ਪ੍ਰਯੋਗਸ਼ਾਲਾ ਵਿਚ ਕਿਵੇਂ ਤਿਆਰ ਕੀਤਾ ਹੈ ਖੂਨ, ਜਿਸ ਦਾ ਮਰੀਜਾਂ ਉੱਤੇ ਤਜਰਬਾ ਸ਼ੁਰੂ ਹੋਇਆ

ਲੈਬੋਰਟਰੀ ਵਿੱਚ ਤਿਆਰ ਹੋਇਆ ਖੂਨ

ਤਸਵੀਰ ਸਰੋਤ, NHSBT

    • ਲੇਖਕ, ਜੇਮਜ਼ ਗੈਲੇਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ, ਬੀਬੀਸੀ

ਯੂ.ਕੇ ਦੇ ਖੋਜਾਰਥੀਆਂ ਮੁਤਾਬਕ ਲੈਬੋਰਟਰੀ ਵਿੱਚ ਤਿਆਰ ਹੋਇਆ ਖੂਨ ਦੁਨੀਆਂ ਦੇ ਪਹਿਲੇ ਕਲੀਨਿਕਲ ਟ੍ਰਾਇਲ ਦੌਰਾਨ ਲੋਕਾਂ ਨੂੰ ਚੜ੍ਹਾਇਆ ਗਿਆ ਹੈ।

 ਲੋਕਾਂ ਨੂੰ ਖੂਨ ਦੀ ਬਹੁਤ ਥੋੜ੍ਹੀ ਮਾਤਰਾ ਦੇ ਕੇ ਪ੍ਰੀਖਣ ਕੀਤਾ ਜਾ ਰਿਹਾ ਹੈ ਕਿ ਸਰੀਰ ਅੰਦਰ ਇਸ ਦਾ ਕਿਸ ਤਰ੍ਹਾਂ ਦਾ ਅਸਰ ਰਹਿੰਦਾ ਹੈ।

 ਵਧੇਰੇ ਮਾਤਰਾ ਵਿੱਚ ਖੂਨ ਦਾ ਸੰਚਾਰ (ਟਰਾਂਸਫਿਊਜ਼ਨ) ਲੋਕਾਂ ਵੱਲੋਂ ਕੀਤੇ ਖੂਨਦਾਨ ‘ਤੇ ਹੀ ਨਿਰਭਰ ਰਹੇਗਾ।

 ਪਰ ਇਸ ਦਾ ਮੰਤਵ ਉਹ ਦੁਰਲੱਭ ਬਲੱਡ-ਗਰੁੱਪ ਤਿਆਰ ਕਰਨਾ ਹੈ, ਜੋ ਅਸਾਨੀ ਨਾਲ ਨਹੀਂ ਮਿਲਦੇ।

 ਇਹ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ, ਜਿਨ੍ਹਾਂ ਨੂੰ ਅਕਸਰ ‘ਬਲੱਡ ਟਰਾਂਸਫਿਊਜ਼ਨ’ ਯਾਨੀ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ, ਜਿਵੇਂ ਕਿ ‘ਸਿੱਕਲ ਸੈੱਲ ਅਨੀਮੀਆ’ ਜਿਹੇ ਹਾਲਾਤ ਵਿੱਚ।

 ਜੇ ਖੂਨ ਦਾ ਉਚਿਤ ਮੇਲ ਨਾ ਹੋਵੇ ਤਾਂ ਸਰੀਰ ਉਸ ਨੂੰ ਨਕਾਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਇਲਾਜ ਫ਼ੇਲ੍ਹ ਹੋ ਜਾਂਦਾ ਹੈ।

ਇਸ ਤਰ੍ਹਾਂ ਦੇ ਟਿਸ਼ੂਆਂ ਦਾ ਮੇਲ, ਆਮ ਜਾਣੇ ਜਾਂਦੇ ਬਲੱਡ ਗਰੁੱਪਾਂ ਏ, ਬੀ, ਏਬੀ ਜਾਂ ਓ ਤੋਂ ਕਿਤੇ ਪਰ੍ਹੇ ਦਾ ਹੁੰਦਾ ਹੈ।

 ਯੁਨੀਵਰਸਿਟੀ ਆਫ ਬ੍ਰਿਸਟਲ ਦੇ ਪ੍ਰੋਫੈਸਰ ਐਸ਼ਲੇ ਟੋਏ ਕਹਿੰਦੇ ਹਨ ਕਿ ਕੁਝ ਬਲੱਡ ਗਰੁੱਪ “ਬਹੁਤ ਬਹੁਤ ਦੁਰਲੱਭ” ਸੀ ਅਤੇ “ਦੇਸ਼ ਭਰ ਵਿੱਚ ਸਿਰਫ਼ ਅਜਿਹੇ 10 ਲੋਕ ਹੀ ਹੋਣਗੇ” ਜੋ ਖੂਨ ਦਾਨ ਕਰ ਸਕਦੇ ਸੀ।

 ਮੌਜੂਦਾ ਸਮੇਂ, ‘ਬੌਂਬੇ’ ਬਲੱਡ ਗਰੁੱਪ ਦੇ ਸਿਰਫ਼ ਤਿੰਨ ਯੁਨਿਟ ਹੀ ਹਨ, ਪਹਿਲਾ ਭਾਰਤ ਵਿੱਚ ਸਾਹਮਣੇ ਆਇਆ।

ਲੈਬੋਰਟਰੀ ਵਿੱਚ ਤਿਆਰ ਹੋਇਆ ਖੂਨ

ਤਸਵੀਰ ਸਰੋਤ, NHSBT

ਲੈਬ ਵਿੱਚ ਖੂਨ ਕਿਵੇਂ ਬਣਾਇਆ ਜਾਂਦਾ ਹੈ ?

ਇਸ ਖੋਜ ਪ੍ਰੌਜੈਕਟ ਵਿੱਚ ਬ੍ਰਿਸਟਲ, ਕੈਂਬਰਿਜ ਤੇ ਲੰਡਨ ਦੀਆਂ ਟੀਮਾਂ ਨੇ ਐਨਐਚਐਸ ਬਲੱਡ ਐਂਡ ਟਰਾਂਸਪਲਾਂਟ ਨਾਲ ਮਿਲ ਕੇ ਕੰਮ ਕੀਤਾ।

 ਇਹ ਲਾਲ ਖੂਨ ਸੈੱਲਾਂ(RBC) ‘ਤੇ ਕੇਂਦਰਿਤ ਹੈ, ਜੋ ਕਿ ਫੇਫੜਿਆਂ ਤੋਂ ਪੂਰੇ ਸਰੀਰ ਵਿੱਚ ਆਕਸੀਜਨ ਲਿਜਾਣ ਦਾ ਕੰਮ ਕਰਦੇ ਹਨ।

ਲਾਇਨ

ਕਿਵੇਂ ਕੰਮ ਕੀਤਾ ਜਾਂਦਾ ਹੈ-

  • ਕਰੀਬ 470 ਮਿਲੀ ਲੀਟਰ ਖੂਨ ਦੇ ਦਾਨ ਨਾਲ ਸ਼ੁਰੂ ਕਰਦੇ ਹਨ। 
  • ਲਾਲ ਖੂਨ ਸੈੱਲ ਬਣਨ ਦੇ ਯੋਗ ਸਟੈਮ ਸੈੱਲਾਂ ਨੂੰ ਨਿਖੇੜਨ ਲਈ ਚੁੰਬਕੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ।
  • ਲੈਬ ਵਿੱਚ ਸਟੈਮ ਸੈੱਲਾਂ ਨੂੰ ਜ਼ਿਆਦਾ ਗਿਣਤੀ ਵਿੱਚ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ 
  • ਫਿਰ ਉਨ੍ਹਾਂ ਤੋਂ ਲਾਲ ਖੂਨ ਸੈੱਲ(RBC) ਬਣਾਏ ਜਾਂਦੇ ਹਨ।
  • ਲਾਲ ਖੂਨ ਸੈੱਲ ਬਣਨ ਦੇ ਯੋਗ ਸਟੈਮ ਸੈੱਲਾਂ ਨੂੰ ਨਿਖੇੜਨ ਲਈ ਚੁੰਬਕੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ।
  • ਲੈਬ ਵਿੱਚ ਸਟੈਮ ਸੈੱਲਾਂ ਨੂੰ ਜ਼ਿਆਦਾ ਗਿਣਤੀ ਵਿੱਚ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
  • ਫਿਰ ਉਨ੍ਹਾਂ ਤੋਂ ਲਾਲ ਖੂਨ ਸੈੱਲ(RBC) ਬਣਾਏ ਜਾਂਦੇ ਹਨ।
  • ਇਸ ਪ੍ਰਕਿਰਿਆ ਨੂੰ ਕਰੀਬ ਤਿੰਨ ਹਫ਼ਤੇ ਦਾ ਸਮਾਂ ਲਗਦਾ ਹੈ ਅਤੇ ਕਰੀਬ ਅੱਧਾ ਮਿਲੀਅਨ ਸਟੈਮ ਸੈੱਲ ਨਾਲ 50 ਬਿਲੀਅਨ ਰੈਡ ਬਲੱਡ ਸੈੱਲ ਬਣਾਏ ਜਾਂਦੇ ਹਨ।
ਬੀਬੀਸੀ ਲਾਇਨ

ਇਸ ਪ੍ਰਕਿਰਿਆ ਨੂੰ ਕਰੀਬ ਤਿੰਨ ਹਫ਼ਤੇ ਦਾ ਸਮਾਂ ਲਗਦਾ ਹੈ ਅਤੇ ਕਰੀਬ ਅੱਧਾ ਮਿਲੀਅਨ ਸਟੈਮ ਸੈੱਲ ਨਾਲ 50 ਬਿਲੀਅਨ ਰੈਡ ਬਲੱਡ ਸੈੱਲ ਬਣਾਏ ਜਾਂਦੇ ਹਨ।

 ਫਿਰ ਇਨ੍ਹਾਂ ਨੂੰ ਫ਼ਿਲਟਰ ਕਰਕੇ ਅਜਿਹੇ 15 ਬਿਲੀਅਲ ਰੈਡ ਬਲੱਡ ਸੈੱਲ ਕੱਢੇ ਜਾਂਦੇ ਹਨ ਜੋ ਟਰਾਂਸਪਲਾਂਟ ਲਈ ਉਚਿਤ ਪੜ੍ਹਾਅ ‘ਤੇ ਹੋਣ।

ਪ੍ਰੋਫੈਸਰ ਟੋਏ ਨੇ ਕਿਹਾ, “ਅਸੀਂ ਭਵਿੱਖ ਵਿੱਚ ਜਿੰਨਾ ਵੱਧ ਹੋ ਸਕੇ ਖੂਨ ਤਿਆਰ ਕਰਨਾ ਚਾਹੁੰਦੇ ਹਾਂ। ਮਸ਼ੀਨਾਂ ਨਾਲ ਭਰੇ ਕਮਰੇ ਵਿੱਚ ਆਮ ਦਾਨ ਹੋਏ ਖੂਨ ਤੋਂ ਲਗਾਤਾਰ ਮਸ਼ੀਨਾਂ ਜ਼ਰੀਏ ਖੂਨ ਤਿਆਰ ਹੋਣ ਦੀ ਦਾਰਸ਼ਨਿਕਤਾ ਮੇਰੇ ਮਨ ਵਿੱਚ ਹੈ।”

ਲੈਬੋਰਟਰੀ ਵਿੱਚ ਤਿਆਰ ਹੋਇਆ ਖੂਨ

ਤਸਵੀਰ ਸਰੋਤ, NHSBT

ਸਿਹਤਮੰਦ ਵਲੰਟੀਅਰਾਂ ‘ਤੇ ਹੋਇਆ ਖੂਨ ਦਾ ਪ੍ਰੀਖਣ

ਪਹਿਲੇ ਦੋ ਲੋਕਾਂ ਨੇ ਟ੍ਰਾਇਲ ਵਿੱਚ ਹਿੱਸਾ ਲਿਆ, ਟ੍ਰਾਇਲ ਦਾ ਮੰਤਵ ਘੱਟੋ-ਘੱਟ 10 ਸਿਹਤਮੰਦ ਵਲੰਟੀਅਰਾਂ ‘ਤੇ ਖੂਨ ਦਾ ਪ੍ਰੀਖਣ ਕਰਨ ਦਾ ਹੈ। ਉਨ੍ਹਾਂ ਨੂੰ ਚਾਰ ਮਹੀਨਿਆਂ ਦੇ ਫਰਕ ਨਾਲ ਦੋ ਵਾਰ 5-10 ਮਿਲੀ ਲੀਟਰ ਖੂਨ ਦਿੱਤਾ ਜਾਏਗਾ। ਇੱਕ ਆਮ ਖੂਨ ਅਤੇ ਇੱਕ ਲੈਬ ਵਿੱਚ ਤਿਆਰ ਕੀਤਾ ਗਿਆ ਖੂਨ।

 ਅਕਸਰ ਮੈਡੀਕਲ ਪ੍ਰਕਿਰਿਆਵਾਂ ਵਿੱਚ ਵਰਤਿਆ ਜਾਂਦਾ ਰੇਡੀਓਐਕਟਿਵ ਪਦਾਰਥ ਖੂਨ ਨਾਲ ਜੋੜਿਆ ਗਿਆ ਹੈ, ਤਾਂ ਕਿ ਵਿਗਿਆਨੀ ਦੇਖ ਸਕਣ ਕਿ ਇਹ ਕਿੰਨਾ ਸਮਾਂ ਸਰੀਰ ਅੰਦਰ ਰਹਿੰਦਾ ਹੈ।

 ਉਮੀਦ ਕੀਤੀ ਜਾ ਰਹੀ ਹੈ ਕਿ ਲੈਬ ਵਿੱਚ ਬਣਾਇਆ ਖੂਨ, ਆਮ ਖੂਨ ਤੋਂ ਵਧੇਰੇ ਤਾਕਤਵਰ ਹੋਏਗਾ।

 ਰੈਡ ਬਲੱਡ ਸੈਲ ਆਮ ਤੌਰ ‘ਤੇ 120 ਦਿਨ ਬਾਅਦ ਰਿਪਲੇਸ ਕਰਨ ਦੀ ਲੋੜ ਹੁੰਦੀ ਹੈ। ਇੱਕ ਆਮ ਖੂਨ ਦਾਨ ਵਿੱਚ ਪੁਰਾਣੇ ਅਤੇ ਨਵੇਂ ਰੈਡ ਬਲੱਡ ਸੈਲ ਦਾ ਮਿਸ਼ਰਨ ਹੁੰਦਾ ਹੈ। ਜਦਕਿ ਲੈਬ ਵਿੱਚ ਬਣਾਇਆ ਸਾਰਾ ਖੂਨ ਤਾਜ਼ਾ ਹੁੰਦਾ ਹੈ ਅਤੇ ਪੂਰੇ 120 ਦਿਨ ਤੱਕ ਰੈਡ ਬਲੱਡ ਸੈਲ ਰਹਿੰਦੇ ਹਨ। ਖੋਜਾਰਥੀਆਂ ਨੂੰ ਲਗਦਾ ਹੈ ਕਿ ਭਵਿੱਖ ਵਿੱਚ ਇਸ ਨਾਲ ਛੋਟੇ ਤੋਂ ਲੈ ਕੇ ਵੱਡੇ ਖੂਨ ਦਾਨ ਹੋ ਸਕਦੇ ਹਨ।

 ਹਾਲਾਂਕਿ, ਇਸ ਵਿੱਚ ਕਾਫ਼ੀ ਆਰਥਿਕ ਤੇ ਤਕਨੀਕੀ ਚੁਣੌਤੀਆਂ ਹਨ।

 ਐਨਐਚਐਸ ਨੂੰ ਔਸਤ ਖੂਨ ਦਾਨ ਦਾ ਖ਼ਰਚਾ 130 ਯੂਰੋ ਪੈਂਦਾ ਹੈ। ਖੂਨ ਨੂੰ ਤਿਆਰ ਕਰਨ ਵਿੱਚ ਇਸ ਤੋਂ ਵੱਧ ਕੀਮਤ ਲੱਗੇਗੀ, ਹਾਲਾਂਕਿ ਇਹ ਕੀਮਤ ਕਿੰਨੀ ਹੋ ਸਕਦੀ ਹੈ ਟੀਮ ਨੇ ਇਸ ਬਾਰੇ ਨਹੀਂ ਕਿਹਾ ਹੈ।

 ਦੂਜੀ ਚੁਣੌਤੀ ਹੈ ਨਿਖੇੜੇ ਗਏ ਸਟੈਮ ਸੈੱਲ ਖੁਦ ਹੀ ਖਤਮ ਹੋ ਸਕਦੇ ਹਨ, ਜਿਸ ਨਾਲ ਖੂਨ ਬਣਾਏ ਜਾਣ ਦੀ ਮਾਤਰਾ ਘਟ ਸਕਦੀ ਹੈ। ਜ਼ਰੂਰਤ ਮੁਤਾਬਕ ਖੂਨ ਦੀ ਮਾਤਰਾ ਤਿਆਰ ਕਰਨ ਲਈ ਹੋਰ ਖੋਜ ਕਰਨੀ ਪਏਗੀ।

 ਐਨਐਚਐਸ ਬਲੱਡ ਐਂਡ ਟਰਾਂਪਲਾਂਟ ਵਿੱਚ ਟਰਾਂਸਫਿਊਜ਼ਨ ਦੇ ਮੈਡੀਕਲ ਡਾਇਰੈਕਟਰ ਡਾ.ਫਾਰੁਖ ਸ਼ਾਹ ਨੇ ਕਿਹਾ, “ਇਸ ਸੰਸਾਰ-ਮੋਹਰੀ ਖੋਜ ਨੇ ਰੈਡ ਬਲੱਡ ਸੈਲ ਦੇ ਨਿਰਮਾਣ ਦੀ ਨੀਂਹ ਤਿਆਰ ਕੀਤੀ ਹੈ ਜਿਸ ਨਾਲ ‘ਸਿੱਕਲ ਸੈਲ’ ਜਿਹੀ ਹਾਲਤ ਨਾਲ ਪੀੜਤ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੂਨ ਚੜ੍ਹਾਇਆ ਜਾ ਸਕੇਗਾ।”

 “ਜਿਨ੍ਹਾਂ ਮਰੀਜ਼ਾਂ ਨੂੰ ਖੂਨ ਚੜ੍ਹਾਉਣਾ ਔਖਾ ਹੈ, ਉਨ੍ਹਾਂ ਦੇ ਫ਼ਾਇਦੇ ਲਈ ਇਸ ਦੀ ਬਹੁਤ ਅਹਿਮੀਅਤ ਹੈ।”