ਸਕੂਲਾਂ ਵਿੱਚ ਮੋਬਾਈਲ ਦੀ ਵਰਤੋਂ 'ਤੇ ਪਾਬੰਦੀ ਪਰ ਵਿਦਿਆਰਥੀਆਂ ਦੀ ਪੜ੍ਹਾਈ ਤੇ ਸੁਭਾਅ ਵਿੱਚ ਨਹੀਂ ਕੋਈ ਸੁਧਾਰ - ਅਧਿਐਨ

    • ਲੇਖਕ, ਐਲਿਸ ਈਵਾਨਸ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਮੇਂ ਦੌਰਾਨ ਅਸੀਂ ਵੇਖਿਆ ਹੈ ਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਸੀ।

ਹਾਲਾਂਕਿ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਸ ਪਾਬੰਦੀ ਦਾ ਵਿਦਿਆਰਥੀਆਂ ਦੀ ਪੜ੍ਹਾਈ ਗੁਣਵੱਤਾ ਅਤੇ ਸੁਭਾਅ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆਉਂਦਾ ਹੈ।

ਸਕੂਲੀ ਬੱਚਿਆਂ 'ਤੇ ਕੀਤੇ ਗਏ ਅਧਿਐਨ ਮੁਤਾਬਿਕ ਮੋਬਾਈਲ ਫੋਨ 'ਤੇ ਪਾਬੰਦੀ ਤੋਂ ਬਾਅਦ ਵੀ ਬੱਚਿਆਂ ਵਿੱਚ ਕੋਈ ਸਕਾਰਾਤਮਕ ਅਸਰ ਨਹੀਂ ਆਇਆ, ਨਾਂ ਹੀ ਉਨ੍ਹਾਂ ਦੀ ਪੜ੍ਹਾਈ ਅਤੇ ਨਾ ਹੀ ਮਾਨਸਿਕ ਸਥਿਤੀ ਉੱਤੇ।

ਪਿਛਲੇ ਸਮੇਂ ਦੌਰਾਨ ਅਸੀਂ ਵੇਖਿਆ ਹੈ ਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਸੀ।

ਹਾਲਾਂਕਿ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਸ ਪਾਬੰਦੀ ਦਾ ਵਿਦਿਆਰਥੀਆਂ ਦੀ ਪੜ੍ਹਾਈ ਗੁਣਵੱਤਾ ਅਤੇ ਸੁਭਾਅ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆਉਂਦਾ ਹੈ।

ਸਕੂਲੀ ਬੱਚਿਆਂ 'ਤੇ ਕੀਤੇ ਗਏ ਅਧਿਐਨ ਮੁਤਾਬਿਕ ਮੋਬਾਈਲ ਫੋਨ 'ਤੇ ਪਾਬੰਦੀ ਤੋਂ ਬਾਅਦ ਵੀ ਬੱਚਿਆਂ ਵਿੱਚ ਕੋਈ ਸਕਾਰਾਤਮਕ ਅਸਰ ਨਹੀਂ ਆਇਆ, ਨਾਂ ਹੀ ਉਨ੍ਹਾਂ ਦੀ ਪੜ੍ਹਾਈ ਅਤੇ ਨਾ ਹੀ ਮਾਨਸਿਕ ਸਥਿਤੀ ਉੱਤੇ।

ਹਾਲਾਂਕਿ ,ਇਹ ਜ਼ਰੂਰ ਦਰਸਾਇਆ ਗਿਆ ਹੈ ਕਿ ਜਿਹੜੇ ਵਿਦਿਆਰਥੀ ਸਮਾਰਟ ਫੋਨ ਤੇ ਸੋਸ਼ਲ ਮੀਡਿਆ ਦੀ ਵੱਧ ਵਰਤੋਂ ਕਰਦੇ ਹੈ ਉਨ੍ਹਾਂ ਦੇ ਨਤੀਜੇ ਵੱਧ ਖਰਾਬ ਨੇ |

ਇਹ ਅਧਿਐਨ ਸਕੂਲੀ ਵਿਦਿਆਰਥੀਆਂ ਦੀ ਸਿਹਤ ਅਤੇ ਸਿਖਿਆ ਦੇ ਨਾਲ-ਨਾਲ ਬੱਚਿਆਂ ਦੇ ਮੋਬਾਈਲ ਫੋਨ ਦੀ ਵਰਤੋਂ ਅਤੇ ਨਿਯਮਾਂ ਦਾ ਅਧਿਐਨ ਕਰਦਾ ਹੈ। ਜੋ ਲਗਾਤਾਰ ਸਕੂਲਾਂ ਅਤੇ ਮਾਪਿਆਂ ਦਰਮਿਆਨ ਬਹਿਸ ਦਾ ਹਿੱਸਾ ਬਣਿਆ ਹੋਇਆ ਹੈ।

ਅਧਿਐਨ ਦੇ ਮੁਖੀ ਡਾ. ਵਿਕਟੋਰੀਆ ਗੁਡਈਯਰ ਨੇ ਬੀਬੀਸੀ ਨੂੰ ਦੱਸਿਆ ਕਿ ਅਧਿਐਨ ਸਮਾਰਟਫੋਨ ਦੀ ਪਾਬੰਦੀ ਦੇ ਵਿਰੋਧ ਵਿੱਚ ਨਹੀਂ ਹੈ, ਸਗੋਂ "ਅਸੀਂ ਸੁਝਾਅ ਦੇ ਰਹੇ ਹਾਂ ਕਿ ਇਕੱਲਿਆ ਸਮਾਰਟਫੋਨ 'ਤੇ ਪਾਬੰਦੀ ਲਾਗੂ ਕਰਨਾ ਸਮੱਸਿਆਵਾਂ ਦਾ ਹੱਲ ਨਹੀਂ ਹੈ।''

ਉਨ੍ਹਾਂ ਨੇ ਕਿਹਾ, "ਸਾਡਾ ਧਿਆਨ ਵਿਦਿਆਰਥੀਆਂ ਵੱਲੋਂ ਦਿਨ ਭਰ ਵਿੱਚ ਸਮਾਰਟਫੋਨ 'ਤੇ ਬਿਤਾਏ ਸਮੇਂ ਨੂੰ ਘੱਟ ਕਰਨ ਵੱਲ ਹੋਣੀ ਚਾਹੀਦੀ ਹੈ।"

"ਸਕੂਲਾਂ ਵਿੱਚ ਮੋਬਾਈਲ ਫੋਨ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ ਹੋਰ ਉਪਰਾਲੇ ਕਰਨ ਦੀ ਲੋੜ ਹੈ"

ਲੈਂਸੇਟ ਦੇ ਜਰਨਲ ਫਾਰ ਯੂਰਪੀਅਨ ਹੈਲਥ ਪਾਲਿਸੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਯੂਨੀਵਰਸਿਟੀ ਆਫ ਬਰਮਿੰਘਮ ਦੇ ਅਧਿਐਨ ਵਿੱਚ 1,227 ਵਿਦਿਆਰਥੀ ਅਤੇ 30 ਵੱਖ-ਵੱਖ ਸੈਕੰਡਰੀ ਸਕੂਲਾਂ ਵਿੱਚ ਲੰਚ ਬ੍ਰੇਕ ਜਾਂ ਦੁਪਹਿਰ ਦੇ ਖਾਣੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਦੇ ਨਿਯਮ ਦੀ ਤੁਲਨਾ ਕੀਤੀ ਗਈ ਸੀ।

ਇਨ੍ਹਾਂ ਸਕੂਲਾਂ ਦੀ ਚੋਣ ਇੰਗਲੈਂਡ ਦੇ 1,341 ਮੁੱਖ ਸੂਬਿਆਂ ਸਕੂਲਾਂ ਤੋਂ ਕੀਤੀ ਗਈ ਸੀ।

ਅਧਿਐਨ ਮੁਤਾਬਿਕ ਸਕੂਲਾਂ ਵੱਲੋਂ ਲਾਗੂ ਮੋਬਾਈਲ ਫੋਨਾਂ 'ਤੇ ਪਾਬੰਦੀ ਨਾਲ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਵਿੱਚ ਕੋਈ ਵਧੇਰਾ ਫਰਕ ਵੇਖਣ ਨੂੰ ਨਹੀਂ ਮਿਲਿਆ।

ਹਾਲਾਂਕਿ ,ਅਧਿਐਨ ਮੁਤਾਬਕ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਦਾ ਬੱਚਿਆਂ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ, ਘੱਟ ਸਰੀਰਕ ਗਤੀਵਿਧੀ, ਮਾੜੀ ਨੀਂਦ ਨਾਲ ਸਬੰਧ ਸਾਹਮਣੇ ਆਇਆ ਹੈ।

ਅਧਿਐਨ ਵਿੱਚ ਬੱਚਿਆਂ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਦਾ ਪਤਾ ਲਗਾਉਣ ਲਈ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਵਾਰਵਿਕ-ਐਡਿਨਬਰਗ ਮਾਨਸਿਕ ਤੰਦਰੁਸਤੀ ਸਕੇਲਾਂ ਦੀ ਵਰਤੋਂ ਕੀਤੀ ਗਈ ਸੀ।

ਇਸ ਦੇ ਵਿੱਚ ਵਿਦਿਆਰਥੀਆਂ ਦੇ ਤਣਾਅ ਅਤੇ ਡਿਪਰੈਸ਼ਨ ਦੇ ਪੱਧਰ ਨੂੰ ਵੀ ਜਾਂਚਿਆ ਗਿਆ ਸੀ।

ਅਧਿਐਨ ਦੌਰਾਨ ਅਧਿਆਪਕਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਵਿਦਿਆਰਥੀ ਅੰਗਰੇਜ਼ੀ ਅਤੇ ਗਣਿਤ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਜਾਂ ਫਿਰ ਨਹੀਂ।

ਸਮਾਰਟਫ਼ੋਨ ਫ੍ਰੀ ਚਾਈਲਡਹੁੱਡ ਮੁਹਿੰਮ ਦੇ ਡਾਇਰੈਕਟਰ, ਜੋਇ ਰਾਇਰੀ ਨੇ ਬੀਬੀਸੀ ਰੇਡੀਓ ਨਾਲ ਗੱਲਬਾਤ ਕਰਦੇ ਕਿਹਾ ਕਿ ਅਧਿਐਨ ਦੇ ਨਤੀਜੇ ਕਾਫੀ ਹੈਰਾਨੀ ਭਰੇ ਹਨ, ਕਿਉਂਕਿ ਉਨ੍ਹਾਂ ਦੇ ਜਾਣਕਾਰ ਅਧਿਆਪਕ ਵੱਲੋਂ ਸਕੂਲਾਂ 'ਚ ਫ਼ੋਨ 'ਤੇ ਪਾਬੰਦੀ ਲਗਾਉਣ ਦੇ ਫ਼ਾਇਦਿਆਂ ਦੀ ਜਾਣਕਾਰੀ ਦਿੱਤੀ ਸੀ।

ਉਹ ਕਹਿੰਦੇ ਹਨ, "ਅਧਿਐਨ ਵਿੱਚ ਸਾਹਮਣੇ ਆਇਆ ਕਿ ਬੱਚਿਆ ਵੱਲੋਂ ਮੋਬਾਇਲ ਵਰਤੋਂ ਦਾ ਔਸਤ ਚਾਰ ਤੋਂ ਪੰਜ ਘੰਟੇ ਦਾ ਸਮਾਂ ਬਹੁਤ ਖਤਰਨਾਕ ਹੈ।"

'ਹਰ ਵੇਲੇ ਆਪਣੇ ਫ਼ੋਨਾਂ 'ਤੇ'

ਚਾਰਲੀ ਨੂੰ ਆਪਣਾ ਪਹਿਲਾ ਸਮਾਰਟਫੋਨ 8 ਸਾਲ ਦੀ ਉਮਰ ਵਿੱਚ ਮਿਲਿਆ ਸੀ ,ਪਰ ਉਨ੍ਹਾ ਨੂੰ ਛੇਵੀਂ ਜਮਾਤ ਤੱਕ ਫੋਨ ਨੂੰ ਆਪਣੇ ਨਾਲ ਸਕੂਲ ਲੈ ਜਾਣ 'ਤੇ ਪਾਬੰਦੀ ਸੀ।

ਪੱਛਮੀ ਲੰਡਨ ਦੇ ਸਕੂਲਾਂ ਵਿੱਚ ਕਿਸੇ ਵਿਦਿਆਰਥੀ ਨੂੰ ਸਮਾਰਟਫੋਨ ਦੀ ਵਰਤੋਂ ਕਰਦਿਆਂ ਫੜਨ 'ਤੇ ਬਾਕੀ ਰਹਿੰਦੇ ਸਮੇਂ ਲਈ ਸਕੂਲ ਤੋਂ ਕੱਢ ਦਿੱਤਾ ਜਾਂਦਾ ਹੈ।

ਜਿਸ ਬਾਰੇ ਸਟਾਫ਼ ਦਾ ਤਰਕ ਹੈ ਕਿ ਕਿ ਇਹ ਬਹੁਤ ਹੀ ਗੈਰਪ੍ਰਸਿੱਧ ਸਜ਼ਾ ਹੈ ਜਿਸ ਨਾਲ ਵਰਤੋਂ 'ਤੇ ਕਾਫੀ ਰੋਕਥਾਮ ਹੁੰਦੀ ਹੈ।

ਚਾਰਲੀ ਕਹਿੰਦੇ ਹਨ, "ਸਮਾਰਟਫੋਨ 'ਤੇ ਪਾਬੰਦੀ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣ ਅਤੇ ਗੱਲਬਾਤ ਕਰਨ ਦਾ ਸਮਾਂ ਦਿੰਦੀ ਹੈ।"

ਚਾਰਲੀ ਹੁਣ 6ਵੀਂ ਜਮਾਤ ਵਿੱਚ ਹਨ, ਉਹ ਮੰਨਦੇ ਹਨ ਕਿ ਸਕੂਲ ਵਿੱਚ ਸਮਾਰਟਫੋਨ 'ਤੇ ਲੱਗੀ ਪਾਬੰਦੀ ਨੇ ਉਨ੍ਹਾਂ ਨੂੰ ਘੱਟ ਸਮਾਂ ਫੋਨ ਵਰਤਣ ਲਈ ਬੇਹੱਦ ਮਦਦ ਕੀਤੀ ਹੈ।

ਉਹ ਕਹਿੰਦੇ ਹਨ, "ਪਰ ਹਾਲੇ ਵੀ ਮੇਰੇ ਦੋਸਤ ਹਰ ਵੇਲੇ ਆਪਣੇ ਫੋਨਾਂ 'ਤੇ ਹੀ ਲੱਗੇ ਰਹਿੰਦੇ ਹਨ।''

ਬਰਮਿੰਘਮ ਵਿੱਚ ਹੋਲੀ ਟ੍ਰਿਨਿਟੀ ਕੈਥੋਲਿਕ ਸਕੂਲ ਦੇ ਮੁਖੀ ਕੋਲਿਨ ਕ੍ਰੇਹਾਨ, ਵਿਦਿਆਰਥੀਆਂ ਨੂੰ ਮੈਬਾਇਲ ਫੋਨ ਦੀ ਸੁਰੱਖਿਅਤ ਅਤੇ ਸੁੱਚਜੀ ਵਰਤੋਂ ਸਿਖਾਉਣਾ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ।

ਉਹ ਕਹਿੰਦੇ ਹਨ ਕਿ ਫ਼ੋਨ ਦੀ ਵਰਤੋਂ ਨਾਲ ਪੜ੍ਹਾਈ ਤੋਂ ਮਨ ਭਟਕਣਾ ਵਰਗੀਆਂ ਸਮੱਸਿਆਵਾਂ ਘੱਟ ਹਨ ਅਤੇ ਉਨ੍ਹਾਂ ਦੇ ਵਿਦਿਆਰਥੀ ਬ੍ਰੇਕ ਅਤੇ ਦੁਪਹਿਰ ਦੇ ਖਾਣੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਸਕਦੇ ਹਨ।

ਉਹ ਅੱਗੇ ਕਹਿੰਦੇ ਹਨ, "ਇਹ ਸਕੂਲ ਤੋਂ ਬਾਹਰ ਬੱਚਿਆਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ।''

ਹਾਲਾਂਕਿ, ਦੂਜੇ ਸਕੂਲਾਂ ਦੇ ਵਿਦਿਆਰਥੀਆਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਘੱਟ ਬੁਲਿੰਗ(ਨਵੇਂ ਵਿਦਿਆਰਥੀਆਂ ਨਾਲ ਸੀਨੀਅਰਜ਼ ਵੱਲੋਂ ਕੀਤੀ ਜਾਂਦੀ ਛੇੜਛਾੜ) ਅਤੇ ਬਿਹਤਰ ਸਮਾਜਿਕ ਹੁਨਰ ਵਰਗੇ ਫਾਇਦੇ ਦੇਖੇ ਹਨ ਜੋ ਕਿ ਬਰਮਿੰਘਮ ਯੂਨੀਵਰਸਿਟੀ ਦੇ ਅਧਿਐਨ ਵਿੱਚ ਸ਼ਾਮਲ ਨਹੀਂ ਕੀਤੇ ਗਏ।

ਇਸ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਇਸ ਉੱਤੇ ਹੋਰ ਅਧਿਐਨ ਦੀ ਲੋੜ ਹੈ।

ਸਕੌਟਲੈਂਡ ਅਤੇ ਉੱਤਰੀ ਆਇਰਲੈਂਡ ਨੇ ਵੀ ਸਮਾਰਫੋਨ ਵਰਤੋਂ 'ਤੇ ਪਾਬੰਦੀ ਇਹੀ ਰੁੱਖ ਅਪਣਾਇਆ।

ਹਾਲਾਂਕਿ ਵੇਲਜ਼ ਨੇ ਪਾਠਕ੍ਰਮ ਵਿੱਚ "ਡਿਜੀਟਲ ਹੁਨਰ" ਨੂੰ ਸ਼ਾਮਲ ਕਰਕੇ ਵਿਦਿਆਰਥੀਆਂ ਨੂੰ ਸੁਚੱਜੀ ਵਰਤੋਂ ਲਈ ਪ੍ਰੇਰਿਤ ਕਰਨ ਦਾ ਰਾਹ ਚੁਣਿਆ ਹੈ ।

ਇਸ ਅਧਿਐਨ ਨੇ ਬਹਿਸ ਨੂੰ ਤੇਜ਼ ਕੀਤਾ ਹੈ ਕਿ ਕੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮਾਰਟਫੋਨ ਰੱਖਣ ਤੋਂ ਪੂਰੀ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਹੈ।

ਕੁਝ ਸਕੂਲਾਂ ਦਾ ਕਹਿਣਾ ਹੈ ਕਿ ਇਹ ਮਾਪਿਆਂ 'ਤੇ ਨਿਰਭਰ ਕਰਦਾ ਹੈ।

ਕੰਜ਼ਰਵੇਟਿਵ ਪਾਰਟੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜੋ ਸਰਕਾਰ 'ਤੇ ਸਕੂਲਾਂ ਦੇ ਅੰਦਰ ਪਾਬੰਦੀਆਂ ਨੂੰ ਸਖ਼ਤ ਕਰਨ ਲਈ ਦਬਾਅ ਪਾ ਰਹੀ ਹੈ।

ਆਸਟ੍ਰੇਲੀਆ ਵਿੱਚ ਵੀ ਸਮਾਰਟਫੋਨ 'ਤੇ ਪਿਛਲੇ ਸਮੇਂ ਦੌਰਾਨ ਪਾਬੰਦੀ ਲਗਾਈ ਗਈ ਸੀ।

'ਟੈਕਨੌਲਜੀ ਸਕੱਤਰ ਪੀਟਰ ਕਾਇਲ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿੱਚ ਸਥਿਤੀ ਨੂੰ ਬਹੁਤ ਨੇੜਿਓਂ ਦੇਖ ਰਹੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਬਰਮਿੰਘਮ ਯੂਨੀਵਰਸਿਟੀ ਦੇ ਅਧਿਐਨ ਨੂੰ ਬਹੁਤ ਵਿਸਥਾਰ ਨਾਲ ਦੇਖੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਦੇ ਪ੍ਰਭਾਵ ਦੇ ਆਲੇ-ਦੁਆਲੇ ਹੋਰ ਸਥਾਪਿਤ ਵਿਗਿਆਨਕ ਸਬੂਤਾਂ ਦੀ ਘਾਟ ਦੇ ਵਿਚਕਾਰ ਇਹ ਅਧਿਐਨ ਕਾਫੀ ਹੱਦ ਤੱਕ ਅਹਮਿਅਤ ਰੱਖਦਾ ਹੈ।

ਅਧਿਐਨ ਦਾ ਜਵਾਬ ਦਿੰਦੇ ਹੋਏ, ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਧਿਆਪਕਾਂ ਕੋਲ ਪਹਿਲਾਂ ਹੀ ਸਪੱਸ਼ਟ ਤਰੀਕੇ ਸਨ। ਜੋ ਕਿ ਉਨ੍ਹਾਂ ਲਈ ਕਾਰਗਰ ਹਨ।

ਅਗਲੇ ਸਮੇਂ ਵਿੱਚ ਛੇਤੀ ਲਾਗੂ ਹੋਣ ਵਾਲਾ ਆਨਲਾਈਨ ਸੁਰੱਖਿਆ ਐਕਟ, ਨੌਜਵਾਨਾਂ ਨੂੰ ਨੁਕਸਾਨਦੇਹ ਆਨਲਾਈਨ ਸਮੱਗਰੀ ਤੋਂ ਬਚਾਏਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਨ੍ਹਾਂ ਕੋਲ ਆਨਲਾਈਨ ਪਹੁੰਚ ਉਮਰ ਦੇ ਅਨੁਸਾਰ ਹੀ ਦਿੱਤੀ ਜਾਵੇ।

ਅਧਿਕਾਰੀ ਨੇ ਅੱਗੇ ਕਿਹਾ, "ਬੱਚਿਆਂ 'ਤੇ ਸਮਾਰਟਫ਼ੋਨ ਦੇ ਪ੍ਰਭਾਵ ਬਾਰੇ ਸਪੱਸ਼ਟ ਸਿੱਟੇ 'ਤੇ ਪਹੁੰਚਣ ਲਈ ਹੋਰ ਮਜ਼ਬੂਤ ਅਧਿਐਨਾਂ ਦੀ ਲੋੜ ਹੈ, ਇਸੇ ਲਈ ਅਸੀਂ ਕੈਂਬਰਿਜ ਯੂਨੀਵਰਸਿਟੀ ਦੀ ਅਗਵਾਈ ਹੇਠ ਬੱਚਿਆਂ ਦੀ ਸਮੁੱਚੀ ਤੰਦਰੁਸਤੀ 'ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਆਪਣੀ ਖੋਜ ਸ਼ੁਰੂ ਕੀਤੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)