2021 ਦੀਆਂ ਉਹ ਯਾਦਗਾਰ ਤਸਵੀਰਾਂ ਜੋ ਇਤਿਹਾਸ ਦਾ ਹਿੱਸਾ ਬਣ ਗਈਆਂ

ਦੁਨੀਆਂ ਭਰ ਦੀਆਂ ਨਿਊਜ਼ ਏਜੰਸੀਆਂ ਦੇ ਫੋਟੋਗ੍ਰਾਫ਼ਰਾਂ ਦੁਆਰਾ ਸਾਲ 2021 ਵਿੱਚ ਲਈਆਂ ਗਈਆਂ ਕੁਝ ਸਭ ਤੋਂ ਸ਼ਾਨਦਾਰ ਤਸਵੀਰਾਂ...।

ਬੰਗਲੌਰ 'ਚ ਇੱਕ ਕਿਸਾਨ ਮੁੱਠੀ ਗੁਲਾਬ ਦੇ ਫੁੱਲ ਦਿਖਾਉਂਦਾ ਹੋਇਆ।

ਡੌਨਲਡ ਟਰੰਪ ਦਾ ਇੱਕ ਸਮਰਥਕ ਪ੍ਰਦਰਸ਼ਨਕਾਰੀ ਕੈਪੀਟਲ ਹਿੱਲ ਦੀ ਇਮਾਰਤ ਤੋਂ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਭਾਸ਼ਣ ਮੰਚ ਨੂੰ ਆਪਣੇ ਨਾਲ ਲੈ ਜਾਂਦੇ ਹੋਏ।

ਇਹ ਫੋਟੋ 6 ਜਨਵਰੀ ਨੂੰ ਲਈ ਗਈ ਸੀ ਜਦੋਂ ਚੋਣਾਂ ਤੋਂ ਬਾਅਦ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ 'ਤੇ ਮੋਹਰ ਲਗਾਉਣ ਲਈ ਕੈਪੀਟਲ ਹਿੱਲ 'ਚ ਬੈਠਕ ਕੀਤੀ ਜਾ ਰਹੀ ਸੀ।

ਉਸ ਦੌਰਾਨ ਉੱਥੇ ਹਿੰਸਕ ਪ੍ਰਦਰਸ਼ਨਕਾਰੀ ਜ਼ਬਰਦਸਤੀ ਦਾਖਲ ਹੋ ਗਏ। ਇਸ ਘਟਨਾ ਨੂੰ ਕਈਆਂ ਨੇ ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਕਾਲਾ ਧੱਬਾ ਦੱਸਿਆ।

ਇਸ ਸਾਲ 20 ਜਨਵਰੀ ਨੂੰ ਕਮਲਾ ਹੈਰਿਸ (ਖੱਬੇ ਪਾਸੇ) ਨੇ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਅਮਰੀਕਾ ਦੀ ਪਹਿਲੀ ਸਿਆਹਫਾਮ ਅਤੇ ਪਹਿਲੀ ਦੱਖਣੀ ਏਸ਼ੀਆਈ ਸ਼ਖ਼ਸੀਅਤ ਵੀ ਬਣ ਗਏ ਹਨ।

ਉਨ੍ਹਾਂ ਦੇ ਪਤੀ ਡਗਲਸ ਐਮਹੌਫ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਸੁਪਰੀਮ ਕੋਰਟ ਦੇ ਜੱਜ ਸੋਨੀਆ ਸੋਤੋਮੇਅਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।

ਭਾਰਤ ਨੇ ਅਪ੍ਰੈਲ ਅਤੇ ਮਈ ਦੌਰਾਨ ਕੋਰੋਨਾਵਾਇਰਸ ਦੀ ਦੂਜੀ ਅਤੇ ਸਭ ਤੋਂ ਭੈੜੀ ਲਹਿਰ ਦਾ ਸਾਹਮਣਾ ਕੀਤਾ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ।

ਇਸ ਦੌਰਾਨ ਮਰਨ ਵਾਲਿਆਂ ਵਿੱਚ ਕਰਨਾਟਕ ਦੇ ਵਿਜੇ ਰਾਜੂ ਵੀ ਸ਼ਾਮਲ ਸਨ। ਬੰਗਲੌਰ ਦੇ ਬਾਹਰਲੇ ਇਲਾਕੇ ਗਿਡੇਨਹੱਲੀ ਪਿੰਡ ਵਿੱਚ ਇੱਕ ਸ਼ਮਸ਼ਾਨਘਾਟ ਵਿੱਚ ਰੋਂਦੇ ਹੋਏ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਇਹ ਤਸਵੀਰ ਹੈ।

ਮਈ ਵਿੱਚ ਰਮਜ਼ਾਨ ਮਹੀਨੇ ਦੇ ਆਖ਼ਰੀ ਦਿਨ ਈਦ ਉਲ ਫਿਤਰ ਦੇ ਮੌਕੇ 'ਤੇ, ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਗੁਬਾਰੇ ਵਾਲੇ ਤੋਂ ਇੱਕ ਗੁਬਾਰਾ ਖਰੀਦਣ ਲਈ ਇਸ਼ਾਰੇ ਕਰਦਾ ਇੱਕ ਬੱਚਾ।

ਅਮਰੀਕਾ ਦੇ ਫਲੋਰੀਡਾ 'ਚ ਮਿਆਮੀ ਨੇੜੇ ਸਰਫਸਾਈਡ 'ਚ ਡਿੱਗੀ ਇੱਕ 12-ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚ ਜ਼ਖਮੀਆਂ ਦੀ ਭਾਲ ਕਰ ਰਹੀਆਂ ਰਾਹਤ ਅਤੇ ਬਚਾਅ ਟੀਮਾਂ।

24 ਜੂਨ ਨੂੰ ਹੋਏ ਇਸ ਹਾਦਸੇ ਵਿੱਚ 98 ਲੋਕ ਮਾਰੇ ਗਏ ਸਨ। ਬਾਅਦ ਵਿੱਚ ਇਸ ਇਮਾਰਤ ਦੇ ਬਾਕੀ ਬਚੇ ਹਿੱਸੇ ਨੂੰ ਢਾਹ ਦਿੱਤਾ ਗਿਆ ਤਾਂ ਜੋ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ।

ਡੇਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਦੇ ਵਿਰੁੰਗਾ 'ਚ ਸਥਿਤ ਅਫਰੀਕਾ ਦੇ ਸਭ ਤੋਂ ਪੁਰਾਣੇ ਰਾਸ਼ਟਰੀ ਪਾਰਕ ਵਿੱਚ ਇੱਕ ਅਨਾਥ ਪਹਾੜੀ ਗੁਰੀਲਾ, ਮਰਨ ਤੋਂ ਪਹਿਲਾਂ ਆਪਣੀ ਦੇਖਭਾਲ ਕਰਨ ਵਾਲੇ ਆਂਦਰੇ ਬਾਉਮਾ ਦੀਆਂ ਬਾਂਹ ਵਿੱਚ।

ਆਂਦਰੇ ਬਾਉਮਾ 2007 ਵਿੱਚ ਇਸ ਗੁਰੀਲਾ ਨੂੰ ਜੰਗਲ ਤੋਂ ਬਚਾ ਕੇ ਵਿਰੂੰਗਾ ਦੇ ਗੁਰੀਲਾ ਅਨਾਥ ਆਸ਼ਰਮ ਵਿੱਚ ਲੈ ਕੇ ਆਏ ਸਨ।

ਇਸ ਗੁਰੀਲਾ ਦੇ ਮਾਤਾ-ਪਿਤਾ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ। ਅਜਿਹੇ 'ਚ ਰੇਂਜਰਾਂ ਦਾ ਮੰਨਣਾ ਸੀ ਕਿ ਜੰਗਲ ਉਸ ਲਈ ਅਸੁਰੱਖਿਅਤ ਹੈ, ਇਸ ਲਈ ਉਸ ਨੂੰ ਗੁਰੀਲਾ ਅਨਾਥ ਆਸ਼ਰਮ 'ਚ ਰੱਖਿਆ ਗਿਆ ਸੀ।

ਅਗਸਤ ਵਿੱਚ ਆਈਸਲੈਂਡ ਦੀ ਰਾਜਧਾਨੀ ਰੇਕਜਾਵਿਕ ਦੇ ਨੇੜੇ ਸਥਿਤ ਫਾਗਰਾਦਾਲਸਫਿਆਲ ਜੁਆਲਾਮੁਖੀ ਵਿੱਚੋਂ ਵੱਗਦਾ ਹੋਇਆ ਲਾਵਾ। ਇਹ ਜਵਾਲਾਮੁਖੀ ਇਸੇ ਸਾਲ ਮਾਰਚ ਵਿੱਚ 800 ਸਾਲਾਂ ਬਾਅਦ ਫਿਰ ਤੋਂ ਜ਼ਿੰਦਾ ਹੋ ਗਿਆ।

ਅਮਰੀਕਾ ਵਿੱਚ ਸਿਆਹਫਾਮ ਨਾਗਰਿਕ ਜਾਰਜ ਫਲਾਇਡ ਦੇ ਕਤਲ ਦੇ ਮੁੱਖ ਦੋਸ਼ੀ, ਸਾਬਕਾ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਅਪ੍ਰੈਲ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮਿਨੀਆਪੋਲਿਸ ਵਿੱਚ ਹੇਨੇਪਿਨ ਕਾਉਂਟੀ ਸਰਕਾਰੀ ਕੇਂਦਰ ਦੇ ਬਾਹਰ ਫੈਸਲੇ 'ਤੇ ਜਸ਼ਨ ਮਨਾਉਂਦੇ ਲੋਕ।

ਲੋਰੇਂਜ਼ੋ ਕੁਇਨ ਦੁਆਰਾ ਬਣਾਈ ਗਈ, 'ਟੂਗੈਦਰ' ਨਾਮ ਦੀ ਇਹ ਮਨਮੋਹਕ ਕਲਾਕਾਰੀ ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਗੀਜ਼ਾ ਦੇ ਮਹਾਨ ਪਿਰਾਮਿਡ ਦੇ ਨੇੜੇ ਰੱਖੀ ਗਈ।

'ਫੋਰਏਵਰ ਇਜ਼ ਨਾਓ' ਨਾਮ ਦੀ ਇੱਕ ਪ੍ਰਦਰਸ਼ਨੀ ਵਿੱਚ ਮਿਸਰ ਅਤੇ ਹੋਰ ਦੇਸ਼ਾਂ ਦੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਗੀਜ਼ਾ ਪਿਰਾਮਿਡ ਦੇ ਆਲੇ-ਦੁਆਲੇ ਲਗਾਇਆ ਗਿਆ ਸੀ।

ਅਗਸਤ ਦੇ ਮੱਧ 'ਚ ਅਫਗਾਨਿਸਤਾਨ 'ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਵਾਲਿਆਂ ਦੀ ਕਤਾਰ ਲੱਗ ਗਈ। ਇੱਕ ਵਿਸ਼ਾਲ ਅਮਰੀਕੀ ਫੌਜੀ ਕਾਰਗੋ ਜਹਾਜ਼ 'ਤੇ ਸਵਾਰ ਹੋ ਕੇ ਅਜਿਹੇ ਹੀ ਕੁਝ ਸੌ ਅਫਗ਼ਾਨ ਨਾਗਰਿਕ ਦੇਸ਼ ਛੱਡ ਕੇ ਜਾਂਦੇ ਹੋਏ।

ਇਸ ਸਾਲ ਸਤੰਬਰ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਰੀਓ ਗ੍ਰਾਂਡੇ ਦੇ ਤੱਟ 'ਤੇ ਸਥਿਤ ਇੱਕ ਕੈਂਪ ਵਿੱਚ ਹੈਤੀ ਪ੍ਰਵਾਸੀਆਂ ਨੂੰ ਦਾਖਲ ਹੋਣ ਤੋਂ ਰੋਕਦੇ ਹੋਏ ਘੋੜੇ 'ਤੇ ਸਵਾਰ ਇੱਕ ਬਾਰਡਰ ਗਾਰਡ ਏਜੰਟ।

ਇਸ ਸਬੰਧੀ ਕਈ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਜਾਂਚ ਕਮੇਟੀ ਬਣਾਉਣੀ ਪਈ ਸੀ। ਸੰਸਦ ਮੈਂਬਰਾਂ ਨੇ ਇਨ੍ਹਾਂ ਪਰਵਾਸੀਆਂ 'ਤੇ ਘੋੜਸਵਾਰ ਏਜੰਟ ਦੀ ਕਾਰਵਾਈ ਦੀ ਨਿੰਦਾ ਕੀਤੀ ਅਤੇ ਇਸ ਦੀ ਤੁਲਨਾ ਅਮਰੀਕਾ ਦੇ ਗੁਲਾਮੀ ਯੁੱਗ ਨਾਲ ਕੀਤੀ।

ਮਈ ਵਿੱਚ, ਪ੍ਰੈੱਸ ਦੇ ਪ੍ਰਧਾਨ ਉਪ ਸਕੱਤਰ ਕਾਰਾਇਨ ਜੀਨ-ਪੀਅਰ 30 ਸਾਲਾਂ ਵਿੱਚ ਪਹਿਲੀ ਸਿਆਹਫਾਮ ਔਰਤ ਬਣ ਗਏ, ਜਿਨ੍ਹਾਂ ਨੇ ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕੀਤਾ।

ਨੀਦਰਲੈਂਡ ਦੇ ਰੌਟਰਡੈਮ 'ਚ ਮਈ ਵਿੱਚ ਆਯੋਜਿਤ ਯੂਰੋਵਿਜ਼ਨ ਗੀਤ ਮੁਕਾਬਲੇ ਦੇ ਅੰਤਮ ਹਿੱਸੇ 'ਚ ਗ੍ਰੀਕ ਗਾਇਕਾ ਸਟੇਫੇਨੀਆ ਪ੍ਰਦਰਸ਼ਨ ਦਿੰਦੇ ਹੋਏ। ਇਸ ਮੁਕਾਬਲੇ ਵਿੱਚ ਇਟਾਲੀਅਨ ਰਾਕ ਬੈਂਡ ਮੈਨੇਸਕਿਨ ਜੇਤੂ ਰਿਹਾ।

ਮਾਰਸ ਪਰਸੀਵਰੈਂਸ ਰੋਵਰ ਤੋਂ ਲਈ ਗਈ ਮੰਗਲ ਦੀ ਸਤਹ ਦੀ ਤਸਵੀਰ। ਇਸ ਰੋਵਰ ਨੂੰ ਉੱਥੇ ਜੀਵਨ ਦੇ ਸੰਕੇਤ ਲੱਭਣ ਅਤੇ ਚੱਟਾਨਾਂ ਦੇ ਨਮੂਨੇ ਲੈਣ ਲਈ ਭੇਜਿਆ ਗਿਆ ਹੈ।

ਅਗਸਤ ਵਿੱਚ ਚੀਨ ਦੇ ਵਿਸ਼ਾਲ ਪਾਂਡਾ ਸੂ ਸ਼ਾਨ ਨੇ ਸਿਚੁਆਨ ਸੂਬੇ ਦੇ ਵੋਲੋਂਗ ਨੈਸ਼ਨਲ ਨੇਚਰ ਰਿਜ਼ਰਵ ਵਿੱਚ ਸ਼ਾਵਕਾਂ ਨੂੰ ਜਨਮ ਦਿੱਤਾ।

ਕਿਊਬਾ ਦੇ ਜੂਲੀਓ ਸੀਜ਼ਰ ਲਾ ਕਰੂਜ਼ ਅਗਸਤ ਵਿੱਚ 2020 ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੀ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ।

ਅਮਰੀਕਾ ਦੇ ਨਿਊ ਜਰਸੀ ਵਿੱਚ 9/11 ਦੀ ਯਾਦ ਵਿੱਚ ਬਣੀ ਇੱਕ ਯਾਦਗਾਰ 'ਚ ਕਲਾਉਡੀਆ ਕਾਸਟਾਨੋ ਆਪਣੇ ਭਰਾ ਜਰਮਨ ਦੇ ਨੱਕਾਸ਼ੀ ਵਾਲੇ ਨਾਮ ਨੂੰ ਛੂਹੰਦੇ ਹੋਏ।

ਫਿਨਲੈਂਡ ਦੇ ਹਾਰਡ ਰਾਕ ਬੈਂਡ ਲਾਰਡੀ ਦੇ ਲਾਰਡੀ ਅਗਸਤ ਵਿੱਚ ਕੋਰੋਨਾ ਵੈਕਸੀਨ ਲੈਂਦੇ ਹੋਏ

ਇਸੇ ਸਾਲ ਜੂਨ ਵਿੱਚ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦਾ ਜਸ਼ਨ।

ਵਿੰਡਸਰ ਦੇ ਸੇਂਟ ਜਾਰਜ ਚੈਪਲ ਵਿਖੇ ਆਪਣੇ ਪਤੀ, ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੂਜੇ

ਗ੍ਰੀਸ 'ਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ 'ਚ ਲੱਗੇ ਦਮਕਲ ਦਲ ਦੇ ਕਰਮਚਾਰੀ ਅਤੇ ਸਥਾਨਕ ਲੋਕ।

ਸਤੰਬਰ ਵਿੱਚ ਗ੍ਰੀਨਲੈਂਡ 'ਚ ਇਲੁਲੀਸੈਟ ਦੇ ਨੇੜੇ ਜੈਕਬਸ਼ਵੰਸ ਆਈਸ ਫਿਓਰਡ ਦੇ ਮੁਹਾਣੇ 'ਤੇ ਦੇਖਿਆ ਗਿਆ ਇੱਕ ਆਈਸਬਰਗ।

'ਆਰਮਜ਼ ਆਰਚਰ' ਦੇ ਰੂਪ 'ਚ ਮਸ਼ਹੂਰ ਅਮਰੀਕਾ ਦੇ 'ਮੈਟ ਸਟੁਟਜ਼ਮੈਨ' ਅਗਸਤ ਵਿੱਚ ਟੋਕੀਓ 2020 ਪੈਰਾਲੰਪਿਕ ਖੇਡਾਂ ਦੌਰਾਨ ਪੁਰਸ਼ਾਂ ਦੇ ਤੀਰਅੰਦਾਜ਼ੀ ਮੁਕਾਬਲੇ 'ਚ ਨਿਸ਼ਾਨਾ ਸਾਧਦੇ ਹੋਏ।

ਸਤੰਬਰ ਵਿੱਚ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ '2021 ਮੇਟ ਗਾਲਾ' ਸਮਾਗਮ ਦੌਰਾਨ ਅਮਰੀਕੀ ਰੈਪਰ ਅਤੇ ਗਾਇਕ ਲਿਲ ਨਾਸ ਐਕਸ।

ਬੀਬੀਸੀ ਡਾਟ ਕਾਮ ਦੇ ਪਾਠਕਾਂ ਵੱਲੋਂ ਭੇਜੀਆਂ ਗਈਆਂ ਕੁਝ ਸ਼ਾਮਦਾਰ ਤਸਵੀਰਾਂ:

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)