ਸੀਰੀਆ ਵਿੱਚ ਇਸਲਾਮਿਕ ਸਟੇਟ ਲੜਾਕਿਆਂ ਦੇ ਪਰਿਵਾਰ ਕਿਸ ਹਾਲ 'ਚ ਹਨ

ਬੱਚੇ. ਇਸਲਾਮਿਕ, ਸੀਰੀਆ

ਤਸਵੀਰ ਸਰੋਤ, Jewan Abdi

ਤਸਵੀਰ ਕੈਪਸ਼ਨ, ਜ਼ਿਆਦਾਤਰ ਬੱਚਿਆਂ ਨੇ ਲੜਾਈ ਦੇ ਸਿਵਾ ਕੁਝ ਨਹੀਂ ਦੇਖਿਆ
    • ਲੇਖਕ, ਪੂਨਮ ਤਨੇਜਾ
    • ਰੋਲ, ਬੀਬੀਸੀ ਨਿਊਜ਼

ਸੀਰੀਆ ਦੇ ਅਲ-ਹੋਲ ਕੈਂਪ ਵਿੱਚ ਅਰਾਜਕਤਾ, ਹਤਾਸ਼ਾ ਅਤੇ ਖ਼ਤਰਾ ਜਿਹਾ ਨਜ਼ਰ ਆਉਂਦਾ ਹੈ।

ਇਸ ਕੈਂਪ ਵਿੱਚ ਇਸਲਾਮਿਕ ਸਟੇਟ ਦੇ ਵਿਦੇਸ਼ੀ ਲੜਾਕਿਆਂ ਦੀਆਂ ਪਤਨੀਆਂ ਅਤੇ ਬੱਚੇ ਰਹਿੰਦੇ ਹਨ।

ਟੈਂਟਾਂ ਦੇ ਇਸ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਹਥਿਆਰਬੰਦ ਸੁਰੱਖਿਆ ਕਰਮੀਆਂ, ਨਿਗਰਾਨੀ ਟਾਵਰਾਂ ਅਤੇ ਕੰਡਿਆਲੀਆਂ ਵਾੜਾਂ ਨਾਲ ਘਿਰੇ ਹੋਏ ਰਹਿੰਦੇ ਹਨ।

ਵਿਸ਼ਾਲ ਰੇਗਿਸਤਾਨ ਵਿੱਚ ਫੈਲਿਆ ਇਹ ਕੈਂਪ ਕਾਮਿਸ਼ਲੀ ਸ਼ਹਿਰ ਕੋਲ ਸਥਿਤ ਅਲ-ਮਲਿਕਿਆਹ ਤੋਂ ਚਾਰ ਘੰਟੇ ਦੀ ਦੂਰੀ 'ਤੇ ਹੈ। ਇਹ ਉੱਤਰ-ਪੂਰਬੀ ਸੀਰੀਆ ਵਿੱਚ-ਤੁਰਕੀ ਦੀ ਸੀਮਾ ਕੋਲ ਹਨ।

ਇੱਥੇ ਰਹਿਣ ਵਾਲੀਆਂ ਔਰਤਾਂ ਕਾਲੇ ਕੱਪੜੇ ਅਤੇ ਨਕਾਬ ਪਹਿਨਦੀਆਂ ਹਨ। ਕਈ ਇਨ੍ਹਾਂ ਤੋਂ ਵੱਖਰੀਆਂ ਹਨ। ਉੱਥੇ ਹੀ ਬਾਕੀਆਂ ਦਾ ਵਤੀਰਾ ਅਤੇ ਸੁਭਾਅ ਦੋਸਤਾਨਾ ਜਿਹਾ ਨਹੀਂ ਲਗਦਾ।

ਬੱਚੇ. ਇਸਲਾਮਿਕ, ਸੀਰੀਆ

ਤਸਵੀਰ ਸਰੋਤ, Jewan Abdi

ਤਸਵੀਰ ਕੈਪਸ਼ਨ, ਇਸਲਾਮਿਕ ਸਟੇਟ ਦੇ ਕੰਟ੍ਰੋਲ ਵਿੱਚ ਰਹਿਣ ਲਈ ਬੱਚਿਆਂ ਨੂੰ ਦੁਨੀਆਂ ਭਰ ਤੋਂ ਸੀਰੀਆ ਲਿਆਂਦਾ ਗਿਆ ਸੀ

ਸਬਜ਼ੀਆਂ ਦੀ ਛੋਟੀ ਜਿਹੀ ਮੰਡੀ ਕੋਲ ਇੱਕ ਕੋਨੇ ਵਿੱਚ ਤੇਜ਼ ਨਿਕਲੀ ਧੁੱਪ ਤੋਂ ਬਚਦੀਆਂ ਕੁਝ ਔਰਤਾਂ ਆਪਸ ਵਿੱਚ ਗੱਲਬਾਤ ਕਰ ਰਹੀਆਂ ਸਨ। ਉਹ ਸਾਰੀਆਂ ਪੂਰਬੀ ਯੂਰਪ ਦੀਆਂ ਰਹਿਣ ਵਾਲੀਆਂ ਸਨ।

ਮੈਂ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੱਥੇ ਕਿਵੇਂ ਪਹੁੰਚੀਆਂ ਤਾਂ ਉਸ ਲਈ ਉਨ੍ਹਾਂ ਨੇ ਆਪਣੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ।

ਉਨ੍ਹਾਂ ਦੇ ਕਹਿਣ ਦਾ ਅਰਥ ਇਹੀ ਸੀ ਕਿ ਪਤੀ ਦੇ ਆਈਐੱਸ ਵਿੱਚ ਸ਼ਾਮਿਲ ਹੋਣ ਕਰਕੇ ਉਹ ਹਜ਼ਾਰਾਂ ਕਿਲੋਮੀਟਰ ਦੂਰ ਅਤੇ ਹਜ਼ਾਰਾਂ ਨੂੰ ਤਸੀਹੇ ਦੇਣ ਕਰਕੇ, ਮਾਰਨ ਅਤੇ ਗ਼ੁਲਾਮ ਬਣਾਉਣ ਵਾਲੇ ਸੰਗਠਨ ਤਹਿਤ ਰਹਿਣ ਉੱਥੇ ਪਹੁੰਚੀਆਂ ਹਨ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਇੱਕ ਹੀ ਗ਼ਲਤੀ ਸੀ ਕਿ ਉਹ ਗ਼ਲਤ ਇਨਸਾਨ ਦੇ ਪਿਆਰ ਵਿੱਚ ਪੈ ਗਈਆਂ।

ਬੱਚੇ. ਇਸਲਾਮਿਕ, ਸੀਰੀਆ

ਤਸਵੀਰ ਸਰੋਤ, Jewan Abdi

ਤਸਵੀਰ ਕੈਪਸ਼ਨ, ਆਈਐੱਸ ਦੀ ਵਿਚਾਰਧਾਰਾਂ ਨੂੰ ਨਾ ਮੰਨਣ ਉੱਤੇ ਕਤਲ ਕਰ ਦੇਣਾ ਅਤੇ ਤੰਬੂਆਂ ਨੂੰ ਸਾੜ ਦੇਣਾ ਆਮ ਹੈ

ਆਈਐੱਸ ਅੱਤਵਾਦੀਆਂ ਦੀਆਂ ਪਤਨੀਆਂ ਦੀ ਇਹ ਆਮ ਕਹਾਣੀ ਹੈ। ਅਜਿਹਾ ਇਸ ਲਈ ਕਿ ਉਹ ਕਰੂਰ ਅਤੇ ਆਪਣੇ ਖ਼ਾਸ ਉਦੇਸ਼ ਲਈ ਕੰਮ ਕਰਨ ਵਾਲੇ ਸੰਗਠਨ ਤੋਂ ਖ਼ੁਦ ਨੂੰ ਵੱਖ ਨਹੀਂ ਕਰਨਾ ਚਾਹੁੰਦੀਆਂ ਹਨ।

ਇਨ੍ਹਾਂ ਔਰਤਾਂ ਦੇ ਪਤੀ ਜਾਂ ਤਾਂ ਮਾਰੇ ਗਏ, ਜਾਂ ਕੈਦ ਹਨ ਜਾਂ ਲਾਪਤਾ ਹੋ ਗਏ ਹਨ ਅਤੇ ਇਹ ਸਾਰੀਆਂ ਆਪਣੇ ਬੱਚਿਆਂ ਨਾਲ ਉੱਥੇ ਫਸੀਆਂ ਹਨ।

ਇਸ ਕੈਂਪ ਵਿੱਚ ਵਿਦੇਸ਼ੀ ਆਈਐੱਸ ਲੜਾਕਿਆਂ ਦੇ 2500 ਪਰਿਵਾਰਾਂ ਸਣੇ ਕਰੀਬ 60 ਹਜ਼ਾਰ ਲੋਕ ਰਹਿੰਦੇ ਹਨ। ਇੱਥੇ ਕਈ ਲੋਕ 2019 ਵਿੱਚ ਬਗੁਜ਼ ਵਿੱਚ ਆਈਐੱਸ ਦੀ ਹਾਰ ਤੋਂ ਬਾਅਦ ਤੋਂ ਹੀ ਰਹਿ ਰਹੇ ਹਨ।

ਔਰਤਾਂ ਬਹੁਤ ਸਾਵਧਾਨੀ ਨਾਲ ਗੱਲ ਕਰਦੀਆਂ ਹਨ। ਇਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਦਾ ਵੀ ਧਿਆਨ ਉਨ੍ਹਾਂ ਵੱਲ ਨਾ ਪਵੇ ਤਾਂ ਜੋ ਇਸ ਦੇ ਗੰਭੀਰ ਸਿੱਟੇ ਨਾ ਭੁਗਤਣੇ ਪੈਣ।

ਹਾਲਾਂਕਿ, ਇਹ ਸਭ ਸੁਰੱਖਿਆ ਕਰਮੀਆਂ ਦੀ ਪਰਵਾਹ ਨਹੀਂ ਕਰਦੀਆਂ। ਕੈਂਪ ਅੰਦਰ ਕੱਟੜਪੰਥੀ ਅਜੇ ਵੀ ਇਸਲਾਮਿਕ ਸਟੇਟ ਦੇ ਨਿਯਮ ਲਾਗੂ ਕਰ ਰਹੇ ਹਨ। ਸਵੇਰੇ ਜਦੋਂ ਅਸੀਂ ਉੱਥੇ ਗਏ ਤਾਂ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ।

ਵੀਡੀਓ ਕੈਪਸ਼ਨ, ਆਈਐੱਸ ਦੇ ਚੁੰਗਲ ਤੋਂ ਭੱਜੇ ਨੌਜਵਾਨ ਦੀ ਆਪਬੀਤੀ

ਕੈਂਪ ਵਿੱਚ ਕਤਲ ਹੋਣਾ ਆਮ

ਕੁਰਦਾਂ ਦੀ ਅਗਵਾਈ ਵਾਲੀ 'ਸੀਰੀਅਨ ਡੈਮੋਕ੍ਰੇਟਵਿਕ ਫੋਰਸੈਜ਼' ਇਨ੍ਹਾਂ ਕੈਂਪਾਂ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਲਈ ਇਸ ਕੈਂਪ ਦੀ ਹਿੰਸਾ ਅਤੇ ਕੱਟੜਤਾ ਚਿੰਤਾਜਨਕ ਹੈ।

ਉੱਤਰ-ਪੂਰਬੀ ਸੀਰੀਆ ਵਿੱਚ ਕੁਰਦਾਂ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਵਿਦੇਸ਼ ਮੰਤਰੀ ਡਾਕਟਰ ਅਬਦੁੱਲ ਕਰੀਮ ਉਮਰ ਮੰਨਦੇ ਹਨ ਕਿ ਅਲ-ਹੋਲ ਕੈਂਪ ਵਿੱਚ ਇਸਲਾਮਿਕ ਸਟੇਟ ਦਾ ਸ਼ਾਸਨ ਅਜੇ ਵੀ ਹੈ।

ਉਨ੍ਹਾਂ ਨੇ ਕਿਹਾ ਕਿ ਹਿੰਸਾ ਦੀਆਂ ਜ਼ਿਆਦਾਤਰ ਘਟਨਾਵਾਂ ਲਈ ਕੱਟੜਪੰਥੀ ਔਰਤਾਂ ਜ਼ਿੰਮੇਵਾਰ ਹੁੰਦੀਆਂ ਹਨ।

ਉਹ ਕਹਿੰਦੇ ਹਨ, "ਰੋਜ਼ ਕਤਲ ਹੋ ਰਹੇ ਹਨ। ਲੋਕ ਜਦੋਂ ਆਈਐੱਸ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਤਾਂ ਉਹ ਤੰਬੂਆਂ ਨੂੰ ਸਾੜ ਦਿੰਦੇ ਹਨ। ਕੱਟੜਪੰਥੀ ਵਿਚਾਰ ਉਹ ਆਪਣਿਆਂ ਬੱਚਿਆਂ ਨੂੰ ਵੀ ਦੇ ਰਹੇ ਹਨ।"

ਕੈਂਪ ਵਿੱਚ ਹਰ ਥਾਂ ਬੱਚੇ ਹਨ। ਇਹ ਏਸ਼ੀਆ, ਅਫ਼ਰੀਕਾ ਅਤੇ ਯੂਰਪ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਆਏ ਹਨ। ਇਨ੍ਹਾਂ ਦੇ ਮਾਤਾ-ਪਿਤਾ ਇਸਲਾਮਿਕ ਸਟੇਟ ਦੇ ਸ਼ਾਸਨ ਵਿੱਚ ਰਹਿਣ ਲਈ ਸੀਰੀਆ ਆਏ ਸਨ।

ਇਹ ਵੀ ਪੜ੍ਹੋ-

ਉਨ੍ਹਾਂ ਕੋਲ ਕਰਨ ਲਈ ਬਹੁਤ ਘੱਟ ਕੰਮ ਹਨ। ਕੈਂਪ ਦੇ ਵਿਦੇਸ਼ੀ ਹਿੱਸਿਆਂ ਵਿੱਚੋਂ ਲੰਘਣ ਵੇਲੇ ਕਈ ਛੋਟੇ ਬੱਚਿਆਂ ਨੇ ਸਾਡੀ ਗੱਡੀ 'ਤੇ ਪੱਥਰ ਮਾਰੇ।

ਇਸ ਨਾਲ ਇੱਕ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਕਾਰ ਵਿੱਚ ਬੈਠੇ ਸੁਰੱਖਿਆਕਰਮੀ ਬਾਲ-ਬਾਲ ਬਚੇ। ਅਜਿਹਾ ਹੋਣਾ ਆਮ ਗੱਲ ਹੈ।

ਜ਼ਿਆਦਾਤਰ ਬੱਚਿਆਂ ਨੇ ਲੜਾਈ ਦੇ ਸਿਵਾ ਕੁਝ ਨਹੀਂ ਦੇਖਿਆ

ਬਾਕੀ ਬੱਚੇ ਬਿਨਾਂ ਕਿਸੇ ਕੰਮ ਦੇ ਤੰਬੂ ਦੇ ਬਾਹਰ ਬੈਠੇ ਸਾਨੂੰ ਘੂਰ ਰਹੇ ਸਨ। ਇਰਾਕ ਅਤੇ ਸੀਰੀਆ ਵਿੱਚ ਆਈਐੱਸ ਨੇ ਆਪਣੇ ਇਲਾਕੇ ਬਚਾਉਣ ਦੀ ਜ਼ੋਰਦਾਰ ਕੋਸ਼ਿਸ਼ ਕੀਤੀ।

ਇਸ ਦੌਰਾਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਨੇ ਕਲਪਨਾ ਤੋਂ ਪਰੇ ਔਖੇ ਵੇਲੇ ਦਾ ਸਾਹਮਣਾ ਕੀਤਾ ਹੈ।

ਇਨ੍ਹਾਂ ਵਿੱਚੋਂ ਕਈ ਲੜਾਈ ਦੇ ਸਿਵਾ ਕੁਝ ਹੋਰ ਨਹੀਂ ਜਾਣਦੇ ਅਤੇ ਕਦੇ ਸਕੂਲ ਵੀ ਨਹੀਂ ਗਏ।

ਵੀਡੀਓ ਕੈਪਸ਼ਨ, ਮਿਲੋ 4 ਸਾਲ ਆਈਐੱਸ ਦੀ ਕੈਦ ਵਿੱਚ ਰਹੇ ਇਸ ਬੱਚੇ ਨੂੰ

ਕਈ ਬੱਚਿਆਂ ਦੇ ਲੱਗੀਆਂ ਸੱਟਾਂ ਸਾਫ਼ ਦਿਖਾਈ ਦਿੰਦੀਆਂ ਹਨ। ਮੈਂ ਦੇਖਿਆ ਕਿ ਇੱਕ ਕੱਟੇ ਹੋਏ ਪੈਰ ਵਾਲਾ ਮੁੰਡਾ ਊਬੜ-ਖਾਬੜ ਅਤੇ ਮਿੱਟੀ ਭਰੇ ਰਸਤੇ 'ਤੇ ਮੁਸ਼ਕਿਲ ਨਾਲ ਕਿਤੇ ਜਾ ਰਿਹਾ ਸੀ।

ਸਾਰਿਆਂ ਨੂੰ ਸਦਮਾ ਅਤੇ ਨੁਕਸਾਨ ਝੱਲਣੇ ਪਿਆ ਹੈ। ਜ਼ਿਆਦਾਤਰ ਬੱਚਿਆਂ ਦੇ ਮਾਤਾ-ਪਿਤਾ ਵਿੱਚੋਂ ਘੱਟੋ-ਘੱਟ ਇੱਕ ਨਹੀਂ ਹੈ।

ਕੈਂਪਸ ਵਿੱਚ ਵਧਦੀ ਹਿੰਸਾ ਨਾਲ ਨਜਿੱਠਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹੋ ਰਹੇ ਹਨ, ਹੋਰ ਵੀ ਉਪਾਅ ਕੀਤੇ ਗਏ ਹਨ।

ਵੱਡੇ ਮੁੰਡਿਆਂ ਨੂੰ ਸੰਭਾਵਿਤ ਖ਼ਤਰੇ ਵਜੋਂ ਦੇਖਿਆ ਜਾਂਦਾ ਹੈ। ਜਦੋਂ ਉਹ ਜਵਾਨ ਹੋ ਗਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਜਾਂਦਾ ਹੈ।

ਡਾ. ਉਮਰ ਕਹਿੰਦੇ ਹਨ, "ਇੱਕ ਉਮਰ ਤੈਅ ਹੋ ਜਾਣ 'ਤੇ ਉਹ ਆਪਣੇ ਅਤੇ ਦੂਜਿਆਂ ਲਈ ਖ਼ਤਰਾ ਹੋ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਮੁੜ ਵਸੇਬਾ ਕੇਂਦਰ ਭੇਜਣ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੈ।"

ਉਨ੍ਹਾਂ ਨੇ ਦੱਸਿਆ ਹੈ ਕਿ ਇੰਟਰਨੈਸ਼ਨਲ ਰੈੱਡ ਕਰਾਸ (ਆਈਸੀਆਰਸੀ) ਰਾਹੀਂ ਇਹ ਬੱਚੇ ਆਪਣੀ ਮਾਂ ਦੇ ਸੰਪਰਕ ਵਿੱਚ ਰਹਿੰਦੇ ਹਨ।

ਬੱਚੇ. ਇਸਲਾਮਿਕ, ਸੀਰੀਆ

ਤਸਵੀਰ ਸਰੋਤ, Jewan Abdi

ਤਸਵੀਰ ਕੈਪਸ਼ਨ, ਵੱਡੇ ਲੜਾਕਿਆਂ ਨੂੰ ਖ਼ਤਰੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਸੁਰੱਖਿਅਤ ਡਿਟੈਂਸ਼ਨ ਕੇਂਦਰਾਂ ਵਿੱਚ ਰੱਖਿਆ ਜਾਂਦਾ ਹੈ

'ਉਸ ਦੇ ਵਧਣ ਨਾਲ ਚਿੰਤਾ ਵੀ ਵਧ ਜਾਂਦੀ ਹੈ'

ਅਲ-ਹੋਲ ਦੇ ਉੱਤਰ ਵਿੱਚ ਇੱਕ ਛੋਟਾ ਜਿਹਾ ਕੈਂਪ 'ਰੋਜ' ਹੈ। ਇੱਥੇ ਵੀ ਇਸਲਾਮਿਕ ਸਟੇਟ ਦੇ ਕੱਟੜਪੰਥੀਆਂ ਦੀਆਂ ਔਰਤਾਂ ਅਤੇ ਬੱਚੇ ਰਹਿੰਦੇ ਹਨ। ਇੱਥੇ ਹਿੰਸਾ ਘੱਟ ਹੈ।

ਇਹੀ ਬ੍ਰਿਟੇਨ ਦੀਆਂ ਨਵੀਆਂ ਔਰਤਾਂ ਜਿਨ੍ਹਾਂ ਵਿੱਚ ਸ਼ਮੀਮਾ ਬੇਗ਼ਮ, ਨਿਕੋਲ ਜੈਕ ਅਤੇ ਉਨ੍ਹਾਂ ਦੀਆਂ ਬੇਟੀਆਂ ਵੀ ਰਹਿੰਦੀਆਂ ਸੀ।

ਉਸ ਕੈਂਪ ਨੂੰ ਤਾਰ ਦੀ ਵਾੜ ਨਾਲ ਵੱਖ ਕੀਤਾ ਗਿਆ ਹੈ। ਉੱਥੇ ਮੇਰੀ ਮੁਲਾਕਾਤ ਕੈਰੀਬੀਆਈ ਦੇਸ਼ ਤ੍ਰਿਨਿਦਾਦ ਅਤੇ ਟੋਬੈਗੋ ਦੀਆਂ ਕੁਝ ਔਰਤਾਂ ਨਾਲ ਹੋਈ।

ਇਸਲਾਮਿਕ ਸਟੇਟ ਲਈ ਭਰਤੀ ਹੋਣ ਵਾਲਿਆਂ ਦੇ ਲਿਹਾਜ਼ ਨਾਲ ਇਹ ਦੀਪ ਪੱਛਮੀ ਹਿੱਸੇ ਦੇ ਸਭ ਤੋਂ ਅਹਿਮ ਦੇਸ਼ਾਂ ਵਿਚੋਂ ਇੱਕ ਸੀ।

ਇੱਕ ਔਰਤ ਦਾ 10 ਸਾਲ ਦਾ ਬੇਟਾ ਹੈ। ਆਈਐੱਸ ਦੇ ਸ਼ਾਸਨ ਵਿੱਚ ਰਹਿਣ ਲਈ ਉਹ ਆਪਣੇ ਬੱਚੇ ਨਾਲ ਉੱਥੇ ਗਈ ਸੀ।

ਪਤੀ ਦੇ ਮਰਨ ਤੋਂ ਬਾਅਦ ਉਹ ਆਈਐੱਸ ਦਾ ਸ਼ਾਸਨ ਖ਼ਤਮ ਹੋਣ ਤੱਕ ਉਹ ਉੱਥੇ ਰਹੀ। ਉਨ੍ਹਾਂ ਨੇ ਸੁਣਿਆ ਕਿ ਮੁੰਡਿਆਂ ਦੇ ਵੱਡੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਤੋਂ ਵੱਖ ਕਰ ਦਿੱਤਾ ਜਾਂਦਾ ਹੈ।

ਹੁਣ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਬੇਟੇ ਨਾਲ ਹੀ ਅਜਿਹਾ ਹੋ ਸਕਦਾ ਹੈ।

ਜਿਵੇਂ-ਜਿਵੇਂ ਮੁੰਡਾ ਵੱਡਾ ਹੋ ਰਿਹਾ ਹੈ, ਮਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਉਹ ਕਹਿੰਦੀ ਹੈ, "ਉਹ ਰੋਜ਼ ਵੱਡਾ ਹੋ ਰਿਹਾ ਹੈ। ਮੈਨੂੰ ਲਗਦਾ ਹੈ ਕਿ ਸ਼ਾਇਦ ਇੱਕ ਦਿਨ ਉਹ ਆ ਕੇ ਇਸ ਨੂੰ ਲੈ ਜਾਣਗੇ।"

ਵੀਡੀਓ ਕੈਪਸ਼ਨ, ਆਈਐੱਸ ਦਾ ਰਾਕਾ ਛੱਡਣ ਬਾਰੇ ਖੁਲਾਸਾ

ਉਨ੍ਹਾਂ ਦਾ ਬੇਟਾ ਉਨ੍ਹਾਂ ਕੋਲ ਹੀ ਆਪਣੇ ਛੋਟੇ ਭੈਣ-ਭਰਾਵਾਂ ਨਾਲ ਫੁੱਟਬਾਲ ਖੇਡ ਰਿਹਾ ਹੈ। ਉਨ੍ਹਾਂ ਦੇ ਪਿਤਾ ਇੱਕ ਹਵਾਈ ਹਮਲੇ ਵਿੱਚ ਮਾਰੇ ਗਏ ਸਨ।

ਉਹ ਮੈਨੂੰ ਕਹਿੰਦੇ ਹਨ ਜੇਕਰ ਉਹ ਘਰੋਂ ਦੂਰ ਗਿਆ ਤਾਂ ਆਪਣੀ ਮਾਂ ਨੂੰ ਬਹੁਤ ਯਾਦ ਕਰੇਗਾ।

ਇਸ ਕੈਂਪ ਵਿੱਚ ਸਾਫ-ਸਫਾਈ ਦੇ ਇੰਤਜ਼ਾਮ ਬੜੇ ਮਾਮੂਲੀ ਹਨ। ਇੱਥੇ ਬਾਥਰੂਮ ਅਤੇ ਸ਼ਾਵਰ ਕਿਊਬੀਕਲ ਬਾਹਰ ਹੀ ਲੱਗੇ ਹਨ। ਪੀਣ ਦਾ ਪਾਣੀ ਟੈਂਕਰਾਂ ਰਾਹੀਂ ਆਉਂਦਾ ਹੈ।

ਇਸ ਬਾਰੇ ਸਭ ਬੱਚਿਆਂ ਨੇ ਸ਼ਿਕਾਇਤ ਕੀਤੀ।

ਕੈਂਪ ਵਿੱਚ ਇੱਕ ਛੋਟਾ ਜਿਹਾ ਬਾਜ਼ਾਰ ਹੈ, ਜਿੱਥੇ ਖਿਡੌਣੇ, ਭੋਜਨ ਅਤੇ ਕੱਪੜੇ ਮਿਲਦੇ ਹਨ। ਹਰ ਮਹੀਨੇ ਇੱਥੇ ਰਹਿਣ ਵਾਲੇ ਪਰਿਵਾਰਾਂ ਨੂੰ ਖਾਣ ਦੇ ਪੈਕੇਜ ਮਿਲਦੇ ਹਨ। ਬੱਚਿਆਂ ਨੂੰ ਕੱਪੜੇ ਦਿੱਤੇ ਜਾਂਦੇ ਹਨ।

ਕੁਝ ਔਰਤਾਂ ਕੈਂਪ ਵਿੱਚ ਇਕੱਠਿਆਂ ਇੱਕ ਪਰਿਵਾਰ ਵਿੱਚ ਰਹਿੰਦੀਆਂ ਹਨ। ਅਸਲ ਵਿੱਚ ਇਸਲਾਮਿਕ ਸਟੇਟ ਦੇ ਰਾਜ ਵਿੱਚ ਕੁਝ ਔਰਤਾਂ ਨੇ ਇੱਕ ਹੀ ਸ਼ਖ਼ਸ ਨਾਲ ਨਿਕਾਹ ਕੀਤਾ।

ਕੈਂਪ ਵਿੱਚ ਵੀ ਉਹ ਬੰਧਨ ਕਾਇਮ ਹੈ ਅਤੇ ਉਹ ਸਾਰੇ ਮਿਲ ਕੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਘਰ ਦੇ ਕੰਮ-ਕਾਜ ਕਰਦੀਆਂ ਹਨ।

ਬੱਚਿਆਂ ਦੀਆਂ ਤਸਵੀਰਾਂ ਵਿੱਚ ਬਰਬਾਦੀ, ਬੰਬਾਰੀ ਅਤੇ ਜੰਗ

ਕਈ ਬੱਚੇ 'ਸੇਵ ਦਿ ਚਿਲਡ੍ਰਨ' ਨਾਮ ਦੀ ਸੰਸਥਾ ਵੱਲੋਂ ਸੰਚਾਲਿਤ ਇੱਕ ਅਸਥਾਈ (ਟੈਂਟ ਵਿੱਚ ਬਣੇ) ਸਕੂਲ ਵਿੱਚ ਜਾਂਦੇ ਹਨ।

ਵੀਡੀਓ ਕੈਪਸ਼ਨ, ਸੀਰੀਆ ’ਚ ਆਈਐਸ 90 ਫੀਸਦ ਕਬਜ਼ੇ ਵਾਲਾ ਇਲਾਕਾ ਗੁਆਇਆ

ਸੰਸਥਾ ਦੇ ਸੀਰੀਆ ਰਿਸਪਾਂਸ ਆਫਿਸ ਦੀ ਸਾਰਾ ਰਾਸ਼ਦਾਨ ਕਹਿੰਦੀ ਹੈ, "ਅਸੀਂ ਕਈ ਕਹਾਣੀਆਂ ਸੁਣਦੇ ਹਾਂ। ਬਦਕਿਸਤਮੀ ਨਾਲ ਕੋਈ ਵੀ ਕਹਾਣੀ ਸਕੂਨ ਦੇਣ ਵਾਲੀ ਨਹੀਂ ਹੈ। ਪਰ ਅਸੀਂ ਆਸ ਰੱਖਦੇ ਹਾਂ ਕਿ ਇਹ ਬੱਚੇ ਆਪਣੇ ਘਰ ਜਾ ਸਕਣਗੇ ਅਤੇ ਆਮ ਬਚਪਨ ਜੀਉਂਦਿਆਂ ਹੋਇਆ ਸਿਹਤਮੰਦ ਤੇ ਸੁਰੱਖਿਅਤ ਰਹਿਣਗੇ।"

ਉਹ ਕਹਿੰਦੀ ਹੈ, "ਅਸੀਂ ਇਨ੍ਹਾਂ ਦੇ ਵਿਹਾਰ ਵਿੱਚ ਬਹੁਤ ਬਦਲਾਅ ਦੇਖਿਆ ਹੈ. ਪਹਿਲਾਂ ਦੇਖਿਆ ਸੀ ਕਿ ਇਹ ਬਰਬਾਦੀ, ਬੰਬਾਰੀ ਅਤੇ ਜੰਗ ਦੀਆਂ ਤਸਵੀਰਾਂ ਬਣਾਉਂਦੇ ਸਨ।"

"ਪਰ ਹੁਣ ਉਹ ਆਸ਼ਾਵਾਦੀ ਚੀਜ਼ਾਂ ਜਿਵੇਂ ਖੁਸ਼ੀ, ਫੁੱਲ, ਘਰਾਂ ਆਦਿ ਦੀਆਂ ਤਸਵੀਰਾਂ ਬਣਾ ਰਹੇ ਹਨ।"

ਹਾਲਾਂਕਿ, ਇਹ ਨਹੀਂ ਪਤਾ ਕਿ ਇਹ ਬੱਚੇ ਉੱਥੋਂ ਕਿਵੇਂ ਨਿਕਲਣਗੇ ਜਾਂ ਉਨ੍ਹਾਂ ਦਾ ਭਵਿੱਖ ਕਿਹੋ-ਜਿਹਾ ਹੋਵੇਗਾ?

ਪੱਛਮ ਦੇ ਕਈ ਦੇਸ਼ ਆਈਐੱਸ ਦੇ ਵਿਦੇਸ਼ੀ ਲੜਾਕਿਆਂ ਦੀਆਂ ਔਰਤਾਂ ਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਮੰਨਦੇ ਹਨ।

ਹਾਲਾਂਕਿ, ਔਰਤਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਕਿਸੇ ਦੀ ਸੁਰੱਖਿਆ ਲਈ ਕੋਈ ਖ਼ਤਰਾ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੂਜੇ ਪਾਸੇ ਇਹ ਔਰਤਾਂ ਇਸਲਾਮਿਕ ਸਟੇਟ ਦੇ ਪੀੜਤਾਂ 'ਤੇ ਚਰਚਾ ਕਰਨਾ ਚਾਹੁੰਦੀਆਂ ਹਨ। ਇਸਲਾਮਿਕ ਸਟੇਟ ਦੇ ਪੀੜਤਾਂ ਵਿੱਚ ਹਜ਼ਾਰਾਂ ਯਜ਼ੀਦੀ ਔਰਤਾਂ ਹਨ ਜਿਨ੍ਹਾਂ ਨੂੰ ਆਈਐੱਸ ਨੇ ਗ਼ੁਲਾਮ ਬਣਾ ਕੇ ਰੱਖਿਆ ਸੀ।

ਇਨ੍ਹਾਂ ਔਰਤਾਂ ਲਈ ਇਹ ਕਹਿਣਾ ਆਮ ਹੈ ਕਿ ਉਨ੍ਹਾਂ ਨੇ ਆਈਐੱਸ ਦਾ ਕੋਈ ਹਿੰਸਕ ਪ੍ਰੋਪੇਗੰਡਾ ਨਹੀਂ ਦੇਖਿਆ।

ਕਈ ਔਰਤਾਂ ਆਈਐੱਸ ਦੇ ਸਿਰ ਕੱਟਣ, ਕਤਲੇਆਮ ਅਤੇ ਜਾਤੀਸੰਹਾਰ ਕਰਨ ਦੀਆਂ ਘਟਨਾਵਾਂ ਤੋਂ ਅਣਜਾਣ ਹੋਣ ਦਾ ਦਾਅਵਾ ਕਰਦੀਆਂ ਹੋਈਆਂ ਮਿਲੀਆਂ।

ਆਈਐੱਸ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦਾ ਅਜਿਹਾ ਕਰਨਾ ਆਮ ਹੈ। ਜ਼ਿਆਦਾਤਰ ਲਈ ਇਹ ਅਜਿਹੀਆਂ ਗੱਲਾਂ ਨਹੀਂ ਹਨ, ਜਿਨ੍ਹਾਂ ਦੀ ਜਾਂਚ-ਪਰਖ ਕੀਤੀ ਜਾਣੀ ਚਾਹੀਦੀ ਹੈ।

ਬਾਹਰੀ ਦੁਨੀਆਂ ਨਾਲੋਂ ਉਹ ਕਟ ਗਈਆਂ ਹਨ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਉਨ੍ਹਾਂ ਨੂੰ ਕਿਵੇਂ ਦੇਖਿਆ ਜਾਂਦਾ ਹੈ।

ਸਵੀਡਨ, ਜਰਮਨੀ ਅਤੇ ਬੈਲਜੀਅਮ ਵਰਗੇ ਕਈ ਯੂਰਪੀ ਦੇਸ਼ ਇਨ੍ਹਾਂ ਵਿੱਚੋਂ ਕਈ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਵਾਪਸ ਬੁਲਾ ਰਹੇ ਹਨ।

ਇਨ੍ਹਾਂ ਕੈਂਪਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ। ਕੁਰਦ ਅਧਿਕਾਰੀ ਵਧੇਰੇ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਦੀ ਅਪੀਲ ਕਰ ਰਹੇ ਹਨ।

ਡਾ. ਉਮਰ ਕਹਿੰਦੇ ਹਨ, "ਇਹ ਇੱਕ ਕੌੰਮਾਂਤਰੀ ਸਮੱਸਿਆ ਹੈ, ਪਰ ਕੌਮਾਂਤਰੀ ਭਾਈਚਾਰੇ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ।"

"ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਵੇਲੇ ਵਿੱਚ ਅਜਿਹੀ ਬਿਪਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਅਸੀਂ ਨਜਿੱਠ ਨਹੀਂ ਸਕਾਂਗੇ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)