You’re viewing a text-only version of this website that uses less data. View the main version of the website including all images and videos.
ਯੂਕੇ ਦੇ ਲੌਰਡ ਰੇਂਜਰ 'ਤੇ ਔਰਤਾਂ ਨਾਲ 'ਦੁਰਵਿਹਾਰ' ਦਾ ਪੂਰਾ ਮਾਮਲਾ ਕੀ ਹੈ
ਕੰਜ਼ਰਵੇਟਿਵ ਪਾਰਟੀ ਦੇ ਲੌਰਡ ਰੇਂਜਰ ਨੂੰ ਹਾਊਸ ਆਫ ਲੌਰਡਜ਼ ਤੋਂ ਤਿੰਨ ਹਫ਼ਤਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ।
ਉਹ ਯੂਕੇ ਦੇ ਹਾਊਸ ਆਫ ਲੌਰਡਜ਼ ਵਿੱਚ ਕੰਜ਼ਰਵੇਟਿਵ ਪਾਰਟੀ ਦੇ 'ਪੀਅਰ' ਹਨ।
ਇਸ ਦਾ ਕਾਰਨ ਸ਼ਰਾਬ ਪੀ ਕੇ ਦੋ ਔਰਤਾਂ ਨੂੰ ਕਥਿਤ ਤੌਰ ’ਤੇ ਤੰਗ ਕਰਨਾ ਹੈ।
ਲੌਰਡ ਰੇਂਜਰ ਬੋਰਿਸ ਜੋਹਨਸਨ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਉੱਤੇ ਪਾਰਲੀਮੈਂਟ ਦੇ ਸਾਰੇ ਬਾਰਜ਼ ਵਿੱਚ ਦਾਖ਼ਲ ਹੋਣ ਉੱਤੇ 12 ਮਹੀਨਿਆਂ ਲਈ ਪਾਬੰਦੀ ਵੀ ਲਾਈ ਜਾ ਸਕਦੀ ਹੈ।
ਇਹ ਸਾਹਮਣੇ ਆਇਆ ਕਿ ਉਨ੍ਹਾਂ ਨੇ ਔਰਤਾਂ ਲਈ ਮਾੜੀ ਸ਼ਬਦਾਵਲੀ ਵਰਤੀ ਅਤੇ ਉਨ੍ਹਾਂ ਨੂੰ “ਨਿਕੰਮਾ” ਕਿਹਾ ਜਦੋਂ ਉਹ ਪਾਰਲੀਮੈਂਟ ਵਿਚਲੀ ਸਟਰੇਂਜਰਜ਼ ਬਾਰਜ਼ ਵਿੱਚ ਸ਼ਰਾਬੀ ਹਾਲਤ ਵਿੱਚ ਸਨ।
ਲੌਰਡ ਰੇਂਜਰ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੁਝ ਵਾਪਰਨ ਬਾਰੇ ਕੁਝ ਵੀ ਯਾਦ ਨਹੀਂ ਹੈ ਪਰ ਉਨ੍ਹਾਂ ਨੇ ਸ਼ਿਕਾਇਤਕਰਤਾ ਕੋਲੋਂ ਮੁਆਫ਼ੀ ਮੰਗੀ।
ਹਾਊਸ ਆਫ ਲੌਰਡਜ਼ ਦੀ ਕੰਡਕਟ ਕਮੇਟੀ ਦੀ ਸਿਫ਼ਾਰਿਸ਼ ਉੱਤੇ ‘ਪੀਅਰ’ ਸਜ਼ਾ ਦੇਣ ਲਈ ਵੋਟ ਪਾਉਣਗੇ।
ਕਮੇਟੀ ਦੀ ਰਿਪੋਰਟ ਨੇ ਕਿਹਾ ਕਿ ਲੌਰਡ ਰੇਂਜਰ ਨੂੰ ‘ਸ਼ਰਾਬੀ ਹਾਲਤ’ ਵਿੱਚ ਦੇਖਿਆ ਜਾ ਸਕਦਾ ਸੀ ਅਤੇ ਉਨ੍ਹਾਂ ਨੇ ਇੱਕ ਸਮੂਹ ਬਾਰੇ ‘ਗਲਤ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਅਜਿਹਾ ਸਟਰੇਂਜਰਜ਼ ਬਾਰ ਵਿੱਚ ਕੀਤਾ ਜੋ ਕਿ ਹਾਊਸ ਆਫ ਕੌਮਨਸ ਟੈਰੈਸ ਦੇ ਨੇੜੇ ਹੈ।
ਇਸ ਮਗਰੋਂ ਉਹ ਉਸੇ ਸਮੂਹ ਲੋਕ ਫਿਰ ਗਏ ਅਤੇ “ਹਮਲਾਵਰ ਵਤੀਰਾ ਕਰਨਾ, ਚੀਕਣਾ ਅਤੇ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ” ਉਨ੍ਹਾਂ ਨੇ ਸਮੂਹ ਨੂੰ ‘ਨਿਕੰਮਾ’ ਵੀ ਕਿਹਾ।
ਲੌਰਡ ਰੇਂਜਰ ਪਹਿਲਾਂ ਜੋਹਨਸਨ ਦੇ ਲੰਡਨ ਦੇ ਮੇਅਰ ਹੁੰਦਿਆਂ ਟਰਾਂਸਪੋਰਟ ਨੀਤੀ ਦੇ ਡਾਇਰੈਕਟਰ ਰਹੇ ਸਨ।
ਉਨ੍ਹਾਂ ਨੇ ਇਸ ਰਿਪੋਰਟ ਦਾ ਵਿਰੋਧ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਘਟਨਾ ਬਾਰੇ ਯਾਦ ਨਹੀਂ ਹੈ ਪਰ ‘ਉਹ ਆਪਣੇ ਵਤੀਰੇ ਬਾਰੇ ਜਾਣਕੇ ਬਹੁਤ ਦੁਖੀ ਹਨ’ ਅਤੇ ‘ਇਹ ਜਾਣਕੇ ਨਿਰਾਸ਼ ਹਨ ਕਿ ਮੈਂ ਤੁਹਾਨੂੰ ਦੁੱਖ ਪਹੁੰਚਾਇਆ’।
ਲੌਰਡ ਰੇਂਜਰ ਨੇ ਕਿਹਾ ਕਿ ਅਜਿਹਾ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਦੇ ਕਾਰਨ ਹੋਇਆ ਜਿਸ ਦਾ ਉਨ੍ਹਾਂ ਉੱਤੇ ਕਾਫੀ ਅਸਰ ਹੋਇਆ ਹੈ।
ਕਮੇਟੀ ਨੇ ਲੌਰਡ ਰੇਂਜਰ ਨੂੰ ਤਿੰਨ ਹਫ਼ਤਿਆਂ ਲਈ ਮੁਅੱਤਲ ਕੀਤੇ ਜਾਣ ਦੀ ਸਿਫ਼ਾਰਿਸ਼ ਦੇ ਨਾਲ-ਨਾਲ ਉਨ੍ਹਾਂ ਉੱਤੇ ਹਾਊਸ ਆਫ ਲੌਰਡਜ਼ ਦੀਆਂ ਬਾਰਜ਼ ਵਿੱਚ 12 ਮਹੀਨਿਆਂ ਲਈ ਪਾਬੰਦੀ ਲਾਈ ਜਾਵੇ ‘ਤਾਂ ਜੋ ਹਾਊਸ ਦੀ ਸ਼ਰਾਬ ਨਾਲ ਜੁੜੇ ਮਾੜੇ ਵਤੀਰੇ ਪ੍ਰਤੀ ਪ੍ਰਵਾਨਗੀ ਨਾ ਹੋਣ ਉੱਤੇ ਜ਼ੋਰ ਦਿੱਤਾ ਜਾਵੇ।
ਕਮੇਟੀ ਨੇ ਹਾਊਸ ਆਫ ਕਾਮਨਜ਼ ਦੇ ਪ੍ਰਸ਼ਾਸਨ ਨੂੰ ਲੌਰਡ ਰੇਂਜਰ ਉੱਤੇ ਰੋਕ ਲਾਉਣ ਲਈ ਕਿਹਾ ਹੈ।
ਹਾਊਸ ਆਫ ਲੋਰਡਜ਼ ਦੇ ਸਟੈਂਡਰਡਜ਼ ਕਮਿਸ਼ਨਰ ਨੇ ਅਸਲ ਵਿੱਚ ਉਨ੍ਹਾਂ ਨੂੰ ਇੱਕ ਹਫ਼ਤੇ ਲਈ ਮੁਅੱਤਲ ਕੀਤੇ ਜਾਣ ਲਈ ਕਿਹਾ ਸੀ ਪਰ ਜਦੋਂ ‘ਕੰਡਕਟ ਕਮੇਟੀ’ ਨੂੰ ਉਨ੍ਹਾਂ ਦੇ ਵਤੀਰੇ ਦੇ ਗੰਭੀਰ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਰੋਕ ਨੂੰ ਵਧਾ ਦਿੱਤਾ।
ਕਮੇਟੀ ਨੇ ਕਿਹਾ, “ਲੌਰਡ ਰੇਂਜਰ ਦਾ ਅਜਿਹਾ ਗਲਤ ਵਿਵਹਾਰ ਇੱਕ ਘੰਟੇ ਦੇ ਫ਼ਰਕ ਨਾਲ ਵਾਪਰੀਆਂ ਦੋ ਵੱਖਰੀਆਂ ਘਟਨਾਵਾਂ ਵਿੱਚ ਵੰਡਿਆਂ ਹੋਇਆ ਸੀ, ਸ਼ਰਾਬ ਇਸ ਵਿੱਚ ਅਹਿਤ ਤੱਤ ਸੀ ਅਤੇ ਇਸ ਕਰਕੇ ਪਰੇਸ਼ਾਨੀ ਵੀ ਹੋਈ ਅਤੇ ਮਾੜਾ ਵਿਵਹਾਰ ਵੀ।”
ਰਿਪੋਰਟ ਮੁਤਾਬਕ ਇੱਕ ਸ਼ਿਕਾਇਤਕਰਤਾ ਨੂੰ ਇਸ ਕਰਕੇ ਰਾਤ ਨੂੰ ਨੀਂਦ ਵਿੱਚ ਦਿੱਕਤ ਆਈ ਅਤੇ ‘ਲੋਕਾਂ ਨਾਲ ਗੱਲਬਾਤ ਕਰਨ ਪ੍ਰਤੀ ਚਿੰਤਤ ਹੋ ਗਈ'।
ਲੌਰਡ ਰੇਂਜਰ ਉਦੋਂ ਹੀ ਮੁਅੱਤਲ ਹੋਣਗੇ ਜੇਕਰ ਹਾਊਸ ਲੌਰਡਜ਼ ਜੂਨ ਵਿੱਚ ਹੋਣ ਵਾਲੀ ਵੋਟ ਦੌਰਾਨ ਇਸ ਨੂੰ ਪ੍ਰਵਾਨਗੀ ਦੇਣਗੇ। ਇਹ ਵੋਟ ਜੂਨ ਦੇ ਪਹਿਲੇ ਹਫ਼ਤੇ ਹੋਣ ਦੀ ਉਮੀਦ ਹੈ।