ਰਾਜਾ ਚਾਰਲਸ III: ਜ਼ਿੰਦਗੀ ਦਾ ਹੁਣ ਤੱਕ ਦਾ ਸਫ਼ਰ ਤਸਵੀਰਾਂ ਦੀ ਜ਼ਬਾਨੀ

ਆਪਣੇ 60ਵੇਂ ਜਨਮ ਦਿਨ ਮੌਕੇ ਰਸਮੀ ਤਸਵੀਰ ਖਿਚਵਾਉਂਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ 60ਵੇਂ ਜਨਮ ਦਿਨ ਮੌਕੇ ਰਸਮੀ ਤਸਵੀਰ ਖਿਚਵਾਉਂਦੇ ਹੋਏ

ਬ੍ਰਿਟੇਨ ਦੇ ਇਤਿਹਾਸ ਵਿੱਚ ਲੰਬਾ ਸਮਾਂ ਤਖ਼ਤ ਦਾ ਇੰਤਜ਼ਾਰ ਕਰਨ ਵਾਲੇ ਵਾਰਿਸ ਪ੍ਰਿੰਸ ਚਾਰਲਸ ਕਿੰਗ ਚਾਰਲਸ III ਬਣ ਗਏ ਹਨ।

ਉਹ ਹੁਣ ਤੱਕ ਦੇ ਸਭ ਤੋਂ ਵਡੇਰੀ ਉਮਰ ਦੇ ਰਾਜਾ ਬਣਨ ਵਾਲੇ ਪਹਿਲੇ ਰਾਜਕੁਮਾਰ ਹਨ।

ਕੁਝ ਅਜਿਹੇ ਪਲਾਂ ਦੀਆਂ ਤਸਵੀਰਾਂ ਜਿਨ੍ਹਾਂ ਨੇ 73 ਸਾਲਾ ਕਿੰਗ ਚਾਰਲਸ ਦੀ ਜ਼ਿੰਦਗੀ ਨੂੰ ਰੂਪਰੇਖਾ ਦਿੱਤੀ।

1px transparent line
ਕਿੰਗ ਚਾਰਲਸ III ਆਪਣੀ ਮੈਂ ਐਲਿਜ਼ਾਬੈਥ ਦੂਜੇ ਦੀ ਗੋਦ ਵਿੱਚ

ਤਸਵੀਰ ਸਰੋਤ, Mirrorpix / Getty Images

ਤਸਵੀਰ ਕੈਪਸ਼ਨ, ਚਾਰਲਸ ਫਿਲਿਪ ਆਰਥਰ ਜਾਰਜ ਦਾ ਜਨਮ 14 ਨਵੰਬਰ 1948 ਨੂੰ ਹੋਇਆ ਸੀ। ਜਦੋਂ ਉਹਨਾਂ ਦੀ ਮਾਂ ਨੂੰ ਮਹਾਰਾਣੀ ਦਾ ਤਾਜ ਪਹਿਨਾਇਆ ਗਿਆ ਸੀ ਤਾਂ ਉਹ ਸਿਰਫ ਤਿੰਨ ਸਾਲ ਦੇ ਸਨ।
1px transparent line
ਕਿੰਗ ਚਾਰਲਸ III ਆਪਣੀ ਮਾਂ ਐਲਿਜ਼ਾਬੈਥ ਦੂਜੇ ਅਤੇ ਪ੍ਰਿੰਸ ਫਿਲਿਪ ਨਾਲ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਚਾਰਲਸ ਸਿਰਫ਼ ਇੱਕ ਸਾਲ ਦੇ ਸਨ ਜਦੋਂ ਉਹਨਾਂ ਨੂੰ ਆਪਣੇ ਮਾਤਾ-ਪਿਤਾ ਤੋਂ ਵੱਖ ਹੋਣ ਦਾ ਪਹਿਲਾ ਅਨੁਭਵ ਹੋਇਆ। ਉਹਨਾਂ ਦੀ ਮਾਂ ਪ੍ਰਿੰਸ ਫਿਲਿਪ ਨੂੰ ਮਿਲਣ ਲਈ ਮਾਲਟਾ ਗਏ ਸਨ ਜੋ ਜਲ ਸੈਨਾ ਵਿੱਚ ਸੇਵਾਵਾਂ ਨਿਭਾ ਰਹੇ ਸਨ।
ਕਿੰਗ ਚਾਰਲਸ III: ਆਪਣੀ ਸਾਂਭ-ਸੰਭਾਲ ਕਰਨ ਵਾਲੀ ਨਰਸ ਨਾਲ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਚਾਰਲਸ ਨੂੰ ਅਕਸਰ ਨਰਸਰੀ ਸਟਾਫ ਦੀ ਦੇਖਭਾਲ ਵਿੱਚ ਛੱਡ ਦਿੱਤਾ ਜਾਂਦਾ ਸੀ।
1px transparent line
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਠ ਸਾਲ ਦੀ ਉਮਰ ਤੱਕ ਘਰ ਵਿੱਚ ਪੜ੍ਹੇ ਚਾਰਲਸ ਰਾਜ ਪਰਿਵਾਰ ਦੇ ਪਹਿਲੇ ਵਾਰਿਸ ਸਨ ਜੋ ਸਕੂਲ ਗਏ। ਸਾਲ 1957 ਵਿੱਚ ਉਹਨਾਂ ਦੀ ਫੁੱਟਬਾਲ ਖੇਡਦਿਆਂ ਦੀ ਇੱਕ ਤਸਵੀਰ।
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਹਨਾਂ ਨੂੰ ਆਪਣੀ ਦਾਦੀ, ਰਾਣੀ ਮਾਂ ਤੋਂ ਬਹੁਤ ਮੋਹ ਅਤੇ ਪਿਆਰ ਮਿਲਿਆ
1px transparent line
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Keystone / Getty Images

ਤਸਵੀਰ ਕੈਪਸ਼ਨ, ਚਾਰਲਸ ਨੂੰ ਸਖ਼ਤ ਬਣਾਉਣ ਲਈ ਗੋਰਡਨਸਟਾਊਨ, ਸਕਾਟਲੈਂਡ ਵਿਖੇ ਸਕੂਲੀ ਸਾਲ ਪੂਰੇ ਕਰਨ ਲਈ ਭੇਜਿਆ ਗਿਆ ਸੀ। ਹਾਲਾਂਕਿ ਚਾਰਲਸ ਨੇ ਬਾਅਦ ਵਿੱਚ ਸ਼ਿਕਾਇਤ ਕੀਤੀ ਕਿ ਉੱਥੇ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਸੀ। ਮਹਾਰਾਣੀ ਐਲਿਜ਼ਾਬੈਥ ਜੁਲਾਈ 1967 ਵਿੱਚ ਉਹਨਾਂ ਨੂੰ ਸਕੂਲ ਵਿੱਚ ਮਿਲਦੇ ਹੋਏ।
1px transparent line
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਚਾਰਲਸ ਨੇ ਪਹਿਲਾਂ ਪੁਰਾਤੱਤਵ, ਮਾਨਵ ਵਿਗਿਆਨ ਅਤੇ ਫਿਰ ਇਤਿਹਾਸ ਦੀ ਪੜ੍ਹਾਈ ਟ੍ਰਿਨਿਟੀ ਕਾਲਜ, ਕੈਂਬ੍ਰਿਜ ਤੋਂ ਕੀਤੀ। ਉਹ ਡਿਗਰੀ ਕੋਰਸ ਪੂਰਾ ਕਰਨ ਵਾਲੇ ਤਖ਼ਤ ਦੇ ਪਹਿਲੇ ਵਾਰਿਸ ਸਨ।
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Central Press / Getty Images

ਤਸਵੀਰ ਕੈਪਸ਼ਨ, ਚਾਰਲਸ ਨੂੰ ਜੁਲਾਈ 1969 ਵਿੱਚ ਕੇਨਾਰਫੋਨ ਕਾਸਲ ਵਿਖੇ ਰੱਖੇ ਇੱਕ ਸਮਾਗਮ ਪ੍ਰਿੰਸ ਆਫ ਵੇਲਜ਼ ਥਾਪਿਆ ਗਿਆ। ਉਹਨਾਂ ਨੇ ਆਪਣਾ ਪਹਿਲਾ ਭਾਸ਼ਣ ਵੇਲਸ਼ ਅਤੇ ਅੰਗਰੇਜ਼ੀ ਵਿੱਚ ਦਿੱਤਾ।
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਉਹਨਾਂ ਨੇ ਫੌਜੀ ਸੇਵਾ ਕਰਨ ਦੀ ਪਰਿਵਾਰਕ ਰਵਾਇਤ ਦੀ ਪਾਲਣਾ ਕੀਤੀ। ਡਾਰਟਮਾਊਥ ਵਿਖੇ ਰਾਇਲ ਨੇਵਲ ਕਾਲਜ ਜਾਣ ਤੋਂ ਪਹਿਲਾਂ ਆਰਏਐਫ ਕ੍ਰੈਨਵੈਲ ਵਿਖੇ ਪਾਇਲਟ ਵਜੋਂ ਯੋਗਤਾ ਪੂਰੀ ਕੀਤੀ।
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Central Press / Getty Images

ਤਸਵੀਰ ਕੈਪਸ਼ਨ, ਚਾਰਲਸ ਨੇ ਸਖ਼ਤ ਫ਼ੌਜੀ ਸਿਖਲਾਈ ਪ੍ਰਾਪਤ ਕੀਤੀ ਅਤੇ "ਐਕਸ਼ਨ ਮੈਨ" ਦਾ ਖ਼ਿਤਾਬ ਹਾਸਲ ਕੀਤਾ। ਫ਼ੌਜੀ ਅਭਿਆਸਾਂ ਦੀ ਇੱਕ ਲੜੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਹਾਜ਼ਾਂ ਤੋਂ ਬਾਹਰ ਸੁੱਟਿਆ, ਪਣਡੁੱਬੀਆਂ 'ਚੋਂ ਭੱਜੇ, ਗੋਤਾਖੋਰ ਅਤੇ ਕਮਾਂਡੋ ਵਜੋਂ ਸਿਖਲਾਈ ਪ੍ਰਾਪਤ ਕੀਤੀ।
1px transparent line
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਵੇਂ ਹੀ ਉਨ੍ਹਾਂ ਦਾ 30ਵਾਂ ਜਨਮ ਦਿਨ ਨੇੜੇ ਆਇਆ, ਤਤਕਾਲੀ ਪ੍ਰਿੰਸ ਆਫ਼ ਵੇਲਜ਼ ਨੂੰ ਇੱਕ ਪਲੇਬੁਆਏ ਵਜੋਂ ਜਾਣਿਆ ਜਾਣ ਲੱਗਾ।
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Hulton Royals Collection / Getty Images

ਤਸਵੀਰ ਕੈਪਸ਼ਨ, ਉਨ੍ਹਾਂ ਦਾ ਨਾਮ ਕਮਿਲਾ ਪਾਰਕਰ ਬਾਊਲਜ਼ (ਉਨ੍ਹਾਂ ਦੀ ਮੌਜੂਦਾ ਪਤਨੀ) ਸਮੇਤ ਕਈ ਔਰਤਾਂ ਨਾਲ ਵੀ ਰੁਮਾਨੀ ਰਿਸ਼ਤਿਆ ਲਈ ਜੁੜਿਆ ਹੋਇਆ ਸੀ।
ਕਿੰਗ ਚਾਰਲਸ III: ਜ਼ਿੰਦਗੀ ਦਾ ਸਫ਼ਰ ਤਸਵੀਰਾਂ ਦੀ ਜੁਬਾਨੀ

ਤਸਵੀਰ ਸਰੋਤ, Hulton Archive / Getty Images

ਤਸਵੀਰ ਕੈਪਸ਼ਨ, ਰਾਜਕੁਮਾਰ ਅਸਲ ਵਿੱਚ ਕਰਦੇ ਕੀ ਹਨ ਇਸ ਬਾਰੇ ਬਹੁਤ ਬਹਿਸ ਵੀ ਛਿੜੀ। ਹਾਲਾਂਕਿ ਉਹ ਮਨੁੱਖਤਾਵਾਦੀ ਕਾਰਜਾਂ ਵਿੱਚ ਵੀ ਸ਼ਾਮਲ ਰਹਿੰਦੇ ਸਨ ਅਤੇ 1976 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਚੈਰੀਟੇਬਲ ਟਰੱਸਟ 'ਦਿ ਪ੍ਰਿੰਸ ਟਰੱਸਟ' ਕਾਇਮ ਕੀਤੀ। ਰਾਜਕੁਮਾਰ ਫਿਜੀ ਦੇ ਦੌਰੇ ਸਮੇਂ ਆਪਣੇ ਸਨਮਾਨ ਵਿੱਚ ਰੱਖੇ ਇੱਕ ਸਮਾਗਮ ਵਿੱਚ
ਪ੍ਰਿੰਸ ਚਾਰਲਸ ਅਤੇ ਡਾਇਨਾ

ਤਸਵੀਰ ਸਰੋਤ, Hulton Archive / Getty Images

ਤਸਵੀਰ ਕੈਪਸ਼ਨ, ਆਖਰ 1981 ਵਿੱਚ ਕਿਆਸਅਰਾਈਆਂ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਪ੍ਰਿੰਸ ਲੇਡੀ ਡਾਇਨਾ ਸਪੈਂਸਰ ਨਾਲ ਮੰਗੇ ਹੋਏ ਹਨ, 24 ਫਰਵਰੀ 1981 ਨੂੰ ਮੰਗਣੀ ਦਾ ਐਲਾਨ ਕਰਨ ਤੋਂ ਬਾਅਦ ਜੋੜੇ ਦੀ ਤਸਵੀਰ
1px transparent line
ਪ੍ਰਿੰਸ ਚਾਰਲਸ ਅਤੇ ਪ੍ਰਿੰਸਿਜ਼ ਡਾਇਨਾ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਪੰਜ ਮਹੀਨੇ ਬਾਅਦ ਸੇਂਟ ਪੌਲਜ਼ ਕੈਥੀਡਰਲ ਵਿੱਚ ਦੋਵਾਂ ਨੇ ਵਿਆਹ ਕਰਵਾਇਆ। ਨਵੀਂ ਵਿਆਹੀ ਜੋੜੀ ਦੀ ਇੱਕ ਝਲਕ ਲੈਣ ਲਈ ਲੰਡਨ ਦੀਆਂ ਸੜਕਾਂ ਉੱਪਰ ਛੇ ਲੱਖ ਲੋਕ ਉੱਤਰ ਆਏ ਸਨ, ਵਿਆਹ ਤੋਂ ਬਾਅਦ ਬਕਿੰਘਮ ਪੈਲੇਸ ਵਿੱਚ
ਪ੍ਰਿੰਸ ਚਾਰਲਸ ਅਤੇ ਪ੍ਰਿੰਸਿਜ਼ ਡਾਇਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਹਨੀਮੂਨ ਦੇ ਆਖਰੀ ਪੜਾਅ ਵਿੱਚ ਜੋੜਾ ਡੀਅ ਨਦੀ ਦੇ ਕੰਢੇ ਉੱਪਰ ਬਾਲਮੋਰਲ ਕਾਸਲ ਦੇ ਮੈਦਾਨਾਂ ਵਿੱਚ ਤਸਵੀਰ ਖਿਚਵਾਉਂਦਾ ਹੋਇਆ, 19 ਅਗਸਤ 1981
ਪ੍ਰਿੰਸ ਚਾਰਸ, ਪ੍ਰਿੰਸਜ਼ ਡਾਇਨਾ ਅਤੇ ਪ੍ਰਿੰਸ ਵਿਲੀਅਮਜ਼ ਅਤੇ ਪ੍ਰਿੰਸ ਹੈਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਵੇਂ ਸਾਲ 1982 ਵਿੱਚ ਵੱਡਾ ਬੇਟਾ ਪ੍ਰਿੰਸ ਵਿਲੀਅਮਜ਼ ਅਤੇ ਫਿਰ 1984 ਵਿੱਚ ਪ੍ਰਿੰਸ ਹੈਰੀ ਦਾ ਜਨਮ ਹੋਇਆ ਪਰ ਉਨ੍ਹਾਂ ਦਾ ਵਿਆਹ ਇੱਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ, ਆਖਰ ਉਨ੍ਹਾਂ ਨੇ 1996 ਵਿੱਚ ''ਨਾ ਸਮੇਟੇ ਜਾ ਸਕਣ ਵਾਲੇ ਵਖਰੇਵਿਆਂ'' ਦਾ ਹਵਾਲਾ ਦਿੰਦੇ ਹੋਏ ਤਲਾਕ ਲੈ ਲਿਆ, 5 ਮਈ 1985 ਨੂੰ ਇਟਲੀ ਦੇ ਵੈਨਿਸ ਵਿੱਚ ਪਰਿਵਾਰ ਦੀ ਤਸਵੀਰ
ਪ੍ਰਿੰਸਜ਼ ਡਾਇਨਾ ਦੀਆਂ ਆਖਰੀ ਰਸਮਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1997 ਵਿੱਚ ਰਾਜੁਕਮਾਰੀ ਡਾਇਨਾ ਦੀ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ, ਚਾਰਲਸ ਨੇ ਇੱਛਾ ਜਤਾਈ ਕਿ ਉਨ੍ਹਾਂ ਦੀਆਂ ਅੰਤਿਮ ਰਸਮਾ ਸ਼ਾਹੀ ਤੌਰ ਤਰੀਕੇ ਨਾਲ ਕੀਤੀਆਂ ਜਾਣ
ਕਿੰਗ ਚਾਰਲਸ III ਆਪਣੇ ਪੁੱਤਰਾਂ ਵਿਲੀਅਮ ਅਤੇ ਹੈਰੀ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਇਨਾ ਦੀ ਅਚਾਨਕ ਮੌਤ ਤੋਂ ਬਾਅਦ ਚਾਰਲਸ ਇੱਕ ਪਿਤਾ ਦੀ ਭੂਮਿਕਾ ਵਿੱਚ ਢਲ ਗਏ
ਕਿੰਗ ਚਾਰਲਸ III, ਜਨਵਰੀ 2003 ਦੌਰਾਨ ਵਾਰਿੰਗ ਸਕੂਲ ਔਰਗੈਨਿਕ ਫਾਰਮ ਦੇ ਦੌਰੇ ਸਮੇਂ

ਤਸਵੀਰ ਸਰੋਤ, Tim Graham Photo Library via Getty Images

ਤਸਵੀਰ ਕੈਪਸ਼ਨ, ਪ੍ਰਿੰਸ ਵਜੋਂ ਚਾਰਲਸ ਕਈ ਮਸਲਿਆਂ ਉੱਪਰ ਆਪਣੀ ਰਾਇ ਖੁੱਲ੍ਹ ਕੇ ਰੱਖਦੇ ਸਨ ਜਿਵੇਂ ਕੁਦਰਤੀ ਖੇਤੀ, ਜਨੈਟੀਕਲ ਮੋਡੀਫਾਈਡ ਫਸਲਾਂ ਦਾ ਵਿਰੋਧ ਅਤੇ ਬਦਲਵੀਆਂ ਇਲਾਜ ਪ੍ਰਣਾਲੀਆਂ। ਜਨਵਰੀ 2003 ਦੌਰਾਨ ਵਾਰਿੰਗ ਸਕੂਲ ਔਰਗੈਨਿਕ ਫਾਰਮ ਦੇ ਦੌਰੇ ਸਮੇਂ
King Charles III walking around Poundbury and meeting residents.

ਤਸਵੀਰ ਸਰੋਤ, Shutterstock

ਤਸਵੀਰ ਕੈਪਸ਼ਨ, ਆਧੁਨਿਕ ਭਵਨ ਨਿਰਮਾਣ ਕਲਾ ਦੇ ਆਲੋਚਕ ਚਾਰਲਸ ਨੇ ਪੌਂਡਬਰੀ ਪਿੰਡ ਵੀ ਵਸਾਇਆ
ਆਪਣੀ ਦਾਦੀ ਰਾਣੀ ਦੀ 8 ਅਪ੍ਰੈੱਲ 2002 ਨੂੰ ਮੌਤ ਤੋਂ ਬਾਅਦ ਉਨ੍ਹਾਂ ਕੌਫ਼ਿਨ ਕੋਲ ਪਹਿਰੇ ਉੱਪਰ ਖੜ੍ਹੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੀ ਦਾਦੀ ਰਾਣੀ ਦੀ 8 ਅਪ੍ਰੈੱਲ 2002 ਨੂੰ ਮੌਤ ਤੋਂ ਬਾਅਦ ਉਨ੍ਹਾਂ ਦੇ ਕੌਫ਼ਿਨ ਕੋਲ ਪਹਿਰੇ ਉੱਪਰ ਖੜ੍ਹੇ ਹੋਏ
1px transparent line
ਸਾਲ 1970 ਵਿੱਚ ਮਿਲਣ ਤੋਂ ਬਾਅਦ ਕਮਿਲਾ ਅਤੇ ਚਾਰਸ ਦਾ ਰਿਸ਼ਤਾ ਜਾਰੀ ਰਿਹਾ ਅਤੇ ਸਾਲ 2005 ਵਿੱਚ ਉਨ੍ਹਾਂ ਨੇ ਆਪਣੀ ਮੰਗਣੀ ਦਾ ਐਲਾਨ ਕੀਤਾ

ਤਸਵੀਰ ਸਰੋਤ, Wireimage / Getty Images

ਤਸਵੀਰ ਕੈਪਸ਼ਨ, ਸਾਲ 1970 ਵਿੱਚ ਮਿਲਣ ਤੋਂ ਬਾਅਦ ਕਮਿਲਾ ਅਤੇ ਚਾਰਲਸ ਦਾ ਰਿਸ਼ਤਾ ਜਾਰੀ ਰਿਹਾ ਅਤੇ ਸਾਲ 2005 ਵਿੱਚ ਉਨ੍ਹਾਂ ਨੇ ਆਪਣੀ ਮੰਗਣੀ ਦਾ ਐਲਾਨ ਕੀਤਾ, 10 ਫਰਵਰੀ 2005 ਨੂੰ ਵਿੰਡਸਰ ਕਾਸਲ ਵਿੱਚ
King Charles III, Queen consort Camilla Parker Bowles, Prince Harry, Prince William, Tom and Laura Parker Bowles, Duke of Edinburgh, Queen Elizabeth II and Major Bruce Shand, in the White Drawing Room at Windsor Castle.

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਾ ਚਾਰਲਸ III ਜੋ ਕਿ ਉਸ ਸਮੇਂ ਪ੍ਰਿੰਸ ਚਾਰਲਸ ਸਨ ਸ਼ਾਹੀ ਪਰਿਵਾਰ ਦੇ ਪਹਿਲੇ ਮੈਂਬਰ ਬਣੇ ਜਿਨ੍ਹਾਂ ਨੇ ਨਾਗਰਿਕ ਸਮਾਗਮ ਵਿੱਚ ਵਿਆਹ ਕਰਵਾਇਆ
ਰਾਜਾ ਚਾਰਲਸ III ਦੀ ਪਹਿਲਾ ਪੋਤਾ ਜੌਰਜ 2013 ਵਿੱਚ ਅਤੇ ਪੋਤੀ ਸ਼ੌਰਲੌਟ 2015 ਵਿੱਚ ਜਨਮੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਾ ਚਾਰਲਸ III ਦੇ ਪਹਿਲਾ ਪੋਤਾ ਜੌਰਜ 2013 ਵਿੱਚ ਅਤੇ ਪੋਤੀ ਸ਼ੌਰਲੌਟ 2015 ਵਿੱਚ ਜੰਮੇ
2018 ਵਿੱਚ ਕਿੰਗ ਚਾਰਲਸ III ਆਪਣੀ ਨੂੰਹ ਮੇਘਨ ਮਾਰਕਲ ਨੂੰ ਵਿਆਹ ਲਈ ਮੰਡਪ ਵਿੱਚ ਲਿਜਾਂਦੇ ਹੋਏ। ਹੈਰੀ ਅਤੇ ਮੇਘਨ ਦਾ ਵਿਆਹ ਸੇਂਟ ਜੌਰਜ਼ ਚੈਪਲ ਵਿੱਚ ਹੋਇਆ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 2018 ਵਿੱਚ ਕਿੰਗ ਚਾਰਲਸ III ਆਪਣੀ ਨੂੰਹ ਮੇਘਨ ਮਾਰਕਲ ਨੂੰ ਵਿਆਹ ਲਈ ਮੰਡਪ ਵਿੱਚ ਲਿਜਾਂਦੇ ਹੋਏ। ਹੈਰੀ ਅਤੇ ਮੇਘਨ ਦਾ ਵਿਆਹ ਸੇਂਟ ਜੌਰਜ਼ ਚੈਪਲ ਵਿੱਚ ਹੋਇਆ
1px transparent line
ਸਾਲ 2021 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਚਾਰਲਸ III ਬਹੁਤ ਉਦਾਸ ਦੇਖੇ ਗਏ ਸਨ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਸਾਲ 2021 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਚਾਰਲਸ III ਬਹੁਤ ਉਦਾਸ ਦੇਖੇ ਗਏ ਸਨ
1px transparent line
ਰਾਜਾ ਦੇ 70ਵੇਂ ਜਨਮ ਦਿਨ ਦੇ ਜਸ਼ਨਾਂ ਦੀ ਇੱਕ ਝਲਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਾ ਚਾਰਲਸ III ਉਸ ਸਮੇਂ ਗੱਦੀ ਉੱਪਰ ਬੈਠੇ ਹਨ ਜਦੋਂ ਬ੍ਰਿਟੇਨ ਵਿੱਚ ਲੋਕਾਂ ਦਾ ਰਾਜਸ਼ਾਹੀ ਪ੍ਰਤੀ ਨਜ਼ਰੀਏ ਵਿੱਚ ਬਦਲਾਅ ਆ ਰਿਹਾ ਹੈ। ਰਾਜੇ ਦੇ 70ਵੇਂ ਜਨਮ ਦਿਨ ਦੇ ਜਸ਼ਨਾਂ ਦੀ ਇੱਕ ਝਲਕ
1px transparent line

ਸਾਰੀਆਂ ਤਸਵੀਰਾਂ ਕਾਪੀ ਰਾਈਟ ਹੱਕਾਂ ਦੇ ਅਧੀਨ ਹਨ