You’re viewing a text-only version of this website that uses less data. View the main version of the website including all images and videos.
ਇੱਕ ਮਸ਼ਹੂਰ ਫੈਸ਼ਨ ਬਰਾਂਡ ਦਾ ਪਹਿਲਾ ਸਿੱਖ ਮਾਡਲ ਬਣਨ ਵਾਲਾ ਬੱਚਾ ਕੌਣ ਹੈ
ਬ੍ਰਿਟੇਨ ਦੇ ਉੱਘੇ ਫੈਸ਼ਨ ਬਰਾਂਡ ਬਰਬਰੀ ਨੇ ਸਾਲ 2022 ਦੀਆਂ ਸਰਦੀਆਂ ਲਈ ਜਾਰੀ ਬੱਚਿਆਂ ਦੀ ਕਲੈਕਸ਼ਨ ਲਈ ਲੰਡਨ ਵਾਸੀ ਚਾਰ ਸਾਲਾ ਸਾਹਿਬ ਸਿੰਘ ਨੂੰ ਆਪਣਾ ਮਾਡਲ ਚੁਣਿਆ ਹੈ।
ਸਾਹਿਬ ਸਿੰਘ ਪਟਕਾ ਬੰਨ੍ਹਣ ਵਾਲਾ ਪਹਿਲਾ ਬੱਚਾ ਹੈ ਜੋ ਕੰਪਨੀ ਵੱਲੋਂ ਬਤੌਰ ਮਾਡਲ ਚੁਣਿਆ ਗਿਆ ਹੈ। ਸਾਹਿਬ ਸਿੰਘ ਕੰਪਨੀ ਦੀ ਬੱਚਿਆਂ ਦੇ ਕੱਪੜਿਆਂ ਦੀ 'ਬੈਕ ਟੂ ਸਕੂਲ' ਦੇ ਥੀਮ 'ਤੇ ਬਣਾਈ ਕਲੈਕਸ਼ਨ ਦੀ ਮਸ਼ਹੂਰੀ ਲਈ ਚੁਣਿਆ ਗਿਆ ਹੈ।
ਬਰਬਰੀ ਕੰਪਨੀ ਦੀ ਸਾਹਿਬ ਸਿੰਘ ਦੀ ਮਸ਼ਹੂਰੀ ਵਾਲੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਬਰਬਰੀ ਕੰਪਨੀ ਵੱਲੋਂ ਸਾਹਿਬ ਸਿੰਘ ਦੀ ਚੋਣ ਨੂੰ ਨਸਲੀ ਸ਼ਮੂਲੀਅਤ ਅਤੇ ਵਿਭਿੰਨਤਾ ਦੇ ਜਸ਼ਨ ਵਜੋਂ ਦੇਖਿਆ ਜਾ ਰਿਹਾ ਹੈ।
ਕੰਪਨੀ ਵੱਲੋਂ ਇੰਸਟਾਗ੍ਰਾਮ ਉੱਪਰ ਪਾਈ ਗਈ ਮਸ਼ਹੂਰੀ ਵਿੱਚ ਸਾਹਿਬ ਸਿੰਘ ਨੂੰ ਨਿੱਕਰ ਅਤੇ ਬੂਟਾਂ ਉੱਪਰ ਬੀਅਰ ਪਫ਼ਰ ਜੈਕਟ ਪਾਏ ਦੇਖਿਆ ਜਾ ਸਕਦਾ ਹੈ।
ਸਾਹਿਬ ਸਿੰਘ ਦੀ ਮਾਂ ਹਰਜੋਤ ਕੌਰ, ਜੋ ਬਾਲ ਮਾਡਲ ਦਾ ਇੰਸਟਾਗ੍ਰਾਮ ਅਕਾਊਂਟ ਵੀ ਸੰਭਾਲਦੇ ਹਨ, ਨੇ ਵੋਗ ਇੰਡੀਆ ਰਸਾਲੇ ਨੂੰ ਦੱਸਿਆ, "ਮਸ਼ਹੂਰੀ ਦੀ ਸ਼ੂਟਿੰਗ ਦੌਰਾਨ ਸਾਹਿਬ ਦਾ ਬਰਬਰੀ ਦੀ ਟੀਮ ਨਾਲ ਦਿਨ ਬਹੁਤ ਵਧੀਆ ਬੀਤਿਆ ਜੋ ਕਿ ਆਪਣੇ ਨਾਲ ਕੰਮ ਕਰਨ ਵਾਲੇ ਸਾਰੇ ਹੀ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਹਨ।"
ਸਾਹਿਬ ਸਿੰਘ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ, ''ਹੁੰਗਾਰਾ ਹੌਂਸਲਾ ਦੇਣ ਵਾਲਾ ਹੈ। ਅਸੀਂ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿੰਨਾ ਵੱਡਾ ਕੰਮ ਹੋ ਗਿਆ ਹੈ। ਦੱਖਣ ਏਸ਼ੀਆਈ ਭਾਈਚਾਰੇ ਨੇ ਸਾਡੇ ਨਿੱਕੇ ਸਿੰਘ ਉੱਪਰ ਪਿਆਰ ਵਰਸਾਉਣ ਲਈ ਹਰ ਰੋਕ ਖੋਲ੍ਹ ਦਿੱਤੀ ਹੈ।''
ਲੋਕਾਂ ਵੱਲੋਂ ਜੋ ਹੁੰਗਾਰਾ ਮਸ਼ਹੂਰੀ ਨੂੰ ਮਿਲ ਰਿਹਾ ਹੈ ਉਹ ਸਿਰਫ਼ ਇੱਕ ਤਸਵੀਰ ਜਾਂ ਬੱਚੇ ਲਈ ਨਹੀਂ ਹੈ ਸਗੋਂ ਇਸ ਪਿਛਲੇ ਪ੍ਰਤੀਕ ਲਈ ਹੈ।
ਇਹ ਵੀ ਪੜ੍ਹੋ:
ਹਰਜੋਤ ਨੇ ਵੋਗ ਇੰਡੀਆ ਨੂੰ ਦੱਸਿਆ ਕਿ ਅਸੀਂ ''ਚਾਹੁੰਦੇ ਹਾਂ ਕਿ ਨਾ ਸਿਰਫ਼ ਸਾਹਿਬ ਸਗੋਂ ਸਾਡੇ ਭਾਈਚਾਰੇ ਦੇ ਹਰ ਬੱਚੇ ਨੂੰ ਆਪਣੀ ਵਿਰਾਸਤ 'ਤੇ ਮਾਣ ਹੋਵੇ ਅਤੇ ਉਹ ਮਾਣ ਅਤੇ ਵਿਸ਼ਵਾਸ ਨਾਲ ਪਟਕਾ ਅਤੇ ਫਿਰ ਪੱਗ ਬੰਨ੍ਹਣ।''
ਵੋਗ ਇੰਡੀਆ ਰਸਾਲੇ ਮੁਤਾਬਕ ਸਾਹਿਬ ਸਿੰਘ ਦਾ ਪਹਿਲਾਂ ਤੋਂ ਹੀ ਯੂਕੇ ਦੀ ਇੱਕ ਮਾਡਲਿੰਗ ਏਜੰਸੀ ਸਾਊਥ ਕੋਸਟ ਕਿਡਸ ਨਾਲ ਕਰਾਰ ਹੈ।
ਸੋਸ਼ਲ ਮੀਡੀਆ ਉੱਪਰ ਪ੍ਰਤੀਕਿਰਿਆ
ਬਰਬਰੀ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਸਹੀਨਾ.7 ਨਾਮ ਦੇ ਇੱਕ ਯੂਜ਼ਰ ਨੇ ਮਸ਼ਹੂਰੀ ਬਣਾਉਣ ਵਾਲਿਆਂ ਦੀ ਤਾਰੀਫ਼ ਕੀਤੀ।
ਉਨ੍ਹਾਂ ਨੇ ਲਿਖਿਆ, ''ਇਨ੍ਹਾਂ ਮਸ਼ਹੂਰੀਆਂ ਦਾ ਜੋ ਕੋਈ ਵੀ ਇੰਚਾਰਜ ਸੀ। ਉਸ ਦੀ ਤਨਖਾਹ ਵਧਾਅ ਦਿਓ। ਵਿਭਿੰਨਤਾ ਨੂੰ ਸ਼ਾਮਲ ਕਰਨ ਦਾ ਇਹੀ ਤਰੀਕਾ ਹੈ। ਕੋਈ ਰੌਲਾਰੱਪਾ ਨਹੀਂ ਕੋਈ ਉਪਭਾਵੁਕਤਾ ਨਹੀਂ।''
ਇੱਕ ਟਵਿਟਰ ਯੂਜ਼ਰ ਤਰਨਜੀਤ ਕੌਰ ਪਰਮਾਰ ਨੇ ਲਿਖਿਆ ਕਿ ਬਰਬਰੀ ਵੱਲੋਂ ਤਾਜ਼ਾ ਮਸ਼ਹੂਰੀ ਵਿੱਚ ਇੱਕ ਸਿੱਖ ਬੱਚਾ। "ਨਿੱਕੇ ਹੁੰਦੇ ਮੈਂ ਕਦੇ ਅਜਿਹੀ ਨੁਮਾਇੰਦਗੀ ਨਹੀਂ ਦੇਖੀ।"
ਇੱਕ ਹੋਰ ਟਵਿੱਟਰ ਯੂਜ਼ਰ ਸਥਨਾਮ ਸੰਘੇਣਾ ਨੇ ਲਿਖਿਆ ਕਿ ਜੇ ਇਸ ਤਰ੍ਹਾਂ ਦੀਆਂ ਤਸਵੀਰਾਂ 80ਵੀਆਂ ਵਿੱਚ ਹੋਰ ਹੁੰਦੀਆਂ ਤਾਂ ਉਨ੍ਹਾਂ ਦਾ ਖੁਦ ਨੂੰ ਬ੍ਰਿਟੇਨ ਵਿੱਚ ਦੇਖਣ ਦਾ ਨਜ਼ਰੀਆਂ ਹੀ ਬਦਲ ਜਾਂਦਾ।
ਸੋਸ਼ਲ ਮੀਡੀਆ ਤੇ ਹੋਰ ਵੀ ਕਈ ਲੋਕਾਂ ਨੇ ਇਸ ਬਾਰੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਇਹ ਵੀ ਪੜ੍ਹੋ: