You’re viewing a text-only version of this website that uses less data. View the main version of the website including all images and videos.
ਟੈਲੀਗ੍ਰਾਮ: ਇੰਟਰਨੈੱਟ 'ਤੇ ਅਪਰਾਧ ਜਗਤ ਲਈ ਕਿਵੇਂ ਬਣਿਆ ਭਰੋਸੇਯੋਗ ਪਲੇਟਫ਼ਾਰਮ
- ਲੇਖਕ, ਜੋਏ ਟਾਇਡੀ
- ਰੋਲ, ਸਾਈਬਰ ਪੱਤਰਕਾਰ
ਤਕਰੀਬਨ ਨੌਂ ਮਹੀਨੇ ਪਹਿਲਾਂ ਇੱਕ ਕਹਾਣੀ ਦੀ ਖੋਜ ਕਰਦੇ ਸਮੇਂ, ਮੈਂ ਆਪਣੇ ਆਪ ਇੱਕ ਵੱਡੇ ਟੈਲੀਗ੍ਰਾਮ ਚੈਨਲ ਦਾ ਹਿੱਸਾ ਬਣ ਗਿਆ ਜਿਹੜਾ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਿਤ ਸੀ।
ਇਸ ਤੋਂ ਬਾਅਦ ਮੈਨੂੰ ਕੁਝ ਹੋਰ ਚੈਨਲਾਂ ਦਾ ਹਿੱਸਾ ਬਣਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਹੈਕਿੰਗ ਬਾਰੇ ਸੀ ਅਤੇ ਦੂਜਾ ਕ੍ਰੈਡਿਟ ਕਾਰਡ ਚੋਰੀ ਕਰਨ ਬਾਰੇ ਸੀ।
ਮੈਨੂੰ ਬਾਅਦ ਵਿੱਚ ਸਮਝ ਆਇਆ ਕਿ ਮੇਰੀਆਂ ਟੈਲੀਗ੍ਰਾਮ ਸੈਟਿੰਗਾਂ ਨੇ ਲੋਕਾਂ ਨੂੰ ਮੌਕਾ ਦਿੱਤਾ ਸੀ ਕਿ ਉਹ ਮੈਨੂੰ ਆਪਣੇ ਚੈਨਲਾਂ ਦਾ ਹਿੱਸਾ ਬਣਾ ਲੈਣ ਕਿਉਂਕਿ ਲਿੰਕ ਅਤੇ ਸਪੈਮ ਇਸ ਅਪਰਾਧਿਕ ਨੈੱਟਵਰਕ ਵਲੋਂ ਹੀ ਚਲਾਏ ਜਾਂਦੇ ਹਨ।
ਇਸ ਲਈ ਮੈਂ ਥੋੜੇ ਸਮੇਂ ਲਈ ਸੈਟਿੰਗਾਂ ਨਹੀਂ ਬਦਲੀਆਂ ਤਾਂ ਜੋ ਦੇਖ ਸਕਾਂ ਕਿ ਅੱਗੇ ਕੀ ਕੁਝ ਹੋਵੇਗਾ। ਕੁਝ ਹੀ ਮਹੀਨਿਆਂ ਵਿੱਚ ਮੈਂ 82 ਅਲੱਗ-ਅਲੱਗ ਗਰੁੱਪਾਂ ਦਾ ਮੈਂਬਰ ਸੀ।
ਮੈਂ ਇਸ ਨੂੰ ਰੋਕਣ ਲਈ ਆਪਣੀਆਂ ਟੈਲੀਗ੍ਰਾਮ ਸੈਂਟਿੰਗਾਂ ਬਦਲੀਆਂ। ਪਰ ਹੁਣ ਜਦੋਂ ਵੀ ਮੈਂ ਲੌਗ ਇੰਨ ਕਰਦਾ ਹਾਂ ਤਾਂ ਮੈਨੂੰ ਅੱਗਿਓਂ ਹਜ਼ਾਰਾਂ ਮੈਸੇਜ ਨਜ਼ਰ ਆਉਂਦੇ ਹਨ ਜੋ ਦਰਜ਼ਨਾਂ ਗ਼ੈਰ-ਕਾਨੂੰਨੀ ਗਰੁੱਪਾਂ ਵੱਲੋਂ ਭੇਜੇ ਹੁੰਦੇ ਹਨ।
ਫਰਾਂਸ ਵਿੱਚ ਟੈਲੀਗ੍ਰਾਮ ਦੇ ਅਰਬਪਤੀ ਮੁੱਖ ਕਾਰਜਕਾਰੀ ਦੀ ਗ੍ਰਿਫਤਾਰੀ ਨੇ ਉਨ੍ਹਾਂ ਦੀਆਂ ਐਪ ਦੀਆਂ ਸੈਟਿੰਗਾਂ ਬਾਰੇ ਬਹਿਸ ਛੇੜ ਦਿੱਤੀ ਹੈ।
ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਥਾਂ ਦੇ ਇਲਜ਼ਾਮ
ਪਾਵੇਲ ਦੁਰੋਵ ਨੂੰ ਉਨ੍ਹਾਂ ਦੀ ਸਾਈਟ 'ਤੇ ਨਾਜਾਇਜ਼ ਲੈਣ-ਦੇਣ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਧੋਖਾਧੜੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਨੂੰ ਫੈਲਾਉਣ ਦੀ ਇਜਾਜ਼ਤ ਦੇਣ ਵਿੱਚ ਸ਼ੱਕੀ ਸ਼ਮੂਲੀਅਤ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹੋਰ ਸੋਸ਼ਲ ਨੈੱਟਵਰਕਸ 'ਤੇ ਵੀ ਅਪਰਾਧਿਕ ਜਗਤ ਨਾਲ ਜੁੜੇ ਲੋਕ ਸਰਗਰਮ ਹਨ।
ਪਰ ਮੇਰਾ ਪ੍ਰਯੋਗ ਇੱਕ ਵਿਆਪਕ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ ਜਿਸ ਬਾਰੇ ਬਹੁਤ ਸਾਰੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਸਾਲਾਂ ਤੋਂ ਚਿੰਤਤ ਹਨ।
ਇੱਥੇ ਕੁਝ ਗਰੁੱਪ ਜਿਨ੍ਹਾਂ ਵਿੱਚ ਮੈਨੂੰ ਹਿੱਸਾ ਬਣਾਇਆ ਗਿਆ ਸੀ ਆਪੋ ਆਪਣਾ ਏਜੰਡਾ ਚਲਾਉਂਦੇ ਮਹਿਸੂਸ ਹੁੰਦੇ ਹਨ।
ਮੇਰੀ ਟੈਲੀਗ੍ਰਾਮ ਐਪ ਕਿਸੇ ਵੀ ਗ਼ੈਰ-ਕਾਨੂੰਨੀ ਵਸਤੂ ਲਈ ਇੱਕ ਵਨ-ਸਟਾਪ ਸ਼ਾਪ ਬਣ ਗਈ ਹੈ, ਉਹ ਵੀ ਉਸ ਸਮੇਂ ਜਦੋਂ ਮੈਂ ਕਿਸੇ ਵੀ ਤਰ੍ਹਾਂ ਨਵੇਂ ਵਿਕਰੇਤਾਵਾਂ ਦੀ ਸਰਗਰਮੀ ਨਾਲ ਭਾਲ ਨਹੀਂ ਸੀ ਕਰ ਰਿਹਾ।
ਸਾਰੀਆਂ ਤਸਵੀਰਾਂ ਗਰੁੱਪਾਂ ਵਿੱਚ ਪੋਸਟ ਕੀਤੀਆਂ ਗਈਆਂ ਸਨ ਅਤੇ ਅਸੀਂ ਚੈਨਲਾਂ ਦੇ ਨਾਂ ਬਦਲ ਦਿੱਤੇ ਹਨ ਤਾਂ ਜੋ ਉਨ੍ਹਾਂ ਦੀ ਮਸ਼ਹੂਰੀ ਨਾ ਕੀਤੀ ਜਾ ਸਕੇ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੁਝ ਲੋਕ ਜਿਵੇਂ ਕਿ ਸਾਈਬਰ-ਸੁਰੱਖਿਆ ਪੋਡਕਾਸਟਰ ਪੈਟਰਿਕ ਗ੍ਰੇਅ ਮਹੀਨਿਆਂ ਤੋਂ ਇਸ ਕੰਮ ਉੱਤੇ ਲੱਗੇ ਹੋਏ ਹਨ ਕਿ ਟੈਲੀਗ੍ਰਾਮ ‘ਤੁਹਾਡੀ ਜੇਬ ਵਿੱਚ ਡਾਰਕ ਵੈੱਬ’ ਵਜੋਂ ਦਰਸਾਇਆ ਜਾ ਸਕੇ।
ਦੁਰੋਵ ਦੀ ਗ੍ਰਿਫ਼ਤਾਰੀ ਬਾਰੇ ਗੱਲ ਕਰਦਿਆਂ ਗ੍ਰੇਅ ਨੇ ਆਪਣੇ ਪੋਡਕਾਸਟ ਰਿਸਕੀ ਬਿਜ਼ਨਸ 'ਤੇ ਕਿਹਾ ਕਿ ਟੈਲੀਗ੍ਰਾਮ ਲੰਬੇ ਸਮੇਂ ਤੋਂ ਅਪਰਾਧ ਜਗਤ ਲਈ ਪਨਾਹਗਾਹ ਰਿਹਾ ਹੈ।
“ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਬਾਰੇ ਗੱਲ ਕਰ ਰਹੇ ਹਾਂ, ਅਸੀਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਗੱਲ ਕਰ ਰਹੇ ਹਾਂ, ਅਸੀਂ ਅਪਰਾਧਿਕਤਾ ਦੇ ਬਿਲਕੁਲ ਹਨੇਰੇ ਵੈੱਬ ਪੱਧਰਾਂ ਬਾਰੇ ਗੱਲ ਕਰ ਰਹੇ ਹਾਂ, ਪਰ ਇਸ ਸਭ ਬਾਰੇ ਉਹ ਕੁਝ ਨਹੀਂ ਕਰ ਰਹੇ ਹਨ।”
ਡਾਰਕ ਵੈੱਬ ਇੰਟਰਨੈਟ ਦਾ ਇੱਕ ਹਿੱਸਾ ਹੈ ਜਿਸਨੂੰ ਸਿਰਫ਼ ਮਾਹਰ ਸੌਫਟਵੇਅਰ ਅਤੇ ਗਿਆਨ ਦੀ ਵਰਤੋਂ ਕਰਕੇ ਐਕਸੈਸ ਕੀਤਾ ਜਾ ਸਕਦਾ ਹੈ।
2011 ਵਿੱਚ ਸਿਲਕ ਰੋਡ ਮਾਰਕੀਟਪਲੇਸ ਦੀ ਸ਼ੁਰੂਆਤ ਤੋਂ ਬਾਅਦ, ਗੈਰ-ਕਾਨੂੰਨੀ ਵਸਤੂਆਂ ਅਤੇ ਸੇਵਾਵਾਂ ਨੂੰ ਵੇਚਣ ਵਾਲੀਆਂ ਵੈੱਬਸਾਈਟਾਂ ਦਾ ਇੱਕ ਸਥਿਰ ਕਨਵੇਅਰ ਬੈਲਟ ਰਿਹਾ ਹੈ ਯਾਨੀ ਜਾਣਕਾਰੀ ਦੇਣ ਵਾਲੇ ਰਿਹਾ ਹੈ।
ਅਪਰਾਧੀ ਵੀ ਡਾਰਕ ਵੈੱਬ ਵਰਗੇ ਹਨ ਕਿਉਂਕਿ ਇਹ ਆਪਣੇ ਇਸਤੇਮਾਲ ਕਰਨ ਵਾਲਿਆਂ ਦੀ ਪਛਾਣ ਗੁਪਤ ਰੱਖਦਾ ਹੈ। ਦੁਨੀਆਂ ਵਿੱਚ ਇੰਟਰਨੈਟ ਟ੍ਰੈਫਿਕ ਬਹੁਤ ਤੇਜ਼ੀ ਨਾਲ ਵਧਿਆ ਹੈ।
ਇਸ ਲਈ ਕੁਝ ਉਪਭੋਗਤਾ ਨਾਮਾਂ ਦੇ ਪਿੱਛੇ ਕੌਣ ਹੈ ਇਸ ਨੂੰ ਨਿਸ਼ਚਤ ਕਰਨਾ ਬਹੁਤ ਚੁਣੌਤੀਪੂਰਨ ਹੈ। ਪਰ ਅਜਿਹਾ ਲੱਗਦਾ ਹੈ ਕਿ ਅਪਰਾਧੀ ਵੀ ਟੈਲੀਗ੍ਰਾਮ ਨੂੰ ਪਸੰਦ ਕਰਦੇ ਹਨ।
ਸਾਈਬਰ-ਸੁਰੱਖਿਆ ਕੰਪਨੀ ਇਨਟੈਲ471 ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ, "ਪ੍ਰੀ-ਟੈਲੀਗ੍ਰਾਮ ਨੇ ਇਹ ਗਤੀਵਿਧੀ ਮੁੱਖ ਤੌਰ 'ਤੇ ਲੁਕਵੇਂ ਡਾਰਕ ਵੈੱਬ ਸੇਵਾਵਾਂ ਦੀ ਵਰਤੋਂ ਕਰਕੇ ਹੋਸਟ ਕੀਤੇ ਆਨਲਾਈਨ ਬਾਜ਼ਾਰਾਂ ਵਿੱਚ ਕੀਤੀ ਸੀ"
“ਪਰ ਹੇਠਲੇ-ਪੱਧਰ ਦੇ, ਘੱਟ-ਹੁਨਰਮੰਦ ਸਾਈਬਰ-ਅਪਰਾਧੀਆਂ ਲਈ, ਟੈਲੀਗ੍ਰਾਮ ਸਭ ਤੋਂ ਪ੍ਰਸਿੱਧ ਆਨਲਾਈਨ ਸਥਾਨਾਂ ਵਿੱਚੋਂ ਇੱਕ ਬਣ ਗਿਆ ਹੈ।"
ਹੈਕਰ ਗਰੁੱਪ ਕਿਲਿਨ, ਉਹ ਹੀ ਗਰੁੱਪ ਹੈ ਜਿਸ ਨੇ ਇਸੇ ਸਾਲ ਗਰਮੀਆਂ ਦੇ ਸ਼ੁਰੂ ਵਿੱਚ ਐੱਨਐੱਚਐੱਸ ਹਸਪਤਾਲਾਂ ਨੂੰ ਫਿਰੌਤੀ ਗੁਰਾਉਣ ਲਈ ਚੁਣਿਆ ਸੀ।
ਗਰੁੱਪ ਨੇ ਆਪਣੀ ਡਾਰਕ ਵੈੱਬ ਵੈੱਬਸਾਈਟ ਤੋਂ ਪਹਿਲਾਂ ਚੋਰੀ ਕੀਤੇ ਖੂਨ ਦੀ ਜਾਂਚ ਦੇ ਡਾਟਾ ਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਪ੍ਰਕਾਸ਼ਿਤ ਕਰ ਦਿੱਤਾ ਸੀ।
ਸਪੇਨ ਅਤੇ ਦੱਖਣੀ ਕੋਰੀਆ ਵਿੱਚ ਸਕੂਲੀ ਵਿਦਿਆਰਥਣਾਂ ਦੇ ਨਕਲੀ ਵੀਡੀਓ ਬਣਾਉਣ ਲਈ ਵਰਤੀ ਜਾਂਦੀ ਡੀਪਫੇਕ ਸੇਵਾ ਵੀ ਟੈਲੀਗ੍ਰਾਮ ਨੂੰ ਭੁਗਤਾਨਾਂ ਲਈ ਇਸਤੇਮਾਲ ਕਰਦੀ ਹੈ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਪਰਾਧਿਕਤਾ ਹੋਰ ਪਲੇਟਫਾਰਮਾਂ 'ਤੇ ਹੋ ਰਹੀ ਹੈ।
ਕੁਝ ਟੈਲੀਗ੍ਰਾਮ ਅਪਰਾਧਿਕ ਚੈਨਲ ਜਿਨ੍ਹਾਂ ਦਾ ਹਿੱਸਾ ਮੈਨੂੰ ਬਣਾਇਆ ਗਿਆ ਸੀ, ਉਹ ਸਨੈਪਚੈਟ 'ਤੇ ਮੌਜੂਦ ਲੱਗਦੇ ਸਨ।
ਇੰਨਾਂ ਹੀ ਨਹੀਂ ਡਰੱਗ ਡੀਲਰ ਇੰਸਟਾਗ੍ਰਾਮ 'ਤੇ ਵੀ ਲੱਭੇ ਜਾ ਸਕਦੇ ਹਨ, ਜਿੱਥੇ ਬਿਨਾਂ ਸ਼ੱਕ ਪ੍ਰਾਈਵੇਟ ਚੈਟਾਂ ਵਿੱਚ ਸੌਦੇਬਾਜ਼ੀ ਕੀਤੀ ਜਾ ਰਹੀ ਹੈ।
ਪਰ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਨੂੰ ਅਕਸਰ ਉਨ੍ਹਾਂ ਹੋਰ ਸਾਈਟਾਂ 'ਤੇ ਆਪਣੇ ਟੈਲੀਗ੍ਰਾਮ ਚੈਨਲਾਂ ਦਾ ਇਸ਼ਤਿਹਾਰ ਦਿੰਦੇ ਦੇਖਿਆ ਜਾ ਸਕਦਾ ਹੈ ਤਾਂ ਜੋ ਲੋਕਾਂ ਨੂੰ ਉਸ ਪਲੇਟਫਾਰਮ ਤੱਕ ਪਹੁੰਚਾਇਆ ਜਾ ਸਕੇ।
ਟੈਲੀਗ੍ਰਾਮ ਪ੍ਰਤੀ ਚਿੰਤਾ
ਜਨਵਰੀ ਵਿੱਚ, ਲਾਤਵੀਆ ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਚਾਰ ਲਈ ਚੈਟ ਐਪਸ ਦੀ ਨਿਗਰਾਨੀ ਕਰਨ ਵਿੱਚ ਮਾਹਰਾਂ ਦਾ ਇੱਕ ਵੱਖਰੀ ਯੂਨਿਟ ਸਥਾਪਤ ਕੀਤਾ ਅਤੇ ਅਧਿਕਾਰੀਆਂ ਨੇ ਟੈਲੀਗ੍ਰਾਮ ਪ੍ਰਤੀ ਖ਼ਾਸ ਚਿੰਤਾ ਜਤਾਈ।
ਟੈਲੀਗ੍ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰੋਗਰਾਮ ‘ਉਦਯੋਗ ਦੇ ਮਾਪਦੰਡਾਂ ਦੇ ਅੰਦਰ’ ਹੈ।
ਪਰ ਇਸ ਹਫ਼ਤੇ ਅਸੀਂ ਅਪਰਾਧਿਕਤਾ ਦੇ ਖੇਤਰ ਨਾਲ ਬਹੁਤ ਘੱਟ ਦਿਖਾਈ ਦੇਣ ਵਾਲੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਦੇ ਉਲਟ ਸਬੂਤ ਦੇਖੇ ਹਨ। ਹਾਲਾਂਕਿ ਇਸ ਤੱਥ ਦੀ ਮੈਂ ਖੋਜ ਨਹੀਂ ਕੀਤੀ)
ਬੁੱਧਵਾਰ ਨੂੰ, ਬੀਬੀਸੀ ਨੂੰ ਪਤਾ ਲੱਗਾ ਕਿ ਜਦੋਂ ਟੈਲੀਗ੍ਰਾਮ ਪੁਲਿਸ ਅਤੇ ਚੈਰੀਟੀਆਂ ਤੋਂ ਹਟਾਉਣ ਦੀਆਂ ਬੇਨਤੀਆਂ ਦਾ ਜਵਾਬ ਦਿੰਦਾ ਹੈ ਉਸ ਸਮੇਂ ਇਹ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਰਗਰਮੀ ਨਾਲ ਫੈਲਣ ਤੋਂ ਰੋਕਣ ਦੇ ਉਦੇਸ਼ ਵਾਲੇ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ।
ਐਪ ਲਾਪਤਾ ਅਤੇ ਸ਼ੋਸ਼ਣ ਵਾਲੇ ਬੱਚਿਆਂ ਲਈ ਨੈਸ਼ਨਲ ਸੈਂਟਰ ਜਾਂ ਇੰਟਰਨੈਟ ਵਾਚ ਫਾਊਂਡੇਸ਼ਨ ਦਾ ਮੈਂਬਰ ਨਹੀਂ ਹੈ, ਇਹ ਦੋਵੇਂ ਸੰਸਥਾਵਾਂ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਅਤੇ ਹਟਾਉਣ ਲਈ ਸਾਰੇ ਪ੍ਰਮੁੱਖ ਸੋਸ਼ਲ ਨੈੱਟਵਰਕਸ ਨਾਲ ਕੰਮ ਕਰਦੇ ਹਨ।
ਸਹਿਯੋਗੀ ਦੀ ਘਾਟ ਦੇ ਇਲਜ਼ਾਮ
ਫ਼ਰਾਂਸ ਦੇ ਵਕੀਲਾਂ ਦਾ ਮੁੱਢਲਾ ਇਲਜ਼ਾਮ ਹੈ ਕਿ ਪੁਲਿਸ ਨੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ (ਸੀਐੱਸਏਐੱਮ) ਲਈ ਜਿੰਨੀ ਲੋੜ ਸੀ ਉਨਾਂ ਕੰਮ ਨਹੀਂ ਕੀਤਾ।
ਫ੍ਰੈਂਚ ਬਾਲ ਸੁਰੱਖਿਆ ਏਜੰਸੀ ਆਫਮਿਨ ਦੇ ਸਕੱਤਰ ਜਨਰਲ ਜੀਨ-ਮਿਸ਼ੇਲ ਬਰਨੀਗੌਡ ਨੇ ਲਿੰਕਡਇਨ 'ਤੇ ਕਿਹਾ,
"ਇਸ ਕੇਸ ਦੇ ਮਾਮਲੇ ਵਿੱਚ ਪਲੇਟਫਾਰਮ ਦੀ ਸਹਿਯੋਗ ਦੀ ਘਾਟ ਹੈ, ਖਾਸ ਕਰਕੇ ਬੱਚਿਆਂ ਦੇ ਵਿਰੁੱਧ ਅਪਰਾਧਾਂ ਦੇ ਵਿਰੁੱਧ ਲੜਾਈ ਦੇ ਮਾਮਲੇ ਵਿੱਚ।"
ਟੈਲੀਗ੍ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਸਾਈਟ 'ਤੇ ਬਾਲ ਜਿਨਸੀ ਸ਼ੋਸ਼ਣ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਦੀ ਸਰਗਰਮੀ ਨਾਲ ਖੋਜ ਕਰਦਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਅਗਸਤ ਵਿੱਚ 45,000 ਗਰੁੱਪਾਂ ਵਿਰੁੱਧ ਬਿਨਾਂ ਦੱਸਿਆਂ ਕਾਰਵਾਈ ਕੀਤੀ ਗਈ ਸੀ।
ਪਰ ਉਨ੍ਹਾਂ ਦੇ ਪ੍ਰੈਸ ਦਫਤਰ ਨੇ ਇਸ ਲੇਖ ਵਿੱਚ ਇਸ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਫਾਲੋ-ਅਪ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਮੌਡਰੇਸ਼ਨ ਟੈਲੀਗ੍ਰਾਮ ਲਈ ਸਮੱਸਿਆ ਦਾ ਇੱਕ ਹਿੱਸਾ ਹੈ, ਯਾਨੀ ਸੀਮਾ ਨਿਰਧਾਰਿਤ ਨਾ ਕਰਨਾ।
ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਅਤੇ ਇਸ ਦੇ ਸਬੂਤ ਦੇਣ ਲਈ ਪੁਲਿਸ ਨਾਲ ਸਹਿਯੋਗੀ ਦੀ ਘਾਟ ਲਈ ਵੀ ਇਸ ਦੀ ਅਲੋਚਣਾ ਕੀਤੀ ਗਈ।
ਭਰੋਸੇ ਅਤੇ ਸੁਰੱਖਿਆ ਲਈ ਇੱਕ ਸਾਫਟਵੇਅਰ ਪਲੇਟਫਾਰਮ ਸਿੰਡਰ ਦੇ ਸਹਿ-ਸੰਸਥਾਪਕ ਵਜੋਂ ਬ੍ਰਾਇਨ ਫਿਸ਼ਮੈਨ ਨੇ ਪੋਸਟ ਸਾਂਝੀ ਕੀਤੀ,ਪੋਸਟ ਕੀਤਾ, “ਟੈਲੀਗ੍ਰਾਮ ਇੱਕ ਹੋਰ ਪੱਧਰ ’ਤੇ ਹੈ, ਇਹ ਇੱਕ ਦਹਾਕੇ ਤੋਂ ਆਈਐੱਸਆਈ ਦਾ ਮੁੱਖ ਕੇਂਦਰ ਰਿਹਾ ਹੈ।”
“ਇਹ ਸੀਐੱਸਏਐੱਮ ਨੂੰ ਜਗ੍ਹਾ ਦੇ ਰਿਹਾ ਹੈ। ਇਸ ਨੇ ਕਈ ਸਾਲਾਂ ਤੋਂ ਵਾਜਬ ਕਾਨੂੰਨ ਲਾਗੂ ਕਰਨ ਦੀ ਲੋੜ ਨੂੰ ਨਜ਼ਰਅੰਦਾਜ਼ ਕੀਤਾ ਹੈ।”
“ਇਹ ‘ਹਲਕੇ ਪੱਧਰ’ ਦੀ ਸਮੱਗਰੀ ਪੇਸ਼ ਕਰਨਾ ਕੋਈ ਮੌਡਰੇਸ਼ਨ ਨਹੀਂ ਹੈ, ਇਹ ਪੂਰੀ ਤਰ੍ਹਾਂ ਵੱਖਰੀ ਪਹੁੰਚ ਹੈ।"
ਕੰਪਨੀ ਦੀ ਗੋਪਨੀਅਤਾ ਨੀਤੀ
ਕੁਝ ਲੋਕ ਇਹ ਦਲੀਲ ਦੇ ਸਕਦੇ ਹਨ ਕਿ ਟੈਲੀਗ੍ਰਾਮ ਦੀਆਂ ਗੋਪਨੀਯਤਾ ਵਿਸ਼ੇਸ਼ਤਾਵਾਂ ਕਰਕੇ ਹੀ ਕੰਪਨੀ ਕੋਲ ਪੁਲਿਸ ਨੂੰ ਰਿਪੋਰਟ ਕਰਨ ਲਈ ਇਸ ਗਤੀਵਿਧੀ ਬਾਰੇ ਜ਼ਿਆਦਾ ਡਾਟਾ ਮੌਜੂਦ ਨਹੀਂ ਹੈ।
ਸਿਗਨਲ ਅਤੇ ਵੱਟਸਐਪ ਵਰਗੀਆਂ ਅਲਟਰਾ-ਪ੍ਰਾਈਵੇਟ ਐਪਸ ਦਾ ਇਹੀ ਮਾਮਲਾ ਹੈ।
ਟੈਲੀਗ੍ਰਾਮ ਉਪਭੋਗਤਾਵਾਂ ਨੂੰ ਗੋਪਨੀਯਤਾ ਦੇ ਵਟਸਐਪ ਜਾਂ ਸਿਗਨਲ ਵਾਲੇ ਪੱਧਰਾਂ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਉਹ ‘ਗੁਪਤ ਚੈਟ’ ਬਣਾਉਣ ਦੀ ਚੋਣ ਕਰਦੇ ਹਨ ਯਾਨੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਵਰਤੋਂ ਕਰਦੇ ਹਨ ਤਾਂ ਇਹ ਹੋਰ ਐਪਸ ਵਰਗਾ ਹੀ ਹੈ।
ਅਸਲ ਵਿੱਚ ਇਸਦਾ ਮਤਲਬ ਹੈ ਕਿ ਗੱਲਬਾਤ ਦੇ ਅੰਦਰ ਦੀ ਗਤੀਵਿਧੀ ਪੂਰੀ ਤਰ੍ਹਾਂ ਨਿਜੀ ਹੁੰਦੀ ਹੈ ਅਤੇ ਟੈਲੀਗ੍ਰਾਮ ਵੀ ਸਮੱਗਰੀ ਨੂੰ ਨਹੀਂ ਦੇਖ ਸਕਦਾ।
ਹਾਲਾਂਕਿ, ਇਹ ਫੰਕਸ਼ਨ ਟੈਲੀਗ੍ਰਾਮ 'ਤੇ ਡਿਫ਼ਾਲਟ ਦੇ ਤੌਰ 'ਤੇ ਸੈੱਟ ਨਹੀਂ ਹੈ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਨ੍ਹਾਂ ਚੈਨਲਾਂ ਵਿੱਚ ਮੈਨੂੰ ਸ਼ਾਮਲ ਕੀਤਾ ਗਿਆ ਸੀ ਉਨ੍ਹਾਂ ਵਿੱਚ ਗੋਪਨੀਅਤਾ ਦੀ ਚੋਣ ਨਹੀਂ ਸੀ ਕੀਤੀ ਗਈ।
ਟੈਲੀਗ੍ਰਾਮ ਸਾਰੀ ਸਮੱਗਰੀ ਨੂੰ ਪੜ੍ਹ ਸਕਦਾ ਹੈ ਅਤੇ ਜੇ ਇਹ ਚਾਹੁੰਦਾ ਹੈ ਤਾਂ ਇਸ ਨੂੰ ਪੁਲਿਸ ਨੂੰ ਦੇ ਸਕਦਾ ਹੈ, ਪਰ ਇਹ ਆਪਣੇ ਨਿਯਮਾਂ ਅਤੇ ਸ਼ਰਤਾਂ ਵਿੱਚ ਕਹਿੰਦਾ ਹੈ ਕਿ ਅਜਿਹਾ ਨਹੀਂ ਹੁੰਦਾ।
ਕੰਪਨੀ ਦੇ ਨਿਯਮ ਅਤੇ ਸ਼ਰਤਾਂ ਸਪੱਸ਼ਟ ਕਰਦੇ ਹਨ ਕਿ, “ਸਾਰੇ ਟੈਲੀਗ੍ਰਾਮ ਚੈਟ ਅਤੇ ਗਰੁੱਪ ਚੈਟ ਉਨ੍ਹਾਂ ਦੇ ਹਿੱਸੇਦਾਰਾਂ ਵਿੱਚ ਨਿੱਜੀ ਹਨ। ਅਸੀਂ ਉਨ੍ਹਾਂ ਨਾਲ ਸਬੰਧਤ ਕਿਸੇ ਵੀ ਬੇਨਤੀ 'ਤੇ ਕਾਰਵਾਈ ਨਹੀਂ ਕਰਦੇ।”
ਕਾਨੂੰਨ ਲਾਗੂ ਕਰਨ ਲਈ ਟੈਲੀਗ੍ਰਾਮ ਦੀ ਸੁਸਤ ਪਹੁੰਚ ਅਜਿਹਾ ਰਵੱਈਆ ਹੈ ਜਿਸ ਬਾਰੇ ਮੈਨੂੰ ਕੁਝ ਪੁਲਿਸ ਅਧਿਕਾਰੀਆਂ ਨੇ ਦੱਸਿਆ ਨਿਰਾਸ਼ ਸਨ।
ਫਰਾਂਸੀਸੀ ਅਧਿਕਾਰੀਆਂ ਨੇ ਦੁਰੋਵ ਦੇ ਇਲਜ਼ਾਮਾਂ ਬਾਰੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ, "ਕਨੂੰਨੀ ਬੇਨਤੀਆਂ ਬਾਰੇ ਟੈਲੀਗ੍ਰਾਮ ਨੇ ਲੋੜੀਂਦੇ ਜਵਾਬ ਨਹੀਂ ਦਿੱਤੇ ਹਨ।"
ਬੈਲਜ਼ੀਅਮ ਪੁਲਿਸ ਦਾ ਵੀ ਇਹ ਹੀ ਪੱਖ ਹੈ।
ਜਰਮਨੀ ਸਮੇਤ ਹੋਰ ਦੇਸ਼ਾਂ ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਲਈ ਐਪ ਤੋਂ ਸਹਿਯੋਗ ਦੀ ਘਾਟ ਬਾਰੇ ਆਵਾਜ਼ ਚੁੱਕੀ ਹੈ।
ਟੈਲੀਗ੍ਰਾਮ ਦੀ ਮੌਡਰੇਸ਼ਨ ਪ੍ਰਤੀ ਪਹੁੰਚ ਵਿਰੁੱਧ ਚੱਲ ਰਹੀਆਂ ਆਲੋਚਨਾਵਾਂ ਦੇ ਬਾਵਜੂਦ, ਕੁਝ ਅਜਿਹੇ ਹਨ ਜੋ ਦੁਰੌਵ ਦੀ ਗ੍ਰਿਫ਼ਤਾਰੀ ਤੋਂ ਚਿੰਤਤ ਹਨ।
ਡਿਜੀਟਲ ਅਧਿਕਾਰ ਸੰਗਠਨ ਐਕਸੈਸ ਨਾਓ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਸੰਭਾਵਿਤ ਘਟਨਾਕ੍ਰਮ ਪ੍ਰਤੀ ਫ਼ਿਕਰਮੰਦ ਹਨ।
ਇੱਕ ਬਿਆਨ ਵਿੱਚ, ਇੱਕ ਓਪਨ ਇੰਟਰਨੈਟ ਲਈ ਪ੍ਰਚਾਰ ਕਰਨ ਵਾਲਿਆਂ ਨੇ ਕਿਹਾ ਕਿ ਟੈਲੀਗ੍ਰਾਮ ‘ਕਾਰਪੋਰੇਟ ਜ਼ਿੰਮੇਵਾਰੀ ਲਈ ਕੋਈ ਮਾਡਲ’ ਨਹੀਂ ਹੋ ਸਕਦਾ।
ਉਹ ਪਹਿਲਾਂ ਵੀ ਕਈ ਵਾਰ ਐਪ ਦੀ ਆਲੋਚਨਾ ਕਰ ਚੁੱਕੇ ਹਨ।
ਹਾਲਾਂਕਿ, ਐਕਸੈਸ ਨਾਓ ਨੇ ਚੇਤਾਵਨੀ ਦਿੱਤੀ ਹੈ ਕਿ, “ਅਜਿਹੇ ਪਲੇਟਫ਼ਾਰਮਾਂ ਦੇ ਸਟਾਫ਼ ਨੂੰ ਹਿਰਾਸਤ ਵਿੱਚ ਲੈਣਾ ਜੋ ਲੋਕਾਂ ਨੂੰ ਸੁਤੰਤਰ ਪ੍ਰਗਟਾਵੇ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ ਥਾਂ ਦਿੰਦੇ ਹਨ।
“ਸ਼ਾਂਤੀਪੂਰਨ ਇਕੱਠਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਨੂੰ ਪ੍ਰਦਰਸ਼ਿਤ ਕਰਨ ਵਿੱਚ ਮਦਦਗਾਰ ਸਹਾਈ ਹੁੰਦੇ ਹਨ ਉੱਤੇ ਵਾਧੂ ਸੈਂਸਰਸ਼ਿਪ ਲਾਉਣ ਦਾ ਨਤੀਜਾ ਨਾਗਰਿਕ ਥਾਵਾਂ ਦਾ ਘਟਨਾ ਹੋ ਸਕਦਾ ਹੈ।"
ਟੈਲੀਗ੍ਰਾਮ ਨੇ ਖੁਦ ਵਾਰ-ਵਾਰ ਕਿਹਾ ਹੈ ਕਿ, "ਇਹ ਦਾਅਵਾ ਕਰਨਾ ਬੇਤੁਕਾ ਹੈ ਕਿ ਪਲੇਟਫਾਰਮ ਜਾਂ ਇਸਦਾ ਮਾਲਕ ਉਸ ਪਲੇਟਫਾਰਮ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੈ।"
ਦੁਵੋਰ ਦੇ ਸਾਥੀ ਅਰਬਪਤੀ ਅਤੇ ਐਕਸ (ਪਹਿਲਾਂ ਟਵਿੱਟਰ) ਦੇ ਮਾਲਕ ਇਲੋਨ ਮਸਕ ਨੇ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ
ਉਨ੍ਹਾਂ ਨੇ ਇਸ ਨੂੰ ਬੋਲਣ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਹੈ। ਉਹ ਦੁਰੋਵ ਨੂੰ ਰਿਹਾਅ ਕਰਨ ਦੀ ਮੰਗ ਕਰ ਰਿਹਾ ਹੈ।