ਪੰਜਾਬ ਦੇ ਜੰਮਿਆ ਲਈ ਹੀਰ ਵਾਰਿਸ਼ ਸ਼ਾਹ ਪੜ੍ਹਨੀ ਲਾਜ਼ਮੀ ਕਿਉਂ ਹੈ- ਮੁਹੰਮਦ ਹਨੀਫ਼ ਦਾ ਵਲੌਗ
ਹੀਰ ਵਾਰਿਸ਼ ਸ਼ਾਹ ਪੰਜਾਬੇ ਦੇ ਜੰਮਿਆਂ ਨੇ ਜੇ ਪੜ੍ਹੀ ਨਾ ਹੋਵੇ ਤਾਂ ਸੁਣੀ ਤਾਂ ਜ਼ਰੂਰ ਹੀ ਹੋਵੇਗੀ। ਪਰ ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਮੁਤਾਬਕ ਦੋਵਾਂ ਗੱਲਾਂ ਵਿੱਚ ਫ਼ਰਕ ਹੈ।
ਉਨ੍ਹਾਂ ਹੀਰ ਪੜ੍ਹਨ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ।

ਤਸਵੀਰ ਸਰੋਤ, BBC
ਹਨੀਫ਼ ਦੱਸਦੇ ਹਨ,“ਕਈ ਵਰ੍ਹੇ ਪਹਿਲਾਂ ਇੱਕ ਬਜ਼ੁਰਗ ਨੇ ਪੁੱਛਿਆ ਕਿ ਮੁੰਡਿਆ ਤੂੰ ਆਪਣੇ ਆਪ ਨੂੰ ਪੰਜਾਬੀ ਕਹਿੰਨਾ ਹੈਂ ਤੇ ਹੀਰ ਵਾਰਿਸ਼ ਸ਼ਾਹ ਤਾਂ ਪੜ੍ਹੀ ਹੋਣੀ ਹੈ।”
“ਮੈਂ ਕਿਹਾ ਜੀ ਪੜ੍ਹੀ ਤਾਂ ਘੱਟ ਵਧ ਹੀ ਹੈ, ਪਰ ਸੁਣੀ ਵਾਹਵਾ (ਬਹੁਤ ਵਾਰ) ਹੈ।”
“ਕਦੇ ਕਿਸੇ ਮੇਲੇ ’ਤੇ ਅਤੇ ਕਦੇ ਆਪਣੇ ਹੀ ਵਿਹੜੇ ’ਚ ਕਿਸੇ ਪ੍ਰਾਹੁਣੇ ਨੇ ਰਾਤ ਨੂੰ ਹੀਰ ਗਾਉਣੀ ਸ਼ੁਰੂ ਕਰ ਦਿੱਤੀ।”
“ਬਜ਼ੁਰਗਾਂ ਨੇ ਕਿਹਾ ਕਿ ਜੰਮਪਲ ਤੂੰ ਪੰਜਾਬ ਦੀ ਹੈ ਅਤੇ ਹੀਰ ਬਸ ਸੁਣੀ-ਸੁਣਾਈ ’ਤੇ ਚੱਲ ਰਿਹਾ।”
ਮੁਹੰਮਦ ਹਨੀਫ਼ ਦਾ ਵਲੌਗ ਸੁਣੋ।













