ਟੈਸਟ ਰਿਪੋਰਟ 'ਠੀਕ ਨਾ ਪੜ੍ਹੇ' ਜਾਣ ਕਾਰਨ 8 ਔਰਤਾਂ ਹੋਈਆਂ ਕੈਂਸਰ ਦਾ ਸ਼ਿਕਾਰ, ਗਲਤੀਆਂ ਦਾ ਕਿਵੇਂ ਹੋਇਆ ਖੁਲਾਸਾ

    • ਲੇਖਕ, ਮੈਰੀ ਲੁਈਸ ਕੋਨੋਲੀ
    • ਰੋਲ, ਬੀਬੀਸੀ ਪੱਤਰਕਾਰ

ਅੱਠ ਔਰਤਾਂ ਦੇ ਸਮੀਅਰ ਟੈਸਟਾਂ ਨੂੰ ਜਾਂਚਕਰਤਾਵਾਂ ਵੱਲੋਂ ਗ਼ਲਤ ਪੜ੍ਹੇ ਜਾਣ ਕਾਰਨ ਉਨ੍ਹਾਂ ਵਿੱਚ ਕੈਂਸਰ ਵਿਕਸਿਤ ਹੋ ਗਿਆ।

ਅਜਿਹਾ ਯੂਕੇ ਦੀ ਦੱਖਣੀ ਹੈਲਥ ਟਰੱਸਟ ਵਿੱਚ ਸਰਵਾਈਕਲ ਸਕ੍ਰੀਨਿੰਗ ਜਾਂਚ ਦੀ ਵੱਡੀ ਸਮੀਖਿਆ ਵਿੱਚ ਸਾਹਮਣੇ ਆਇਆ।

11 ਹੋਰਨਾਂ ਔਰਤਾਂ ਦੀ ਸਲਾਈਡ ਵਿੱਚ ਸੈੱਲਾਂ ਵਿੱਚ ਕੈਂਸਰ ਤੋਂ ਪਹਿਲਾਂ ਦੀਆਂ ਤਬਦੀਲੀਆਂ ਦੇਖੀਆਂ ਗਈਆਂ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣਾ ਪਿਆ।

ਇਨ੍ਹਾਂ ਸਾਰੀਆਂ ਔਰਤਾਂ ਦੇ ਸਮੀਅਰ ਟੈਸਟ ਕਰਨ ਦੌਰਾਨ ਜਾਂ ਤਾਂ ਬੱਚੇਦਾਨੀ ਦੇ ਮੂੰਹ ਵਿੱਚ ਕੈਂਸਰ ਤੋਂ ਪਹਿਲਾਂ ਤਬਦੀਲੀਆਂ ਦੇਖੀਆਂ ਜਾਂ ਉਨ੍ਹਾਂ ਨੂੰ ਕਿਸੇ ਅਹਿਮ ਇਸਤਰੀ ਰੋਗ ਸਬੰਧੀ ਸਥਿਤੀ ਦਾ ਪਤਾ ਲੱਗਾ।

ਹਾਲਾਂਕਿ, ਇਸ ਲਈ ਦੱਖਣੀ ਹੈਲਥ ਟਰੱਸਟ ਨੇ ਸਾਰੇ ਪ੍ਰਭਾਵਿਤ ਲੋਕਾਂ ਕੋਲੋਂ ਮੁਆਫ਼ੀ ਮੰਗੀ ਹੈ।

'ਇੱਕ ਪੂਰਨ ਘੋਟਾਲਾ'

ਇਹ ਜਾਂਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਤਿੰਨ ਔਰਤਾਂ ਦੇ ਨਿਦਾਨ ਦੀ ਗੰਭੀਰ ਪ੍ਰਤੀਕੂਲ ਘਟਨਾ ਵਜੋਂ ਜਾਂਚ ਕੀਤੀ ਗਈ ਸੀ।

ਦੋ ਔਰਤਾਂ, ਲਿੰਸੇ ਕੋਰਟਨੀ ਅਤੇ ਏਰਿਨ ਹਾਰਬਿਨਸਨ, ਦੀ ਮੌਤ ਹੋ ਗਈ ਹੈ।

17,000 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਸਮੀਅਰ ਟੈਸਟਾਂ ਦੀ ਮੁੜ ਜਾਂਚ ਕਰਵਾਉਣ ਲਈ ਸੰਪਰਕ ਕੀਤਾ ਗਿਆ ਸੀ।

ਦੱਖਣੀ ਹੈਲਥ ਟਰੱਸਟ ਵਿੱਚ 13 ਸਾਲਾਂ ਤੋਂ ਵੱਧ ਸਮੇਂ ਦੀ ਜਾਂਚ ਨਾਲ ਪਤਾ ਲੱਗਾ ਕਿ ਕਈ ਔਰਤਾਂ ਫੇਲ੍ਹ ਹੋਈਆਂ ਕਿਉਂਕਿ ਕੁਝ ਦੀ ਸਕਰੀਨਿੰਗ ਘੱਟ ਹੋਈ ਤੇ ਕੁਝ ਦੀ ਪ੍ਰਬੰਧਕਾਂ ਨੇ ਸਾਲਾਂ ਤੱਕ ਜਾਂਚ ਨਹੀਂ ਕੀਤੀ ਸੀ।

ਮੁਹਿੰਮ ਸਮੂਹ ਲੇਡੀਜ਼ ਵਿਦ ਲੈਟਰਸ ਦੀ ਸਟੈਲਾ ਮੈਕਲੌਫਲਿਨ ਨੇ ਦੱਸਿਆ ਕਿ ਜੋ ਵਾਪਰਿਆ ਹੈ ਉਹ ਮੁਆਫ਼ੀਯੋਗ ਨਹੀਂ ਸੀ ਅਤੇ ਉਨ੍ਹਾਂ ਨੇ ਇਸ ਦੀ ਜਨਤਕ ਜਾਂਚ ਦੀ ਮੰਗ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ, "ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਸੰਪੂਰਨ ਘੋਟਾਲਾ ਰਿਹਾ ਹੈ ਅਤੇ ਇਸਨੂੰ 10 ਸਾਲਾਂ ਤੱਕ ਜਾਰੀ ਰਹਿਣ ਦਿੱਤਾ ਗਿਆ ਸੀ।"

"ਸਮੀਅਰ ਗ਼ਲਤ ਪੜ੍ਹੇ ਜਾ ਰਹੇ ਹਨ, ਲੋਕਾਂ ਦੀ ਜਵਾਬਦੇਹੀ ਨਹੀਂ ਬਣਾਈ ਜਾ ਰਹੀ, ਸਕ੍ਰੀਨਰਾਂ ਦਾ ਸਹੀ ਢੰਗ ਨਾਲ ਪ੍ਰਬੰਧਨ ਨਹੀਂ ਕੀਤਾ ਜਾ ਰਿਹਾ, ਇਸ ਦਾ ਅਸਰ ਆਮ ਲੋਕਾਂ ʼਤੇ ਪੈ ਰਿਹਾ ਹੈ।"

ਸਰਵਾਈਕਲ ਸਕ੍ਰੀਨਿੰਗ ਸਮੀਖਿਆ

ਟਰੱਸਟ ਵਿੱਚ ਸਰਵਾਈਕਲ ਸਕ੍ਰੀਨਿੰਗ ਦੀ ਸਮੀਖਿਆ ਵਿੱਚ ਔਰਤਾਂ ਦੇ ਦੋ ਵੱਖ-ਵੱਖ ਸਮੂਹਾਂ ਨੂੰ ਦੇਖਿਆ ਗਿਆ।

ਪਹਿਲਾਂ 207 ਔਰਤਾਂ ਦੇ ਕੇਸਾਂ ਨੂੰ ਦੇਖਿਆ ਗਿਆ ਜਿਨ੍ਹਾਂ ਵਿੱਚ ਪਹਿਲਾਂ ਸਰਵਾਈਕਲ ਕੈਂਸਰ ਦਾ ਪਤਾ ਲਗਾਇਆ ਗਿਆ ਸੀ।

ਜਿਨ੍ਹਾਂ ਅੱਠ ਔਰਤਾਂ ਨੂੰ ਕੈਂਸਰ ਹੋਇਆ, ਉਨ੍ਹਾਂ ਦੀ ਸਲਾਈਡ ਦੀ ਸਮੀਖਿਆ ਇਸ ਸਮੂਹ ਵਿੱਚ ਕੀਤੀ ਗਈ।

ਸਮੀਖਿਆ ਵਿੱਚ ਦੇਖਿਆ ਗਿਆ ਕਿ ਜੇਕਰ ਇਨ੍ਹਾਂ ਔਰਤਾਂ ਦੇ ਟੈਸਟ ਸਹੀ ਢੰਗ ਨਾਲ ਪੜ੍ਹੇ ਜਾਂਦੇ ਤਾਂ ਉਨ੍ਹਾਂ ਦਾ ਇਲਾਜ ਪਹਿਲਾਂ ਹੀ ਕੀਤਾ ਜਾ ਸਕਦਾ ਸੀ।

ਦੂਜੇ ਸਮੂਹ ਵਿੱਚ 17,425 ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੂੰ ਆਪਣੇ ਸਮੀਅਰ ਟੈਸਟ ਦੀ ਮੁੜ ਜਾਂਚ ਕਰਵਾਉਣ ਲਈ ਕਿਹਾ ਗਿਆ ਸੀ।

ਇਸ ਸਮੂਹ ਵਿੱਚ 11 ਔਰਤਾਂ ਸ਼ਾਮਲ ਸਨ, ਜੋ ਵਰਤਮਾਨ ਵਿੱਚ ਗ਼ੈਰ-ਕੈਂਸਰ ਇਲਾਜ ਵਿੱਚੋਂ ਲੰਘ ਰਹੀਆਂ ਹਨ।

ਟਰੱਸਟ ਨੇ ਕਿਹਾ ਕਿ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਹੈ ਕਿ ਅੱਠ ਔਰਤਾਂ ਨੂੰ ਕੈਂਸਰ ਹੋ ਗਿਆ ਸੀ ਕਿਉਂਕਿ ਉਨ੍ਹਾਂ ਦੇ ਸਮੀਅਰ ਟੈਸਟਾਂ ਵਿੱਚ ਅਸਮਾਨਤਾਵਾਂ ਨਹੀਂ ਸਨ।

ਅਕਤੂਬਰ 2023 ਵਿੱਚ, ਦੱਖਣੀ ਟਰੱਸਟ ਨੇ 2008- 2021 ਵਿਚਾਲੇ ਸਕ੍ਰੀਨਿੰਗ ਕੀਤੀਆਂ 17,425 ਔਰਤਾਂ ਦੇ ਸਰਵਾਈਕਲ ਸਕ੍ਰੀਨਿੰਗ ਨਤੀਜਿਆਂ ਦੀ ਇੱਕ ਸਾਵਧਾਨੀ ਵਾਲੀ ਸਮੀਖਿਆ ਦਾ ਐਲਾਨ ਕੀਤਾ ਸੀ।

ਇਹ ਕਦਮ ਇੱਕ ਆਜ਼ਾਦ ਰਾਇਲ ਕਾਲਜ ਆਫ਼ ਪੈਥੋਲੋਜਿਸਟਸ (ਆਰਸੀਪੀਏਟੀਐੱਚ) ਦੀ ਰਿਪੋਰਟ ਦੇ ਜਵਾਬ ਵਿੱਚ ਸੀ ਜਿਸ ਵਿੱਚ ਕੁਝ ਪ੍ਰਯੋਗਸ਼ਾਲਾ ਸਕ੍ਰੀਨਰਾਂ ਦੇ ਕੰਮ ਵਿੱਚ "ਸਥਾਈ ਘਟੀਆ ਕਾਰਗੁਜ਼ਾਰੀ" ਦੇਖੀ ਗਈ ਸੀ।

ਬੀਬੀਸੀ ਨਿਊਜ਼ ਐੱਨਆਈ ਇਹ ਵੀ ਖੁਲਾਸਾ ਕਰ ਸਕਦਾ ਹੈ ਕਿ ਸਮੀਖਿਆ ਅਧੀਨ ਚਾਰ ਸਕ੍ਰੀਨਰਾਂ ਵਿੱਚੋਂ ਇੱਕ ਸਕ੍ਰੀਨਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਰੈਗੂਲੇਟਰੀ ਬੌਡੀ, ਦਿ ਹੈਲਥ ਐਂਡ ਕੇਅਰ ਪ੍ਰੋਫੈਸ਼ਨਜ਼ ਕੌਂਸਲ ਵੱਲੋਂ ਸੁਣਵਾਈਆਂ ਤੋਂ ਬਾਅਦ ਅਭਿਆਸ ਦੀਆਂ ਸ਼ਰਤਾਂ ਇੱਕ ਦੂਜੇ 'ਤੇ ਰੱਖ ਦਿੱਤੀਆਂ ਗਈਆਂ ਹਨ।

ਬੀਬੀਸੀ ਨਿਊਜ਼ ਐੱਨਆਈ ਦੇ ਨਾਲ ਇੱਕ ਇੰਟਰਵਿਊ ਵਿੱਚ, ਦੱਖਣੀ ਹੈਲਥ ਟਰੱਸਟ ਨੇ ਕਿਹਾ ਕਿ ਉਹ ਸਵੀਕਾਰ ਕਰਦਾ ਹੈ ਕਿ ਇਹ ਸਾਰੇ ਪਰਿਵਾਰਾਂ ਲਈ ਇੱਕ ਔਖਾ ਵੇਲਾ ਸੀ ਅਤੇ ਇਸ ਪ੍ਰਕਿਰਿਆ ਨੇ ਚਿੰਤਾ ਵਾਲੇ ਹਾਲਾਤ ਪੈਦਾ ਕਰ ਦਿੱਤੇ ਸਨ।

ਮੈਡੀਕਲ ਡਾਇਰੈਕਟਰ ਡਾ. ਸਟੀਵ ਆਸਟਿਨ ਨੇ ਕਿਹਾ ਕਿ ਜਾਂਚੀਆਂ ਗਈਆਂ ਸਲਾਈਡਾਂ ਵਿੱਚੋਂ ਜ਼ਿਆਦਾਤਰ ਆਮ ਸਨ, ਪਰ ਉਨ੍ਹਾਂ ਨੇ ਮੰਨਿਆ ਕਿ ਕੁਝ ਔਰਤਾਂ ਨੂੰ ਵੱਖ ਰੀਡਿੰਗ ਮਿਲੀ ਅਤੇ ਸਿੱਟੇ ਵਜੋਂ ਉਨ੍ਹਾਂ ਨੇ ਇਲਾਜ ਵਿੱਚੋਂ ਲੰਘਣਾ ਪਿਆ।

ਡਾ. ਔਸਟਿਨ ਨੇ ਕਿਹਾ, "ਅਸੀਂ, ਜੋ ਕੁਝ ਵੀ ਹੋਇਆ ਹੈ, ਉਸ ਤੋਂ ਸਬਕ ਸਿੱਖਿਆ ਹੈ। ਐੱਚਪੀਵੀ ਸਕ੍ਰੀਨਿੰਗ ਹੁਣ ਚਾਲੂ ਹੈ ਅਤੇ ਪ੍ਰਯੋਗਸ਼ਾਲਾ ਸੇਵਾਵਾਂ ਨੂੰ ਹੁਣ ਇੱਕ ਥਾਂ ʼਤੇ ਕੇਂਦਰਿਤ ਕੀਤਾ ਗਿਆ ਹੈ ਅਤੇ ਪੂਰੇ ਸਿਸਟਮ ਵਿੱਚ ਹੋਰ ਵੀ ਸੁਧਾਰ ਕੀਤੇ ਗਏ ਹਨ।"

ਕੁਝ ਖ਼ਾਮੀਆਂ ਸਨ- ਦੱਖਣੀ ਟਰੱਸਟ

ਫਰਵਰੀ 2023 ਵਿੱਚ, ਬੀਬੀਸੀ ਨਿਊਜ਼ ਐੱਨਆਈ ਨੇ ਦੱਖਣੀ ਟਰੱਸਟ ਸਰਵਾਈਕਲ ਘੋਟਾਲਾ ਨੂੰ ਉਦੋਂ ਉਜਾਗਰ ਕੀਤਾ ਜਦੋਂ ਉਨ੍ਹਾਂ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਨਾਲ ਪੀੜਤ ਔਰਤਾਂ ਦੇ ਪਿਛਲੇ ਤਿੰਨ ਅਸਾਧਾਰਨ ਸਮੀਅਰ ਟੈਸਟ ਖੁੰਝ ਗਏ ਸਨ।

ਔਰਤਾਂ ਨਾਲ ਸਪੰਰਕ ਕੀਤੇ ਜਾਣ ਅਤੇ ਸੂਚਨਾ ਦੇ ਨਾਲ ਅੱਗੇ ਆਉਣ ਵਾਲੇ ਇੱਕ ਮੁ਼ਖ਼ਬਰ ਤੋਂ ਬਾਅਦ ਬੀਬੀਸੀ ਨਿਊਜ਼ ਐੱਨਆਈ ਨੇ ਇਹ ਵੀ ਖੁਲਾਸਾ ਕੀਤਾ ਕਿ 2022 ਤੋਂ ਪਹਿਲਾਂ ਕੁਝ ਸਕ੍ਰੀਨਿੰਗ ਕਰਨ ਵਾਲਿਆਂ ਦੇ ਪ੍ਰਦਰਸ਼ਨਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਕੰਮ ਦੀ ਸਮੀਖਿਆ ਕੀਤੀ ਜਾਣੀ ਸੀ।

ਦੱਖਣੀ ਟਰੱਸਟ ਨੇ ਸਵੀਕਾਰ ਕੀਤਾ ਕਿ ਸਰਵਾਈਕਲ ਡਾਂਚ ਪ੍ਰਯੋਗਸ਼ਾਲਾ ਵਿੱਚ "ਅਸਫ਼ਲਾਤਾਵਾਂ" ਸਨ, ਪਰ ਕਿਹਾ ਕਿ ਇਹ ਵਿਅਕਤੀਗਤ ਸਟਾਫ ਮੈਂਬਰਾਂ ਤੋਂ ਪਰੇ ਫ਼ੈਲੀ ਹੋਈ ਸੀ ਅਤੇ "ਵਿਆਪਕ ਪ੍ਰਣਾਲੀ ਅਸਫ਼ਲਤਾਵਾਂ" ਨੂੰ ਦਰਸਾਉਂਦੀ ਸੀ।

ਪਛਾਣੀਆਂ ਗਈਆਂ ਔਰਤਾਂ ਵਿੱਚੋਂ ਕਰੀਬ 94 ਫੀਸਦ ਨੇ ਸਮੀਖਿਆ ਵਿੱਚ ਹਿੱਸਾ ਲਿਆ, ਟਰੱਸਟ ਨੇ 513 ਰੋਗੀਆਂ ਦਾ ਪਤਾ ਲਗਾਇਆ ਜੋ ਉੱਤਰੀ ਆਇਰਲੈਂਡ ਤੋਂ ਬਾਹਰ ਚਲੇ ਗਏ ਸਨ।

ਜਨਤਕ ਸਿਹਤ ਏਜੰਸੀ (ਪੀਐੱਚਏ) ਵਿੱਚ ਜਨਤਕ ਸਿਹਤ ਨਿਦੇਸ਼ਕ ਜੋਆਨ ਮੈਕਲੀਨ ਨੇ ਲੋਕਾਂ ਨੂੰ ਦਰਪੇਸ਼ ਦਰਦ, ਪਰੇਸ਼ਾਨੀ ਅਤੇ ਦੁੱਖ ਲਈ ਖੇਦ ਵਿਅਕਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਨਤਕ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹ ਸਿਹਤ ਮੰਤਰੀ ʼਤੇ ਨਿਰਭਰ ਕਰਦਾ ਹੈ।

ʻਲਗਾਤਾਰ ਅਸਫ਼ਲਤਾʼ

ਰਾਇਲ ਕਾਲਜ ਆਫ ਪੈਥੋਲੀਜੀ ਦੀ ਵਧੇਰੇ ਆਲੋਚਨਾਤਮਕ ਰਿਪੋਰਟ ਵਿੱਚ ਦੇਖਿਆ ਗਿਆ ਕਿ ਕੁਝ ਸਰਵਾਈਕਲ ਸਕ੍ਰੀਨਿੰਗ ਕਰਮੀਆਂ ਦੇ ਮਾੜੇ ਪ੍ਰਦਰਸ਼ਨ ਨਾਲ ਨਜਿੱਠਣ ਵਿੱਚ "ਲਗਾਤਾਰ ਅਸਫ਼ਲਤਾ" ਹਾਸਿਲ ਹੋਈ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਮਾੜੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਨੀਤੀਆਂ ਮਿਆਰ ਤੋਂ ਹੇਠਾਂ ਸਨ ਅਤੇ ਸਕ੍ਰੀਨਿੰਗ ਪ੍ਰਯੋਗਸ਼ਾਲਾ ਟਿਕਾਊ ਨਹੀਂ ਸਨ।

ਕਾਲਜ ਨੇ ਕਿਹਾ ਹੈ ਕਿ ਪ੍ਰਬੰਧਨ ਵੱਲੋਂ ਕਈ ਸਾਲਾਂ ਵਿੱਚ ਕੀਤੀ ਗਈ ਕਾਰਵਾਈ ਨਾਕਾਫੀ ਸੀ।

ਪੂਰੀ ਸਮੀਖਿਆ ਦੀ ਮਿਆਦ 2008-2021 ਲਈ ਉੱਤਰੀ ਆਇਰਲੈਂਡ ਨੇ ਸਾਇਟੋਲੋਜੀ-ਅਧਾਰਤ ਸਕ੍ਰੀਨਿੰਗ ਦੀ ਵਰਤੋਂ ਕੀਤੀ ਜਿਸ ਵਿੱਚ ਸਮੀਅਰ ਟੈਸਟ ਦੇ ਨਮੂਨੇ ਤੋਂ ਇੱਕ ਸਲਾਈਡ ਬਣਾਉਣਾ ਅਤੇ ਇਸਨੂੰ ਮਾਈਕ੍ਰੋਸਕੋਪ ਦੇ ਹੇਠਾਂ ਦੇਖਣਾ ਸ਼ਾਮਲ ਹੈ।

ਸਾਇਟੋਲੋਜੀ ਸਕ੍ਰੀਨਿੰਗ ਸਿਰਫ਼ ਚਾਰ ਵਿੱਚੋਂ ਤਿੰਨ ਅਸਮਾਨਤਾਵਾਂ ਦਾ ਪਤਾ ਲਗਾਉਂਦੀ ਹੈ।

ਦਸੰਬਰ 2023 ਵਿੱਚ, ਉੱਤਰੀ ਆਇਰਲੈਂਡ ਨੇ ਯੂਕੇ ਬਾਕੀ ਹਿੱਸਿਆਂ ਨਾਲ ਮਿਲ ਪ੍ਰਾਥਮਿਕ ਐੱਚਪੀਵੀ ਸਕ੍ਰੀਨਿੰਗ ਸ਼ੁਰੂ ਕੀਤੀ, ਜੋ ਮਨੁੱਖੀ ਪੈਪੀਲੋਮਾਵਾਇਰਸ (ਐੱਚੀਪੀਵੀ) ਦੀ ਮੌਜੂਦਗੀ ਲਈ ਟੈਸਟ ਕਰਦੀ ਹੈ ਜੋ ਸਰਵਾਈਕਲ ਕੈਂਸਰ ਦੇ ਲਗਭਗ ਸਾਰੇ ਮਾਮਲਿਆਂ ਲਈ ਜ਼ਿੰਮੇਵਾਰ ਹੈ।

ਇਹ ਇੱਕ ਵਧੇਰੇ ਸੰਵੇਦਨਸ਼ੀਲ ਸਕ੍ਰੀਨਿੰਗ ਵਿਧੀ ਹੈ ਅਤੇ ਇਸ ਵਿੱਚ 10 ਵਿੱਚੋਂ 9 ਅਸਮਾਨਤਾਵਾਂ ਦਾ ਪਤਾ ਲਗਾਉਣ ਦੀ ਆਸ ਹੈ।

ਸਿੱਟਿਆਂ ਦੀ ਹੁਣ ਆਜ਼ਾਦ ਮਾਹਰ ਵੱਲੋਂ ਸਮੀਖਿਆ ਕੀਤੀ ਜਾਵੇਗੀ, ਇਸ ʼਤੇ ਛੇਤੀ ਹੀ ਐੱਨਐੱਚਐੱਸ ਲੈਨਰਕਸ਼ਾਇਰ ਦੇ ਸੀਨੀਅਰ ਬਾਇਓਮੈਡੀਕਲ ਵਿਗਿਆਨੀ ਐਲਨ ਵਿਲਸਨ ਦੁਆਰਾ ਤੁਰੰਤ ਇਸ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ।

ਸਕੌਟਲੈਂਡ ਵਿੱਚ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ ਵਿੱਚ ਕੰਮ ਕਰਨ ਦਾ 45 ਸਾਲਾਂ ਤੋਂ ਵੱਧ ਦਾ ਤਜਰਬਾ ਹੈ।

ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ, ਸਿਹਤ ਮੰਤਰੀ ਫ਼ੈਸਲਾ ਕਰਨਗੇ ਕਿ ਜਨਤਕ ਜਾਂਚ ਸ਼ੁਰੂ ਕੀਤੀ ਜਾਵੇ ਜਾਂ ਨਹੀਂ।

ਸਰਵਾਈਕਲ ਕੈਂਸਰ ਦੇ ਮੁੱਖ ਲੱਛਣ

  • ਯੋਨੀ ਵਿੱਚੋਂ ਖੂਨ ਨਿਕਲਣਾ ਜੋ ਤੁਹਾਡੇ ਲਈ ਅਸਧਾਰਨ ਹੈ, ਜਿਸ ਵਿੱਚ ਸੈਕਸ ਦੌਰਾਨ ਜਾਂ ਬਾਅਦ ਵਿੱਚ, ਮਾਹਵਾਰੀ ਦੇ ਵਿਚਕਾਰ ਜਾਂ ਮੀਨੋਪੌਜ਼ ਤੋਂ ਬਾਅਦ ਜਾਂ ਆਮ ਨਾਲੋਂ ਜ਼ਿਆਦਾ ਮਾਹਵਾਰੀ ਸ਼ਾਮਲ ਹੈ
  • ਯੋਨੀ ਡਿਸਚਾਰਜ ਵਿੱਚ ਤਬਦੀਲੀਆਂ
  • ਸੈਕਸ ਦੌਰਾਨ ਜਾਂ ਪਿੱਠ ਦੇ ਹੇਠਲੇ ਹਿੱਸੇ, ਹੇਠਲੇ ਪੇਟ ਜਾਂ ਕਮਰ ਦੀਆਂ ਹੱਡੀਆਂ (ਪੇਡ) ਦੇ ਵਿਚਕਾਰ ਦਰਦ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)