੀ ਭੁੱਲ ਦੀ ਵਿਆਖਿਆ ਕੀਤੀ ਗਈ ਹੈ।

ਅਧਿਐਨਕਾਰਾਂ ਨੇ ਮਨੁੱਖੀ ਜੀਨ ਵਿੱਚ ਆਏ ਉਨ੍ਹਾਂ ਬਦਲਾਵਾਂ ਦਾ ਅਧਿਐਨ ਕੀਤਾ ਹੈ ਜਿਨ੍ਹਾਂ ਦੇ ਨਤੀਜੇ ਵਜੋਂ ਸਾਡੇ ਪੁਰਖਿਆਂ ਦੀ ਪੂਛ ਝੜ ਗਈ।

ਮੌਜੂਦਾ ਅੰਦਾਜ਼ਿਆਂ ਮੁਤਾਬਕ ਮਨੁੱਖੀ ਕੁੱਖ ਵਿੱਚ ਨਿਸ਼ੇਚਿਤ ਹੋਏ ਅੱਧੇ ਆਂਡੇ ਕਦੇ ਗਰਭ ਨਹੀਂ ਬਣਦੇ। ਇਸਦਾ ਮਤਲਬ ਹੈ ਕਿ ਜਨਮ ਲੈਣ ਵਾਲੇ ਹਰ ਇੱਕ ਬੱਚੇ ਮਗਰ ਦੋ ਆਪਣਾ ਗਰਭਕਾਲ ਪੂਰਾ ਹੀ ਨਹੀਂ ਕਰਦੇ।

ਮੱਛੀਆਂ ਅਤੇ ਐਂਫੀਬੀਅਨ (ਪਾਣੀ ਅਤੇ ਜ਼ਮੀਨ ਦੋਹਾਂ ਉੱਪਰ ਰਹਿ ਸਕਣ ਵਾਲੇ ਜੀਵ- ਜਿਵੇਂ ਡੱਡੂ) ਵਿੱਚ ਅਜਿਹਾ ਨਹੀਂ ਹੁੰਦਾ।

ਜੋ ਖੁਸ਼ਕਿਸਮਤ ਮਨੁੱਖੀ ਬੱਚੇ ਦੁਨੀਆਂ ਦੇਖਦੇ ਵੀ ਹਨ ਉਨ੍ਹਾਂ ਵਿੱਚੋਂ 10% ਨੂੰ ਦੁਰਲੱਭ ਕਿਸਮ ਦੀਆਂ ਜਨੈਟਿਕ ਬੀਮਾਰੀਆਂ, ਜਿਵੇਂ ਹਿਮੋਫਿਲੀਆ, ਹੁੰਦੀਆਂ ਹਨ। ਇਸ ਤੋਂ ਇਲਾਵਾ ਹੋਰ ਬੀਮਾਰੀਆਂ ਜਿਵੇਂ ਸਿਕਲ ਸੈੱਲ ਅਨੀਮੀਆ ਅਤੇ ਸਿਸਟਿਕ ਫਾਈਬਰੋਸਿਸ ਕੁਝ ਹੋਰ ਜ਼ਿਆਦਾ ਲੋਕਾਂ ਨੂੰ ਹੁੰਦੀਆਂ ਹਨ।

ਕਈ ਵਿਕਾਸ ਦੀ ਟੀਸੀ ਉੱਤੇ ਬੈਠੀ ਕਿਸੇ ਪ੍ਰਜਾਤੀ ਨਾਲ ਅਜਿਹਾ ਕੁਝ ਹੋਣਾ ਚਾਹੀਦਾ ਹੈ? ਇਸ ਵਿੱਚ ਤਰੱਕੀ ਕਿੱਥੇ ਹੈ?

ਇਸ ਸਮੱਸਿਆ ਦੇ ਕਈ ਸਾਰੇ ਸੰਭਾਵੀ ਹੱਲ ਹਨ। ਇੱਕ ਤਾਂ ਇਹ ਹੈ ਕਿ ਮਨੁੱਖਾਂ ਵਿੱਚ ਮਿਊਟੇਸ਼ਨ ਦਰ (ਕਰੋਨਾਵਾਇਰਸ ਬਾਰੇ ਤੁਸੀਂ ਸੁਣਿਆ ਹੋਵੇਗਾ ਕਿ ‘ਵਾਇਰਸ ਮਿਊਟੇਟ ਹੋ ਗਿਆ’, ਰੂਪ ਵਟਾ ਗਿਆ ਹੈ) ਬਹੁਤ ਤੇਜ਼ ਹੈ। ਇਸ ਸਿਧਾਂਤ ਵਿੱਚ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਡੇ ਵਿੱਚ ਜੋ ਜੀਨ ਹਨ ਉਹ ਤੁਹਾਡੇ ਮਾਂ-ਬਾਪ ਤੋਂ ਨਾ ਮਿਲੇ ਹੋਣ।

ਹੋ ਸਕਦਾ ਹੈ ਤੁਸੀਂ ਜਨਮ ਸਮੇਂ ਆਪਣੇ ਡੀਐੱਨਏ ਵਿੱਚ ਦਸ ਤੋਂ ਹਜ਼ਾਰ ਕਿਸਮ ਦੀਆਂ ਨਵੀਂ ਮਿਊਟੇਸ਼ਨਾਂ ਲੈਕੇ ਪੈਦਾ ਹੋਏ ਹੋਵੋ। ਜ਼ਿਆਦਤਰ ਦੂਜੀਆਂ ਪ੍ਰਜਾਤੀਆਂ ਵਿੱਚ ਇਹ ਸੰਖਿਆ ਇੱਕ ਤੋਂ ਵੀ ਘੱਟ ਜਾਂ ਬਹੁਤ ਥੋੜ੍ਹੀ ਹੁੰਦੀ ਹੈ।

ਪੂਛ ਦਾ ਜੀਨ ਵਿਗਿਆਨ

ਸਮੁੰਦਰ ਵਿੱਚ ਮੱਛੀਆਂ ਦੀ ਝੁੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੱਛੀਆਂ ਅਤੇ ਐਂਫੀਬੀਅਨ ਜੀਵਾਂ ਵਿੱਚ ਨਿਸ਼ੇਚਨ ਦੇ ਦੌਰਾਨ ਮੌਤ ਦਰ ਬਹੁਤ ਨੀਵੀਂ ਹੈ

ਸਾਡਾ ਧਰਤੀ ਦੇ ਹੋਰ ਜੀਵਾਂ ਨਾਲੋਂ ਇੱਕ ਵੱਡਾ ਫਰਕ ਇਹ ਹੈ ਕਿ – ਅਸੀਂ ਲੰਡੇ ਹਾਂ, ਸਾਡੇ ਪੂਛ ਨਹੀਂ ਹੈ।

ਸਾਡੀ ਪੂਛ ਅੱਜ ਤੋਂ ਕੋਈ ਢਾਈ ਕਰੋੜ ਸਾਲ ਪਹਿਲਾਂ ਝੜ ਗਈ ਸੀ। ਤੁਲਨਾ ਲਈ ਸਾਡੇ ਵਿਕਾਸ ਵਿੱਚ ਸਾਡੇ ਸਭ ਤੋਂ ਨਜ਼ਦੀਕੀ ਸਮਝੇ ਜਾਂਦੇ ਚਿੰਪਾਂਜ਼ੀਆਂ ਵਿੱਚ ਇਹ ਭਾਣਾ ਲਗਭਗ ਸੱਠ ਲੱਖ ਸਾਲ ਪਹਿਲਾਂ ਵਾਪਰਿਆ। ਪੂਛ ਦੀ ਨਿਸ਼ਾਨੀ ਵਜੋਂ ਅਜੇ ਵੀ ਰੀੜ੍ਹ ਦੇ ਹੇਠਲੇ ਸਿਰੇ ਉੱਤੇ ਪੂਛ ਦੀ ਹੱਡੀ ਮੌਜੂਦ ਹੈ।

ਏਪ ਪ੍ਰਜਾਤੀ ਦੇ ਬਾਂਦਰਾਂ ਵਿੱਚ ਵੀ ਇਹ ਲਗਭਗ ਉਸੇ ਸਮੇਂ ਵਾਪਰਿਆ। ਜਦੋਂ ਸਿੱਧੇ ਖੜ੍ਹੇ ਹੋ ਕੇ ਤੁਰਨਾ ਸ਼ੂਰੂ ਹੋਣ ਲੱਗਿਆ ਅਤੇ ਸਰੀਰ ਨੂੰ ਸਹਾਰਾ ਦੇਣ ਲਈ ਚਾਰ ਦੀ ਥਾਂ ਦੋ ਅੰਗਾਂ ਦੀ ਵਰਤੋਂ ਦਾ ਰੁਝਾਨ ਵਧਿਆ।

ਜਦੋਂ ਅਸੀਂ ਆਪੋ-ਆਪਣੇ ਤੁੱਕੇ ਲਾ ਰਹੇ ਹਾਂ ਕਿ ਸਿੱਧੇ ਖੜ੍ਹੇ ਹੋਣਾ ਅਤੇ ਪੂਛ ਦਾ ਝੜਨਾ ਨਾਲੋ-ਨਾਲ ਕਿਉਂ ਹੋਇਆ। ਇਸ ਨਾਲ ਸਾਡੇ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਕਿ ਸਾਡੇ ਜੀਨਾਂ ਵਿੱਚ ਅਜਿਹਾ ਕੀ ਬਦਲਾਅ ਆਇਆ ਜਿਸ ਕਾਰਨ ਇਹ ਹੋਇਆ।

ਹਾਲੀਆ ਅਧਿਐਨ ਵਿੱਚ ਇਸੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਪਿੱਛੇ ਇੱਕ ਦਿਲਚਸਪ ਜੈਨੇਟਿਕ ਵਿਧੀ ਦੀ ਪਛਾਣ ਕੀਤੀ ਗਈ ਹੈ। ਥਣਧਾਰੀਆਂ ਵਿੱਚ ਕਈ ਜੀਨ ਮਿਲ ਕੇ ਪੂਛ ਦਾ ਵਿਕਾਸ ਕਰਦੇ ਹਨ।

ਖੋਜ ਦਲ ਨੇ ਦੇਖਿਆ ਕਿ ਲੰਡੇ ਪੁਰਖਿਆਂ ਦੇ ਡੀਐੱਨਏ ਵਿੱਚ ਇੱਕ “ਬੁੜਕਣਾ ਜੀਨ” ਸੀ। ਇਹ ਪੂਛ ਨਿਰਧਾਰਿਤ ਕਰਨ ਵਾਲਾ ਇਹ ਬੁੜਕਣਾ ਜੀਨ, ਜੀਨੋਮ ਵਿੱਚ ਆਪਣੀ ਥਾਂ ਬਦਲ ਸਕਦਾ ਸੀ। (ਟੀਬੀਐਕਟੀ)

ਸਾਡੇ ਡੀਐੱਨਏ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਬੁੜਕਣੇ ਜੀਨਾਂ ਦੀ ਨਿਸ਼ਾਨੀ ਹੈ। ਇਸ ਲਈ ਬੁੜਕਣਾ ਜੀਨ ਹੋਣਾ ਕੋਈ ਖਾਸ ਗੱਲ ਨਹੀਂ ਹੈ।

ਵਿਕਾਸ ਦੀ ਕੀਮਤ

ਸਗੋਂ ਵਿਲੱਖਣ ਤਾਂ ਇਸ ਨਵੇਂ ਵਾਧੇ ਦਾ ਪ੍ਰਭਾਵ ਸੀ। ਖੋਜੀ ਦਲ ਨੇ ਦੇਖਿਆ ਕਿ ਕੁਝ ਪ੍ਰਾਈਮੇਟ ਪ੍ਰਜਾਤੀਆਂ ਵਿੱਚ ਇੱਕ ਪੁਰਾਣਾ ਪਰ ਉਹੋ-ਜਿਹਾ ਹੀ ਬੁੜਕਣਾ ਜੀਨ ਡੀਐੱਨਏ ਵਿੱਚ ਦੂਰ ਮੌਜੂਦ ਸੀ ਜੋ ਟੀਬੀਐਕਸਟੀ ਵਿੱਚ ਜੜਿਆ ਹੋਇਆ ਸੀ।

ਇਨ੍ਹਾਂ ਦੋ ਜੀਨਾਂ ਵਿਚਲੀ ਦੂਰੀ ਨੇ ਟੀਬੀਐਕਸਟੀ ਤੋਂ ਪੈਦਾ ਹੋਣ ਵਾਲੇ ਸੰਦੇਸ਼ਵਾਹਕ ਆਰਐੱਨਏ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ। (ਆਰਐਨਏ ਡੀਐੱਨਏ ਤੋਂ ਪੈਦਾ ਹੋਏ ਉਹ ਮੌਲੀਕਿਊਲ ਹਨ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਬਣਾਉਣ ਸਬੰਧੀ ਹਦਾਇਤਾਂ ਹੁੰਦੀਆਂ ਹਨ।

ਦੇ ਬੁੜਕਣੇ ਜੀਨ ਆਰਐੱਨਏ ਵਿੱਚ ਇੱਕ ਦੂਜੇ ਨਾਲ ਜੁੜ ਸਕਦੇ ਹਨ। ਇਸ ਕਾਰਨ ਉਨ੍ਹਾਂ ਦੇ ਵਿਚਕਾਰ ਆਇਆ ਆਰਐੱਨਏ ਦਾ ਹਿੱਸਾ ਪ੍ਰੋਟੀਨ ਨਿਰਮਾਣ ਲਈ ਵਰਤੀ ਜਾਣ ਵਾਲੀ ਕੋਡਿੰਗ ਦਾ ਹਿੱਸਾ ਬਣਨੋਂ ਰਹਿ ਸਕਦਾ ਹੈ। ਨਤੀਜੇ ਵਜੋਂ ਛੋਟਾ ਪ੍ਰੋਟੀਨ ਬਣਦਾ ਹੈ।

ਹੁਣ ਆਰਐੱਨ ਦਾ ਜੋ ਹਿੱਸਾ ਕੋਡਿੰਗ ਦਾ ਹਿੱਸਾ ਬਣਨੋ ਰਹਿ ਗਿਆ। ਉਸਦਾ ਅਸਰ ਕੀ ਪਿਆ ਇਹ ਦੇਖਣ ਲਈ ਸਾਇੰਸਦਾਨਾਂ ਨੇ ਚੂਹਿਆਂ ਉੱਪਰ ਤਜਰਬਾ ਕੀਤਾ।

ਰੀੜ੍ਹ ਦੀ ਹੱਡੀ ਦਾ ਐਕਸਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੂਲ੍ਹੇ ਅਤੇ ਰੀੜ੍ਹ ਦੇ ਆਖਰੀ ਹਿੱਸੇ ਦਾ ਸਪਾਈਨਾ ਬਾਈਫਾਇਡਾ ਸਮੇਤ ਐਕਸ-ਰੇ

ਉਨ੍ਹਾਂ ਨੇ ਇਸ ਪ੍ਰਕਿਰਿਆ ਦੀ ਨਕਲ ਚੂਹਿਆਂ ਵਿੱਚ ਟੀਬੀਐਕਸਟੀ ਜੀਨ ਤਿਆਰ ਕੀਤਾ। ਇਸ ਕੋਡਿੰਗ ਵਿੱਚ ਵੀ ਉਹੀ ਹਿੱਸਾ ਗੈਰ-ਹਾਜ਼ਰ ਸੀ। ਲੰਬੀ ਕਹਾਣੀ ਸੰਖੇਪ ਵਿੱਚ ਦੱਸੀਏ ਤਾਂ ਚੂਹੇ ਲੰਡੇ ਪੈਦਾ ਹੋਏ।

ਇਸ ਤੋਂ ਸਾਇੰਸਦਾਨ ਪੂਛ ਝੜਨ ਲਈ ਜ਼ਿੰਮੇਵਾਰ ਜਿਨੈਟਿਕ ਕਾਰਨਾਂ ਦੀ ਨਿਸ਼ਾਨਦੇਹੀ ਕਰ ਸਕੇ ਹਨ।

ਖੋਜ ਦਲ ਨੇ ਕੁਝ ਅਜੀਬ ਵੀ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਜੇ ਕੋਈ ਚੂਹਾ ਸਿਰਫ਼ ਉਸੇ ਟੀਬੀਐੱਕਸਟੀ ਜੀਨ ਨਾਲ ਤਿਆਰ ਕੀਤਾ ਜਾਵੇ ਜਿਸ ਵਿੱਚ ਸਿਰਫ਼ ਉਹ ਗੈਰ-ਹਾਜ਼ਰ ਹਿੱਸਾ ਹੀ ਹੋਵੇ। ਇਸ ਨਾਲ ਉਹ ਚੂਹੇ ਪੈਦਾ ਹੋਏ ਜਿਨ੍ਹਾਂ ਵਿੱਚ ਮਨੁੱਖਾਂ ਵਰਗਾ ਜਮਾਂਦਰੂ ਵਿਕਾਰ ਦੇਖਿਆ ਗਿਆ— ਸਪਾਈਨਾ ਬਾਈਫਾਈਡਾ (ਜਦੋਂ ਕੁੱਖ ਵਿੱਚ ਰੀੜ੍ਹ ਦਾ ਵਿਕਾਸ ਮੁਕੰਮਲ ਨਹੀਂ ਹੁੰਦਾ ਅਤੇ ਰੀੜ੍ਹ ਵਿੱਚ ਫਰਕ ਰਹਿ ਜਾਂਦਾ ਹੈ।)

ਮਨੁੱਖੀ ਟੀਬੀਐੱਕਸਟੀ ਵਿੱਚ ਹੋਏ ਰੂਪਾਂਤਰਣਾਂ ਨੂੰ ਪਹਿਲਾਂ ਇਸ ਬੀਮਾਰੀ ਨਾਲ ਜੋੜਿਆ ਜਾਂਦਾ ਰਿਹਾ ਹੈ। ਇਹ ਵੀ ਦੇਖਿਆ ਗਿਆ ਕਿ ਚੂਹਿਆਂ ਵਿੱਚ ਰੀੜ੍ਹ ਦੀ ਹੱਡੀ ਅਤੇ ਸਪਾਈਨਲ ਕੌਰਡ ਨਾਲ ਜੁੜੇ ਹੋਰ ਵਿਕਾਰ ਵੀ ਸਨ।

ਸਪਾਈਨਾ ਬਾਈਫਾਈਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪਾਈਨਾ ਬਾਈਫਾਈਡਾ - ਰੀੜ੍ਹ ਦੀ ਹੱਡੀ ਦਾ ਦੁਰਲੱਭ ਵਿਗਾੜ ਹੈ ਅਤੇ ਆਪਣੇ ਤੋਂ ਹੇਠਲੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ

ਖੋਜ ਦਲ ਮੁਤਾਬਕ ਕਿ ਜਿਵੇਂ ਪੂਛ ਦੀ ਹੱਡੀ ਦਾ ਸਬੰਧ ਸਾਡੇ ਸਾਰਿਆਂ ਦੇ ਲੰਡੇ ਹੋਣ ਨਾਲ ਹੈ। ਉਸੇ ਤਰ੍ਹਾਂ ਸਪਾਈਨਾ ਬਾਈਫਾਈਡਾ ਵੀ ਜੀਨ ਵਿੱਚ ਆਏ ਉਸ ਦੁਰਲੱਭ ਬਦਲਾਅ ਦਾ ਨਤੀਜਾ ਹੋ ਸਕਦੀ ਹੈ, ਜੋ ਸਾਡੇ ਲੰਡੇ ਹੋਣ ਲਈ ਜ਼ਿੰਮੇਵਾਰ ਹੈ।

ਸਪਾਈਨਾ ਬਾਈਫਾਈਡਾ- ਜਦੋਂ ਕੁੱਖ ਵਿੱਚ ਰੀੜ੍ਹ ਦੀ ਹੱਡੀ ਦਾ ਵਿਕਾਸ ਠੀਕ ਨਹੀਂ ਹੁੰਦਾ ਅਤੇ ਉਸਦੇ ਅੰਦਰੋਂ ਗੁਜ਼ਰਨ ਵਾਲੀ ਸਪਾਈਨਲ ਕੋਡ ਗੁੱਛੇ ਦੇ ਰੂਪ ਵਿੱਚ ਬਾਹਰ ਨਿਕਲ ਆਉਂਦੀ ਹੈ। ਇਹ ਰੀੜ੍ਹ ਦੀ ਹੱਡੀ ਦੇ ਪੂਰੇ ਖੇਤਰ ਵਿੱਚ ਕਿਤੇ ਵੀ ਪੈਦਾ ਹੋ ਸਕਦੀ ਹੈ ਅਤੇ ਆਪਣੇ ਤੋਂ ਹੇਠਾਂ ਵਾਲੇ ਹਿੱਸੇ ਦੇ ਅੰਗਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ।

ਸਾਇੰਸਦਾਨ ਕਹਿੰਦੇ ਹਨ ਕਿ ਲੰਡੇ ਹੋਣ ਦੇ ਫਾਇਦੇ ਸਪਾਈਨਾ ਬਾਈਫਾਇਡਾ ਦੇ ਨੁਕਸਾਨਾਂ ਨਾਲੋਂ ਜ਼ਿਆਦਾ ਸੀ। ਇਸ ਲਈ ਇਹ ਖਤਰਾ ਚੁੱਕਿਆ ਜਾ ਸਕਦਾ ਸੀ।

ਇਹ ਸਥਿਤੀ ਦੂਜੀਆਂ ਜਨੈਟਿਕ ਅਤੇ ਵਿਕਾਸਾਤਮਿਕ ਬੀਮਾਰੀਆਂ ਨਾਲ ਹੋ ਸਕਦੀ ਹੈ। ਉਹ ਵੀ ਵਿਕਾਸ ਦੀ ਯਾਤਰਾ ਦੌਰਾਨ ਵਾਪਰੇ ਕਿਸੇ ਰੂਪਾਂਤਰਨ ਦੇ ਸਹਿ ਉਤਪਾਦ ਹਨ। ਅਜਿਹੇ ਰੂਪਾਂਤਰਨ (ਮਿਊਟੇਸ਼ਨ) ਜੋ ਸਾਡੇ ਲਈ ਮਦਦਗਾਰ ਰਹੇ ਹਨ।

ਨਵੀਂ ਖੋਜ ਮੁਤਾਬਕ, ਮਿਸਾਲ ਵਜੋਂ ਉਹ ਜਨੈਟਿਕ ਰੂਪ ਜੋ ਸਾਨੂੰ ਨਿਮੋਨੀਏ ਨਾਲ ਲੜਨ ਵਿੱਚ ਮਦਦ ਕਰਦੇ ਹਨ ਸਾਨੂੰ ਕਰੋਹਨ ਬੀਮਾਰੀ ਦੇ ਸਾਹਮਣੇ ਵੀ ਸੁੱਟ ਦਿੰਦੇ ਹਨ।

ਇਹ ਦਰਸਾਉਂਦਾ ਹੈ ਕਿ ਵਿਕਾਸ ਦੀ ਯਾਤਰਾ ਵਿੱਚ ਸਭ ਵਧੀਆ ਹੀ ਹੋਇਆ ਹੈ, ਇਹ ਕਿੰਨਾ ਵੱਡਾ ਫਰੇਬ ਹੈ। ਸਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਵਿਕਾਸ (ਐਵੋਲਿਊਸ਼ਨ) ਇੱਕ ਸਮੇਂ ਜੀਨ ਵਿੱਚ ਆਏ ਕਿਸੇ ਇੱਕ ਬਦਲਾਅ ਨਾਲ ਹੀ ਨਜਿੱਠ ਸਕਦਾ ਹੈ।

ਇਹ ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਸਾਡੇ ਜੀਨਾਂ ਵਿੱਚ ਆਏ ਬਦਲਾਅ ਮੁਫ਼ਤ ਨਹੀਂ ਹਨ। ਉਨ੍ਹਾਂ ਦੀ ਕੀਮਤ ਹੈ। ਹੁਣ ਸ਼ਾਇਦ ਅਸੀਂ ਵਿਕਾਸ ਨੂੰ ਯਾਤਰਾ ਨਹੀਂ ਸਗੋਂ ਸ਼ਰਾਬੀ ਦਾ ਲੜਖੜਾਉਣਾ ਜ਼ਿਆਦਾ ਕਹਿ ਸਕਦੇ ਹਾਂ।