ਰੂਸ-ਯੂਕਰੇਨ ਜੰਗ : ਰੂਸੀ ਫੌਜੀਆਂ ਦੀਆਂ ਕਈ ਮਹੀਨੇ ਦੀ ਕੈਦ ਵਿਚ ਕਿਹੋ ਜਿਹਾ 'ਨਰਕ ਭੋਗਿਆ'

ਖਾਰਕੀਵ ਵਿੱਚ ਯੂਕਰੇਨੀ ਪੁਲਿਸ ਨਾਲ ਸ੍ਰੀਲੰਕਾ ਦੇ ਰਿਹਾਅ ਹੋਏ ਲੋਕ
ਤਸਵੀਰ ਕੈਪਸ਼ਨ, ਖਾਰਕੀਵ ਵਿੱਚ ਯੂਕਰੇਨੀ ਪੁਲਿਸ ਨਾਲ ਸ੍ਰੀਲੰਕਾ ਦੇ ਰਿਹਾਅ ਹੋਏ ਲੋਕ
    • ਲੇਖਕ, ਸੋਫੀਆ ਬੇਟੀਜ਼ਾ
    • ਰੋਲ, ਬੀਬੀਸੀ ਨਿਊਜ਼, ਖਾਰਕਿਵ, ਯੂਕਰੇਨ

ਯੂਕਰੇਨ ਦੇ ਇਜ਼ਮ ਸ਼ਹਿਰ 'ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਰੂਸੀ ਕਬਜ਼ੇ ਦੌਰਾਨ ਅੱਤਿਆਚਾਰਾਂ ਦੇ ਕਈ ਇਲਜ਼ਾਮ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ।

ਸਾਹਮਣੇ ਆ ਰਹੇ ਇਲਜ਼ਾਮਾਂ ਵਿੱਚ ਸ਼੍ਰੀਲੰਕਾ ਦੇ ਇੱਕ ਸਮੂਹ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ।

ਉਹ ਆਪਣੀ ਕਹਾਣੀ ਕੁਝ ਇਸ ਤਰ੍ਹਾਂ ਦੱਸ ਰਹੇ ਹਨ-

ਦਿਲੂਜਨ ਪਥਿਨਾਜਾਕਨ ਕਹਿੰਦੇ ਹਨ, "ਸਾਨੂੰ ਲੱਗਦਾ ਸੀ ਅਸੀਂ ਕਦੇ ਜਿੰਦਾ ਨਹੀਂ ਨਿਕਲ ਸਕਾਂਗੇ।"

ਦਿਲੁਜਨ ਉਨ੍ਹਾਂ ਸੱਤ ਸ਼੍ਰੀਲੰਕਾ ਦੇ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਰੂਸੀ ਫੌਜ ਨੇ ਮਈ ਵਿੱਚ ਬੰਦੀ ਬਣਾਇਆ ਸੀ।

ਇਹ ਸਮੂਹ ਉੱਤਰ-ਪੂਰਬੀ ਯੂਕਰੇਨ ਦੇ ਕੁਪਿਆਂਸਕ ਵਿੱਚ ਆਪਣੇ ਘਰਾਂ ਤੋਂ ਲਗਭਗ 120 ਕਿਲੋਮੀਟਰ (75 ਮੀਲ) ਦੂਰ ਖਾਰਕੀਵ ਦੀ ਤੱਕ ਦਾ ਸਫ਼ਰ ਕੀਤਾ, ਜੋ ਉਨ੍ਹਾਂ ਨੂੰ ਵਧੇਰੇ ਸੁਰੱਖਿਅਤ ਥਾਂ ਲੱਗੀ ਸੀ।

ਜਦੋਂ ਸ਼੍ਰੀਲੰਕਾ ਦੇ ਲੋਕਾਂ ਨੇ ਫ਼ੋਨ ਰਾਹੀਂ ਆਪਣੇ ਅਜ਼ੀਜ਼ਾਂ ਨਾਲ ਮੁੜ ਸੰਪਰਕ ਕੀਤਾ ਤਾਂ ਹੰਝੂ ਨਿਕਲ ਆਏ
ਤਸਵੀਰ ਕੈਪਸ਼ਨ, ਜਦੋਂ ਸ਼੍ਰੀਲੰਕਾ ਦੇ ਲੋਕਾਂ ਨੇ ਫ਼ੋਨ ਰਾਹੀਂ ਆਪਣੇ ਅਜ਼ੀਜ਼ਾਂ ਨਾਲ ਮੁੜ ਸੰਪਰਕ ਕੀਤਾ ਤਾਂ ਹੰਝੂ ਨਿਕਲ ਆਏ

ਪਰ ਜਦੋਂ ਉਹ ਪਹਿਲੀ ਚੌਕੀ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਰੂਸੀ ਫੌਜੀਆਂ ਨੇ ਫੜ ਲਿਆ ਸੀ।

ਇਨ੍ਹਾਂ ਸ਼੍ਰੀਲੰਕਾਈ ਲੋਕਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ, ਉਨ੍ਹਾਂ ਦੇ ਹੱਥ ਬੰਨ੍ਹੇ ਦਿੱਤਾ ਗਏ ਅਤੇ ਰੂਸੀ ਸਰਹੱਦ ਦੇ ਨੇੜੇ ਵੋਵਚਾਂਸਕ ਕਸਬੇ ਵਿੱਚ ਇੱਕ ਮਸ਼ੀਨੀ ਸੰਦਾਂ ਵਾਲੀ ਫੈਕਟਰੀ ਵਿੱਚ ਲੈ ਗਏ।

ਇਹ ਚਾਰ ਮਹੀਨੇ ਤੱਕ ਚੱਲਣ ਵਾਲੇ ਡਰਾਉਣੇ ਸੁਪਨੇ ਦੀ ਸ਼ੁਰੂਆਤ ਸੀ, ਜਿਸ ਦੌਰਾਨ ਉਨ੍ਹਾਂ ਨੂੰ ਕੈਦੀ ਬਣਾਇਆ ਗਿਆ, ਜ਼ਬਰਦਸਤੀ ਮਜ਼ਦੂਰੀ ਕਰਵਾਈ ਅਤੇ ਇੱਥੋਂ ਤੱਕ ਕਿ ਤਸੀਹੇ ਵੀ ਦਿੱਤੇ ਗਏ।

line

ਚੇਤਾਵਨੀ- ਤੁਹਾਨੂੰ ਹੇਠਾਂ ਦਿੱਤੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ

line

ਇਹ ਗਰੁੱਪ ਕੰਮ ਲੱਭਣ ਜਾਂ ਪੜ੍ਹਾਈ ਕਰਨ ਲਈ ਯੂਕਰੇਨ ਆਇਆ ਸੀ।

ਹੁਣ, ਉਹ ਕੈਦੀ ਸਨ, ਬਹੁਤ ਘੱਟ ਭੋਜਨ 'ਤੇ ਜੀਉਂਦੇ ਸਨ, ਸਿਰਫ਼ ਦੋ ਮਿੰਟ ਲਈ ਦਿਨ ਵਿੱਚ ਇੱਕ ਵਾਰ ਟਾਇਲਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ ਸਨ।

ਕਿਸੇ ਮੌਕੇ 'ਤੇ ਹੀ ਉਨ੍ਹਾਂ ਨੂੰ ਨਹਾਉਣ ਦੀ ਇਜਾਜ਼ਤ ਹੁੰਦੀ ਸੀ, ਉਹ ਵੀ ਸਿਰਫ਼ ਦੋ ਮਿੰਟਾਂ ਤੱਕ ਹੀ ਸੀਮਤ ਸੀ।

ਇਨ੍ਹਾਂ ਵਿੱਚ ਸ਼ਾਮਿਲ ਪੁਰਸ਼ ਉਮਰ ਦੇ ਹਿਸਾਬ ਨਾਲ 20ਵੇ ਦਹਾਕੇ ਵਿੱਚ ਹੋਣਗੇ, ਉਨ੍ਹਾਂ ਨੂੰ ਇੱਕ ਕਮਰੇ ਵਿੱਚ ਰੱਖਿਆ ਗਿਆ ਸੀ।

ਹਾਲਾਂਕਿ, ਗਰੁੱਪ ਵਿਚ ਇਕਲੌਤੀ ਔਰਤ 50 ਸਾਲਾ ਮੈਰੀ ਐਡਿਟ ਉਥਜਕੁਮਾਰ ਨੂੰ ਵੱਖ ਰੱਖਿਆ ਗਿਆ ਸੀ।

ਮੈਰੀ ਨੇ ਦੱਸਿਆ, "ਉਨ੍ਹਾਂ ਨੇ ਸਾਨੂੰ ਇੱਕ ਕਮਰੇ ਵਿੱਚ ਬੰਦ ਕੀਤਾ। ਉਹ ਸਾਨੂੰ ਉਸ ਵੇਲੇ ਕੁੱਟਦੇ ਸਨ, ਜਦੋਂ ਅਸੀਂ ਨਹਾਉਣ ਲਈ ਜਾਂਦੇ ਸੀ। ਮੈਨੂੰ ਹੋਰਨਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ। ਅਸੀਂ ਤਿੰਨ ਮਹੀਨੇ ਤੱਕ ਫਸੇ ਰਹੇ।"

ਮੈਰੀ ਕਿਹਾ ਕਿ ਮਹੀਨਿਆਂ ਦੀ ਇਕਾਂਤ ਕੈਦ ਨੇ ਮੈਨੂੰ ਝੰਜੋੜ ਦਿੱਤਾ
ਤਸਵੀਰ ਕੈਪਸ਼ਨ, ਮੈਰੀ ਕਿਹਾ ਕਿ ਮਹੀਨਿਆਂ ਦੀ ਇਕਾਂਤ ਕੈਦ ਨੇ ਮੈਨੂੰ ਝੰਜੋੜ ਦਿੱਤਾ

ਮੈਰੀ ਦਾ ਚਿਹਰਾ ਪਹਿਲਾਂ ਹੀ ਸ਼੍ਰੀਲੰਕਾ ਵਿੱਚ ਇੱਕ ਕਾਰ ਬੰਬ ਨਾਲ ਜ਼ਖਮੀ ਹੋ ਗਿਆ ਸੀ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਪਰ ਉਨ੍ਹਾਂ ਨੂੰ ਇਸ ਦੀ ਕੋਈ ਦਵਾਈ ਨਹੀਂ ਮਿਲੀ ਪਰ ਇਕੱਲੇਪਨ ਨੇ ਉਸ ਨੂੰ ਹੋਰ ਝੰਝੋੜ ਦਿੱਤਾ।

ਮੈਰੀ ਨੇ ਕਿਹਾ, "ਇਕੱਲੀ ਹੋਣ ਕਰਕੇ, ਮੈਂ ਬਹੁਤ ਤਣਾਅ ਵਿੱਚ ਸੀ।"

"ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਹਨ ਅਤੇ ਮੈਨੂੰ ਗੋਲੀਆਂ ਦਿੱਤੀਆਂ। ਪਰ ਮੈਂ ਉਹ ਨਹੀਂ ਲਈਆਂ।"

ਬੀਬੀਸੀ
  • ਮਈ ਵਿੱਚ ਰੂਸੀ ਫੌਜ ਵੱਲੋਂ ਯੂਕਰੇਨ ਵਿੱਚ ਬੰਦੀ ਬਣਾਏ ਗਏ ਸੱਤ ਸ਼੍ਰੀਲੰਕਾਈ ਲੋਕਾਂ ਰਿਹਾਅ ਕਰਵਾਇਆ ਗਿਆ।
  • ਇਹ ਲੋਕ ਰੂਸ-ਯੂਕਰੇਨ ਜੰਗ ਵਿਚਾਲੇ ਸੁਰੱਖਿਅਤ ਥਾਂ ਦੀ ਭਾਲ ਵਿੱਚ ਖਾਰਕੀਵ ਵੱਲ ਵਧ ਰਹੇ ਸਨ।
  • ਇਹ ਜਾਂ ਤਾਂ ਕੰਮ ਦੀ ਭਾਲ ਵਿੱਚ ਜਾਂ ਪੜ੍ਹਾਈ ਲਈ ਯੂਕਰੇਨ ਗਏ ਸਨ।
  • ਸਾਲ 2022 ਦੀ ਫਰਵਰੀ ਵਿੱਚ ਰੂਸ-ਯੂਕਰੇਨ ਜੰਗ ਦੀ ਸ਼ੁਰੂਆਤ ਹੋਈ ਸੀ।
  • ਇਨ੍ਹਾਂ ਲੋਕਾਂ ਨੇ ਕਿਹਾ ਕਿ ਰੂਸੀ ਫੌਜ ਵੱਲੋਂ ਇਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਜ਼ਬਰੀ ਮਜ਼ਦੂਰੀ ਕਰਵਾਈ ਗਈ।
ਬੀਬੀਸੀ

ਤਸੀਹੇ

ਹੋਰਨਾਂ ਆਪਣੇ ਤਸੀਹਿਆਂ ਦੇ ਜਖ਼ਮਾਂ ਦੇ ਦਰਦ ਨੂੰ ਸਾਂਝਾ ਕੀਤਾ, ਉਹ ਦੱਸਦੇ ਸਨ ਕਿ ਉਨ੍ਹਾਂ ਨੂੰ ਕੀ-ਕੀ ਸਹਿਣਾ ਪਿਆ।

ਇੱਕ ਨੇ ਤਾਂ ਆਪਣੀ ਜੁੱਤੀ ਉਤਾਰ ਕੇ ਦਿਖਾਇਆ ਕਿ ਉਨ੍ਹਾਂ ਨੇ ਪੈਰਾਂ ਦੇ ਨਹੁੰ ਚਿਮਟੇ ਨਾਲ ਕੱਟੇ ਗਏ ਸਨ। ਕਥਿਤ ਤੌਰ 'ਤੇ ਇਕ ਦੂਜੇ ਆਦਮੀ ਨੂੰ ਵੀ ਇਹੀ ਤਸੀਹੇ ਝੱਲਣੇ ਪਏ ਸਨ।

ਸਮੂਹ ਦੇ ਲੋਕਾਂ ਨੇ ਬਿਨਾਂ ਕਿਸੇ ਕਾਰਨ ਦੇ ਕੁੱਟੇ ਜਾਣ ਦੀ ਗੱਲ ਵੀ ਕੀਤੀ। ਉਹ ਮੁਤਾਬਕ ਜਦੋਂ ਰੂਸੀ ਸੈਨਿਕ ਜਦੋਂ ਵੀ ਸ਼ਰਾਬੀ ਹੁੰਦੇ ਤਾਂ ਹਮਲਾ ਕਰ ਦਿੰਦੇ।

35 ਸਾਲਾ ਥੀਨੇਸ਼ ਗੋਗੇਨਥੀਰਨ ਨੇ ਕਿਹਾ, "ਉਨ੍ਹਾਂ ਨੇ ਆਪਣੀਆਂ ਬੰਦੂਕਾਂ ਨਾਲ ਮੇਰੇ ਸਰੀਰ 'ਤੇ ਕਈ ਵਾਰ ਵਾਰ ਕੀਤੇ। ਉਨ੍ਹਾਂ ਵਿੱਚੋਂ ਇੱਕ ਨੇ ਮੇਰੇ ਪੇਟ ਵਿੱਚ ਮੁੱਕਾ ਮਾਰਿਆ ਅਤੇ ਮੈਂ ਦੋ ਦਿਨ ਤੱਕ ਦਰਦ ਵਿੱਚ ਰਿਹਾ। ਫਿਰ ਉਨ੍ਹਾਂ ਨੇ ਮੇਰੇ ਤੋਂ ਪੈਸੇ ਮੰਗੇ।"

25 ਸਾਲਾਂ ਦਿਲੁਕਸ਼ਨ ਰੌਬਰਟਕਲਾਈਵ ਨੇ ਅੱਗੇ ਦੱਸਿਆ, "ਅਸੀਂ ਬਹੁਤ ਗੁੱਸੇ ਵਿੱਚ ਸੀ ਅਤੇ ਬਹੁਤ ਉਦਾਸ ਸੀ, ਅਸੀਂ ਰੋਜ਼ ਰੋਂਦੇ।"

"ਸਿਰਫ਼ ਇੱਕੋ ਚੀਜ਼ ਜੋ ਸਾਨੂੰ ਹਿੰਮਤ ਦਿੰਦੀ ਸੀ, ਉਹ ਸੀ ਪ੍ਰਾਰਥਨਾ ਅਤੇ ਪਰਿਵਾਰਕ ਯਾਦਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰੂਸ ਦਾ ਇਨਕਾਰ

ਰੂਸ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਜਾਂ ਜੰਗੀ ਅਪਰਾਧ ਕਰਨ ਤੋਂ ਇਨਕਾਰ ਕੀਤਾ ਹੈ ਪਰ ਸ਼੍ਰੀਲੰਕਾ ਦੇ ਇਲਜ਼ਾਮਾਂ ਦੇ ਨਾਲ-ਨਾਲ ਕਈ ਹੋਰ ਰਿਪੋਰਟਾਂ ਵੀ ਰੂਸੀ ਬਲਾਂ ਦੇ ਅੱਤਿਆਚਾਰਾਂ ਨੂੰ ਦਰਸਾਉਂਦੀਆਂ ਹਨ।

ਯੂਕਰੇਨ ਇਜ਼ਮ ਦੇ ਨੇੜੇ ਜੰਗਲ ਵਿੱਚ ਇੱਕ ਦਫ਼ਨਾਉਣ ਵਾਲੀ ਥਾਂ ਤੋਂ ਲਾਸ਼ਾਂ ਨੂੰ ਕੱਢ ਰਿਹਾ ਹੈ, ਜਿਨ੍ਹਾਂ ਵਿੱਚੋਂ ਕਈਆਂ 'ਤੇ ਤਸ਼ੱਦਦ ਦੇ ਚਿੰਨ੍ਹ ਦੱਸੇ ਜਾ ਰਹੇ ਹਨ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ, "ਖਾਰਕੀਵ ਖੇਤਰ ਦੇ ਆਜ਼ਾਦ ਖੇਤਰਾਂ ਵਿੱਚ, ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ 10 ਤੋਂ ਵੱਧ ਤਸੀਹੇ ਦੇ ਕਮਰੇ ਪਹਿਲਾਂ ਹੀ ਮਿਲ ਚੁੱਕੇ ਹਨ।"

ਸੱਤ ਸ਼੍ਰੀਲੰਕਾਈ ਲੋਕਾਂ ਦੀ ਅਜ਼ਾਦੀ ਆਖ਼ਰਕਾਰ ਉਦੋਂ ਹੋਈ ਜਦੋਂ ਯੂਕਰੇਨੀ ਫੌਜ ਨੇ ਵੋਵਚਾਂਸਕ ਸਮੇਤ। ਇਸ ਮਹੀਨੇ ਦੇ ਸ਼ੁਰੂ ਵਿੱਚ ਪੂਰਬੀ ਯੂਕਰੇਨ ਦੇ ਖੇਤਰਾਂ ਨੂੰ ਵਾਪਸ ਲੈਣਾ ਸ਼ੁਰੂ ਕੀਤਾ।

ਇੱਕ ਵਾਰ ਫਿਰ, ਸਮੂਹ ਖਾਰਕੀਵ ਵੱਲ ਵਧਣ ਦੇ ਯੋਗ ਸੀ। ਇਕੱਲਿਆਂ ਅਤੇ ਫੋਨ ਤੋਂ ਬਿਨਾਂ, ਉਨ੍ਹਾਂ ਕੋਲ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਦਾ ਕੋਈ ਤਰੀਕਾ ਨਹੀਂ ਸੀ।

bbc

ਅਖ਼ੀਰ ਉਨ੍ਹਾਂ ਦੀ ਕਿਸਮਤ ਉਦੋਂ ਬਦਲੀ ਜਦੋਂ ਕਿਸੇ ਨੇ ਉਨ੍ਹਾਂ ਨੂੰ ਰਸਤੇ ਵਿੱਚ ਦੇਖਿਆ ਅਤੇ ਪੁਲਿਸ ਨੂੰ ਬੁਲਾਇਆ। ਇਕ ਅਧਿਕਾਰੀ ਨੇ ਉਨ੍ਹਾਂ ਨੂੰ ਆਪਣਾ ਫ਼ੋਨ ਦਿੱਤਾ।

ਉਸੇ ਹੀ ਪਲ 40 ਸਾਲਾ ਐਨਕਰਨਾਥਨ ਗਣੇਸ਼ਮੂਰਤੀ ਨੇ ਆਪਣੀ ਪਤਨੀ ਅਤੇ ਧੀ ਨੂੰ ਸਕ੍ਰੀਨ 'ਤੇ ਦੇਖਿਆ ਅਤੇ ਉਹ ਭਾਵੁਕ ਹੋ ਗਏ।

ਇਸੇ ਤਰ੍ਹਾਂ ਹੀ ਜਦੋਂ ਹੋਰਨਾਂ ਲੋਕਾਂ ਆਪਣਿਆਂ ਨਾਲ ਗੱਲ ਕੀਤੀ ਤਾਂ ਹੋਰ ਹੰਝੂ ਵਹਿ ਗਏ।

ਆਖ਼ਰਕਾਰ, ਸਮੂਹ ਨੇ ਹੈਰਾਨ ਹੋਏ ਪੁਲਿਸ ਮੁਖੀ ਨੂੰ ਘੇਰਾ ਪਾ ਲਿਆ, ਉਸ ਨੂੰ ਗਲਵੱਕੜੀ ਵਿੱਚ ਲੈ ਲਿਆ।

ਸਮੂਹ ਨੂੰ ਖਾਰਕੀਵ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਅਤੇ ਨਵੇਂ ਕੱਪੜੇ ਦਿੱਤੇ ਜਾ ਰਹੇ ਹਨ।

ਉਨ੍ਹਾਂ ਦੇ ਰਹਿਣ ਅਤੇ ਸੌਣ ਦਾ ਪ੍ਰਬੰਧ ਇੱਕ ਪੂਲ ਅਤੇ ਜਿਮ ਵਿੱਚ ਕੀਤਾ ਗਿਆ ਹੈ।

ਦਿਲੁਕਸ਼ਨ ਇੱਕ ਚਿਹਰੇ 'ਤੇ ਮੁਸਕਰਾਹਟ ਰੱਖ ਕਹਿੰਦੇ ਹਨ, "ਹੁਣ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।"

ਬੀਬੀਸੀ

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)