ਬੰਗਲਾਦੇਸ਼ ਤੇ ਮਿਆਂਮਾਰ ਵਲੋਂ ਰੋਹਿੰਗਿਆ ਦੀ ਵਾਪਸੀ ਲਈ ਸਮਝੌਤੇ 'ਤੇ ਹਸਤਾਖਰ

ਪਿਛਲੇ ਦਿਨੀਂ ਮਿਆਂਮਾਰ ਦੇ ਫੌਜੀ ਤਸ਼ੱਦਦ ਤੋਂ ਡਰ ਕੇ ਮਿਆਂਮਾਰ ਤੋਂ ਭੱਜੇ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲਿਆਉਣ ਲਈ ਰਾਹ ਪੱਧਰਾ ਹੋ ਗਿਆ ਹੈ।
ਬੰਗਲਾਦੇਸ਼ ਨੇ ਮਿਆਂਮਾਰ ਨਾਲ ਇਸ ਸਬੰਧੀ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
ਹਜ਼ਾਰਾਂ ਰੋਹਿੰਗਿਆ ਮੁਸਲਮਾਨਾਂ ਦੀ ਘਰ ਵਾਪਸੀ ਕੀਤੇ ਗਏ ਇਸ ਸਮਝੌਤੇ ਉੱਤੇ ਮਿਆਂਮਾਰ ਦੀ ਰਾਜਧਾਨੀ ਨੇਪੀਡਾ ਵਿੱਚ ਅਧਿਕਾਰੀਆਂ ਨੇ ਦਸਤਖਤ ਕੀਤੇ ਹਨ,ਪਰ ਇਸ ਦੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ।
ਪਹਿਲਾ ਕਦਮ
ਬੰਗਲਾਦੇਸ਼ ਨੇ ਕਿਹਾ ਕਿ ਇਹ "ਪਹਿਲਾ ਕਦਮ" ਹੈ। ਮਿਆਂਮਾਰ ਨੇ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਉਹ ਰੋਹਿੰਗਿਆ ਮੁਸਲਮਾਨਾਂ ਦੀ ਵਾਪਸੀ ਲਈ ਤਿਆਰ ਹੈ।
ਜਦੋਂ ਤੱਕ ਰੋਹਿੰਗਿਆਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ। ਏਡ ਏਜੰਸੀਆਂ ਨੇ ਰੋਹਿੰਗਿਆਂ ਦੀ ਜ਼ਬਰਦਸਤ ਵਾਪਸੀ ਬਾਰੇ ਇਸ ਦੀ ਚਿੰਤਾ ਪ੍ਰਗਟਾਈ ਹੈ।













