You’re viewing a text-only version of this website that uses less data. View the main version of the website including all images and videos.
ਚਰਨਜੀਤ ਚੰਨੀ ਬਣੇ ਮੁੱਖ ਮੰਤਰੀ˸ ਕੀ ਕਾਂਗਰਸ ਦੀਆਂ ਮੁਸੀਬਤਾਂ ਘਟ ਗਈਆਂ ਜਾਂ ਸਿੱਧੂ ਲਈ ਚੁਣੌਤੀਆਂ ਵੱਧ ਗਈਆਂ
- ਲੇਖਕ, ਅਤੁਲ ਸੰਗਰ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਨੇ ਪੰਜਾਬ ਨੂੰ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਦਲਿਤ ਭਾਈਚਾਰੇ ਵਿਚੋਂ ਪਹਿਲਾ ਮੁੱਖ ਮੰਤਰੀ ਦਿੱਤਾ ਹੈ।
ਪੰਜਾਬ ਦੀ 32 ਫੀਸਦ ਅਬਾਦੀ ਦਲਿਤ ਭਾਈਚਾਰੇ ਦੀ ਹੈ, ਜੋ ਕਿ ਸਭ ਤੋਂ ਵੱਧ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਦੇ ਇਸ ਕਦਮ ਨੂੰ ਧਿਆਨ ਨਾਲ ਦੇਖ ਰਹੀਆਂ ਹਨ।
ਕਾਂਗਰਸ ਹਾਈ ਕਮਾਂਡ ਦੀ ਇਸ ਗੱਲ ਲਈ ਆਲੋਚਨਾ ਹੋ ਰਹੀ ਸੀ ਕਿ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰਨ ਵਿੱਚ ਦੇਰ ਕੀਤੀ।
ਪਰ ਪਾਰਟੀ ਨੇ ਹੁਣ ਇਹ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਹੈ।
ਪੰਜਾਬੀ ਹਮੇਸ਼ਾਂ ਅਗਾਂਹਵਧੂ ਸਿਆਸੀ ਤੇ ਸਮਾਜਿਕਾਂ ਅੰਦੋਲਨਾਂ ਵਿੱਚ ਅੱਗੇ ਰਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ।
ਪਰ ਇਹ ਹੈਰਾਨ ਕਰਨ ਵਾਲਾ ਹੈ ਕਿ ਆਜ਼ਾਦੀ ਦੇ 74 ਸਾਲ ਬਾਅਦ ਸੂਬੇ ਵਿੱਚ ਦਲਿਤ ਭਾਈਚਾਰੇ 'ਚੋਂ ਪਹਿਲਾ ਮੁੱਖ ਮੰਤਰੀ ਬਣਿਆ ਹੈ।
ਪੰਜਾਬ ਵਿੱਚ ਦਲਿਤਾਂ ਨੇ ਆਪਣੀ ਵਿਲੱਖਣ ਪਛਾਣ ਲਈ ਅੰਦੋਲਨ 1932 ਵਿੱਚ ਸ਼ੁਰੂ ਕਰ ਦਿੱਤੇ ਸਨ।
ਸੂਬੇ ਵਿੱਚ ਆਜ਼ਾਦੀ ਤੋਂ ਬਾਅਦ ਹਿੰਦੂ ਉੱਚ ਜਾਤੀ ਦੇ, ਜੱਟ ਤੇ ਇੱਥੋਂ ਤੱਕ ਕਿ ਪਿੱਛੜੇ ਵਰਗ ਦੇ ਮੁੱਖ ਮੰਤਰੀ ਵੀ ਰਹੇ, ਪਰ ਕੋਈ ਦਲਿਤ ਨਹੀਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਿਆ।
ਇਹ ਵੀ ਪੜ੍ਹੋ-
ਪੰਜਾਬ ਵਿੱਚ ਦਲਿਤ ਆਗੂ ਦਾ ਸਿਖਰਲੇ ਅਹੁਦੇ ਉੱਤੇ ਪਹੁੰਚਣਾ ਸਮੁੱਚੇ ਭਾਈਚਾਰੇ ਕੋਲ ਖੁਸ਼ ਹੋਣ ਦਾ ਕਾਰਨ ਹੈ।
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਉਹ ਜਿੱਤਣ ਤੋਂ ਬਾਅਦ ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾਉਣਗੇ। ਹੁਣ ਉਨ੍ਹਾਂ ਨੂੰ ਤੇ ਆਮ ਆਦਮੀ ਪਾਰਟੀ ਨੂੰ ਵੀ ਕੋਈ ਹੋਰ ਤਰਕੀਬ ਸੋਚਣੀ ਪਏਗੀ।
ਪੰਜਾਬ ਚੋਣਾਂ 2022- ਦਲਿਤ ਫੈਕਟਰ ਕਿਸ ਤਰ੍ਹਾਂ ਕੰਮ ਕਰੇਗਾ
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਦਾ ਅਰਥ ਇਹ ਨਹੀਂ ਹੈ ਕਿ ਦਲਿਤ ਭਾਈਚਾਰੇ ਦੀਆਂ ਵੋਟਾਂ ਕਾਂਗਰਸ ਨੂੰ ਪੈ ਜਾਣਗੀਆਂ।
ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਸੂਬੇ ਦੀ ਕੁੱਲ ਅਬਾਦੀ ਦਾ 32 ਫੀਸਦ ਹੈ।
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋ 30 ਸੀਟਾਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ।
ਇਨ੍ਹਾਂ ਵਿੱਚੋਂ ਕਈ ਸੀਟਾਂ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਅਬਾਦੀ ਜ਼ਿਆਦਾ ਹੈ ਤੇ ਕਿਤਾ ਬਹੁਤ ਘੱਟ।
ਪੰਜਾਬ ਵਿੱਚ ਕੋਈ 50 ਸੀਟਾਂ ਹਨ, ਜਿੱਥੇ ਦਲਿਤ ਭਾਈਚਾਰਾਂ ਚੋਣਾਂ 'ਤੇ ਅਸਰ ਪਾ ਸਕਦਾ ਹੈ।
ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਉਹ ਜਿੱਤਣ ਤੋਂ ਬਾਅਦ ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾਉਣਗੇ। ਪਾਰਟੀ ਬਸਪਾ ਨਾਲ ਗੱਠਜੋੜ ਵਿੱਚ ਚੋਣ ਲੜ ਰਹੀ ਹੈ।
ਪਰ ਬਸਪਾ ਨੂੰ 2017 ਵਿੱਚ ਸਿਰਫ 1.59 ਫੀਸਦ ਵੋਟਾਂ ਮਿਲੀਆਂ ਸਨ, ਇਸਦੇ ਨਾਲ ਹੀ ਅਕਾਲੀ ਦਲ ਤੇ ਬਸਪਾ ਵਿਚਾਲੇ ਸੀਟਾਂ ਵੰਡਣ ਲਈ ਅਪਣਾਇਆ ਗਿਆ ਫਾਰਮੂਲਾ ਦੋਵਾਂ ਨੂੰ ਇੱਕ ਦੂਜੇ ਦੇ ਕਾਰਡ ਦੀ ਵੋਟ ਭੁਗਤਾਉਣ ਦਾ ਅਧਾਰ ਬਣੇਗਾ।
ਦਰਅਸਲ ਪੰਜਾਬ ਵਿੱਚ ਦਲਿਤ ਵੋਟਾਂ ਵੰਡੀਆਂ ਹੋਈਆਂ ਹਨ। ਪੰਜਾਬੀ ਦਲਿਤ ਜੋ ਆਰਥਿਕ ਤੇ ਸਿਆਸੀ ਪੱਖੋਂ ਮਜ਼ਬੂਤ ਹਨ, ਉਹ ਕਿਸੇ ਦੇ ਬੰਦੀ ਨਹੀਂ ਹਨ।
ਉਹ ਵੋਟਾਂ ਸਥਾਨਕ ਸਥਿਤੀਆਂ, ਆਪਣਾ ਫਾਇਦਾ ਤੇ ਝੁਕਾਅ ਦੇਖ ਕੇ ਪਾਉਂਦੇ ਹਨ। ਨਹੀਂ ਤਾਂ ਕਾਂਸ਼ੀ ਰਾਮ ਤੇ ਮਾਇਆਵਤੀ ਵਰਗੇ ਆਗੂ ਇੱਕ ਤੋਂ ਬਾਅਦ ਇੱਕ ਚੋਣਾਂ ਨਾ ਹਾਰ ਜਾਂਦੇ।
ਜਦੋਂ ਕਾਂਸ਼ੀ ਰਾਮ ਦੀ 1996 ਵਿੱਚ ਜਿੱਤ ਹੋਈ ਸੀ, ਉਦੋਂ ਉਹ ਬਸਪਾ ਤੇ ਅਕਾਲੀ ਦਲ ਨੇ ਗੱਠਜੋੜ ਵਿੱਚ ਚੋਣ ਲੜੀ ਸੀ।
ਗ਼ੈਰ-ਦਲਿਤ ਤੇ ਜੱਟ ਸਿੱਖ
ਪੰਜਾਬ ਵਿੱਚ ਚੰਨੀ ਦੇ ਮੁੱਖ ਮੰਤਰੀ ਬਣਨ ਦਾ ਮਤਲਬ ਹੈ। ਜੱਟ ਸਿੱਖਾਂ ਨੂੰ ਹਟਾਉਣਾ, ਜੋ ਪਿਛਲੇ 55 ਸਾਲ ਤੋਂ (ਗਿਆਨੀ ਜੈਲ ਸਿੰਘ ਨੂੰ ਛੱਡ ਕੇ) ਸੱਤਾ ਵਿੱਚ ਸਭ ਤੋਂ ਉੱਤੇ ਰਹੇ ਹਨ।
ਪੰਜਾਬ ਵਿੱਚ ਜੱਟ ਸਿੱਖ 20-25 ਫੀਸਦ ਹਨ ਤੇ ਰਵਾਇਤੀ ਤੌਰ 'ਤੇ ਇੱਥੇ ਪ੍ਰਭਾਵਸ਼ਾਲੀ ਰਹੇ ਹਨ। ਵੱਡੀ ਗਿਣਤੀ ਵਿੱਚ ਜੱਟ ਸਿੱਖਾਂ ਨੂੰ ਹਰੀ ਕ੍ਰਾਂਤੀ ਦਾ ਫਾਇਦਾ ਹੋਇਆ।
ਜੱਟ ਆਰਥਿਕ, ਸਿਆਸੀ, ਸਮਾਜਿਕ ਤੇ ਧਾਰਮਿਕ ਤੌਰ ਉੱਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਨ।
1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ, ਜੱਟ ਸਿੱਖ ਪੰਜਾਬ ਦੇ ਸਿਆਸੀ ਕੈਨਵਸ ਉੱਤੇ ਹਾਵੀ ਰਹੇ ਹਨ।
ਇਹ ਬਦਲੀ ਹੋਈ ਸਮਾਜਿਕ ਸਥਿਤੀ, ਚੰਨੀ ਲਈ ਅਫ਼ਸਰਸ਼ਾਹੀ ਵਿੱਚ ਚੁਣੌਤੀ ਦਾ ਕੰਮ ਕਰ ਸਕਦੀ ਹੈ।
ਇਸ ਕਾਰਨ ਉਨ੍ਹਾਂ ਦੇ ਪਲਾਨ ਪੂਰੇ ਹੋਣ ਵਿੱਚ ਦੇਰੀ ਹੋ ਸਕਦੀ ਹੈ, ਜਿਹੜੇ ਇਸ ਸਮੇਂ ਬਹੁਤ ਮਹੱਤਵਪੂਰਨ ਹਨ ਜਾਂ ਜਿੰਨ੍ਹਾਂ ਕੰਮਾਂ ਨੂੰ ਕਰਨ ਲਈ ਉਨ੍ਹਾਂ ਕੋਲ ਸੀਮਤ ਸਮਾਂ ਹੈ।
ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਆਪਣੇ ਬੰਦੇ ਸਿਖ਼ਰ ਉੱਤੇ ਦੇਖਣ ਦੀ ਆਦਤ ਹੈ, ਉਹ ਇਸ ਦੇ ਖਿਲਾਫ ਕੋਈ ਪ੍ਰਤੀਕਰਮ ਵੀ ਦੇ ਸਕਦੇ ਹਨ।
ਇਹ ਹੋ ਸਕਦਾ ਹੈ ਕਿ ਜੱਟ ਸਿੱਖ ਤੇ ਹਿੰਦੂ ਇੱਕੱਠੇ ਹੋ ਜਾਣ ਤੇ ਕਾਂਗਰਸ ਦੇ ਖਿਲਾਫ ਵੋਟਾਂ ਭੁਗਤਾ ਦੇਣ ਅਤੇ ਕਾਂਗਰਸ ਨੂੰ ਦਲਿਤ ਸਿੱਖ ਦਾ ਪੱਤਾ ਉਲਟਾ ਪੈ ਜਾਵੇ।
ਕੀ ਕਾਂਗਰਸ ਨੇ ਲੋਕਾਂ ਦੇ ਰੋਹ ਦਾ ਹੱਲ ਲੱਭ ਲਿਆ ਹੈ?
ਚੰਨੀ ਉਨ੍ਹਾਂ ਆਗੂਆਂ ਵਿੱਚੋਂ ਇੱਕ ਹਨ, ਜੋ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਮੰਤਰੀ ਸਨ ਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਕੈਪਟਨ ਦੀ ਲੀਡਰਸ਼ਿਪ ਖਿਲਾਫ਼ ਬਗਾਵਤ ਕੀਤੀ ਸੀ।
ਕਾਂਗਰਸ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ਼ ਜੋ ਲੋਕਾਂ ਦਾ ਰੋਹ ਹੈ, ਉਸ ਨੂੰ ਕਿਸੇ ਤਰ੍ਹਾਂ ਸ਼ਾਂਤ ਕੀਤਾ ਜਾ ਸਕੇ।
ਪਰ ਉਨ੍ਹਾਂ ਦੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਜੋ ਰੋਹ ਹੈ, ਉਸ ਦਾ ਚੋਣਾਂ ਤੇ ਅਸਰ ਨਜ਼ਰ ਆ ਸਕਦਾ ਹੈ।
ਲੋਕ ਉਨ੍ਹਾਂ ਉੱਤੇ ਸ਼ਾਇਦ ਭਰੋਸਾ ਨਾ ਕਰ ਸਕਣ ਜਿਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਨਾਲ ਰਾਜ ਕੀਤਾ ਹੈ। ਲੋਕ ਉਨ੍ਹਾਂ ਤੋਂ ਜਵਾਬਦੇਹੀ, ਕੰਮ ਤੇ ਸਬੂਤਾਂ ਦੀ ਮੰਗ ਕਰਨਗੇ।
ਦਲਿਤ ਭਾਈਚਾਰਾ ਵੀ ਚੰਨੀ ਤੋਂ ਕੰਮ ਦੇ ਸਬੂਤ ਦਿਖਾਉਣ ਦੀ ਮੰਗ ਕਰੇਗਾ। ਉਸ ਤੋਂ ਬਾਅਦ ਹੀ ਉਹ ਇਹ ਤੈਅ ਕਰਨਗੇ ਕਿ ਇਸ ਸਰਕਾਰ ਨੇ ਕੁਝ ਨਵਾਂ ਕੀਤਾ ਹੈ ਕਿ ਇਹ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਹੀ ਹੈ।
ਚੰਨੀ ਜੋ ਕਿ ਅਮਰਿੰਦਰ ਸਰਕਾਰ ਦਾ ਹਿੱਸਾ ਸੀ, ਨੂੰ ਇਹ ਦਿਖਾਉਣਾ ਪਏਗਾ ਕਿ ਉਹ ਕਿਸ ਤਰ੍ਹਾਂ ਵੱਖ ਤੇ ਬਿਹਤਰ ਹਨ। ਉਨ੍ਹਾਂ ਕੋਲ ਜਿਆਦਾ ਸਮਾਂ ਨਹੀਂ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੁਣ ਨਾ ਪੂਰੇ ਹੋਏ ਵਾਅਦਿਆਂ ਵਾਲੇ 18 ਨੁਕਾਤੀ ਪ੍ਰੋਗਰਾਮ ਉੱਤੇ ਕੰਮ ਕਰਨਾ ਪਏਗਾ। ਪਰ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ, ਇਹ ਕੰਮ ਖ਼ਤਮ ਕਰਨਾ ਇੱਕ ਚੁਣੌਤੀ ਹੋਵੇਗੀ।
ਇਨ੍ਹਾਂ ਵਾਅਦਿਆਂ ਵਿੱਚ ਸ਼ਾਮਲ ਹਨ, ਨਸ਼ੇ ਉੱਤੇ ਕਾਬੂ ਪਾਉਣਾ, ਹਰ ਘਰ ਨੌਕਰੀ, ਰੇਤ ਮਾਫੀਆ ਦਾ ਖਾਤਮਾ ਤੇ ਉਨ੍ਹਾਂ ਲੋਕਾਂ ਨੂੰ ਇਨਸਾਫ ਦਵਾਉਣਾ ਜੋ 2014-15 ਵਿੱਚ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰਦੇ ਸਮੇਂ ਪੁਲਿਸ ਦੀਆਂ ਗੋਲੀਆਂ ਕਾਰਨ ਮਾਰੇ ਗਏ ਸੀ।
ਨਵਜੋਤ ਸਿੱਧੂ ਅਤੇ ਖੁਦ ਚੰਨੀ ਜਿੰਨ੍ਹਾਂ ਮੁੱਦਿਆਂ ਨੂੰ ਚੁੱਕਦੇ ਰਹੇ ਹਨ, ਹੁਣ ਇਨ੍ਹਾਂ ਮੁੱਦਿਆਂ ਉੱਤੇ ਕੰਮ ਕਰਨਾ ਪਵੇਗਾ, ਤਾਂ ਹੀ ਸਿੱਧੂ ਪਾਰਟੀ ਨੂੰ 2022 ਵਿੱਚ ਜਿੱਤ ਦਵਾ ਸਕਣਗੇ। ਇਹ ਇੱਕ ਔਖਾ ਟੀਚਾ ਹੋਵੇਗਾ।
ਇਹ ਵੀ ਪੜ੍ਹੋ: