You’re viewing a text-only version of this website that uses less data. View the main version of the website including all images and videos.
ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਨੂੰ ਸਾਊਦੀ ਅਰਬ ਨੇ ਹਰਾਇਆ, ਦੇਖੋ ਤਸਵੀਰਾਂ
ਅਰਜਨਟੀਨਾ ਇੱਕ ਗੋਲ ਕਰ ਸਕਿਆ ਅਤੇ ਸਾਊਦੀ ਅਰਬ ਨੇ ਦੋ ਗੋਲ ਕੀਤੇ। ਅਰਜਨਟੀਨਾ ਅਤੇ ਸਾਊਦੀ ਅਰਬ ਗਰੁੱਪ ਸੀ ਵਿੱਚ ਹਨ।
ਦੂਜੇ ਹਾਫ਼ ਵਿੱਚ ਸਾਊਦੀ ਅਰਬ ਦੇ ਸਾਲੇਹ ਅਲਸ਼ੇਹਰੀ ਅਤੇ ਸਲੇਮ ਅਲਦਾਵਾਸਰੀ ਦੀ ਦੇ ਗੋਲ ਮਗਰੋਂ ਇਹ ਸਾਫ਼ ਹੋ ਗਿਆ ਕਿ ਮੈਚ ਸਾਊਦੀ ਅਰਬ ਦੇ ਹੱਕ ਵਿੱਚ ਜਾ ਰਿਹਾ ਹੈ।
ਜਦੋਂ ਮੈਸੀ ਲੋਸੈਲ ਸਟੇਡੀਅਮ ਵਿੱਚ ਦਾਖਲ ਹੋਇਆ ਤਾਂ ਅਰਜਨਟੀਨਾ ਦੇ ਫੁੱਟਬਾਲ ਪ੍ਰੇਮੀਆਂ ਨੇ ਆਪਣੀ ਟੀਮ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ।
ਸਾਊਦੀ ਅਰਬ ਦੀ ਟੀਮ ਦੇ ਚਾਹੁਣ ਵਾਲਿਆਂ ਨੇ ਵੀ ਨਾਅਰੇਬਾਜ਼ੀ ਕੀਤੀ ਸੀ।
ਖੇਡ ਦੇ ਤੀਜੇ ਮਿੰਟ ਵਿੱਚ ਮੇਸੀ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ।
ਪਰ ਸਾਊਦੀ ਦੇ ਗੋਲਕੀਪਰ ਮੁਹੰਮਦ ਅਲ ਓਵਾਇਜ਼ ਨੇ ਮੇਸੀ ਦਾ ਸ਼ਾਟ ਰੋਕ ਦਿੱਤਾ।
ਲਿਓਨੇਲ ਮੈਸੀ ਨੇ 10ਵੇਂ ਮਿੰਟ ਵਿੱਚ ਅਰਜਨਟੀਨਾ ਨੂੰ ਮਜ਼ਬੂਤ ਕੀਤਾ, ਉਨ੍ਹਾਂ ਨੇ ਸਾਊਦੀ ਅਰਬ ਖਿਲਾਫ਼ ਪੈਨਲਟੀ ਗੋਲ ਕੀਤਾ। ਇਸ ਗੋਲ ਦੇ ਨਾਲ ਅਰਜਨਟੀਨਾ ਮੈਚ ਵਿੱਚ 1-0 ਨਾਲ ਅੱਗੇ ਹੋ ਗਿਆ।
ਪਹਿਲੇ ਹਾਫ਼ 'ਚ ਅਰਜਨਟੀਨਾ ਦਾ ਦਬਦਬਾ ਰਿਹਾ।
ਅਰਜਨਟੀਨਾ ਲਈ ਦੂਜਾ ਗੋਲ ਲੋਟਾਰੋ ਮਾਰਟੀਨੇਜ ਨੇ ਕੀਤਾ, ਪਰ ਉਸ ਨੂੰ ਰੈਫ਼ਰੀ ਨੇ ਖਾਰਿਜ ਕਰ ਦਿੱਤਾ।
ਅਲ ਸ਼ਹਿਰੀ ਨੇ ਦੂਜੇ ਹਾਫ਼ ਸ਼ੁਰੂ ਹੁੰਦੇ ਹੀ 48 ਮਿੰਟ 'ਤੇ ਸਾਊਦੀ ਲਈ ਪਹਿਲਾ ਗੋਲ ਕੀਤਾ।
ਉਸ ਤੋਂ ਬਾਅਦ ਸਲੇਮ ਅਲ ਤਾਸਾਰੀ ਨੇ 53ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਸਾਊਦੀ ਪ੍ਰਸ਼ੰਸਕਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ।
ਅੰਤ ਤੱਕ ਸੰਘਰਸ਼ ਕਰਨ ਦੇ ਬਾਵਜੂਦ ਅਰਜਨਟੀਨਾ ਦੇ ਖਿਡਾਰੀ ਦੂਜੇ ਹਾਫ਼ ਵਿੱਚ ਸਾਊਦੀ ਦੇ ਐਕਸ਼ਨ ਦਾ ਸਾਹਮਣਾ ਨਹੀਂ ਕਰ ਸਕੇ।
ਮੈਚ ਦੀਆਂ ਕੁਝ ਦਿਲਚਸਪ ਤਸਵੀਰਾਂ
ਦਿਲਚਸਪ ਗੱਲ ਇਹ ਹੈ ਕਿ ਸਾਊਦੀ ਅਰਬ ਦੀ ਟੀਮ ਦੁਨੀਆਂ ਵਿੱਚ 51ਵੇਂ ਨੰਬਰ ਉੱਤੇ ਆਉਂਦੀ ਹੈ।
ਅਰਜਨਟੀਨਾ ਕਤਰ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ ਵਿੱਚ ਅਹਿਮ ਅਤੇ ਮਜ਼ਬੂਤ ਟੀਮਾਂ ਵਿੱਚ ਆਉਂਦੀ ਹੈ।
ਅਰਜਨਟੀਨਾ ਵਿੱਚ ਲਿਓਨੇਲ ਮੈਸੀ ਵਰਗੇ ਸਟਾਰ ਖਿਡਾਰੀ ਵੀ ਹਨ।
ਸਾਊਦੀ ਅਰਬ ਦੀ ਅਰਜਨਟੀਨਾ ਉੱਤੇ ਇਹ ਜਿੱਤ ਦੁਨੀਆਂ ਭਰ ਵਿੱਚ ਹੈਰਾਨੀ ਵਜੋਂ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ