ਕੈਨੇਡਾ ਰਾਹੀਂ ਅਮਰੀਕਾ ਜਾਂਦਿਆਂ ਠੰਢ ਨਾਲ ਮਰਨ ਵਾਲੇ ਟੱਬਰ ਦੇ ਏਜੰਟਾਂ ਤੱਕ ਕਿਵੇਂ ਪੁੱਜੀ ਪੁਲਿਸ

ਗੁਜਰਾਤੀ ਪਰਿਵਾਰ

ਤਸਵੀਰ ਸਰੋਤ, KARTIK JANI

ਤਸਵੀਰ ਕੈਪਸ਼ਨ, ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਂਦਿਆਂ ਬਰਫ਼ ਨਾਲ ਜੰਮਣ ਮੌਤ ਹੋ ਗਈ ਸੀ
    • ਲੇਖਕ, ਭਾਰਗਵ ਪਾਰਿਖ਼
    • ਰੋਲ, ਬੀਬੀਸੀ ਪੱਤਰਕਾਰ

ਗੁਜਰਾਤ ਪੁਲਿਸ ਨੇ ਗੁਜਰਾਤੀ ਪਰਿਵਾਰ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਰਾਹੀਂ ਅਮਰੀਕਾ ਭੇਜਣ ਦੇ ਇਲਜ਼ਾਮ ਵਿੱਚ ਦੋ ਏਜੰਟਾਂ ਅਤੇ ਇੱਕ ਇਮਾਰਤ ਉਸਾਰੀ ਸਮੱਗਰੀ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਗੁਜਰਾਤ ਪੁਲਿਸ ਮਾਮਲੇ ਨੂੰ ਸੁਲਝਾਉਣ ਲਈ ਯੂਐੱਸਏ ਹੋਮਲੈਂਡ ਸਕਿਓਰਿਟੀ ਅਤੇ ਕੈਨੇਡੀਅਨ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ। 

ਜਨਵਰੀ-2022 ਵਿੱਚ, ਗੁਜਰਾਤ ਦੇ ਕਲੋਲ ਬਲਾਕ ਦੇ ਡਿੰਗੁਚਾ ਪਿੰਡ ਦੇ ਇੱਕ ਚਾਰ ਮੈਂਬਰਾਂ ਦੇ ਪਰਿਵਾਰ ਦੀ ਕੈਨੇਡਾ ਦੇ ਰਸਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਬਰਫ਼ ਵਿੱਚ ਜੰਮ ਕੇ ਮੌਤ ਹੋ ਗਈ ਸੀ। 

ਗੁਜਰਾਤੀ ਪਰਿਵਾਰ ਦੀ ਮੌਤ ਦੇ ਮਾਮਲੇ ਵਿੱਚ ਗੁਜਰਾਤ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਉਹ ਲੋਕ ਹਨ, ਜਿਨ੍ਹਾਂ ਨੇ ਇੱਕ ਗੁਜਰਾਤੀ ਪਰਿਵਾਰ ਨੂੰ ਪੈਸੇ ਦੇ ਬਦਲੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਿੱਚ ਮਦਦ ਕੀਤੀ ਸੀ।

ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਦੋ ਏਜੰਟਾਂ ਅਤੇ ਇੱਕ ਉਸਾਰੀ ਸਮੱਗਰੀ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਡਿੰਗੁਚਾ ਪਿੰਡ ਦਾ ਇੱਕ ਗੁਜਰਾਤੀ ਪਰਿਵਾਰ, ਪੈਦਲ ਚੱਲ ਕੇ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ -35 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਜੰਮ ਕੇ ਮਰ ਗਿਆ ਸੀ।

ਗੁਜਰਾਤ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਤੋਂ 75 ਲੱਖ ਤੋਂ 1 ਕਰੋੜ ਰੁਪਏ ਤੱਕ ਵਸੂਲਦੇ ਸਨ।

ਗੁਜਰਾਤ ਪੁਲਿਸ ਦੇ ਨਾਲ-ਨਾਲ ਯੂਐੱਸਏ ਹੋਮਲੈਂਡ ਸਕਿਓਰਿਟੀ ਅਤੇ ਕੈਨੇਡੀਅਨ ਪੁਲਿਸ ਵੀ ਮਾਮਲੇ ਨੂੰ ਸੁਲਝਾਉਣ ਲਈ ਕੰਮ ਕਰ ਰਹੀ ਸੀ। 

ਜਾਂਚ ਏਜੰਸੀਆਂ ਨੂੰ ‘ਵੀ.ਡੀ.’ ਨਾਂ ਦੇ ਵਿਅਕਤੀ ਤੋਂ ਮਦਦ ਮਿਲੀ ਹੈ, ਜਿਸ ਨੇ ਮਨੁੱਖੀ ਤਸਕਰੀ ਦੀ ਯੋਜਨਾ ਦੇ ਢੰਗ-ਤਰੀਕੇ ਸਾਂਝੇ ਕੀਤੇ ਹਨ।

ਗੁਜਰਾਤ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਏਜੰਟਾਂ ਅਤੇ ਉਪ-ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਗੁਜਰਾਤੀ ਪਰਿਵਾਰ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਚੈਤੰਨਿਆ ਮੰਡਲਿਕ

ਗ਼ੈਰ-ਕਾਨੂੰਨੀ: ਦਸਤਾਵੇਜ਼, ਯਾਤਰਾ ਅਤੇ ਦਾਖ਼ਲਾ

ਜਨਵਰੀ 2022 ਵਿੱਚ, ਗੁਜਰਾਤ ਦੇ ਡਿੰਗੁਚਾ ਪਿੰਡ ਦਾ ਇੱਕ ਚਾਰ ਮੈਂਬਰੀ ਪਰਿਵਾਰ ਕੈਨੇਡਾ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਸ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸਨ। ਘਟਨਾ ਇੱਕ ਕੌਮਾਂਤਰੀ ਮਾਮਲਾ ਬਣ ਗਿਆ ਸੀ ਅਤੇ ਕੌਮੀ ਤੇ ਕੌਮਾਂਤਰੀ ਮੀਡੀਆ ਆਊਟਲੇਟਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ।

ਬੀਬੀਸੀ ਗੁਜਰਾਤ ਨਾਲ ਗੱਲ ਕਰਦੇ ਹੋਏ, ਗੁਜਰਾਤ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ), ਆਸ਼ੀਸ਼ ਭਾਟੀਆ ਨੇ ਕਿਹਾ, "ਗੁਜਰਾਤ ਪੁਲਿਸ ਡਿੰਗੂਚਾ ਪਰਿਵਾਰ ਦੀ ਮੌਤ ਦੀ ਜਾਂਚ ਕਰ ਰਹੀ ਸੀ।" 

"ਇਸ ਦੌਰਾਨ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਅਤੇ ਅਪਰਾਧ ਸ਼ਾਖਾ ਦੀ ਟੀਮ ਨੇ ਜਾਅਲੀ ਆਧਾਰ ਕਾਰਡ ਤੋਂ ਪਾਸਪੋਰਟ ਅਤੇ ਪੈਨ ਕਾਰਡ ਤਿਆਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।" 

"ਸਾਨੂੰ ਅਮਰੀਕਾ ਅਤੇ ਕੈਨੇਡੀਅਨ ਦੂਤਾਵਾਸਾਂ ਅਤੇ ਯੂਐੱਸ ਹੋਮਲੈਂਡ ਸਕਿਓਰਿਟੀ ਤੋਂ ਵੀ ਮਹੱਤਵਪੂਰਨ ਜਾਣਕਾਰੀ ਮਿਲੀ ਸੀ। ਮਿਲੀ ਜਾਣਕਾਰੀ ਦੇ ਆਧਾਰ 'ਤੇ, ਕ੍ਰਾਈਮ ਬ੍ਰਾਂਚ ਅਤੇ ਸੀਆਈਡੀ ਨੇ ਜਾਂਚ ਕੀਤੀ।" 

9 ਮਹੀਨਿਆਂ ਤੱਕ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਗੁਜਰਾਤ ਪੁਲਿਸ ਨੇ ਇੱਕ ਰੈਕੇਟ ਵਿੱਚ ਸ਼ਾਮਲ ਦੋ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਏਜੰਟਾਂ ਨੇ ਕਥਿਤ ਤੌਰ 'ਤੇ ਡਿੰਗੂਚਾ ਪਰਿਵਾਰ ਨੂੰ ਵਿਜ਼ਟਰ ਵੀਜ਼ੇ 'ਤੇ ਭੇਜਿਆ ਸੀ ਅਤੇ ਉਥੋਂ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਦਿੱਤਾ ਗਿਆ ਸੀ। ਗੁਜਰਾਤ ਪੁਲਿਸ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹੋਮਲੈਂਡ ਸਕਿਓਰਿਟੀ, ਜੋ ਕਿ ਅਮਰੀਕਾ ਵਿੱਚ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਹੈ, ਨੇ ਮਾਮਲੇ ਦੀ ਜਾਂਚ ਲਈ ਗੁਜਰਾਤ ਪੁਲਿਸ ਅਤੇ ਕੈਨੇਡੀਅਨ ਪੁਲਿਸ ਨਾਲ ਕੰਮ ਕੀਤਾ।

ਹੋਮਲੈਂਡ ਸਕਿਓਰਿਟੀ ਅਤੇ ਕੈਨੇਡੀਅਨ ਪੁਲਿਸ ਈਮੇਲਾਂ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਪੁਲਿਸ ਨਾਲ ਲਗਾਤਾਰ ਸੰਪਰਕ ਵਿੱਚ ਸਨ। ਦੋਵਾਂ ਏਜੰਸੀਆਂ ਦੇ ਅਧਿਕਾਰੀ ਜਾਂਚ ਲਈ ਗੁਜਰਾਤ ਵੀ ਗਏ ਸਨ।

ਗੁਜਰਾਤੀ ਪਰਿਵਾਰ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਗ੍ਰਿਫ਼ਤਾਰ ਕੀਤੇ ਗਏ ਏਜੰਟ

ਨਿਗਰਾਨੀ, ਖੁਫ਼ੀਆ ਅਤੇ ਜਾਣਕਾਰੀ

ਗੁਜਰਾਤ ਪੁਲਿਸ ਨੇ ਡਿੰਗੂਚਾ ਮਾਮਲੇ ਨੂੰ ਹੱਲ ਕਰਨ ਲਈ ਤਕਨੀਕੀ ਅਤੇ ਮਨੁੱਖੀ ਖ਼ੁਫ਼ੀਆ ਜਾਣਕਾਰੀ ਦੀ ਵਰਤੋਂ ਕੀਤੀ।

ਪੁਲਿਸ ਨੇ ਨਿਗਰਾਨੀ ਦੇ ਤਰੀਕਿਆਂ ਦੀ ਵੀ ਵਰਤੋਂ ਕੀਤੀ ਜਿਸ ਨਾਲ ਇੱਕ ਵਿਅਕਤੀ ਦਾ ਪਤਾ ਲਗਾਉਣ ਵਿੱਚ ਮਦਦ ਮਿਲੀ, ਜੋ ਆਪਣੇ ਆਪ ਨੂੰ ਇਨ੍ਹਾਂ ਏਜੰਟਾਂ ਤੋਂ ਬਚਾਉਣ ਵਿੱਚ ਕਾਮਯਾਬ ਰਿਹਾ।

ਉਸ ਨੇ ਪੁਲਿਸ ਨੂੰ ਅਹਿਮ ਜਾਣਕਾਰੀ ਦਿੱਤੀ, ਜਿਸ ਨਾਲ ਮਾਮਲੇ 'ਚ ਅਹਿਮ ਸੁਰਾਗ ਮਿਲਣ 'ਚ ਮਦਦ ਮਿਲੀ।

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਚੈਤੰਨਿਆ ਮੰਡਲਿਕ ਨੇ ਬੀਬੀਸੀ ਨੂੰ ਦੱਸਿਆ, "ਜਾਂਚ ਦੌਰਾਨ ਸਾਨੂੰ ਇੱਕ ਡੁਪਲੀਕੇਟ ਆਧਾਰ ਕਾਰਡ ਮਿਲਿਆ ਅਤੇ ਇਸ ਦੀ ਵਰਤੋਂ ਪੈਨ ਕਾਰਡ ਬਣਾਉਣ ਲਈ ਕੀਤੀ ਜਾਂਦੀ ਸੀ। ਵਿਸਤ੍ਰਿਤ ਜਾਂਚ ਨੇ ਸਾਨੂੰ ਹਰੀਸ਼ ਪਟੇਲ ਨਾਮ ਦੇ ਵਿਅਕਤੀ ਤੱਕ ਪਹੁੰਚਾਇਆ।"

ਜਾਂਚ 'ਚ ਸਾਹਮਣੇ ਆਇਆ ਹੈ ਕਿ ਡੁਪਲੀਕੇਟ ਆਧਾਰ ਕਾਰਡ ਦੀ ਮਦਦ ਨਾਲ ਹਰੀਸ਼ ਪਟੇਲ ਉਨ੍ਹਾਂ ਲੋਕਾਂ ਲਈ ਭਾਰਤੀ ਪਾਸਪੋਰਟ ਤਿਆਰ ਕਰਦਾ ਸੀ ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣਾ ਚਾਹੁੰਦੇ ਹਨ।

ਸੀਆਈਡੀ ਅਤੇ ਕ੍ਰਾਈਮ ਬ੍ਰਾਂਚ ਨੇ ਹਰੀਸ਼ ਪਟੇਲ ਕੋਲੋਂ ਅਜਿਹੇ 87 ਪਾਸਪੋਰਟ ਬਰਾਮਦ ਕੀਤੇ ਹਨ।

ਉਨ੍ਹਾਂ ਦੇ ਅਜਿਹੇ ਏਜੰਟਾਂ ਨਾਲ ਸਬੰਧ ਹਨ ਜੋ ਮੈਕਸੀਕੋ ਅਤੇ ਕੈਨੇਡਾ ਤੋਂ ਮਨੁੱਖੀ ਤਸਕਰੀ ਦਾ ਕਾਰੋਬਾਰ ਚਲਾਉਂਦੇ ਹਨ ਇਹ ਸਭ ਆਪਸੀ ਮਿਲੀਭੁਗਤ ਨਾਲ ਕੰਮ ਕਰਦੇ ਸਨ।

ਮੰਡਲਿਕ ਨੇ ਅੱਗੇ ਕਿਹਾ, "ਸਾਨੂੰ ਅਮਰੀਕਾ ਅਤੇ ਕੈਨੇਡਾ ਤੋਂ ਇਨਪੁਟ ਮਿਲੇ ਹਨ। ਜਾਣਕਾਰੀ ਦੇ ਆਧਾਰ 'ਤੇ, ਅਸੀਂ ਪੰਜ ਏਜੰਟਾਂ ਨੂੰ ਸ਼ਾਰਟ-ਲਿਸਟ ਕੀਤਾ ਹੈ ਜੋ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਰਾਹੀਂ ਅਮਰੀਕਾ ਭੇਜਦੇ ਸਨ। ਮਨੁੱਖੀ ਅਤੇ ਤਕਨੀਕੀ ਬੁੱਧੀ ਨਾਲ, ਅਸੀਂ ਉਨ੍ਹਾਂ ਦੀ ਹਰਕਤ 'ਤੇ ਨਜ਼ਰ ਰੱਖੀ।"

"ਵਿਦਿਆਰਥੀਆਂ ਅਤੇ ਹੋਰਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦਾ ਇਕ ਵਧੀਆ ਰੈਕੇਟ ਚੱਲ ਰਿਹਾ ਹੈ, ਪਰ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਗ਼ੈਰ-ਕਾਨੂੰਨੀ ਰਸਤੇ ਅਪਣਾਏ ਸਨ, ਸਾਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਕੋਈ ਮਦਦ ਨਹੀਂ ਮਿਲੀ।"

"ਇੱਕ ਵਿਅਕਤੀ ਜੋ ਇਨ੍ਹਾਂ ਏਜੰਟਾਂ ਦੇ ਚੁੰਗਲ 'ਚ ਫਸਣ ਤੋਂ ਬਚਿਆ, ਉਸ ਨੇ ਸਾਡੇ ਨਾਲ ਸੰਪਰਕ ਕੀਤਾ। ਉਸ ਨੇ ਸਾਨੂੰ ਦੱਸਿਆ ਕਿ ਫੈਨਿਲ ਪਟੇਲ ਨਾਮ ਦਾ ਇੱਕ ਏਜੰਟ ਇੱਕ ਵਿਅਕਤੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ 66-75 ਲੱਖ ਰੁਪਏ ਵਸੂਲਦਾ ਹੈ।" 

"ਸਾਡੇ ਕੋਲ ਫੈਨਿਲ ਪਟੇਲ ਦੀ ਜਾਣਕਾਰੀ ਸੀ। ਇਸ ਤੋਂ ਇਲਾਵਾ, ਯੂਐੱਸਏ ਏਜੰਸੀਆਂ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਵੀ ਫੈਨਿਲ ਦੇ ਪ੍ਰੋਫਾਈਲ ਨਾਲ ਮੇਲ ਖਾਂਦੀ ਹੈ।"

ਪੈਸੇ ਦੀ ਖ਼ਾਤਰ ਜੋਖ਼ਮ ਭਰਿਆ ਰਾਹ ਚੁਣਿਆ

ਜਗਦੀਸ਼ ਪਟੇਲ, ਵੈਸ਼ਾਲੀ ਪਟੇਲ ਅਤੇ ਉਨ੍ਹਾਂ ਦੇ ਦੋ ਬੱਚਿਆਂ ਸਣੇ, ਸੱਤ ਹੋਰ ਲੋਕ ਕੈਨੇਡਾ ਦੇ ਰਸਤੇ ਅਮਰੀਕਾ ਲਈ ਰਵਾਨਾ ਹੋਏ ਸਨ।

ਫੈਨਿਲ ਪਟੇਲ ਅਤੇ ਬਿੱਟੂ ਨਾਂ ਦਾ ਵਿਅਕਤੀ ਉਨ੍ਹਾਂ ਨੂੰ ਵੈਨਕੂਵਰ ਲੈ ਗਿਆ ਤਾਂ ਜੋ ਪਰਿਵਾਰ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰ ਸਕੇ। ਸਾਰੇ 13 ਲੋਕਾਂ ਨੇ ਸਰਹੱਦ 'ਤੇ ਪਹੁੰਚਣ ਲਈ 2500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ।

ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਸਾਰੇ ਲੋਕਾਂ ਨੂੰ ਦੋ ਕਾਰਾਂ ਵਿਚ ਬਿਠਾ ਲਿਆ ਗਿਆ। ਇੱਕ ਕਾਰ ਫੈਨਿਲ ਚਲਾ ਰਿਹਾ ਸੀ ਅਤੇ ਦੂਜੀ ਕਾਰ ਬਿੱਟੂ ਚਲਾ ਰਿਹਾ ਸੀ। 

ਪਹਿਲਾਂ ਵੈਨਕੂਵਰ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸਰਹੱਦ ਪਾਰ ਕਰਨ ਲਈ 11500 ਡਾਲਰ ਦੇਣੇ ਪੈਣੇ ਸਨ।

ਜਦੋਂ ਕਿ, ਜੇ ਕੋਈ ਵਿਨੀਪੈਗ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਜਾਂਦਾ ਤਾਂ 7500 ਡਾਲਰ ਫ਼ੀਸ ਵਜੋਂ ਅਦਾ ਕਰਨੀ ਪੈਣੀ ਸੀ।

ਸ਼ਰਤ ਸਿਰਫ਼ ਇਹ ਸੀ ਕਿ ਸਰਹੱਦ ਤੱਕ ਪਹੁੰਚਣ ਲਈ ਲੰਮਾ ਰਸਤਾ ਪੈਦਲ ਚੱਲਣਾ ਪੈਣਾ ਸੀ।

ਹਰ ਇੱਕ ਨੇ 4000 ਅਮਰੀਕੀ ਡਾਲਰ ਬਚਾਉਣ ਲਈ, ਵੈਨਕੂਵਰ ਤੋਂ ਵਿਨੀਪੈਗ ਜਾਣ ਦਾ ਫ਼ੈਸਲਾ ਲਿਆ। 

ਸਭ ਨੂੰ ਇੱਕ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਆਖਿਆ ਗਿਆ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਟੀਵ ਸੈਂਡਜ਼ ਨਾਂ ਦਾ ਵਿਅਕਤੀ ਉਨ੍ਹਾਂ ਨੂੰ ਸਰਹੱਦ 'ਤੇ ਮਿਲੇਗਾ, ਜੋ ਉਨ੍ਹਾਂ ਨੂੰ ਫਲੋਰੀਡਾ ਲੈ ਕੇ ਜਾਵੇਗਾ।

ਡੀਸੀਪੀ ਮੰਡਲਿਕ ਦਾ ਕਹਿਣਾ ਹੈ, "ਵਧੇਰੇ ਪੈਸੇ ਕਮਾਉਣ ਲਈ, ਫੈਨਿਲ ਉਨ੍ਹਾਂ ਨੂੰ ਕਾਰ ਵਿੱਚ ਵੈਨਕੂਵਰ ਤੋਂ ਵਿਨੀਪੈਗ ਲੈ ਗਿਆ, ਜੋ ਕਿ 2500 ਕਿਲੋਮੀਟਰ ਹੈ। ਉਹ ਉਨ੍ਹਾਂ ਲਈ ਫਲਾਈਟ ਦੀਆਂ ਟਿਕਟਾਂ ਬੁੱਕ ਕਰਵਾ ਸਕਦਾ ਸੀ। ਪ੍ਰਤੀ ਬੰਦਾ 4000 ਅਮਰੀਕੀ ਡਾਲਰ, ਜੋ ਕਿ 44000 ਅਮਰੀਕੀ ਡਾਲਰ ਬਣਦਾ ਹੈ, ਬਚਾਉਣ ਲਈ ਉਸ ਨੇ 11 ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਵਿਨੀਪੈਗ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦਾ ਸੋਚਿਆ।"

ਅਮਰੀਕਾ ਦੀ ਸਰਹੱਦ 'ਤੇ ਜਾਣ ਵਾਲੀ ਸੜਕ ਖਤਰਨਾਕ ਹੋਣ ਕਾਰਨ ਚਾਰ ਲੋਕਾਂ ਦੀ ਜਾਨ ਚਲੀ ਗਈ। ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜੇਕਰ ਉਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਸਕਦੀ ਸੀ।

ਗੁਜਰਾਤੀ ਪਰਿਵਾਰ

ਤਸਵੀਰ ਸਰੋਤ, BHARGAV PARIKH

ਤਿੰਨ ਦੇਸ਼, ਇੱਕ ਮਾਮਲਾ

ਸੰਯੁਕਤ ਰਾਜ ਦੇ ਜ਼ਿਲ੍ਹਾ ਅਦਾਲਤ ਦੇ ਮੈਜਿਸਟਰੇਟ ਹਿਲਡੀ ਬੌਬੀਅਰ, ਹੋਮਲੈਂਡ ਸਕਿਓਰਿਟੀ ਅਫ਼ਸਰ ਜੌਹਨ ਸਟੈਨਲੀ ਅਤੇ ਬਾਰਡਰ ਪੈਟਰੋਲ ਏਜੰਟ ਕੇਵਿਨ ਬੈਕਸ ਦੇ ਸਾਹਮਣੇ ਦਾਇਰ ਕੀਤੇ ਗਏ ਹਲਫ਼ਨਾਮੇ ਵਿੱਚ ਕਿਹਾ ਕਿ ਦਸੰਬਰ 2021 ਵਿੱਚ ਕੁਝ ਲੋਕਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ, ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਉਹ ਇੱਕ ਵਾਹਨ ਵਿੱਚ ਸਵਾਰ ਸਨ। 

ਕੈਨੇਡੀਅਨ ਮਾਉਂਟਿਡ ਪੁਲਿਸ ਨੂੰ ਵਿਨੀਪੈਗ ਵਿਖੇ ਇੱਕ ਬੈਗ ਮਿਲਿਆ, ਜਿਸ ’ਤੇ ਲੱਗਿਆ ਕੀਮਤ ਵਾਲਾ ਟੈਗ ਭਾਰਤੀ ਮੁਦਰਾ ਵਿੱਚ ਸੀ। ਇਸ ਤੋਂ ਇਹ ਮਾਮਲਾ ਮਨੁੱਖੀ ਤਸਕਰੀ ਦਾ ਹੋਣ ਦੇ ਸਬੂਤ ਮਿਲੇ। 

12 ਜਨਵਰੀ, 2022 ਨੂੰ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ ਸੀ ਅਤੇ ਬਰਫ਼ਬਾਰੀ ਕਾਰਨ ਅਮਰੀਕਾ-ਕੈਨੇਡਾ ਸਰਹੱਦ 'ਤੇ ਇੱਕ ਕਾਰ ਫ਼ਸ ਗਈ ਸੀ। ਕਾਰ ਨੂੰ ਬਰਫ਼ ਤੋਂ ਬਾਹਰ ਕੱਢਣ ਲਈ ਕ੍ਰੇਨ ਬੁਲਾਈ ਗਈ।

ਕਰੇਨ ਚਾਲਕ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਜਦੋਂ ਉਹ ਬਰਫ਼ ਵਿੱਚੋਂ ਇੱਕ ਕਾਰ ਨੂੰ ਬਾਹਰ ਕੱਢ ਰਿਹਾ ਸੀ ਤਾਂ ਸੱਤ ਲੋਕ ਪੈਦਲ ਉੱਥੇ ਆ ਗਏ। ਉਹ ਅੰਗਰੇਜ਼ੀ ਨਹੀਂ ਬੋਲ ਸਕਦੇ ਸਨ, ਪਰ ਗੁਜਰਾਤੀ ਜਾਣਦੇ ਸਨ।

ਸੱਤ ਲੋਕ 11 ਘੰਟੇ ਤੋਂ ਵੱਧ ਪੈਦਲ ਚੱਲ ਕੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖ਼ਲ ਹੋਏ ਸਨ।

ਸਟੀਵ ਸੈਂਡਸ ਉਨ੍ਹਾਂ ਨੂੰ ਲੈਣ ਲਈ ਪਹੁੰਚਿਆ ਸੀ। ਫਲੋਰੀਡਾ ਦੇ ਮੂਲ ਨਿਵਾਸੀ ਨੇ ਸਰਹੱਦ 'ਤੇ ਪਹੁੰਚੇ ਲੋਕਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਸੀ। ਸਟੀਵ ਨੇ ਫਲੋਰੀਡਾ ਪਹੁੰਚਣ ਲਈ ਅੰਦਰੂਨੀ ਰਸਤੇ ਲੈਣ ਦੀ ਯੋਜਨਾ ਬਣਾਈ। 

'ਵੀ.ਡੀ.' ਉਨ੍ਹਾਂ ਸੱਤ ਲੋਕਾਂ ਵਿੱਚੋਂ ਸੀ ਜੋ ਕੈਨੇਡਾ ਤੋਂ ਅਮਰੀਕਾ ਤੱਕ ਸਾਰਾ ਰਾਹ ਪੈਦਲ ਗਏ ਸਨ।

ਉਹ ਬੱਚਿਆਂ ਨਾਲ ਜਾ ਰਹੇ ਸਨ। ਉਨ੍ਹਾਂ ਦੇ ਸਮਾਨ ਵਿੱਚ ਕੱਪੜੇ ਤੇ ਬੱਚਿਆਂ ਦੇ ਡਾਇਪਰ ਮਿਲੇ। ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਚਾਰ ਲੋਕ ਲਾਪਤਾ ਹਨ।

ਕਾਫੀ ਭਾਲ ਤੋਂ ਬਾਅਦ ਦੋਵਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਲਾਸ਼ਾਂ ਬਰਫ 'ਚੋਂ ਮਿਲੀਆਂ।

ਸਾਢੇ ਗਿਆਰਾਂ ਘੰਟੇ ਤੱਕ ਬਰਫ਼ ਵਿੱਚ ਚੱਲਣ ਤੋਂ ਬਾਅਦ ਇੱਕ ਔਰਤ ਨੇ ਆਪਣੀਆਂ ਉਂਗਲਾਂ ਜੰਮ ਜਾਣ ਗਈਆਂ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਵੀ ਕੀਤੀ।

ਜਦੋਂ ਕਿ ਇੱਕ ਵਿਅਕਤੀ ਦੇ ਪੈਰਾਂ ਦੀਆਂ ਉਂਗਲਾਂ 'ਤੇ ਠੰਡ ਲੱਗਣ ਕਾਰਨ ਹਸਪਤਾਲ 'ਚ ਇਲਾਜ ਕਰਵਾਉਣਾ ਪਿਆ।

ਗੁਜਰਾਤ ਪੁਲਿਸ ਨੇ ਜਦੋਂ ਅਹਿਮਦਾਬਾਦ ਸਥਿਤ ਫੈਨਿਲ ਪਟੇਲ ਦੇ ਦਫ਼ਤਰ 'ਚ ਆਉਣ-ਜਾਣ ਵਾਲੇ ਲੋਕਾਂ ਦੀ ਤਕਨੀਕੀ ਨਿਗਰਾਨੀ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਪਟੇਲ ਨਾਂਅ ਦਾ ਵਿਅਕਤੀ ਉਸ ਨਾਲ ਮਿਲ ਕੇ ਮਨੁੱਖੀ ਤਸਕਰੀ ਦਾ ਰੈਕੇਟ ਚਲਾਉਂਦਾ ਸੀ।

ਮੇਮਨਗਰ ਦਾ ਰਹਿਣ ਵਾਲਾ ਯੋਗੇਸ਼ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ 66 ਤੋਂ 75 ਲੱਖ ਰੁਪਏ ਵਸੂਲਦਾ ਸੀ।

BBC

ਗ਼ੈਰ-ਕਾਨੂੰਨੀ ਪਰਵਾਸ ਤੇ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ

  • ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਰਾਜਦੂਤ ਵਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਕਿ 19 ਜਨਵਰੀ, 2022 ਨੂੰ ਸਰਹੱਦ 'ਤੇ ਮਿਲੀਆਂ ਚਾਰ ਲਾਸ਼ਾਂ ਇੱਕ ਗੁਜਰਾਤੀ ਪਰਿਵਾਰ ਦੀਆਂ ਹਨ।
  • ਮ੍ਰਿਤਕਾਂ ਦੀ ਪਛਾਣ ਜਗਦੀਸ਼ ਪਟੇਲ, ਵੈਸ਼ਾਲੀ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਵਜੋਂ ਹੋਈ।
  • ਇਸ ਪਰਿਵਾਰ ਉੱਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਸਨ। 
  • ਮੌਤ ਤੋਂ ਬਾਅਦ ਹੋਈ ਡਾਕਟਰੀ ਜਾਂਚ ’ਚ ਮੌਤ ਦਾ ਕਾਰਨ ਘੱਟ ਤਾਪਮਾਨ ਵਿੱਚ ਲੰਬਾ ਸਮਾਂ ਰਹਿਣਾ ਸੀ
  • ਇਸ ਮਾਮਲੇ ਵਿੱਚ ਤੇ ਗੁਜਰਾਤੀਆਂ ਨੂੰ ਨਜ਼ਾਇਜ ਤਰੀਕਿਆਂ ਨਾਲ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਇੱਕ ਉਸਾਰੀ ਸਮੱਗਰੀ ਵਪਾਰੀ ਤੇ ਦੋ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
  • ਗੁਜਰਾਤ ਪੁਲਿਸ ਨਾਲ ਅਮਰੀਦੇ ਦੀ ਹੋਮਲੈਂਡ ਸਕਿਉਰਿਟੀ ਤੇ ਕੈਨੇਡਾ ਦੀ ਪੁਲਿਸ ਵੀ ਇਸ ਮਾਮਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
BBC

ਗੁਆਂਢੀਆਂ ਅਤੇ ਤਕਲੀਫ਼ਾਂ ਝੱਲਣ ਵਾਲਿਆਂ ਦੀ ਚੁੱਪ

ਪ੍ਰਿਅੰਕਾ ਚੌਧਰੀ ਉਨ੍ਹਾਂ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਅਮਰੀਕਾ ਪਹੁੰਚਣ ਲਈ ਯੋਗੇਸ਼ ਪਟੇਲ ਨੂੰ ਮੋਟੀ ਰਕਮ ਦਿੱਤੀ ਸੀ।

ਅਹਿਮਦਾਬਾਦ ਦੇ ਰਾਨੀਪ ਇਲਾਕੇ 'ਚ ਰਹਿਣ ਵਾਲੀ ਪ੍ਰਿਅੰਕਾ ਚੌਧਰੀ ਦੇ ਰਿਸ਼ਤੇਦਾਰ ਐੱਮਐੱਮ ਚੌਧਰੀ ਕਹਿੰਦੇ ਹਨ, "ਪ੍ਰਿਅੰਕਾ ਸਾਡੀ ਰਿਸ਼ਤੇਦਾਰ ਹੈ ਅਤੇ ਮਾਨਸਾ 'ਚ ਰਹਿੰਦੀ ਸੀ। ਪ੍ਰਿੰਸ ਚੌਧਰੀ ਦੇ ਕਹਿਣ 'ਤੇ ਉਸ ਨੇ ਯੋਗੇਸ਼ ਪਟੇਲ ਨਾਲ ਮੁਲਾਕਾਤ ਕੀਤੀ। ਪ੍ਰਿੰਸ ਦੀ ਪ੍ਰਿਅੰਕਾ ਦੇ ਅੰਕਲ ਨਾਲ ਗੱਲ ਹੋਈ ਸੀ।"

"ਅਮਰੀਕਾ ਪਹੁੰਚਣ ਤੋਂ ਬਾਅਦ ਕੁਝ ਰਕਮ ਅਦਾ ਕੀਤੀ ਜਾਣੀ ਸੀ। ਇਸ ਬਾਰੇ ਵੀਡੀਓ ਕਾਲ 'ਤੇ ਚਰਚਾ ਹੋਈ। ਪਰ ਜਦੋਂ ਜਨਵਰੀ ਦੇ ਅੰਤ 'ਚ ਅਸੀਂ ਪ੍ਰਿਅੰਕਾ ਨਾਲ ਗੱਲ ਕੀਤੀ ਤਾਂ ਉਹ ਹਸਪਤਾਲ 'ਚ ਸੀ। ਉਸ ਦੀਆਂ ਉਂਗਲਾਂ 'ਚ ਖੂਨ ਦਾ ਥੱਕਾ ਹੋਣ ਕਾਰਨ ਉਸ ਦਾ ਆਪਰੇਸ਼ਨ ਕਰਨਾ ਪਿਆ।" 

"ਹਸਪਤਾਲ ਲੈ ਕੇ ਜਾਣ ਵੇਲੇ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਅਤੇ ਆਕਸੀਜਨ ਸਪੋਰਟ 'ਤੇ ਸੀ। ਖੂਨ ਦੇ ਥੱਕੇ ਹੋਣ ਕਾਰਨ ਪ੍ਰਿੰਸ ਨੂੰ ਪੈਰਾਂ ਦੀਆਂ ਉਂਗਲਾਂ ਦਾ ਇਲਾਜ ਕਰਵਾਉਣਾ ਪਿਆ।" 

ਗੁਜਰਾਤੀ ਪਰਿਵਾਰ

ਤਸਵੀਰ ਸਰੋਤ, KARTIK JANI

ਤਸਵੀਰ ਕੈਪਸ਼ਨ, ਜਗਦੀਸ਼ ਪਟੇਲ ਤੇ ਉਨ੍ਹਾਂ ਦੀ ਪਤਨੀ ਦੀ ਵਿਆਹ ਦੀ ਇੱਕ ਤਸਵੀਰ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਵਾਲੇ ਇਕ ਏਜੰਟ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕੀਤੀ।

ਉਸ ਨੇ ਕਿਹਾ, "ਜਨਵਰੀ 2022 ਵਿੱਚ, ਜਦੋਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਤਾਂ ਯੋਗੇਸ਼ ਪਟੇਲ ਮੁੜ ਸਰਗਰਮ ਹੋ ਗਿਆ। ਇਮਾਰਤ ਨਿਰਮਾਣ ਦੀ ਆੜ ਵਿੱਚ ਉਹ ਕੈਨੇਡਾ ਤੋਂ ਅਮਰੀਕਾ ਵਿੱਚ ਲੋਕਾਂ ਦੀ ਤਸਕਰੀ ਕਰ ਰਿਹਾ ਹੈ। ਉਹ ਪਿਛਲੇ 10 ਸਾਲਾਂ ਤੋਂ ਅਜਿਹਾ ਕਰ ਰਿਹਾ ਹੈ।" 

"ਯੋਗੇਸ਼ ਨੇ 11 ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੀ ਯੋਜਨਾ ਬਣਾਈ ਸੀ। ਕਲੋਲ-ਮਾਨਸਾ ਦੇ ਸਬ-ਏਜੰਟ ਭਾਵੇਸ਼ ਅਤੇ ਅਹਿਮਦਾਬਾਦ ਦੇ ਯੋਗੇਸ਼ ਨੇ ਕੁਝ ਲੋਕਾਂ ਨੂੰ ਤਿਆਰ ਕੀਤਾ ਜੋ ਅਮਰੀਕਾ ਜਾਣਾ ਚਾਹੁੰਦੇ ਸਨ।"

ਅਹਿਮਦਾਬਾਦ ਦੇ ਮੇਮਨਗਰ ਇਲਾਕੇ 'ਚ ਰਹਿਣ ਵਾਲੇ ਯੋਗੇਸ਼ ਦੇ ਗੁਆਂਢੀ ਉਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ।

ਉਸ ਦੇ ਨਾਲ ਕੰਮ ਕਰਨ ਵਾਲੇ ਇਲੈਕਟ੍ਰੀਸ਼ੀਅਨ ਜਯੇਸ਼ ਠਾਕੋਰ ਨੇ ਕਿਹਾ, "ਅਸੀਂ ਯੋਗੇਸ਼ ਪਟੇਲ ਨੂੰ ਇਕ ਠੇਕੇਦਾਰ ਵਜੋਂ ਜਾਣਦੇ ਹਾਂ। ਸਾਨੂੰ ਨਹੀਂ ਪਤਾ ਕਿ ਉਹ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦਾ ਹੈ ਜਾਂ ਨਹੀਂ।" 

ਕਲੋਲ ਦੇ ਪਲਸਾਨਾ ਇਲਾਕੇ 'ਚ ਰਹਿਣ ਵਾਲੇ ਭਾਵੇਸ਼ ਪਟੇਲ ਦੇ ਦੋਸਤ ਜਿਗਨੇਸ਼ ਨੇ ਬੀਬੀਸੀ ਨੂੰ ਦੱਸਿਆ, "ਭਾਵੇਸ਼ ਛੋਟੇ ਪੱਧਰ 'ਤੇ ਵਪਾਰ ਕਰਦਾ ਸੀ, ਪਰ ਸਾਨੂੰ ਨਹੀਂ ਪਤਾ ਕਿ ਉਹ ਮਨੁੱਖੀ ਤਸਕਰੀ ਦਾ ਨੈੱਟਵਰਕ ਵੀ ਚਲਾ ਰਿਹਾ ਸੀ।"

BBC

ਇਹ ਵੀ ਪੜ੍ਹੋ-

BBC
ਗੁਜਰਾਤੀ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬੀਐੱਚ ਰਾਠੌੜ, ਜੋ ਕਿ ਅਹਿਮਦਾਬਾਦ ਦਿਹਾਤੀ ਪੁਲਿਸ ਵਿੱਚ ਪੁਲਿਸ ਇੰਸਪੈਕਟਰ ਵਜੋਂ ਤੈਨਾਤ, ਮੇਹਸਾਣਾ ਵਿੱਚ ਸਥਾਨਕ ਅਪਰਾਧ ਸ਼ਾਖਾ (ਐੱਲਸੀਬੀ) ਵਿੱਚ ਤਾਇਨਾਤ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਰਾਠੌੜ ਕਹਿੰਦੇ ਹਨ, "ਉੱਤਰੀ ਗੁਜਰਾਤ ਵਿੱਚ ਇੱਕ ਨੈੱਟਵਰਕ ਚੱਲ ਰਿਹਾ ਹੈ, ਜਿੱਥੇ ਲੋਕਾਂ ਨੂੰ ਮੈਕਸੀਕੋ ਅਤੇ ਕੈਨੇਡਾ ਦੇ ਰਸਤੇ ਅਮਰੀਕਾ ਪਹੁੰਚਾਇਆ ਜਾਂਦਾ ਹੈ।"

"ਮੈਕਸੀਕਨ ਰੂਟ ਅਤੁਲ ਚੌਧਰੀ ਅਤੇ ਬੌਬੀ ਪਟੇਲ ਵੱਲੋਂ ਚਲਾਇਆ ਜਾਂਦਾ ਹੈ। ਕੈਨੇਡਾ ਤੋਂ, ਲੋਕਾਂ ਦੀ ਤਸਕਰੀ ਅਮਰੀਕਾ ਵਿੱਚ ਕੀਤੀ ਜਾਂਦੀ ਹੈ।"

"ਜੇਕਰ ਕੋਈ ਵਿਅਕਤੀ ਅੰਗਰੇਜ਼ੀ ਨਹੀਂ ਜਾਣਦਾ ਸੀ, ਤਾਂ ਉਹ ਚੰਗੇ ਗ੍ਰੇਡਾਂ ਵਾਲੇ ਸਰਟੀਫਿਕੇਟਾਂ ਦਾ ਪ੍ਰਬੰਧ ਕਰਦੇ ਸਨ। ਅਤੁਲ ਅਤੇ ਬੌਬੀ ਆਈਲੈਟਸ ਦੀ ਪ੍ਰੀਖਿਆ ਪਾਸ ਕਰਨ ਲਈ ਡੰਮੀ ਉਮੀਦਵਾਰਾਂ ਦੀ ਮਦਦ ਲੈਂਦੇ ਸਨ ਅਤੇ ਦਿੱਲੀ ਸਥਿਤ ਇਕ ਸੰਸਥਾ ਉਨ੍ਹਾਂ ਦੀ ਮਦਦ ਕਰਦੀ ਸੀ।" 

"ਹਾਲ ਹੀ ਵਿੱਚ, ਕੁਝ ਮੁੰਡਿਆਂ ਨੂੰ ਗੁਜਰਾਤ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ। 

"ਜਾਂਚ ਵਿੱਚ ਸਾਹਮਣੇ ਆਇਆ ਕਿ ਉੱਤਰੀ ਗੁਜਰਾਤ ਦੇ ਪੇਂਡੂ ਜਾਂ ਤਾਲੁਕਾ ਖੇਤਰਾਂ ਵਿੱਚ ਕੰਮ ਕਰਨ ਵਾਲੇ ਏਜੰਟ ਅਹਿਮਦਾਬਾਦ ਵਿੱਚ ਏਜੰਟਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਵਿਜ਼ਟਰ ਵੀਜ਼ੇ 'ਤੇ ਲੋਕਾਂ ਨੂੰ ਦਿੱਲੀ ਤੋਂ ਕੈਨੇਡਾ ਅਤੇ ਮੈਕਸੀਕੋ ਪਹੁੰਚਾਇਆ ਜਾਂਦਾ ਹੈ।" 

"ਗ਼ੈਰ-ਕਾਨੂੰਨੀ ਢੰਗ ਨਾਲ ਮੈਕਸੀਕਨ ਸਰਹੱਦ ਪਾਰ ਕਰਦੇ ਫੜੇ ਗਏ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਰੱਖਿਆ ਜਾਂਦਾ ਹੈ।"

"ਉਨ੍ਹਾਂ ਦੇ ਮੋਬਾਈਲ ਫੋਨ 'ਤੇ ਇੱਕ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੈਦਲ ਯਾਤਰਾ ਕਰਨ ਲਈ ਕਿਹਾ ਜਾਂਦਾ ਹੈ। ਗੁਜਰਾਤ ਏਜੰਟ ਦੀ ਭੂਮਿਕਾ ਵਿਅਕਤੀ ਦੇ ਮੈਕਸੀਕੋ ਜਾਂ ਕੈਨੇਡਾ ਪਹੁੰਚਣ ਤੋਂ ਬਾਅਦ ਖ਼ਤਮ ਹੋ ਜਾਂਦੀ ਹੈ।"

"ਗੁਜਰਾਤੀ ਏਜੰਟ ਉਨ੍ਹਾਂ ਨੂੰ ਮੈਕਸੀਕਨ ਏਜੰਟ ਦੇ ਹਵਾਲੇ ਕਰ ਦਿੰਦਾ ਹੈ, ਜੋ ਬਾਅਦ ਵਿੱਚ ਉਨ੍ਹਾਂ ਨੂੰ ਯੂਐੱਸਏ ਏਜੰਟ ਦੇ ਹਵਾਲੇ ਕਰਦਾ ਹੈ। ਯੂਐੱਸਏ ਏਜੰਟ, ਦੇਸ਼ ਵਿੱਚ ਸੁਰੱਖਿਅਤ ਪ੍ਰਵੇਸ਼ ਅਤੇ ਬਾਅਦ ਵਿੱਚ ਨੌਕਰੀ ਦਾ ਪ੍ਰਬੰਧ ਕਰਨ ਵਿੱਚ ਸਹਾਇਕ ਹੁੰਦੇ ਹਨ।" 

"ਕੈਨੇਡਾ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮੋਟਲਾਂ ਵਿੱਚ ਰੱਖਿਆ ਜਾਂਦਾ ਹੈ। ਕੈਨੇਡੀਅਨ ਅਤੇ ਯੂਐੱਸ ਏਜੰਟ ਵੱਖੋ-ਵੱਖਰੇ ਹੁੰਦੇ ਹਨ। ਜਦੋਂ ਕੋਈ ਘੁਸਪੈਠੀਏ ਨੂੰ ਅਮਰੀਕਾ ਵਿੱਚ ਫੜਿਆ ਜਾਂਦਾ ਹੈ, ਤਾਂ ਉਹਨਾਂ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਨ ਲਈ ਉਹਨਾਂ ਦੇ ਗੁੱਟ ਨਾਲ ਇੱਕ ਜੀਪੀਐੱਸ (ਗਲੋਬਲ ਪੋਜੀਸ਼ਨਿੰਗ ਸਿਸਟਮ) ਬੈਂਡ ਲਗਾਇਆ ਜਾਂਦਾ ਹੈ।" 

"ਜੇਕਰ ਇਹ ਲੋਕ ਕਿਸੇ ਗ਼ੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੁੰਦੇ ਹਨ, ਤਾਂ ਕੋਈ ਵੀ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦਾ ਜਦੋਂ ਤੱਕ ਕੇਸ ਚੱਲਦੇ ਹਨ। ਯੂਐੱਸਏ ਏਜੰਟਾਂ ਦੇ ਵਕੀਲ ਉਹਨਾਂ ਲੋਕਾਂ ਦੇ ਕੇਸ ਲੜਦੇ ਹਨ ਜੋ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਹਨ। ਜ਼ਿਆਦਾਤਰ ਲੋਕ ਜੇ ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਕਰਦੇ ਹਨ ਤਾਂ ਉਹ ਸੈਟਲ ਹੋ ਜਾਂਦੇ ਹਨ।"

"66 ਤੋਂ 75 ਲੱਖ ਰੁਪਏ ਵਸੂਲਣ ਵਾਲਾ ਏਜੰਟ ਇਹ ਸਾਰੀ ਜ਼ਿੰਮੇਵਾਰੀ ਲੈਂਦਾ ਹੈ।" 

ਬੌਬੀ ਪਟੇਲ ਨੂੰ ਹਾਲ ਹੀ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਅਤੁਲ ਚੌਧਰੀ ਨੇ ਰੂਸੀ ਕੁੜੀ ਨਾਲ ਵਿਆਹ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਅਤੁਲ ਆਪਣੀ ਪਤਨੀ ਨਾਲ ਕੈਨੇਡਾ 'ਚ ਸੀ। 

ਡੀਜੀਪੀ ਭਾਟੀਆ ਦੇ ਮੁਤਾਬਕ, "ਅਸੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਲੋਕਾਂ ਨੂੰ ਭੇਜਣ ਦੇ ਰੈਕੇਟ ਦੇ ਬਹੁਤ ਨੇੜੇ ਪਹੁੰਚ ਗਏ ਹਾਂ। ਦੋ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਵਿਦੇਸ਼ੀ ਏਜੰਸੀਆਂ ਦੇ ਸੰਪਰਕ ਵਿੱਚ ਹਾਂ ਅਤੇ ਅਸੀਂ ਵਿਦੇਸ਼ਾਂ ਵਿੱਚ ਲੁਕੇ ਹੋਏ ਏਜੰਟਾਂ ਨੂੰ ਫੜਾਂਗੇ।"

ਗੁਜਰਾਤੀ ਪਰਿਵਾਰ
ਤਸਵੀਰ ਕੈਪਸ਼ਨ, ਅਮਰੀਕਾ-ਕੈਨੇਡਾ ਬਾਰਡਰ 'ਤੇ ਉਹ ਥਾਂ ਜਿੱਥੋਂ ਜਗਦੀਸ਼ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ

ਬਰਫ਼ ’ਚ ਜੰਮਣ ਨਾਲ ਹੋਈ ਸੀ ਮੌਤ

ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਰਾਜਦੂਤ ਨੇ ਇੱਕ ਬਿਆਨ ਜਾਰੀ ਕਰਕੇ ਜਣਕਾਰੀ ਦਿੱਤੀ ਸੀ ਕਿ 19 ਜਨਵਰੀ, 2022 ਨੂੰ ਸਰਹੱਦ 'ਤੇ ਮਿਲੀਆਂ ਚਾਰ ਲਾਸ਼ਾਂ ਇੱਕ ਗੁਜਰਾਤੀ ਪਰਿਵਾਰ ਦੀਆਂ ਹਨ।

ਦੂਤਾਵਾਸ ਨੇ ਕਿਹਾ ਸੀ ਕਿ ਸਥਾਨਕ ਕੈਨੇਡੀਅਨ ਅਧਿਕਾਰੀਆਂ ਨੇ ਚਾਰ ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਜਗਦੀਸ਼ ਪਟੇਲ, ਵੈਸ਼ਾਲੀ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਸ਼ਾਮਲ ਹਨ। 

ਇਸ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਇਹ ਪਰਿਵਾਰ ਦੇ ਗੁਜਰਾਤ ਦੇ ਡਿੰਗੂਚਾ ਪਿੰਡ ਦਾ ਹੈ।

ਇਸ ਪਰਿਵਾਰ ਉੱਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ।

ਕੈਨੇਡਾ ਦੀ ਪੁਲਿਸ ਮੁਤਾਬਕ ਇੱਕ ਛੋਟੇ ਬੱਚੇ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ ਅਮਰੀਕੀ ਸਰਹੱਦ ਦੇ ਕੋਲ ਇੱਕ ਵੱਡੇ ਮੈਦਾਨ ਵਿੱਚ ਮਿਲੀਆਂ ਸਨ।

ਕੈਨੇਡਾ ਵਿੱਚਲੇ ਭਾਰਤੀ ਦੂਤਾਵਾਸ ਦੇ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਡਾਕਟਰੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਚਾਰਾਂ ਜੀਆਂ ਦੀ ਮੌਤ ਦਾ ਕਾਰਨ ਲੰਬੇ ਸਮੇਂ ਤੱਕ ਘੱਟ ਤਾਪਮਾਨ ਵਿੱਚ ਰਹਿਣਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀਆਂ ਮੌਤਾਂ ਬੁੱਧਵਾਰ ਨੂੰ -35 ਡਿਗਰੀ ਸੈਲਸੀਅਸ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਰਹਿਣ ਕਾਰਨ ਹੋਈਆਂ। 

ਬਰਫ਼ ’ਚ ਜੰਮਣ ਨਾਲ ਹੋਈ ਸੀ ਮੌਤ

ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਰਾਜਦੂਤ ਨੇ ਇੱਕ ਬਿਆਨ ਜਾਰੀ ਕਰਕੇ ਜਣਕਾਰੀ ਦਿੱਤੀ ਸੀ ਕਿ 19 ਜਨਵਰੀ, 2022 ਨੂੰ ਸਰਹੱਦ 'ਤੇ ਮਿਲੀਆਂ ਚਾਰ ਲਾਸ਼ਾਂ ਇੱਕ ਗੁਜਰਾਤੀ ਪਰਿਵਾਰ ਦੀਆਂ ਹਨ।

ਦੂਤਾਵਾਸ ਨੇ ਕਿਹਾ ਸੀ ਕਿ ਸਥਾਨਕ ਕੈਨੇਡੀਅਨ ਅਧਿਕਾਰੀਆਂ ਨੇ ਚਾਰ ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਜਗਦੀਸ਼ ਪਟੇਲ, ਵੈਸ਼ਾਲੀ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਸ਼ਾਮਲ ਹਨ।

ਇਸ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਇਹ ਪਰਿਵਾਰ ਦੇ ਗੁਜਰਾਤ ਦੇ ਡਿੰਗੂਚਾ ਪਿੰਡ ਦਾ ਹੈ।

ਇਸ ਪਰਿਵਾਰ ਉੱਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ।

ਕੈਨੇਡਾ ਦੀ ਪੁਲਿਸ ਮੁਤਾਬਕ ਇੱਕ ਛੋਟੇ ਬੱਚੇ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ ਅਮਰੀਕੀ ਸਰਹੱਦ ਦੇ ਕੋਲ ਇੱਕ ਵੱਡੇ ਮੈਦਾਨ ਵਿੱਚ ਮਿਲੀਆਂ ਸਨ।

ਕੈਨੇਡਾ ਵਿੱਚਲੇ ਭਾਰਤੀ ਦੂਤਾਵਾਸ ਦੇ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਡਾਕਟਰੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਚਾਰਾਂ ਜੀਆਂ ਦੀ ਮੌਤ ਦਾ ਕਾਰਨ ਲੰਬੇ ਸਮੇਂ ਤੱਕ ਘੱਟ ਤਾਪਮਾਨ ਵਿੱਚ ਰਹਿਣਾ ਸੀ। 

ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਰੀਆਂ ਮੌਤਾਂ ਬੁੱਧਵਾਰ ਨੂੰ -35 ਡਿਗਰੀ ਸੈਲਸੀਅਸ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਰਹਿਣ ਕਾਰਨ ਹੋਈਆਂ।

ਜਗਦੀਸ਼ ਦੇ ਕਿਸਾਨ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪੁੱਤ ਨੇ ਚੰਗੇ ਭਵਿੱਖ ਲਈ ਕੈਨੇਡਾ ਜਾਣ ਦਾ ਫ਼ੈਸਲਾ ਲਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)