ਪਾਕਿਸਤਾਨ : ਪੰਜਾਬ ਵਿੱਚ ਹਸਪਤਾਲ ਦੀ ਛੱਤ ਉੱਤੇ ਸੁੱਟੀਆਂ ਇੰਨੀਆਂ ਲਾਸ਼ਾਂ ਕਿਸ ਦੀਆਂ ਹਨ ਤੇ ਇਹ ਕਿਸ ਨੇ ਸੁੱਟੀਆਂ

ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਮੁਲਤਾਨ ਸ਼ਹਿਰ ਵਿੱਚ ਨਿਸ਼ਤਰ ਹਸਪਤਾਲ ਹੈ

ਤਸਵੀਰ ਸਰੋਤ, NISHTAR MEDICAL UNIVERSITY

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਮੁਲਤਾਨ ਸ਼ਹਿਰ ਵਿੱਚ ਨਿਸ਼ਤਰ ਹਸਪਤਾਲ ਹੈ
    • ਲੇਖਕ, ਜ਼ੁਬੈਰ ਆਜ਼ਮ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ

ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਸ਼ਹਿਰ ਮੁਲਤਾਨ ਦੇ ਪ੍ਰਸਿੱਧ ਨਿਸ਼ਤਰ ਹਸਪਤਾਲ ਦੀ ਛੱਤ 'ਤੇ ਲਾਸ਼ਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਇਸ ਤੋਂ ਬਾਅਦ ਪੰਜਾਬ ਸਰਕਾਰ ਦੀ ਮੁੱਢਲੀ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਇਹ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਸਨ।

ਉਨ੍ਹਾਂ ਮੁਤਾਬਕ ਸਥਾਨਕ ਪੁਲਿਸ ਨੇ ਮੈਡੀਕਲ ਵਿਦਿਆਰਥੀਆਂ ਨੂੰ ਵਿੱਦਿਅਕ ਉਦੇਸ਼ ਲਈ ਨਿਸ਼ਤਰ ਮੈਡੀਕਲ ਯੂਨੀਵਰਸਿਟੀ ਦੇ ਹਵਾਲੇ ਕੀਤੀਆਂ ਸਨ।

ਅਜਿਹੀਆਂ ਹੀ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓ ਵੀਰਵਾਰ ਸ਼ਾਮੀਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ।

ਇਨ੍ਹਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ, ਜੋ ਬਹੁਤ ਬੁਰੀ ਹਾਲਤ ਵਿੱਚ ਹਨ।

ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉੱਠਣ ਲੱਗੇ ਹਨ ਕਿ ਇਹ ਲਾਸ਼ਾਂ ਕਿਸ ਦੀਆਂ ਹਨ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ਲਾਵਾਰਿਸ ਕਿਉਂ ਸੁੱਟਿਆ ਗਿਆ ਹੈ?

ਅਣਜਾਣ ਲੋਕਾਂ ਦੀਆਂ ਲਾਸ਼ਾਂ

ਤਸਵੀਰ ਸਰੋਤ, PUNJAB GOVERNMENT

ਇਸ ਬਹਿਸ ਨੇ ਅਫ਼ਵਾਹਾਂ ਦੇ ਨਾਲ-ਨਾਲ ਅਟਕਲਾਂ ਨੂੰ ਵੀ ਜਨਮ ਦਿੱਤਾ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀਰਵਾਰ ਰਾਤ ਨੂੰ ਹੀ ਜਾਂਚ ਦਾ ਐਲਾਨ ਕਰ ਦਿੱਤਾ ਸੀ।

ਨਿਸ਼ਤਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਤਿੰਨ ਦਿਨਾਂ ਵਿੱਚ ਸਪੱਸ਼ਟੀਕਰਨ ਦੇਣ ਦੇ ਆਦੇਸ਼ ਜਾਰੀ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਨਿਸ਼ਤਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ, "ਨਿਸ਼ਤਰ ਹਸਪਤਾਲ ਦੀ ਛੱਤ 'ਤੇ ਸੜੀਆਂ-ਗਲੀਆਂ ਲਾਸ਼ਾਂ ਮਿਲਣ ਕਾਰਨ ਚਿੰਤਾ ਦੀ ਲਹਿਰ ਫੈਲ ਗਈ ਹੈ ਅਤੇ ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲੈਂਦਿਆਂ ਹੋਇਆਂ ਇਸ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।"

ਪੰਜਾਬ ਸਰਕਾਰ ਵੱਲੋਂ ਨਿਸ਼ਤਰ ਹਸਪਤਾਲ ਦੇ ਪ੍ਰਸ਼ਾਸਨ ਮੁਖੀ ਨੂੰ ਇਸ ਮਾਮਲੇ ਦੀ ਵਿਸਥਾਰਤ ਜਾਂਚ ਕਰਕੇ ਤਿੰਨ ਦਿਨਾਂ ਵਿੱਚ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

ਬੀਬੀਸੀ
  • ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਸ਼ਹਿਰ ਮੁਲਤਾਨ ਦੇ ਪ੍ਰਸਿੱਧ ਨਿਸ਼ਤਰ ਹਸਪਤਾਲ ਦੀ ਛੱਤ 'ਤੇ ਲਾਸ਼ਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
  • ਬਹੁਤ ਸਾਰੀਆਂ ਅਜਿਹੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ ਜੋ ਬਹੁਤ ਬੁਰੀ ਹਾਲਤ ਵਿੱਚ ਹਨ।
  • ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉੱਠਣ ਲੱਗੇ ਹਨ।
  • ਇਸ ਬਹਿਸ ਨੇ ਅਫ਼ਵਾਹਾਂ ਦੇ ਨਾਲ-ਨਾਲ ਅਟਕਲਾਂ ਨੂੰ ਵੀ ਜਨਮ ਦਿੱਤਾ।
  • ਪੰਜਾਬ ਸਰਕਾਰ ਦੀ ਮੁੱਢਲੀ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਇਹ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਸਨ।
  • ਨਿਸ਼ਤਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਤਿੰਨ ਦਿਨਾਂ ਵਿੱਚ ਸਪੱਸ਼ਟੀਕਰਨ ਦੇਣ ਦੇ ਆਦੇਸ਼ ਜਾਰੀ ਗਿਆ ਹੈ।
ਬੀਬੀਸੀ

'ਇਹ ਲਾਸ਼ਾਂ ਵਿਦਿਅਕ ਮਕਸਦ ਲਈ ਸਨ'

ਇਸ ਜਾਂਚ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਦੇ ਪੁੱਤਰ ਅਤੇ ਸਾਬਕਾ ਕੇਂਦਰੀ ਮੰਤਰੀ ਮੂਨਿਸ ਇਲਾਹੀ ਵੱਲੋਂ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਨਿਸ਼ਤਰ ਮੈਡੀਕਲ ਕਾਲਜ ਵੱਲੋਂ ਦਿੱਤਾ ਗਿਆ ਮੁੱਢਲਾ ਜਵਾਬ ਪੇਸ਼ ਕੀਤਾ ਗਿਆ।

ਮੂਨਿਸ ਇਲਾਹੀ ਮੁਤਾਬਕ, "ਨਿਸ਼ਤਰ ਮੈਡੀਕਲ ਯੂਨੀਵਰਸਿਟੀ ਦੇ ਐਨਾਟੋਮੀ ਵਿਭਾਗ ਦੇ ਮੁਖੀ ਨੇ ਆਪਣੇ ਜਵਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਇਹ ਲਾਸ਼ਾਂ ਅਣਪਛਾਤੇ ਵਿਅਕਤੀਆਂ ਦੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਿਸ਼ਤਰ ਮੈਡੀਕਲ ਯੂਨੀਵਰਸਿਟੀ ਨੂੰ ਇਸ ਉਦੇਸ਼ ਨਾਲ ਸੌਂਪੀਆਂ ਸਨ ਕਿ ਉਨ੍ਹਾਂ ਪੋਸਟਮਾਰਟਮ ਹੋ ਕੀਤਾ ਜੇ ਸਕੇ"

ਐਨਾਟੋਮੀ ਸਰੀਰ ਦੇ ਅੰਗਾਂ ਬਾਰੇ ਸਿੱਖਿਆ ਹਾਸਿਲ ਕਰਨ ਦਾ ਵਿਸ਼ਾ ਹੈ, ਜੋ ਮੈਡੀਕਲ ਕਾਲਜਾਂ ਵਿੱਚ ਪਹਿਲੇ ਦੋ ਸਾਲਾਂ ਦੌਰਾਨ ਐੱਮਬੀਬੀਐੱਸ ਕਰ ਰਹੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ।

ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਮੁਲਤਾਨ ਸ਼ਹਿਰ ਵਿੱਚ ਨਿਸ਼ਤਰ ਹਸਪਤਾਲ ਹੈ

ਤਸਵੀਰ ਸਰੋਤ, NISHTAR HOSPITAL

ਤਸਵੀਰ ਕੈਪਸ਼ਨ, ਇਨ੍ਹਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ ਜੋ ਬਹੁਤ ਬੁਰੀ ਹਾਲਤ ਵਿੱਚ ਹਨ

ਜਦਕਿ ਪੋਸਟਮਾਰਟਮ ਉਹ ਪ੍ਰਕਿਰਿਆ ਹੈ। ਜਿਸ ਵਿੱਚ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਦੇ ਸਰੀਰ ਦਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਸਰੀਰ ਦੇ ਨਮੂਨੇ ਹਾਸਿਲ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।

ਇਸ ਸਪੱਸ਼ਟੀਕਰਨ ਮੁਤਾਬਕ, "ਪੁਲਿਸ ਵੱਲੋਂ ਲਾਸ਼ਾਂ ਨੂੰ ਸੌਂਪਣ ਤੋਂ ਬਾਅਦ, ਇਹ ਕਿਹਾ ਗਿਆ ਸੀ ਕਿ ਲੋੜ ਪੈਣ 'ਤੇ ਇਨ੍ਹਾਂ ਨੂੰ ਐੱਮਬੀਬੀਐਸ ਦੇ ਵਿਦਿਆਰਥੀਆਂ ਦੇ ਵਿਦਿਅਕ ਉਦੇਸ਼ ਲਈ ਵਰਤਿਆ ਜਾ ਸਕਦਾ ਹੈ।"

ਹਾਲਾਂਕਿ, ਇਸ ਸਪੱਸ਼ਟੀਕਰਨ ਵਿੱਚ, ਹਸਪਤਾਲ ਨੇ ਦਾਅਵਾ ਕੀਤਾ, "ਲਾਸ਼ਾਂ ਸੜ੍ਹ-ਗਲ ਰਹੀਆਂ ਸਨ ਅਤੇ ਬਦਬੂ ਮਾਰ ਰਹੀਆਂ ਸਨ, ਇਸ ਲਈ ਉਨ੍ਹਾਂ ਨੂੰ ਫਰੀਜ਼ਰ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ।"

"ਉਨ੍ਹਾਂ ਦੀ ਹਾਲਤ ਅਜਿਹੀ ਸੀ ਕਿ ਉਨ੍ਹਾਂ ਦੀ ਹਾਲਤ ਅਜਿਹੀ ਕਿ ਉਨ੍ਹਾਂ ਨੂੰ ਵਿਦਿਅਕ ਉਦੇਸ਼ਾਂ ਲਈ ਵਰਤਣਾ ਵੀ ਸੰਭਵ ਨਹੀਂ ਸੀ।"

ਨਿਸ਼ਤਰ ਮੈਡੀਕਲ ਯੂਨੀਵਰਸਿਟੀ ਦੇ ਐਨਾਟੋਮੀ ਵਿਭਾਗ ਦੇ ਮੁਖੀ ਦਾ ਕਹਿਣਾ ਹੈ, "ਅਜਿਹੀਆਂ ਲਾਸ਼ਾਂ ਦੇ ਸੜਨ-ਗਲਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਹੱਡੀਆਂ ਨੂੰ ਉਨ੍ਹਾਂ ਦੇ ਸਰੀਰਾਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ।"

"ਜਿਨ੍ਹਾਂ ਦੀ ਵਰਤੋਂ ਵਿਦਿਅਕ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਅਤੇ ਲਾਸ਼ਾਂ ਨੂੰ ਦਫ਼ਨਾ ਦਿੱਤਾ ਜਾਂਦਾ ਹੈ, ਇਸ ਲਈ ਇਹ ਕੋਈ ਲਾਸ਼ਾਂ ਦੇ ਅਪਮਾਨ ਮਾਮਲਾ ਨਹੀਂ ਹੈ।"

ਬੀਬੀਸੀ ਨੇ ਜਦੋਂ ਨਿਸ਼ਤਰ ਹਸਪਤਾਲ ਦੇ ਮੈਡੀਕਲ ਕਾਲਜ ਦੇ ਐਨਾਟੋਮੀ ਵਿਭਾਗ ਦੀ ਮੁਖੀ ਪ੍ਰੋਫੈਸਰ ਮਰੀਅਮ ਅਸ਼ਰਫ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਇੱਕ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ ਜਿਸ ਵਿੱਚ ਪੂਰਾ ਵੇਰਵਾ ਦਿੱਤਾ ਜਾਵੇਗਾ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

'ਵਿਦਿਅਕ ਉਦੇਸ਼ ਲਈ ਮਨੁੱਖੀ ਲਾਸ਼ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ'

ਇਸ ਜਵਾਬ ਅਤੇ ਸਪੱਸ਼ਟੀਕਰਨ ਨੂੰ ਸੋਸ਼ਲ ਮੀਡੀਆ 'ਤੇ ਕਈਆਂ ਨੇ ਨਾਕਾਫ਼ੀ ਦੱਸਿਆ ਹੈ ਅਤੇ ਸਵਾਲ ਕੀਤਾ ਕਿ ਮਕਸਦ ਕੋਈ ਵੀ ਹੋਵੇ, ਕਿਸੇ ਦੀ ਲਾਸ਼ ਨੂੰ ਇਸ ਤਰ੍ਹਾਂ ਕਿਵੇਂ ਸੁੱਟਿਆ ਜਾ ਸਕਦਾ ਹੈ ਅਤੇ ਹਸਪਤਾਲਾਂ 'ਚ ਮੁਰਦਾਘਰ ਕਿਸ ਲਈ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਸ਼ੇਖ ਜ਼ੈਦ ਹਸਪਤਾਲ, ਰਹੀਮਯਾਰ ਖ਼ਾਨ ਦੇ ਐਨਾਟੋਮੀ ਵਿਭਾਗ ਦੇ ਮੁਖੀ ਨਾਲ ਗੱਲ ਕੀਤੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਇੱਕ ਟੀਚਿੰਗ ਹਸਪਤਾਲ ਵਿੱਚ ਜਿੱਥੇ ਮੈਡੀਕਲ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ, ਉੱਥੇ ਆਮ ਤੌਰ 'ਤੇ ਦੋ ਤਰ੍ਹਾਂ ਦੇ ਮੁਰਦਾਘਰ ਹੁੰਦੇ ਹਨ। ਇੱਕ ਐਨਾਟੋਮੀ ਵਿਭਾਗ ਦਾ ਹੁੰਦਾ ਹੈ ਅਤੇ ਦੂਜਾ ਫੋਰੈਂਸਿਕ ਵਿਭਾਗ ਦਾ, ਜਿੱਥੇ ਪੋਸਟਮਾਰਟਮ ਕੀਤਾ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ, "ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਪੁਲਿਸ ਜਦੋਂ ਕੋਈ ਅਜਿਹੀ ਲਾਸ਼ ਪੋਸਟਮਾਰਟਮ ਲਈ ਲੈ ਕੇ ਆਉਂਦੀ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ ਤਾਂ ਪੋਸਟਮਾਰਟਮ ਤੋਂ ਬਾਅਦ ਉਸ ਲਾਸ਼ ਨੂੰ ਇਸ ਉਮੀਦ ਨਾਲ ਉਨ੍ਹਾਂ ਮੁਰਦਾਘਰਾਂ ਵਿਚ ਰੱਖਿਆ ਜਾਂਦਾ ਹੈ ਕਿ ਉਸ ਦੇ ਵਾਰਸ ਇਸ ਨੂੰ ਲੈ ਜਾਣਗੇ।"

ਉਸ ਅਨੁਸਾਰ, "ਜੇਕਰ ਪੁਲਿਸ ਮ੍ਰਿਤਕ ਦੇ ਪਰਿਵਾਰ ਨੂੰ ਲੱਭਣ ਵਿੱਚ ਸਫ਼ਲ ਹੋ ਜਾਂਦੀ ਹੈ, ਤਾਂ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ, ਪਰ ਅਜਿਹੀਆਂ ਲਾਸ਼ਾਂ, ਜਿਨ੍ਹਾਂ ਦੀ ਪਛਾਣ ਨਹੀਂ ਹੁੰਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਮਿਲਦੇ, ਉਨ੍ਹਾਂ ਨੂੰ ਪੂਰੀ ਵਿਵਸਥਾ ਨਾਲ ਮੁਰਦਾਘਰ ਵਿੱਚ ਰੱਖਿਆ ਜਾਂਦਾ ਹੈ।"

ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਮੁਲਤਾਨ ਸ਼ਹਿਰ ਵਿੱਚ ਨਿਸ਼ਤਰ ਹਸਪਤਾਲ ਹੈ

ਤਸਵੀਰ ਸਰੋਤ, BOSTON UNIVERSITY

ਤਸਵੀਰ ਕੈਪਸ਼ਨ, ਪੋਸਟਮਾਰਟਮ ਉਹ ਪ੍ਰਕਿਰਿਆ ਹੈ ਜਿਸ ਵਿੱਚ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਦੇ ਸਰੀਰ ਦਾ ਮੁਆਇਨਾ ਕੀਤਾ ਜਾਂਦਾ ਹੈ

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਸੀ, "ਕਾਨੂੰਨੀ ਤੌਰ 'ਤੇ ਅਜਿਹੀਆਂ ਲਾਸ਼ਾਂ ਦੀ ਸ਼ਨਾਖਤ ਲਈ ਦੋ ਹਫ਼ਤਿਆਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ, ਜਿਸ ਦੌਰਾਨ ਪੁਲਿਸ ਨੂੰ ਵੱਖ-ਵੱਖ ਸਰੋਤਾਂ ਤਹਿਤ ਸਬੰਧਤ ਪਰਿਵਾਰ ਤੱਕ ਪਹੁੰਚਣ ਦੀ ਕੋਸ਼ਿਸ਼ ਲਈ ਪਾਬੰਦ ਹੈ।"

"ਇਸ ਸਮੇਂ-ਸੀਮਾ ਤੋਂ ਬਾਅਦ ਉਨ੍ਹਾਂ ਲਾਸ਼ਾਂ ਨੂੰ ਵਿਦਿਅਕ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ ਪਰ ਆਮ ਤੌਰ 'ਤੇ ਅਜਿਹੀਆਂ ਅਣਪਛਾਤੀਆਂ ਲਾਸ਼ਾਂ ਨੂੰ ਚਾਰ ਹਫ਼ਤਿਆਂ ਲਈ ਰੱਖਿਆ ਜਾਂਦਾ ਹੈ।"

"ਜਿਸ ਦੌਰਾਨ ਲਾਸ਼ ਨੂੰ ਸੜਨ ਤੋਂ ਬਚਾਉਣ ਲਈ ਰਸਾਇਣਕ ਪ੍ਰਕਿਰਿਆ ਅਪਣਾਈ ਜਾਂਦੀ ਹੈ ਅਤੇ ਸਟੋਰੇਜ ਵਿੱਚ ਰੱਖੀ ਜਾਂਦੀ ਹੈ।"

ਉਹ ਕਹਿੰਦੇ ਹਨ, "ਅਜਿਹੀਆਂ ਲਾਸ਼ਾਂ ਦੇਣ ਲਈ ਇੱਕ ਵੱਖਰੀ ਵਿਵਸਥਾ ਹੁੰਦਾ ਹੈ ਜਿਸ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਲਾਸ਼ ਕਿਸ ਨੇ ਸਾਨੂੰ ਸੌਂਪੀ ਅਤੇ ਇਸ ਦੇ ਨਾਲ ਲਾਸ਼ ਦੀ ਹੋਰ ਜਾਣਕਾਰੀ ਵੀ ਦਰਜ ਕੀਤੀ ਜਾਂਦੀ ਹੈ।"

"ਅਸੀਂ ਘੱਟੋ-ਘੱਟ ਤਿੰਨ-ਚਾਰ ਮਹੀਨੇ ਤੱਕ ਲਾਸ਼ ਨੂੰ ਸੁਰੱਖਿਅਤ ਹਾਲਤ ਵਿੱਚ ਰੱਖਦੇ ਹਾਂ ਤਾਂ ਜੋ ਜੇਕਰ ਇਸ ਦੌਰਾਨ ਕਿਸੇ ਦੀ ਪਛਾਣ ਹੋ ਜਾਵੇ ਤਾਂ ਪੁਲਿਸ ਦੀ ਮਦਦ ਨਾਲ ਪਰਿਵਾਰ ਨੂੰ ਵਾਪਸ ਕਰ ਦਿੱਤੀ ਜਾਵੇ।"

ਡਾਕਟਰ ਓਵੈਸ ਮੁਤਾਬਕ, "ਜੇਕਰ ਇਸ ਸਮੇਂ ਦੌਰਾਨ ਵੀ ਲਾਸ਼ ਦੀ ਪਛਾਣ ਨਹੀਂ ਹੁੰਦੀ ਤਾਂ ਇਸ ਦੀ ਵਰਤੋਂ ਐਨਾਟੋਮੀ ਵਿਭਾਗ ਵੱਲੋਂ ਵਿਦਿਅਕ ਉਦੇਸ਼ਾਂ ਲਈ ਕੀਤੀ ਜਾਂਦੀ ਹੈ।"

"ਜਿਸ ਵਿੱਚ ਇਸ ਦਾ ਡਿਸੈਕਸ਼ਨ (ਚੀਰ-ਫਾੜ) ਕੀਤਾ ਜਾਂਦਾ ਹੈ ਅਤੇ ਵਿਦਿਆਰਥੀ ਨੂੰ ਸਰੀਰ ਦੇ ਵੱਖ ਵੱਖ ਹਿੱਸਿਆਂ ਬਾਰੇ ਪੜ੍ਹਾਇਆ ਜਾਂਦਾ ਹੈ।"

"ਡਾਕਟਰ ਓਵੈਸ ਅੱਗੇ ਕਹਿੰਦੇ ਹਨ, "ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ, ਸਾਡੀ ਇੱਕ ਵਿਵਸਥਾ ਹੈ ਜਿਸ ਦੇ ਤਹਿਤ ਮ੍ਰਿਤਕ ਦੇਹ ਨੂੰ ਪੂਰੇ ਸਨਮਾਨ ਨਾਲ ਦਫ਼ਨਾਇਆ ਜਾਂਦਾ ਹੈ।"

"ਕੁਝ ਸਮੇਂ ਬਾਅਦ ਲਾਸ਼ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਇਸ ਦੀਆਂ ਹੱਡੀਆਂ ਨੂੰ ਵੀ ਵਿਦਿਅਕ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਹੈ, ਜਿਨ੍ਹੇ ਐਨਾਟੋਮੀ ਬੈਂਕ ਵਿੱਚ ਸੁਰੱਖਿਅਤ ਕੀਤਾ ਜਾਂਦਾ ਹੈ।

ਬੀਬੀਸੀ

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)