ਡੀਪਸੀਕ ਨੇ ਚੈਟ ਜੀਪੀਟੀ ਨੂੰ ਦਿੱਤੀ ਟੱਕਰ, ਚੀਨ ਦੀ ਕੰਪਨੀ ਨੇ ਪੂਰੀ ਦੁਨੀਆਂ ਨੂੰ ਪਾਈਆਂ ਭਾਜੜਾਂ

    • ਲੇਖਕ, ਬ੍ਰੈਂਡਨ ਡਰੇਨਨ, ਬੀਬੀਸੀ ਨਿਊਜ਼
    • ਰੋਲ, ਜ਼ੋ ਕਲੇਨਮੈਨ, ਤਕਨਾਲੋਜੀ ਸੰਪਾਦਕ

ਚੀਨੀ ਕੰਪਨੀ ਡੀਪਸੀਕ ਦੇ ਏਆਈ-ਪਾਵਰਡ ਚੈਟਬੋਟ ਨੇ ਅਮਰੀਕਾ ਵਿੱਚ ਹਲਚਲ ਮਚਾ ਦਿੱਤੀ ਹੈ।

ਅਮਰੀਕਾ ਵਿੱਚ ਜਨਵਰੀ ਦੇ ਅੰਕੜਿਆਂ ਦੇ ਅਨੁਸਾਰ, ਇਹ ਐਪਲ ਦੇ ਸਟੋਰ ਤੋਂ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਮੁਫ਼ਤ ਐਪ ਬਣ ਗਈ ਹੈ।

ਇਸ ਐਪ ਨੂੰ ਇੰਨੇ ਘੱਟ ਸਮੇਂ ਵਿੱਚ ਇੰਨਾ ਧਿਆਨ ਮਿਲਣ ਦਾ ਕਾਰਨ ਇਹ ਹੈ ਕਿ ਇਸਦੀ ਕੀਮਤ ਅਮਰੀਕਾ ਸਥਿਤ ਏਆਈ ਕੰਪਨੀਆਂ ਦੇ ਮੁਕਾਬਲੇ ਕਾਫੀ ਘੱਟ ਹੈ।

ਸਿਲੀਕਾਨ ਵੈਲੀ ਦੇ ਵੈਂਚਰ ਕੈਪੀਟਲਿਸਟ ਮਾਰਕ ਆਂਦਰੇਸਨ ਨੇ ਡੀਪਸੀਕ ਨੂੰ ਏਆਈ ਵਿੱਚ "ਸਭ ਤੋਂ ਅਦਭੁੱਤ ਅਤੇ ਪ੍ਰਭਾਵਸ਼ਾਲੀ ਸਫ਼ਲਤਾਵਾਂ ਵਿੱਚੋਂ ਇੱਕ" ਦੱਸਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਨਵੇਂ ਏਆਈ ਮਾਡਲ ਅਮਰੀਕਾ ਵਿੱਚ ਉਦਯੋਗ ਦੇ ਪ੍ਰਮੁੱਖ ਮਾਡਲਾਂ ਜਿਵੇਂ ਕਿ ਚੈਟਜੀਪੀਟੀ ਦੇ ਬਰਾਬਰ ਹਨ ਅਤੇ ਉਨ੍ਹਾਂ ਦੀ ਲਾਗਤ ਵੀ ਕਾਫ਼ੀ ਘੱਟ ਹੈ।

ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਬਣਾਉਣ ਲਈ ਸਿਰਫ਼ 6 ਮਿਲੀਅਨ ਡਾਲਰ ਦੀ ਲਾਗਤ ਆਈ ਹੈ ਜੋ ਅਮਰੀਕਾ ਵਿੱਚ ਏਆਈ ਕੰਪਨੀਆਂ ਦੁਆਰਾ ਖਰਚ ਕੀਤੇ ਗਏ ਅਰਬਾਂ ਡਾਲਰਾਂ ਤੋਂ ਬਹੁਤ ਘੱਟ ਹੈ।

ਡੀਪਸੀਕ ਕੀ ਹੈ?

ਡੀਪਸੀਕ ਇੱਕ ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਕੰਪਨੀ ਹੈ ਜਿਸ ਦੀ ਸਥਾਪਨਾ ਚੀਨ ਦੇ ਦੱਖਣ-ਪੂਰਬੀ ਸ਼ਹਿਰ ਹਾਂਗਜ਼ੂ ਵਿੱਚ ਹੋਈ ਸੀ।

ਸੈਂਸਰ ਟਾਵਰ ਦੇ ਅਨੁਸਾਰ ਕੰਪਨੀ ਨੂੰ ਜੁਲਾਈ 2023 ਵਿੱਚ ਲਾਂਚ ਕੀਤਾ ਗਿਆ ਸੀ, ਪਰ ਇਸ ਦੇ ਏਆਈ ਅਸਿਸਟੈਂਟ ਐਪ ਨੂੰ 10 ਜਨਵਰੀ ਤੱਕ ਅਮਰੀਕਾ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਸੀ। ਅਮਰੀਕਾ ਚ ਰਿਲੀਜ਼ ਹੁੰਦਿਆਂ ਹੀ ਇਸ ਦੇ ਚਰਚੇ ਹਰ ਪਾਸੇ ਹਨ।

ਡੀਪਸੀਕ ਦਾ ਸੰਸਥਾਪਕ ਕੌਣ ਹੈ

ਲਿਆਂਗ ਵੇਨਫੇਂਗ ਨੇ ਹੇਜ ਫੰਡ ਜ਼ਰੀਏ ਨਿਵੇਸ਼ਕ ਜੁਟਾ ਕੇ ਡੀਪਸੀਕ ਦੀ ਸ਼ੁਰੂਆਤ ਕੀਤੀ ਸੀ।

40 ਸਾਲਾ ਲਿਆਂਗ ਸੂਚਨਾ ਅਤੇ ਇਲੈੱਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹਨ ਜਿਨ੍ਹਾਂ ਨੇ ਕਥਿਤ ਤੌਰ 'ਤੇ ਐੱਨਵੀਡੀਆ ਏ100 ਚਿੱਪ ਦਾ ਸਟੋਰ ਬਣਾਇਆ ਹੈ, ਜੋ ਹੁਣ ਚੀਨ ਨੂੰ ਨਿਰਯਾਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਤਕਰੀਬਨ 50,000 ਚਿੱਪਾਂ ਦੇ ਸੰਗ੍ਰਹਿ ਜ਼ਰੀਏ ਉਨ੍ਹਾਂ ਨੇ ਡੀਪਸੀਕ ਨੂੰ ਲਾਂਚ ਕੀਤਾ, ਜਿਸ ਵਿੱਚ ਇਨ੍ਹਾਂ ਚਿੱਪਾਂ ਨੂੰ ਸਸਤੇ, ਹੇਠਲੇ-ਪੱਧਰ ਵਾਲੇ ਚਿੱਪਾਂ ਨਾਲ ਜੋੜਿਆ ਗਿਆ ਜੋ ਅਜੇ ਵੀ ਆਯਾਤ ਕਰਨ ਲਈ ਉਪਲੱਬਧ ਹਨ।

ਲਿਆਂਗ ਨੂੰ ਹਾਲ ਹੀ ਵਿੱਚ ਉਦਯੋਗ ਦੇ ਮਾਹਰਾਂ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਵਿਚਕਾਰ ਇੱਕ ਮੀਟਿੰਗ ਵਿੱਚ ਦੇਖਿਆ ਗਿਆ ਸੀ।

ਇਸ ਦੀ ਵਰਤੋਂ ਕੌਣ ਕਰ ਰਿਹਾ ਹੈ?

ਕੰਪਨੀ ਦੀ ਏਆਈ ਐਪ ਇਸ ਦੀ ਵੈੱਬਸਾਈਟ 'ਤੇ ਅਤੇ ਐਪਲ ਦੇ ਐਪ ਸਟੋਰ ਤੇ ਡਾਊਨਲੋਡ ਕਰਨ ਲਈ ਉਪਲੱਬਧ ਹੈ। ਇਸ ਨੂੰ ਡਾਉਨਲੋਡ ਕਰਨ ਲਈ ਜੇਬ ਢਿੱਲੀ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਮੁਫਤ ਐਪ ਹੈ।

ਇਹ ਸਰਵਿਸ, ਜੋ ਕਿ ਮੁਫ਼ਤ ਹੈ, ਜਲਦੀ ਹੀ ਐਪਲ ਦੇ ਸਟੋਰ 'ਤੇ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ, ਹਾਲਾਂਕਿ ਕੁਝ ਲੋਕਾਂ ਵੱਲੋਂ ਸਾਈਨ-ਅੱਪ ਕਰਨ ਵਿੱਚ ਪਰੇਸ਼ਾਨੀ ਹੋਣ ਦੀਆਂ ਵੀ ਖ਼ਬਰਾਂ ਆਈਆਂ ਹਨ।

ਇਹ ਐਪਲ ਦੇ ਐਪ ਸਟੋਰ 'ਤੇ ਅਮਰੀਕਾ ਵਿੱਚ ਸਭ ਤੋਂ ਵੱਧ ਰੇਟਿੰਗ ਵਾਲੀ ਮੁਫ਼ਤ ਐਪ ਵੀ ਬਣ ਗਈ ਹੈ।

ਇਹ ਐਪ ਕੀ ਕਰਦੀ ਹੈ?

ਡੀਪਸੀਕ ਆਪਣੇ ਸ਼ਕਤੀਸ਼ਾਲੀ ਏਆਈ ਅਸਿਸਟੈਂਟ ਕਾਰਨ ਪ੍ਰਸਿੱਧ ਹੋ ਗਈ ਹੈ ਜੋ ਚੈਟਜੀਪੀਟੀ ਵਾਂਗ ਹੀ ਕੰਮ ਕਰਦਾ ਹੈ।

ਐਪ ਸਟੋਰ 'ਤੇ ਇਸ ਦੇ ਵੇਰਵੇ ਅਨੁਸਾਰ, ਇਸ ਨੂੰ ''ਤੁਹਾਡੇ ਸਵਾਲਾਂ ਦੇ ਜਵਾਬ ਦੇਣ ਅਤੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ'' ਡਿਜ਼ਾਇਨ ਕੀਤਾ ਗਿਆ ਹੈ।

ਐਪ ਦੀ ਰੇਟਿੰਗ ਦਿੰਦੇ ਹੋਏ ਉਪਭੋਗਤਾਵਾਂ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਵਿੱਚ ਕਿਹਾ ਗਿਆ ਹੈ ਕਿ "ਇਹ ਤੁਹਾਡੀ ਲੇਖਣੀ ਨੂੰ ਖ਼ਾਸ ਵਿਸ਼ੇਸ਼ਤਾ ਦਿੰਦੀ ਹੈ।"

ਪਰ ਚੈਟਬੋਟ ਘੱਟ ਤੋਂ ਘੱਟ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਪ੍ਰਸ਼ਨ ਦਾ ਜਵਾਬ ਦੇਣ ਤੋਂ ਬਚਦਾ ਹੈ।

ਜਦੋਂ ਬੀਬੀਸੀ ਨੇ ਐਪ ਨੂੰ ਪੁੱਛਿਆ ਕਿ 4 ਜੂਨ 1989 ਨੂੰ ਤਿਆਨਨਮੇਨ ਸਕੁਏਅਰ ਵਿੱਚ ਕੀ ਹੋਇਆ ਸੀ, ਤਾਂ ਡੀਪਸੀਕ ਨੇ ਜਵਾਬ ਦਿੱਤਾ, "ਮੈਨੂੰ ਅਫ਼ਸੋਸ ਹੈ, ਮੈਂ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਦਾ। ਮੈਂ ਇੱਕ ਏਆਈ ਸਹਾਇਕ ਹਾਂ ਜੋ ਮਦਦਗਾਰ ਅਤੇ ਨੁਕਸਾਨ ਰਹਿਤ ਉੱਤਰ ਪ੍ਰਦਾਨ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।"

ਇਸ ਦਾ ਅਸਰ ਐਨਵੀਡੀਆ ਵਰਗੀਆਂ ਅਮਰੀਕੀ ਕੰਪਨੀਆਂ 'ਤੇ ਕਿਉਂ ਪੈ ਰਿਹਾ ਹੈ?

ਡੀਪਸੀਕ ਨੂੰ ਕਥਿਤ ਤੌਰ 'ਤੇ ਆਪਣੇ ਅਮਰੀਕੀ ਵਿਰੋਧੀਆਂ ਦੀ ਤੁਲਨਾ ਵਿੱਚ ਬਹੁਤ ਘੱਟ ਲਾਗਤ ਯਾਨੀ ਸੈਂਕੜੇ ਮਿਲੀਅਨ ਡਾਲਰ ਘੱਟ ਲਾਗਤ 'ਤੇ ਵਿਕਸਤ ਕੀਤਾ ਗਿਆ ਹੈ ਜਿਸ ਨਾਲ ਅਮਰੀਕਾ ਦੇ ਏਆਈ ਦਬਦਬੇ ਦੇ ਭਵਿੱਖ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਕੰਪਨੀ ਦੀ ਸੰਭਾਵਤ ਘੱਟ ਲਾਗਤ ਕਾਰਨ 27 ਜਨਵਰੀ ਨੂੰ ਵਿੱਤੀ ਬਾਜ਼ਾਰਾਂ ਵਿੱਚ ਉਥਲ-ਪੁਥਲ ਮਚ ਗਈ, ਜਿਸ ਨਾਲ ਤਕਨੀਕ-ਪ੍ਰਧਾਨ ਨੈਸਡੈਕ ਵਿੱਚ 3% ਤੋਂ ਵੱਧ ਦੀ ਗਿਰਾਵਟ ਆਈ, ਜਿਸ ਵਿੱਚ ਦੁਨੀਆਂ ਭਰ ਦੇ ਚਿੱਪ ਨਿਰਮਾਤਾ ਅਤੇ ਡੇਟਾ ਸੈਂਟਰ ਵੀ ਸ਼ਾਮਲ ਸਨ।

ਐਨਵੀਡੀਆ, ਇੱਕ ਅਮਰੀਕੀ ਕੰਪਨੀ ਹੈ ਜੋ ਏਆਈ ਨੂੰ ਚਲਾਉਣ ਵਾਲੇ ਸ਼ਕਤੀਸ਼ਾਲੀ ਚਿੱਪ ਬਣਾਉਂਦੀ ਹੈ, ਉਹ ਇਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਸੋਮਵਾਰ ਨੂੰ ਇਸ ਦੇ ਬਾਜ਼ਾਰ ਮੁੱਲ ਵਿੱਚ ਲਗਭਗ 600 ਬਿਲੀਅਨ ਡਾਲਰ ਦੀ ਗਿਰਾਵਟ ਆਈ ਜੋ ਕਿ ਅਮਰੀਕੀ ਇਤਿਹਾਸ ਵਿੱਚ ਕਿਸੇ ਵੀ ਕੰਪਨੀ ਲਈ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ ਕਿਉਂਕਿ ਦਿਨ ਭਰ ਵਿੱਚ ਇਸ ਦੇ ਸ਼ੇਅਰ ਦੀ ਕੀਮਤ ਵਿੱਚ 17% ਗਿਰਾਵਟ ਆਈ।

ਫੋਰਬਸ ਦੀ ਰਿਪੋਰਟ ਅਨੁਸਾਰ ਮਾਰਕੀਟ ਪੂੰਜੀਕਰਣ ਦੇ ਆਧਾਰ 'ਤੇ ਐਨਵੀਡੀਆ ਦੁਨੀਆਂ ਦੀ ਸਭ ਤੋਂ ਕੀਮਤੀ ਕੰਪਨੀ ਸੀ, ਪਰ ਸੋਮਵਾਰ ਨੂੰ ਇਸ ਦਾ ਬਾਜ਼ਾਰ ਮੁੱਲ 3.5 ਟ੍ਰਿਲੀਅਨ ਡਾਲਰ ਤੋਂ ਘਟ ਕੇ 2.9 ਟ੍ਰਿਲੀਅਨ ਡਾਲਰ ਰਹਿ ਜਾਣ ਕਾਰਨ ਇਹ ਐਪਲ ਅਤੇ ਮਾਈਕ੍ਰੋਸਾਫਟ ਤੋਂ ਬਾਅਦ ਤੀਜੇ ਸਥਾਨ 'ਤੇ ਆ ਗਈ।

ਡੀਪਸੀਕ, ਐਨਵੀਡੀਆ ਦੁਆਰਾ ਬਣਾਏ ਗਏ ਚਿੱਪ ਦੀ ਤੁਲਨਾ ਵਿੱਚ ਘੱਟ ਉੱਨਤ ਸੈਮੀਕੰਡਕਟਰ ਚਿੱਪ ਦੀ ਵਰਤੋਂ ਕਰਦੀ ਹੈ।

ਉਨ੍ਹਾਂ ਦੀ ਸਫ਼ਲਤਾ ਇਸ ਧਾਰਨਾ ਨੂੰ ਕਮਜ਼ੋਰ ਕਰਦੀ ਹੈ ਕਿ ਵੱਡੇ ਬਜਟ ਅਤੇ ਉੱਚ-ਪੱਧਰੀ ਚਿੱਪ ਹੀ ਏਆਈ ਨੂੰ ਅੱਗੇ ਵਧਾਉਣ ਦਾ ਇੱਕੋ ਇੱਕ ਤਰੀਕਾ ਹੈ, ਇਹ ਇੱਕ ਅਜਿਹੀ ਸੰਭਾਵਨਾ ਹੈ ਜਿਸ ਨੇ ਉੱਚ-ਪ੍ਰਦਰਸ਼ਨ ਵਾਲੀ ਚਿੱਪ ਦੀ ਜ਼ਰੂਰਤ ਅਤੇ ਭਵਿੱਖ ਬਾਰੇ ਭਾਰੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ।

ਡੀਪਸੀਕ ਕੀ ਓਨਾ ਹੀ ਵਧੀਆ ਹੈ, ਜਿੰਨਾ ਇਹ ਲੱਗਦਾ ਹੈ?

ਡੀਪਸੀਕ ਕਿਸੇ ਵੀ ਹੋਰ ਚੈਟਬੋਟ ਵਾਂਗ ਦਿਖਦਾ ਅਤੇ ਮਹਿਸੂਸ ਹੁੰਦਾ ਹੈ, ਹਾਲਾਂਕਿ ਇਹ ਬਹੁਤ ਜ਼ਿਆਦਾ ਗਾਲੜੀ ਹੈ।

ਓਪਨਏਆਈ ਦੇ ਚੈਟਜੀਪੀਟੀ ਜਾਂ ਗੂਗਲ ਦੇ ਜੈਮਿਨੀ ਵਾਂਗ, ਤੁਸੀਂ ਐਪ (ਜਾਂ ਵੈੱਬਸਾਈਟ) ਖੋਲ੍ਹਦੇ ਹੋ ਅਤੇ ਉਸ ਤੋਂ ਕਿਸੇ ਵੀ ਵਿਸ਼ੇ ਬਾਰੇ ਸਵਾਲ ਪੁੱਛਦੇ ਹੋ ਅਤੇ ਉਹ ਤੁਹਾਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਡੀਪਸੀਕ ਲੰਬੇ ਜਵਾਬ ਦਿੰਦਾ ਹੈ ਅਤੇ ਇਸ ਵਿੱਚ ਰਾਏ ਪ੍ਰਗਟ ਕਰਨ 'ਤੇ ਜ਼ੋਰ ਨਹੀਂ ਦਿੱਤਾ ਗਿਆ, ਚਾਹੇ ਸਿੱਧੇ ਤੌਰ 'ਤੇ ਰਾਏ ਕਿਉਂ ਨਾ ਮੰਗੀ ਗਈ ਹੋਵੇ।

ਚੈਟਬੋਟ ਅਕਸਰ ਇਹ ਕਹਿ ਕੇ ਆਪਣਾ ਜਵਾਬ ਸ਼ੁਰੂ ਕਰਦਾ ਹੈ ਕਿ ਵਿਸ਼ਾ 'ਬਹੁਤ ਹੀ ਵਿਅਕਤੀਗਤ' ਹੈ, ਚਾਹੇ ਉਹ ਰਾਜਨੀਤੀ ਨਾਲ ਸਬੰਧਿਤ ਹੋਵੇ (ਕੀ ਡੋਨਲਡ ਟਰੰਪ ਇੱਕ ਚੰਗੇ ਅਮਰੀਕੀ ਰਾਸ਼ਟਰਪਤੀ ਹਨ?) ਜਾਂ ਸਾਫਟ ਡਰਿੰਕਸ (ਕਿਹੜਾ ਜ਼ਿਆਦਾ ਸਵਾਦ ਹੈ, ਪੈਪਸੀ ਜਾਂ ਕੋਕ?)।

ਇਸ ਨੇ ਇਹ ਵੀ ਨਹੀਂ ਕਿਹਾ ਕਿ ਇਹ ਓਪਨਏਆਈ ਦੇ ਵਿਰੋਧੀ ਮਸਨੂਈ ਬੁੱਧੀ (AI) ਸਹਾਇਕ ਚੈਟਜੀਪੀਟੀ ਨਾਲੋਂ ਬਿਹਤਰ ਹੈ ਜਾਂ ਨਹੀਂ, ਪਰ ਇਸ ਨੇ ਦੋਵਾਂ ਦੇ ਫਾਇਦੇ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ, ਦੂਜੇ ਪਾਸੇ ਚੈਟਜੀਪੀਟੀ ਨੇ ਬਿਲਕੁਲ ਉਹੀ ਕੰਮ ਕੀਤਾ ਅਤੇ ਇੱਥੋਂ ਤੱਕ ਕਿ ਬਹੁਤ ਸਮਾਨ ਭਾਸ਼ਾ ਦੀ ਵਰਤੋਂ ਕੀਤੀ।

ਡੀਪਸੀਕ ਦਾ ਕਹਿਣਾ ਹੈ ਕਿ ਇਸ ਨੂੰ ਅਕਤੂਬਰ 2023 ਤੱਕ ਦੇ ਡੇਟਾ 'ਤੇ ਸਿਖਲਾਈ ਦਿੱਤੀ ਗਈ ਹੈ। ਐਪ ਕੋਲ ਅੱਜ ਦੀ ਤਰੀਕ ਤੱਕ ਦੀ ਮੌਜੂਦਾ ਜਾਣਕਾਰੀ ਤੱਕ ਪਹੁੰਚ ਹੈ, ਵੈੱਬਸਾਈਟ ਐਡੀਸ਼ਨ ਕੋਲ ਵੀ ਜਾਣਕਾਰੀ ਨਹੀਂ ਹੈ।

ਇਹ ਚੈਟਜੀਪੀਟੀ ਦੇ ਪੁਰਾਣੇ ਐਡੀਸ਼ਨਾਂ ਨਾਲੋਂ ਵੱਖਰਾ ਨਹੀਂ ਹੈ ਅਤੇ ਸੰਭਾਵਿਤ ਤੌਰ 'ਤੇ ਚੈਟਬੋਟ ਵੱਲੋਂ ਅਸਲ ਸਮੇਂ ਵਿੱਚ ਵੈੱਬ 'ਤੇ ਪਾਈ ਗਈ ਗ਼ ਲਤ ਸੂਚਨਾ ਨੂੰ ਫੈਲਾਉਣ ਤੋਂ ਰੋਕਣ ਲਈ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇੱਕ ਸਮਾਨ ਕੋਸ਼ਿਸ਼ ਕੀਤੀ ਗਈ ਹੈ।

ਇਹ ਕਾਫ਼ੀ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਸਕਦਾ ਹੈ, ਪਰ ਵਰਤਮਾਨ ਵਿੱਚ ਇਸ ਨੂੰ ਅਜ਼ਮਾਉਣ ਲਈ ਦੌੜ ਰਹੇ ਇੰਨੇ ਸਾਰੇ ਲੋਕਾਂ ਦੇ ਦਬਾਅ ਕਾਰਨ ਇਹ ਚੀਕਾਂ ਮਾਰ ਰਿਹਾ ਹੈ ਕਿਉਂਕਿ ਇਹ ਵਾਇਰਲ ਹੋ ਗਿਆ ਹੈ।

ਪਰ ਇੱਕ ਖੇਤਰ ਅਜਿਹਾ ਹੈ ਜਿਸ ਵਿੱਚ ਇਹ ਆਪਣੇ ਅਮਰੀਕੀ ਵਿਰੋਧੀ ਤੋਂ ਥੋੜ੍ਹਾ ਅਲੱਗ ਹੈ। ਜਦੋਂ ਚੀਨ ਵਿੱਚ ਪਾਬੰਦੀਸ਼ੁਦਾ ਵਿਸ਼ਿਆਂ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ ਤਾਂ ਡੀਪਸੀਕ ਆਪਣੇ ਆਪ ਨੂੰ ਸੈਂਸਰ ਕਰ ਲੈਂਦਾ ਹੈ।

ਕਦੇ-ਕਦੇ ਇਹ ਇੱਕ ਪ੍ਰਤੀਕਿਰਿਆ ਨਾਲ ਸ਼ੁਰੂ ਹੁੰਦਾ ਹੈ, ਜੋ ਬਾਅਦ ਵਿੱਚ ਸਕਰੀਨ ਤੋਂ ਗਾਇਬ ਹੋ ਜਾਂਦੀ ਹੈ ਅਤੇ ਉਸ ਦੀ ਜਗ੍ਹਾ 'ਆਓ, ਕਿਸੇ ਹੋਰ ਬਾਰੇ ਗੱਲ ਕਰਦੇ ਹਾਂ' ਆ ਜਾਂਦਾ ਹੈ।

ਇੱਕ ਸਪੱਸ਼ਟ ਤੌਰ 'ਤੇ ਵਰਜਿਤ ਵਿਸ਼ਾ ਹੈ 1989 ਵਿੱਚ ਤਿਆਨਮੇਨ ਚੌਕ 'ਤੇ ਹੋਇਆ ਵਿਰੋਧ ਪ੍ਰਦਰਸ਼ਨ ਜਿਸ ਵਿੱਚ ਚੀਨ ਦੀ ਸਰਕਾਰ ਦੇ ਅਨੁਸਾਰ ਫੌਜ ਦੁਆਰਾ 200 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਹੋਰ ਅਨੁਮਾਨਾਂ ਅਨੁਸਾਰ ਇਹ ਗਿਣਤੀ ਸੈਂਕੜੇ ਤੋਂ ਲੈ ਕੇ ਕਈ ਹਜ਼ਾਰਾਂ ਤੱਕ ਹੈ।

ਪਰ ਡੀਪਸੀਕ ਇਸ ਬਾਰੇ ਕਿਸੇ ਜਾਂ ਉਸ ਦਿਨ ਚੀਨ ਵਿੱਚ ਜੋ ਕੁਝ ਹੋਇਆ, ਉਸ ਬਾਰੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੰਦਾ।

ਤੁਲਨਾਤਮਕ ਤੌਰ 'ਤੇ ਅਮਰੀਕਾ ਦੁਆਰਾ ਵਿਕਸਤ ਚੈਟਜੀਪੀਟੀ, ਤਿਆਨਨਮੇਨ ਚੌਕ ਬਾਰੇ ਆਪਣੇ ਉੱਤਰ ਦੇਣ ਵਿੱਚ ਪਿੱਛੇ ਨਹੀਂ ਹਟਦਾ ਹੈ।

ਇਹ ਕਾਫ਼ੀ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਸਕਦਾ ਹੈ, ਪਰ ਵਰਤਮਾਨ ਵਿੱਚ ਇਸ ਨੂੰ ਅਜ਼ਮਾਉਣ ਲਈ ਦੌੜ ਰਹੇ ਇੰਨੇ ਸਾਰੇ ਲੋਕਾਂ ਦੇ ਦਬਾਅ ਕਾਰਨ ਇਹ ਚੀਕਾਂ ਮਾਰ ਰਿਹਾ ਹੈ ਕਿਉਂਕਿ ਇਹ ਵਾਇਰਲ ਹੋ ਗਿਆ ਹੈ।

ਪਰ ਇੱਕ ਖੇਤਰ ਅਜਿਹਾ ਹੈ ਜਿਸ ਵਿੱਚ ਇਹ ਆਪਣੇ ਅਮਰੀਕੀ ਵਿਰੋਧੀ ਤੋਂ ਥੋੜ੍ਹਾ ਅਲੱਗ ਹੈ। ਜਦੋਂ ਚੀਨ ਵਿੱਚ ਪਾਬੰਦੀਸ਼ੁਦਾ ਵਿਸ਼ਿਆਂ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ ਤਾਂ ਡੀਪਸੀਕ ਆਪਣੇ ਆਪ ਨੂੰ ਸੈਂਸਰ ਕਰ ਲੈਂਦਾ ਹੈ।

ਕਦੇ-ਕਦੇ ਇਹ ਇੱਕ ਪ੍ਰਤੀਕਿਰਿਆ ਨਾਲ ਸ਼ੁਰੂ ਹੁੰਦਾ ਹੈ, ਜੋ ਬਾਅਦ ਵਿੱਚ ਸਕਰੀਨ ਤੋਂ ਗਾਇਬ ਹੋ ਜਾਂਦੀ ਹੈ ਅਤੇ ਉਸ ਦੀ ਜਗ੍ਹਾ 'ਆਓ, ਕਿਸੇ ਹੋਰ ਬਾਰੇ ਗੱਲ ਕਰਦੇ ਹਾਂ' ਆ ਜਾਂਦਾ ਹੈ।

ਇੱਕ ਸਪੱਸ਼ਟ ਤੌਰ 'ਤੇ ਵਰਜਿਤ ਵਿਸ਼ਾ ਹੈ 1989 ਵਿੱਚ ਤਿਆਨਨਮੇਨ ਚੌਕ 'ਤੇ ਹੋਇਆ ਵਿਰੋਧ ਪ੍ਰਦਰਸ਼ਨ ਜਿਸ ਵਿੱਚ ਚੀਨ ਦੀ ਸਰਕਾਰ ਦੇ ਅਨੁਸਾਰ ਫੌਜ ਦੁਆਰਾ 200 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਹੋਰ ਅਨੁਮਾਨਾਂ ਅਨੁਸਾਰ ਇਹ ਗਿਣਤੀ ਸੈਂਕੜੇ ਤੋਂ ਲੈ ਕੇ ਕਈ ਹਜ਼ਾਰਾਂ ਤੱਕ ਹੈ।

ਪਰ ਡੀਪਸੀਕ ਇਸ ਬਾਰੇ ਕਿਸੇ ਜਾਂ ਉਸ ਦਿਨ ਚੀਨ ਵਿੱਚ ਜੋ ਕੁਝ ਹੋਇਆ, ਉਸ ਬਾਰੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੰਦਾ।

ਤੁਲਨਾਤਮਕ ਤੌਰ 'ਤੇ ਅਮਰੀਕਾ ਦੁਆਰਾ ਵਿਕਸਤ ਚੈਟਜੀਪੀਟੀ, ਤਿਆਨਮੇਨ ਚੌਕ ਬਾਰੇ ਆਪਣੇ ਉੱਤਰ ਦੇਣ ਵਿੱਚ ਪਿੱਛੇ ਨਹੀਂ ਹਟਦਾ ਹੈ।

ਡੀਪਸੀਕ ਵਿੱਚ ਸਟੀਕਤਾ ਦੇ ਸਬੰਧ ਵਿੱਚ ਕਿਸੇ ਹੋਰ ਚੈਟਬੋਟ ਦੇ ਸਮਾਨ ਹੀ ਸਾਵਧਾਨੀਆਂ ਵਰਤੀਆਂ ਗਈਆਂ ਹਨ ਅਤੇ ਇਸ ਵਿੱਚ ਲੱਖਾਂ ਲੋਕਾਂ ਦੁਆਰਾ ਪਹਿਲਾਂ ਤੋਂ ਹੀ ਉਪਯੋਗ ਕੀਤੇ ਜਾ ਰਹੇ ਜ਼ਿਆਦਾ ਸਥਾਪਤ ਅਮਰੀਕੀ ਏਆਈ ਸਹਾਇਕਾਂ ਵਰਗੀ ਦਿੱਖ ਅਤੇ ਅਨੁਭਵ ਹੈ।

ਕਈ ਲੋਕਾਂ ਲਈ ਖਾਸ ਤੌਰ 'ਤੇ ਉਨ੍ਹਾਂ ਲਈ ਜਿਹੜੇ ਉੱਚ-ਪੱਧਰੀ ਸੇਵਾਵਾਂ ਦੀ ਮੈਂਬਰਸ਼ਿਪ ਨਹੀਂ ਲੈਂਦੇ ਹਨ, ਇਹ ਉਨ੍ਹਾਂ ਲਈ ਸ਼ਾਇਦ ਲਗਭਗ ਇੱਕੋ ਜਿਹਾ ਹੀ ਲੱਗਦਾ ਹੈ।

ਇੱਕ ਗਣਿਤ ਦੇ ਸਵਾਲ ਦੀ ਕਲਪਨਾ ਕਰੋ, ਜਿਸ ਵਿੱਚ ਸਹੀ ਉੱਤਰ 32 ਦਸ਼ਮਲਵ ਸਥਾਨਾਂ ਤੱਕ ਹੈ, ਪਰ ਛੋਟਾ ਉੱਤਰ ਅੱਠ ਤੱਕ ਹੈ।

ਇਹ ਓਨਾ ਚੰਗਾ ਨਹੀਂ ਹੈ, ਪਰ ਜ਼ਿਆਦਾਤਰ ਲੋਕਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।

ਅਜਿਹਾ ਹੋ ਸਕਦਾ ਹੈ ਕਿ ਇਹ ਲਾਗਤ ਅਤੇ ਗਣਨਾ ਵਿੱਚ ਕਟੌਤੀ ਕਰਨ ਵਿੱਚ ਕਾਮਯਾਬ ਰਿਹਾ ਹੋਵੇ, ਪਰ ਅਸੀਂ ਜਾਣਦੇ ਹਾਂ ਕਿ ਇਹ ਘੱਟੋ-ਘੱਟ ਕੁਝ ਹੱਦ ਤੱਕ ਦਿੱਗਜਾਂ ਦੇ ਮੋਢਿਆਂ 'ਤੇ ਬਣਾਇਆ ਗਿਆ ਹੈ: ਇਹ ਐਨਵੀਡੀਆ ਚਿੱਪ ਦੀ ਵਰਤੋਂ ਕਰਦਾ ਹੈ, ਹਾਲਾਂਕਿ ਇਹ ਪੁਰਾਣੀ ਅਤੇ ਇਸ ਦੇ ਸਸਤੇ ਸੰਸਕਰਣ ਹਨ, ਇਹ ਮੈਟਾ ਦੇ ਓਪਨ-ਸੋਰਸ ਲਾਮਾ ਆਰਕੀਟੈਕਚਰ ਦੀ ਵਰਤੋਂ ਕਰਦਾ ਹੈ, ਅਤੇ ਨਾਲ ਹੀ ਅਲੀਬਾਬਾ ਦੇ ਬਰਾਬਰ ਕਵੇਨ ਦਾ ਵੀ ਉਪਯੋਗ ਕਰਦਾ ਹੈ।

ਬਲੋਮਕੁਵਿਸਟ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਨਿਸ਼ਚਤ ਰੂਪ ਨਾਲ ਮੁਦਰੀਕਰਨ ਰਣਨੀਤੀਆਂ ਦੇ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਜੋ ਕਈ ਮੋਹਰੀ ਅਮਰੀਕੀ ਏਆਈ ਕੰਪਨੀਆਂ ਨੇ ਅਪਣਾਈ ਹੈ।"

"ਇਹ ਮਾਡਲ ਵਿਕਾਸ ਦੇ ਸੰਭਾਵੀ ਤਰੀਕਿਆਂ ਵੱਲ ਇਸ਼ਾਰਾ ਕਰਦਾ ਹੈ ਜੋ ਬਹੁਤ ਘੱਟ ਗਣਨਾ ਕਰਨ ਵਾਲੇ ਅਤੇ ਸਰੋਤ-ਸਬੰਧੀ ਹਨ ਜੋ ਸੰਭਾਵਤ ਤੌਰ 'ਤੇ ਇਸ ਖੇਤਰ ਵਿੱਚ ਤਬਦੀਲੀ ਦਾ ਸੰਕੇਤ ਦੇਣਗੇ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਅਜੇ ਦੇਖਿਆ ਜਾਣਾ ਬਾਕੀ ਹੈ।

"ਅਸੀਂ ਦੇਖਾਂਗੇ ਕਿ ਅਗਲੇ ਕੁਝ ਮਹੀਨਿਆਂ ਵਿੱਚ ਕੀ ਸਾਹਮਣੇ ਆਉਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)