You’re viewing a text-only version of this website that uses less data. View the main version of the website including all images and videos.
ਰਿਸ਼ਭ ਪੰਤ ਦੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਅਫ਼ਵਾਹਾਂ ਉੱਤੇ ਪੁਲਿਸ ਨੇ ਕੀ ਕਿਹਾ
ਕ੍ਰਿਕਟਰ ਰਿਸ਼ਭ ਪੰਤ ਦੇ ਕਾਰ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਕਈਆਂ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਸ਼ਾਇਦ ਉਹ ਸ਼ਰਾਬ ਪੀ ਕੇ ਜ਼ਿਆਦਾ ਤੇਜ਼ ਗੱਡੀ ਚਲਾ ਰਿਹਾ ਸੀ।
ਪਰ ਉੱਤਰਾਖੰਡ ਪੁਲਿਸ ਨੇ ਇਨ੍ਹਾਂ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ ਹੈ। 'ਹਿੰਦੁਸਤਾਨ ਟਾਈਮਜ਼' ਦੀ ਇੱਕ ਰਿਪੋਰਟ ਵਿੱਚ ਪੁਲਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪੰਤ ਨਾ ਤਾਂ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾ ਰਿਹਾ ਸੀ ਅਤੇ ਨਾ ਹੀ ਉਸ ਦੀ ਕਾਰ ਤੇਜ਼ ਸੀ। ਹਾਦਸੇ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਾਰ ਰੁੜਕੀ ਨੇੜੇ ਡਿਵਾਈਡਰ ਨਾਲ ਟਕਰਾ ਗਈ। ਹਰਿਦੁਆਰ ਦੇ ਐਸਐਸਪੀ ਅਸ਼ੋਕ ਕੁਮਾਰ ਨੇ ਦੱਸਿਆ, "ਅਸੀਂ ਯੂਪੀ ਬਾਰਡਰ ਤੋਂ ਹਾਦਸੇ ਵਾਲੀ ਥਾਂ ਤੱਕ 10 ਸਪੀਡ ਕੈਮਰਿਆਂ ਦੀ ਜਾਂਚ ਕੀਤੀ, ਪਰ ਰਿਸ਼ਭ ਪੰਤ ਦੀ ਕਾਰ ਨੇ ਕਿਤੇ ਵੀ ਸਪੀਡ ਸੀਮਾ ਪਾਰ ਨਹੀਂ ਕੀਤੀ।"
ਐੱਸਐੱਸਪੀ ਨੇ ਦੱਸਿਆ ਕਿ ਪੰਤ ਦੀ ਗੱਡੀ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ।
ਪਰ ਜੇਕਰ ਕੋਈ ਦਿੱਲੀ ਤੋਂ ਸ਼ਰਾਬ ਪੀ ਕੇ ਆ ਰਿਹਾ ਹੁੰਦਾ ਅਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਹੁੰਦਾ ਤਾਂ ਇਸ ਤੋਂ ਪਹਿਲਾਂ ਵੀ ਹਾਦਸਾ ਵਾਪਰ ਸਕਦਾ ਸੀ।
ਐੱਸਐੱਸਪੀ ਅਸ਼ੋਕ ਨੇ ਦੱਸਿਆ ਕਿ ਪੰਤ ਦੀ ਕਾਰ ਦਾ ਹਾਦਸਾ ਨਰਸਨ ਨੇੜੇ ਵਾਪਰਿਆ। ਉਸ ਦੀ ਗੱਡੀ ਨੇ ਕਿਤੇ ਵੀ ਸਪੀਡ ਸੀਮਾ ਪਾਰ ਨਹੀਂ ਕੀਤੀ ਸੀ।
ਨੈਸ਼ਨਲ ਹਾਈਵੇ 'ਤੇ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਪੰਤ ਇਸ ਸਪੀਡ ਲਿਮਟ 'ਚ ਹੀ ਗੱਡੀ ਚਲਾ ਰਿਹਾ ਸੀ।
ਰਿਪੋਰਟਾਂ ਮੁਤਾਬਕ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ਦੇ ਡਾਇਰੈਕਟਰ ਸ਼ਿਆਮ ਸ਼ਰਮਾ ਨੇ ਸ਼ਨੀਵਾਰ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਇਲਾਜ ਅਧੀਨ ਪੰਤ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ ਕਿ ਪੰਤ ਦੀ ਹਾਲਤ ਸਥਿਰ ਹੈ। ਬੀਸੀਸੀਆਈ ਪੰਤ ਦਾ ਇਲਾਜ ਕਰ ਰਹੇ ਡਾਕਟਰਾਂ ਦੇ ਸੰਪਰਕ ਵਿੱਚ ਹੈ।
ਪੰਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸੜਕ 'ਤੇ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਹਾਦਸਾ ਵਾਪਰ ਗਿਆ। ਇਸ ਦੌਰਾਨ ਉਸ ਦੀ ਮਾਂ ਸਰੋਜ ਅਤੇ ਭੈਣ ਸਾਕਸ਼ੀ ਲੰਡਨ 'ਚ ਸਨ। ਉਹ ਸ਼ਨੀਵਾਰ ਨੂੰ ਹਸਪਤਾਲ ਪਹੁੰਚੀ। ਅਨਿਲ ਕਪੂਰ ਅਤੇ ਅਨੁਪਮ ਖੇਰ ਨੇ ਸ਼ਨੀਵਾਰ ਨੂੰ ਪੰਤ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਸੀ ਕਿ ਪੰਤ ਸੌਂ ਗਏ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਸਨੇ ਕਿਹਾ, "ਸੀਸੀਟੀਵੀ ਫੁਟੇਜ ਵਿੱਚ ਕਾਰ ਡਿਵਾਈਡਰ ਨਾਲ ਟਕਰਾ ਗਈ। ਕਿਉਂਕਿ ਉਸਦੀ ਕਾਰ ਨੇ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ, ਇਸ ਲਈ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।"
ਰਿਸਭ ਪੰਤ ਸ਼ੁੱਕਰਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਸਨ। ਉਨ੍ਹਾਂ ਦੀ ਕਾਰ ਐਕਸੀਡੈਂਟ ਤੋਂ ਬਾਅਦ ਅੱਗ ਲੱਗਣ ਨਾਲ ਸੜ ਗਈ ਸੀ।
ਇਹ ਹਾਦਸਾ ਉੱਤਰਾਖੰਡ ਦੇ ਰੁੜਕੀ ਨੇੜੇ ਵਾਪਰਿਆ ਸੀ ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਰਿਸ਼ਭ ਪੰਤ ਦੇ ਫੱਟੜ ਹੋਣ ਨੂੰ ਲੈ ਕੇ ਪਰੇਸ਼ਾਨੀ ਜ਼ਾਹਿਰ ਕੀਤੀ ਸੀ ਅਤੇ ਰਿਸ਼ਭ ਦੀ ਸਿਹਤਯਾਬੀ ਲਈ ਦੁਆ ਕੀਤੀ ਸੀ।
ਹਰਿਦੁਆਰ ਦੇ ਐੱਸਐੱਸਪੀ ਅਜੇ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ , ‘‘ਸਵੇਰੇ 5.30-6 ਵਜੇ ਦੇ ਵਿਚਾਲੇ ਹਾਦਸਾ ਵਾਪਰਿਆ। ਰਿਸ਼ਭ ਪੰਤ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ।''
''ਅਗਲਾ ਸ਼ੀਸ਼ਾ ਟੁੱਟ ਗਿਆ ਤੇ ਉਹ ਬਾਹਰ ਨਿਕਲ ਗਏ। ਗੱਡੀ ਵਿੱਚ ਅੱਗ ਲੱਗ ਗਈ ਸੀ। ਮੁੱਢਲੇ ਇਲਾਜ ਮਗਰੋਂ ਦੇਹਰਾਦੂਨ ਦੇ ਮੈਕਸ ਹਸਪਤਾਲ ਸ਼ਿਫ਼ਟ ਕਰ ਦਿੱਤਾ ਗਿਆ ਹੈ।’’
ਉਨ੍ਹਾਂ ਅੱਗੇ ਕਿਹਾ ਕਿ ਡਾਕਟਰ ਨਾਲ ਸਾਡੀ ਗੱਲਬਾਤ ਹੋਈ ਹੈ। ਡਾਕਟਰ ਦਾ ਕਹਿਣਾ ਹੈ, ‘‘ਮੁੱਢਲੀ ਜਾਂਚ ਵਿੱਚ ਕੋਈ ਜਾਨਲੇਵਾ ਗੱਲ ਸਾਹਮਣੇ ਨਹੀਂ ਆਈ ਹੈ, ਅੰਦਰੂਨੀ ਸੱਟ ਨਹੀਂ ਹੈ। ਪੈਰ ਵਿੱਚ ਸੱਟ ਲੱਗੀ ਹੈ ਅਤੇ ਪਿੱਠ ਛਿੱਲੀ ਗਈ ਹੈ. ਸਿਰ ਤੇ ਵੀ ਸੱਟ ਹੈ। ਬਾਕੀ ਐਕਸਰੇਅ ਤੋਂ ਬਾਅਦ ਪਤਾ ਲੱਗੇਗਾ।’’
ਦੇਹਰਾਦੂਨ ਦੇ ਮੈਕਸ ਹਸਪਤਾਲ ਦੇ ਡਾਕਟਰ ਆਸ਼ੀਸ਼ ਯਾਗਨਿਕ ਨੇ ਰਿਸ਼ਭ ਪੰਤ ਦੀ ਸੱਟ ਬਾਰੇ ਕਿਹਾ, ‘‘ਰਿਸ਼ਭ ਪੰਤ ਸਥਿਰ ਹਨ। ਹੱਡੀ ਰੋਗਾਂ ਦੇ ਮਾਹਿਰ ਅਤੇ ਪਲਾਸਟਿਕ ਸਰਜਨ ਸਣੇ ਡਾਕਟਰਾਂ ਦੀ ਟੀਮ ਉਨ੍ਹਾਂ ਦੀਆਂ ਸੱਟਾਂ ਦੀ ਜਾਂਚ ਕਰ ਰਹੀ ਹੈ।''
''ਜਾਂਚ ਅਤੇ ਇਵੈਲੁਏਸ਼ਨ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅੱਗੇ ਇਲਾਜ ਕਿਵੇਂ ਕਰਨਾ ਹੈ। ਇਸਦੀ ਖ਼ਬਰ ਮੈਡੀਕਲ ਬੁਲੇਟਿਨ ਦੇ ਜ਼ਰੀਏ ਦਿੱਤੀ ਜਾਵੇਗੀ।’’
ਹਾਦਸੇ ਵੇਲੇ ਕੀ ਹੋਇਆ ਸੀ
ਸਵੇਰੇ ਹੋਏ ਹਾਦਸੇ ਤੋਂ ਬਾਅਦ 108 ਐਂਬੂਲੈਂਸ ਪੰਤ ਨੂੰ ਨੇੜਲੇ ਸਕਸ਼ਮ ਹਸਪਤਾਲ ਲੈ ਕੇ ਗਈ।
ਉੱਥੇ ਆਰਥੋਪੈਡਿਕ ਸਰਜਨ ਅਤੇ ਹਸਪਤਾਲ ਦੇ ਚੇਅਰਮੈਨ ਡਾਕਟਰ ਸੁਸ਼ੀਲ ਨਾਗਰ ਨੇ ਉਨ੍ਹਾਂ ਦਾ ਇਲਾਜ ਕੀਤਾ।
ਡਾਕਟਰ ਨਾਗਰ ਨੇ ਦੱਸਿਆ ਕਿ ਪੰਤ ਉਨ੍ਹਾਂ ਦੇ ਹਸਪਤਾਲ ਵਿੱਚ ਤਿੰਨ ਘੰਟੇ ਰਹੇ।
ਹਾਲਾਂਕਿ ਐਕਸਰੇ ਤੋਂ ਬਾਅਦ ਪਤਾ ਲੱਗਿਆ ਕਿ ਹੱਡੀਆਂ ਵਿੱਚ ਕੋਈ ਸੱਟ ਨਹੀਂ ਹੈ। ਹਾਲਾਂਕਿ ਸੱਜੇ ਘੁਟਨੇ ਵਿੱਚ ਲਿਗਾਮੈਂਟ ਇੰਜਰੀ ਜ਼ਰੂਰ ਸੀ।
ਡਾਕਟਰ ਨਾਗਰ ਨੇ ਦੱਸਿਆ ਕਿ ਜਦੋਂ ਪੰਤ ਨੂੰ ਇਹ ਪੁੱਛਿਆ ਕਿ ਹਾਦਸਾ ਕਿਵੇਂ ਵਾਪਰਿਆ ਤਾਂ ਰਿਸ਼ਭ ਪੰਤ ਦਾ ਜਵਾਬ ਸੀ- ‘ਮੈਨੂੰ ਯਾਦ ਹੈ ਕਿ ਹਲਕੀ ਝਪਕੀ ਆਈ ਅਤੇ ਫਿਰ...’
ਰਿਸ਼ਭ ਪੰਤ ਦਿੱਲੀ ਤੋਂ ਰੁੜਕੀ ਆਪਣੇ ਘਰ ਜਾ ਰਹੇ ਸਨ। ਰਿਪੋਰਟਾਂ ਮੁਤਾਬਕ ਉਹ ਪੰਤ ਖੁਦ ਹੀ ਮਰਸਿਡੀਜ਼ ਗੱਡੀ ਚਲਾ ਰਹੇ ਸਨ।
ਐਸਪੀ ਰੂਰਲ ਐਸਕੇ ਸਿੰਘ ਨੇ ਕਿਹਾ ਹੈ ਕਿ ਹਾਦਸੇ ਵੇਲੇ ਗੱਡੀ ਰਿਸ਼ਭ ਪੰਤ ਹੀ ਚਲਾ ਰਹੇ ਸਨ ਅਤੇ ਇਕੱਲੇ ਸਨ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਿਸ਼ਭ ਪੰਤ ਦੇ ਇਲਾਜ ਲਈ ਸੰਭਵ ਇੰਤਜ਼ਾਮ ਕੀਤੇ ਜਾਣ, ਜੇਕਰ ਏਅਰ ਐਂਬੂਲੈਂਸ ਦੀ ਲੋੜ ਹੈ ਤਾਂ ਉਹ ਵੀ ਮੁਹੱਈਆ ਕਰਵਾਈ ਜਾਵੇ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬੀਸੀਸੀਆਈ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਰਿਸ਼ਭ ਪੰਤ ਦੇ ਮੱਥੇ ’ਤੇ ਦੋ ਕੱਟ ਲੱਗੇ ਹਨ, ਸੱਜੀ ਲੱਤ ਦਾ ਲਿਗਾਮੈਂਟ ਨੁਕਸਾਨਿਆ ਗਿਆ, ਸੱਜੇ ਹੱਥ ਦਾ ਗੁੱਟ, ਸੱਜੇ ਪੈਰ ਦੀ ਅੱਡੀ, ਅੰਗੂਠੇ ਅਤੇ ਪਿੱਠ ਉੱਤੇ ਸੱਟ ਲੱਗੀ ਹੈ।’’
ਪੰਤ ਬੰਗਲਾਦੇਸ ਖ਼ਿਲਾਫ਼ ਇਸ ਮਹੀਨੇ ਜਿੱਤੀ ਟੈਸਟ ਸੀਰੀਜ਼ ਦਾ ਹਿੱਸਾ ਸਨ
ਰਿਸ਼ਭ ਪੰਤ ਨੇ ਬੰਗਲਾਦੇਸ਼ ਖਿਲਾਫ਼ ਦੂਜੇ ਟੈਸਟ ਵਿੱਚ 93 ਦੌੜਾ ਬਣਾਈਆਂ ਸਨ।
ਰਿਸ਼ਭ ਪੰਤ ਨੂੰ ਆਉਣ ਵਾਲੀ ਸ਼੍ਰੀਲੰਕਾ ਦੇ ਖਿਲਾਫ਼ ਸੀਰੀਜ਼ ਵਿੱਚ ਥਾਂ ਨਹੀਂ ਮਿਲੀ ਹੈ।
ਬਤੌਰ ਕ੍ਰਿਕਟਰ ਰਿਸ਼ਭ ਪੰਤ
25 ਸਾਲ ਦੇ ਪੰਤ ਨੂੰ ਸ਼੍ਰੀਲੰਕਾ ਦੇ ਨਾਲ 3 ਜਨਵਰੀ ਨੂੰ ਸ਼ੁਰੂ ਹੋ ਰਹੀ ਟੀ-20 ਅਤੇ ਵਨ ਡੇਅ ਸੀਰੀਜ਼ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਜਾ ਕੇ ਟ੍ਰੇਨਿੰਗ ਕਰਨੀ ਸੀ।
ਭਾਰਤ-ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਰਿਸ਼ਭ ਪੰਤ ਦੁਬਈ ਗਏ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੰਤ ਇਸੇ ਹਫ਼ਤੇ ਭਾਰਤ ਪਰਤੇ ਸਨ।
ਰਿਸ਼ਭ ਪੰਤ ਦੀ ਪਛਾਣ ਇੱਕ ਚੰਗੇ ਬੱਲੇਬਾਜ਼ ਦੀ ਹੈ। ਪਿਛਲੇ ਹਫ਼ਤੇ ਹੀ ਰਿਸ਼ਭ ਪੰਤ ਨੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ 93 ਦੌੜਾਂ ਦੀ ਪਾਰੀ ਖੇਡੀ ਸੀ।