You’re viewing a text-only version of this website that uses less data. View the main version of the website including all images and videos.
ਹਰਦੀਪ ਸਿੰਘ ਨਿੱਝਰ : ਭਾਰਤ- ਕੈਨੇਡਾ ਦੇ ਕੂਟਨੀਤਿਕ ਸੰਕਟ ਤੋਂ ਪੱਛਮੀ ਮੁਲਕ ਕਿਉਂ ਘਬਰਾ ਰਹੇ ਹਨ
- ਲੇਖਕ, ਜੇਮਜ਼ ਲੰਡਾਲੇ
- ਰੋਲ, ਬੀਬੀਸੀ ਡਿਪਲੋਮੈਟਿਕ ਪੱਤਰਕਾਰ, ਨਿਊਯਾਰਕ
ਪੱਛਮੀ ਮੁਲਕਾਂ ਦੇ ਮੰਤਰੀ ਅਤੇ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨਗੇ ਕਿ ਕੈਨੇਡਾ ਤੇ ਭਾਰਤ ਦਰਮਿਆਨ ਕੂਟਨੀਤਿਕ ਵਿਵਾਦ ਹੋਰ ਕੌਮਾਂਤਰੀ ਰਿਸ਼ਤਿਆਂ ਵਿੱਚ ਰੇੜਕਾ ਨਾ ਬਣੇ।
ਅਮਰੀਕਾ ਅਤੇ ਹੋਰ ਪੱਛਮੀ ਮੁਲਕ ਹੁਣ ਆਖਰੀ ਚੀਜ਼ ਜੋ ਚਾਹੁੰਦੇ ਹਨ, ਉਹ ਇਹ ਹੈ ਕਿ ਇਹ ਵਿਵਾਦ ਹੋ ਵੰਡੀਆਂ ਨਾ ਪਾ ਦਵੇ।
ਭਾਰਤ ਵੱਡੇ ਸਿਆਸੀ ਚੌਸਰ ਦਾ ਪ੍ਰਮੁੱਖ ਖਿਡਾਰੀ ਹੈ।
ਭਾਰਤ ਨਾ ਸਿਰਫ ਇੱਕ ਵੱਧ ਰਹੀ ਸ਼ਕਤੀ ਹੈ, ਸਗੋਂ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਪੰਜਵੀਂ ਸਭ ਤੋਂ ਵੱਡੀ ਆਰਥਿਕਤਾ ਵਾਲਾ ਮੁਲਕ ਹੈ।
ਪਰ ਇਸ ਨੂੰ ਪੱਛਮੀ ਮੁਲਕਾਂ ਵੱਲੋਂ ਚੀਨ ਵਿਰੁੱਧ ਇੱਕ ਸੰਭਾਵੀ ਧਿਰ ਵਜੋਂ ਵੀ ਦੇਖਿਆ ਜਾਂਦਾ ਹੈ।
ਇਹ ਭਾਰਤ ਵਿੱਚ ਹਾਲ ਹੀ ਵਿੱਚ ਹੋਈ ਜੀ-20 ਮੀਟਿੰਗ ਵਿੱਚ ਜ਼ਾਹਰ ਹੋਇਆ ਸੀ ਕਿ ਜਦੋਂ ਯੂਕਰੇਨ ਦੇ ਪੱਛਮੀ ਸਹਿਯੋਗੀ ਇੱਕ ਸਾਂਝੇ ਐਲਾਨਨਾਮੇ ਲਈ ਸਹਿਮਤ ਹੋਏ ਸਨ, ਜਿਸ ਵਿੱਚ ਹਮਲੇ ਦੀ ਨਿੰਦਾ ਕਰਨ ਲਈ ਰੂਸ ਦਾ ਨਹੀਂ ਲਿਆ ਗਿਆ ਸੀ।
ਕੂਟਨੀਤਿਕ ਨਹੀਂ ਚਾਹੁਣਗੇ ਕਿ...
ਪੱਛਮੀ ਮੁਲਕਾਂ ਨੇ ਬਿਆਨ 'ਤੇ ਵਿਵਾਦ ਤੋਂ ਬਚ ਕੇ ਭਾਰਤ ਨਾਲ ਆਪਣੇ ਸਬੰਧਾਂ ਦੀ ਰੱਖਿਆ ਕਰਨ ਦੀ ਚੋਣ ਕੀਤੀ। ਇਹ ਅਜਿਹਾ ਵਿਕਲਪ ਸੀ, ਜਿਸ ਨੇ ਕੀਵ (ਯੂਕਰੇਨ) ਵਿੱਚ ਕੁਝ ਲੋਕਾਂ ਨੂੰ ਨਾਰਾਜ਼ ਵੀ ਕੀਤਾ।
ਪੱਛਮੀ ਡਿਪਲੋਮੈਟਾਂ (ਕੂਟਨੀਤਿਕਾਂ) ਵਿੱਚ ਦੂਜਾ ਡਰ ਇਹ ਹੋਵੇਗਾ ਕਿ ਕੈਨੇਡਾ-ਭਾਰਤ ਵਿਵਾਦ ਵਿੱਚ ਪੈ ਕਿ ਉਹ ਕੋਈ ਜੋਖ਼ਮ ਖੱਟ ਸਕਦੇ ਹਨ।
ਭਾਰਤ-ਕੈਨੇਡਾ ਵਿਚਾਲੇ ਤਣਾਅ ਇਸ ਹਫ਼ਤੇ ਕਾਫ਼ੀ ਉਦੋਂ ਡੂੰਘਾ ਹੋ ਗਿਆ, ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ਮਹੀਨੇ ਕੈਨੇਡਾ ਵਿੱਚ ਸਿੱਖ ਕਾਰਕੁਨ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੇ ਸੰਕੇਤ ਮਿਲਣ ਦਾ ਇਲਜ਼ਾਮ ਲਗਾਇਆ।
ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਆਪਣੇ ਆਪ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਆਗੂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਕਈ ਵਾਰ ਗਲੋਬਲ ਸਾਊਥ ਕਿਹਾ ਜਾਂਦਾ ਹੈ।
ਇਨ੍ਹਾਂ 'ਚੋਂ ਕਈ ਦੇਸ਼ਾਂ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਮਰੀਕਾ ਅਤੇ ਕੁਝ ਯੂਰਪੀ ਦੇਸ਼ ਇਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਨਾਲ ਤੋਰਨ ਲਈ ਕੂਟਨੀਤਿਕ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਆਰਥਿਕਤਾ ਤੇ ਜੰਗ ਉਨ੍ਹਾਂ ਲਈ ਮਾਅਨੇ ਰੱਖਦੀ ਹੈ।
ਡਿਪਲੋਮੈਟ ਨਹੀਂ ਚਾਹੁੰਣਗੇ ਕਿ ਇਹ ਵਿਵਾਦ ਉਨ੍ਹਾਂ ਯਤਨਾਂ ਵਿੱਚ ਪਰੇਸ਼ਾਨੀ ਦਾ ਕਾਰਨ ਬਣਨ, ਜੇ ਇਹ ਕਿਸੇ ਤਰ੍ਹਾਂ ਦੋ ਰਾਸ਼ਟਰ ਮੰਡਲ ਦੇਸ਼ਾਂ ਵਿਚਕਾਰ ਉੱਤਰ ਬਨਾਮ ਦੱਖਣ ਦੀ ਲੜਾਈ, ਇੱਕ ਐਟਲਾਂਟਿਕ ਸ਼ਕਤੀ ਅਤੇ ਇੱਕ ਵਿਕਾਸਸ਼ੀਲ ਦੇਸ਼ ਵਿਚਕਾਰ ਟਕਰਾਅ ਦੇ ਰੂਪ ਵਿੱਚ ਘੁੰਮਦੀ ਹੈ।
ਇਸ ਲੜਾਈ ਐਟਲਾਂਟਿਕ ਸ਼ਕਤੀ ਅਤੇ ਵਿਕਾਸਸ਼ੀਲ ਦੇਸ ਵਿਚਕਾਰ ਟਰਕਾਅ ਅਤੇ ਦੋ ਰਾਸ਼ਟਰ ਮੰਡਲ ਮੁਲਕਾਂ, ਉੱਤਰ ਬਨਾਮ ਦੱਖਣ ਦੀ ਲੜਾਈ ਦੀ ਬਣਨ ਵੱਲ ਵਧਗੀ ਹੈ ਤਾਂ ਕੂਟਨੀਤਿਕ ਨਹੀਂ ਚਾਹੁੰਣਗੇ ਕਿ ਇਹ ਵਿਵਾਦ ਉਨ੍ਹਾਂ ਦੇ ਯਤਨਾਂ ਦੇ ਰਾਹ ਦਾ ਰੋੜਾ ਬਣਨ।
ਅਮਰੀਕਾ ਤੇ ਬ੍ਰਿਟੇਨ ਸਾਹਮਣੇ ਪਹੁੰਚਿਆ ਨਿੱਝਰ ਦਾ ਮਸਲਾ
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੀਨਾ ਜੋਲੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅੱਗੇ ਚੁੱਕਿਆ ਹੈ।
ਹਾਲ ਦੀ ਘੜੀ ਕੈਨੇਡਾ ਦੇ ਸਹਿਯੋਗੀ ਮੁਲਕ ਵਫ਼ਾਦਾਰ ਪਰ ਸਾਵਧਾਨ ਰਹਿ ਰਹੇ ਹਨ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਕਤਲ ਦੇ ਇਲਜ਼ਾਮਾਂ ਬਾਰੇ ‘‘ਕਾਫ਼ੀ ਚਿੰਤਤ’’ ਹੈ ਅਤੇ ‘‘ ਇਹ ਇਲਜ਼ਾਮ ਨਾਜ਼ੁਕ ਹਨ, ਕੈਨੇਡਾ ਦੀ ਜਾਂਚ ਅੱਗੇ ਤੁਰੇ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।’’
ਯੂਕੇ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਹੈ। ਇਸ ਲਈ ਦੋਵਾਂ ਮੁਲਕਾਂ ਲਈ ਇਸ ਤਰ੍ਹਾਂ ਕੂਟਨੀਤਿਕ ਵਿਵਾਦ ਦੇ ਘਰੇਲੂ ਸਿਆਸੀ ਨਤੀਜੇ ਨਿਕਲਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।
ਯੂਕੇ ਦੇ ਵਿਦੇਸ਼ ਸਕੱਤਰ ਜੇਮਜ਼ ਕਲੀਵਰਲੀ ਨੇ ਕਿਹਾ ਕਿ ਬ੍ਰਿਟੇਨ "ਕੈਨੇਡਾ ਵੱਲੋਂ ਚੁੱਕੀਆਂ ਗਈਆਂ ਗੰਭੀਰ ਚਿੰਤਾਵਾਂ ਨੂੰ ਬਹੁਤ ਧਿਆਨ ਨਾਲ ਸੁਣੇਗਾ।"
ਜੇਮਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੀਨਾ ਜੋਲੀ ਨਾਲ ਸੋਮਵਾਰ ਨੂੰ ਇਹਨਾਂ ਇਲਜ਼ਾਮਾਂ ਬਾਰੇ ਗੱਲਬਾਤ ਕੀਤੀ ਅਤੇ ਯੂਕੇ ‘‘ਕੈਨੇਡਾ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਬਹੁਤ ਸੰਜੀਦਗੀ ਨਾਲ’’ ਲੈ ਰਿਹਾ ਹੈ।
ਉਨ੍ਹਾਂ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਬ੍ਰਿਟੇਨ ਭਾਰਤ ਨਾਲ ਵਪਾਰਕ ਗੱਲਬਾਤ ਨੂੰ ਮੁਅੱਤਲ ਕਰੇਗਾ, ਪਰ ਜੇਮਜ਼ ਨੇ ਕਿਹਾ ਕਿ ਯੂਕੇ ਅੱਗੇ ਕੀ ਕਾਰਵਾਈ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਕੈਨੇਡੀਅਨ ਜਾਂਚ ਪੂਰੀ ਹੋਣ ਤੱਕ ਉਡੀਕ ਕਰੇਗਾ।
ਜੇਮਜ਼ ਨੇ ਕਿਹਾ, ‘‘ਭਾਰਤ ਅਤੇ ਕੈਨੇਡਾ ਦੋਵੇਂ ਹੀ ਯੂਕੇ ਦੇ ਚੰਗੇ ਦੋਸਤ ਹਨ, ਉਹ ਰਾਸ਼ਟਰਮੰਡਲ ਭਾਈਵਾਲ ਹਨ।’’
ਕੈਨੇਡਾ ਜਾਂ ਭਾਰਤ – ਇੱਕ ਵਿਕਲਪ ਚੁਣਨਾ ਹੋਵੇਗਾ
ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੈਨਬਰਾ ਇਲਜ਼ਾਮਾਂ ਤੋਂ "ਕਾਫ਼ੀ ਚਿੰਤਤ" ਹੈ ਅਤੇ ਉਨ੍ਹਾਂ ਨੇ "ਭਾਰਤ ਵਿੱਚ ਸੀਨੀਅਰ ਪੱਧਰ 'ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ।"
ਹਾਲ ਦੀ ਘੜੀ ਪੱਛਮੀ ਮੁਲਕ ਜਾਂਚ ਪ੍ਰਕਿਰਿਆ ਉੱਤੇ ਨਜ਼ਰ ਰੱਖਣਗੇ।
ਕੁਝ ਸਹਿਯੋਗੀ ਮੁਲਕਾਂ ਨੂੰ ਕੈਨੇਡੀਅਨ ਖੂਫ਼ੀਆ ਜਾਣਕਾਰੀ ਤੱਕ ਪਹੁੰਚ ਦਿੱਤੀ ਜਾ ਸਕਦੀ ਹੈ। ਜੇ ਪੱਕੇ ਸਬੂਤ ਸਥਾਪਿਤ ਹੋ ਜਾਂਦੇ ਹਨ ਤਾਂ ਸਥਿਤੀ ਬਦਲ ਸਕਦੀ ਹੈ।
ਜੇ ਅਜਿਹਾ ਹੁੰਦਾ ਹੈ ਤਾਂ ਪੱਛਮੀ ਮੁਲਕਾਂ ਨੂੰ ਓਟਵਾ (ਕੈਨੇਡਾ) ਜਾਂ ਨਵੀਂ ਦਿੱਲੀ (ਭਾਰਤ) ਦਾ ਸਮਰਥਨ ਕਰਨ, ਕਾਨੂੰਨ ਦੇ ਸਿਧਾਂਤ ਜਾਂ ਅਸਲ ਰਾਜਨੀਤੀ ਦੀ ਸਖ਼ਤ ਲੋੜ ਵਿਚਾਲੇ ਇੱਕ ਵਿਕਲਪ ਚੁਣਨਾ ਪਵੇਗਾ।
ਅਤੀਤ ਵਿੱਚ, ਪੱਛਮੀ ਮੁਲਕਾਂ ਨੇ ਰੂਸ ਜਾਂ ਈਰਾਨ ਜਾਂ ਸਾਊਦੀ ਅਰਬ ਵਰਗੇ ਮੁਲਕਾਂ ਵੱਲੋਂ ਕੀਤੇ ਗਏ ਕਥਿਤ ਬਾਹਰੀ ਕਤਲ-ਏ-ਆਮ ਦੀ ਨਿੰਦਾ ਕੀਤੀ ਹੈ।
ਇਹ ਪੱਛਮੀ ਮੁਲਕ ਨਹੀਂ ਚਾਹੁੰਣਗੇ ਕਿ ਭਾਰਤ ਉਸ ਲਿਸਟ ਵਿਚ ਸ਼ਾਮਲ ਹੋਵੇ।