ਅਫ਼ਗਾਨਿਸਤਾਨ : ਤਾਲਿਬਾਨ 'ਚ ਕਾਰਜਕਾਰੀ ਸਰਕਾਰ ਨੂੰ ਲੈਕੇ ਫੁੱਟ ਪੈਣ ਉੱਤੇ ਮੁੱਲ੍ਹਾ ਬਰਾਦਰ ਨੇ ਇਹ ਦਿੱਤੀ ਸਫ਼ਾਈ

ਤਸਵੀਰ ਸਰੋਤ, AFP
ਤਾਲਿਬਾਨ ਦੇ ਡਿਪਟੀ ਲੀਡਰ ਅਤੇ ਸਮੂਹ ਦੀ ਕਾਰਜਕਾਰੀ ਸਰਕਾਰ ਵਿੱਚ ਉੱਪ ਪ੍ਰਧਾਨ ਮੰਤਰੀ ਮੁੱਲਾ ਅਬਦੁੱਲ ਗਨੀ ਬਰਾਦਰ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹਨਾਂ ਅਤੇ ਤਾਲਿਬਾਨ ਆਗੂਆਂ ਵਿਚਾਲੇ ਕਾਰਜਕਾਰੀ ਸਰਕਾਰ ਬਾਰੇ ਮਤਭੇਦ ਹਨ।
ਮੁੱਲਾ ਬਰਾਦਰ, ਜੋ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਨਹੀਂ ਆ ਰਹੇ ਸਨ, ਉਹ ਬੁੱਧਵਾਰ ਨੂੰ ਇੱਕ ਵੀਡੀਓ ਵਿੱਚ ਨਜ਼ਰ ਆਏ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਝੂਠੇ ਮੀਡੀਆ ਪ੍ਰਚਾਰ ਦੀਆਂ ਖ਼ਬਰਾਂ 'ਤੇ ਧਿਆਨ ਨਾ ਦੇਣ।
ਕਾਗ਼ਜ਼ ਤੋਂ ਪੜ੍ਹਦਿਆਂ ਉਨ੍ਹਾਂ ਨੇ ਕਿਹਾ, "ਤਾਲਿਬਾਨ ਆਗੂਆਂ ਵਿਚਾਲੇ ਨੇੜਤਾ ਅਤੇ ਦਿਆਲਤਾ ਦਾ ਭਾਵ ਹੈ।"
15 ਅਗਸਤ ਨੂੰ ਕਾਬੁਲ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ 20 ਸਾਲਾ ਬਾਅਦ ਮੁੜ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।
ਤਾਲਿਬਾਨ ਨਾਲ ਇੱਕ ਸਿਆਸੀ ਸਮਝੌਤੇ ਤੋਂ ਬਾਅਦ ਅਮਰੀਕਾ ਅਤੇ ਨਾਟੋ ਗਠਜੋੜ ਦੀਆਂ ਫੌਜਾਂ ਵਲੋਂ ਅਫ਼ਗਾਨਿਸਤਾਨ ਦੀ ਤੋਂ ਵਾਪਸੀ ਹੋ ਗਈ ਹੈ, ਜਿਸ ਦੀ ਅੰਤਿਮ ਤਾਰੀਖ਼ 31 ਅਗਸਤ ਤੈਅ ਕੀਤੀ ਗਈ ਸੀ।
ਪਰ ਉਸ ਤੋਂ ਪਹਿਲਾਂ ਹੀ ਤਾਲਿਬਾਨ ਲੜਾਕਿਆਂ ਨੇ ਸਮੁੱਚੇ ਤਾਲਿਬਾਨ ਦੇ ਬਹੁਤਾਤ ਇਲਾਕੇ ਆਪਣੇ ਕਬਜ਼ੇ ਹੇਠ ਲੈ ਲ਼ਏ ਸਨ ਅਤੇ ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਸਨ।
ਇਹ ਵੀ ਪੜ੍ਹੋ-
ਯੂਐੱਨ ਦੀ ਟੀਮ ਨਾਲ ਮਿਲੇ ਤਾਲਿਬਾਨ ਦੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ, ਕੀ ਹੋਈ ਗੱਲ?
ਸੰਯੁਕਤ ਰਾਸ਼ਟਰ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਅਫ਼ਗਾਨਿਸਤਾਨ ਦੇ ਆਂਤਰਿੰਕ ਮੰਤਰੀ ਸਿਰਾਜੁਦੀਨ ਹੱਕਾਨੀ ਨਾਲ ਮੁਲਾਕਾਤ ਕੀਤੀ।
ਤਾਲਿਬਾਨ ਦੇ ਬੁਲਾਰੇ ਸੋਹੇਲ ਸ਼ਾਹੀਨ ਨੇ ਦੱਸਿਆ ਹੈ ਕਿ ਹੱਕਾਨੀ ਅਤੇ ਅਫ਼ਗਾਨਿਸਤਾਨ ਵਿੱਚ ਯੂਐੱਨ ਮਿਸ਼ਨ ਦੇ ਮੁਖੀ ਡੇਬਰਾ ਲਾਇੰਸ ਅਤੇ ਉਨ੍ਹਾਂ ਦੀ ਟੀਮ ਨੇ ਦੇਸ਼ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਨੂੰ ਲੈ ਕੇ ਗੱਲ ਕੀਤੀ।
ਸ਼ਾਹੀਨ ਮੁਤਾਬਕ ਹੱਕਾਨੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਬਿਨਾਂ ਰੋਕਟੋਕ ਦੇ ਅਫ਼ਗਾਨ ਲੋਕਾਂ ਦੀ ਮਦਦ ਲਈ ਕੰਮ ਕਰ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ, "ਦੋਵਾਂ ਨੇ ਕੌਮਾਂਤਰੀ ਭਾਈਚਾਰੇ ਦੇ ਸੰਪਰਕ ਵਿੱਚ ਰਹਿਣ 'ਤੇ ਜ਼ੋਰ ਦਿੱਤਾ।"
ਸ਼ਾਹੀਨ ਮੁਤਾਬਕ ਡੇਬਰਾ ਲਾਇੰਸ ਨੇ ਕਿਹਾ, "ਅਸੀਂ ਜੋ ਤੁਹਾਡੇ ਨਾਲ ਗੱਲ ਕੀਤੀ ਹੈ, ਉਹ ਤੁਹਾਡੇ ਬਾਰੇ ਪਿਛਲੇ 20 ਸਾਲਾਂ ਤੋਂ ਫੈਲਾਏ ਜਾ ਰਹੇ ਪ੍ਰੋਪੇਗੰਡਾ ਦੇ ਉਲਟ ਹੈ, ਇਸ ਨਾਲ ਸਕਾਰਾਤਮਕ ਸੰਦੇਸ਼ ਮਿਲ ਰਹੇ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉੱਥੇ ਸੰਯੁਕਤ ਰਾਸ਼ਟਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਯੂਐੱਨ ਦੀ ਰਾਜਦੂਤ ਡੇਬਰਾ ਲਾਇੰਸ ਨੇ ਸਿਰਾਜ ਹੱਕਾਨੀ ਨਾਲ ਮੁਲਾਕਾਤ ਦੌਰਾਨ, "ਅਫ਼ਗਾਨ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਾਉਣ ਵਾਲੇ ਯੂਐੱਨ ਅਤੇ ਮਨੁੱਖੀ ਅਧਿਕਾਰ ਵਰਕਰਾਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਅਤੇ ਬਿਨਾ ਕਿਸੇ ਡਰ ਅਤੇ ਰੋਕਟੋਕ ਦੇ ਕੰਮ ਕਰਨ ਦੀ ਮੰਗ ਕੀਤੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਤਾਲਿਬਾਨ ਵਿਵਾਦ ਦਾ ਕੀ ਹੈ ਮਾਮਲਾ
ਮੁੱਲਾ ਬਰਾਦਰ ਅਤ ਹੱਕਾਨੀ ਧੜੇ ਦੇ ਆਗੂਆਂ ਵਿਚਾਲੇ ਝੜਪ ਹੋਈ ਦੀਆਂ ਰਿਪੋਰਟਾਂ ਆਈਆਂ ਸਨ। ਜਿੰਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਹ ਕੰਧਾਰ ਚਲੇ ਗਏ ਹਨ।
ਮਤਭੇਦ ਤੋਂ ਇਲਾਵਾ ਅਜਿਹੀਆਂ ਰਿਪੋਰਟਾਂ ਵੀ ਸਨ ਕਿ ਤਾਲਿਬਾਨ ਵਿਚਾਲੇ ਹੋਈ ਇੱਕ ਝੜਪ ਵਿੱਚ ਉਹ ਜਖ਼ਮੀ ਹੋ ਗਏ ਹਨ ਅਤੇ ਬਾਅਦ ਵਿੱਚ ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।
ਪਰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਅਜਿਹੀਆਂ ਝੜਪਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਮੁੱਲਾ ਬਰਾਦਰ ਨਾ ਤਾਂ ਜਖ਼ਮੀ ਹੋਏ ਹਨ ਤੇ ਨਾ ਹੀ ਮਾਰੇ ਗਏ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੁੱਲਾ ਬਰਾਦਰ ਆਪਣੇ ਪਿੰਡ ਕੰਧਾਰ ਵਿੱਚ ਛੁੱਟੀ 'ਤੇ ਗਏ ਹਨ ਅਤੇ ਜਲਦੀ ਹੀ ਕਾਬੁਲ ਵਾਪਸ ਆ ਜਾਣਗੇ।"
ਮਤਭੇਦਾਂ ਬਾਰੇ ਰਿਪੋਰਟ ਕੀ ਕਹਿੰਦੀ ਹੈ
ਕੁਝ ਤਾਲਿਬਾਨ ਬੁਲਾਰਿਆਂ ਦਾ ਕਹਿਣਾ ਹੈ ਕਿ ਮੁੱਲਾ ਬਰਾਦਰ ਕੰਧਾਰ ਵਿੱਚ ਤਾਲਿਬਾਨ ਆਗੂ ਮੁੱਲਾ ਹਬੀਤੁੱਲਾਹ ਅਖੁੰਦਜ਼ਾਦਾ ਨੂੰ ਮਿਲਣ ਗਏ ਹਨ ਪਰ ਜ਼ਬੀਉੱਲਾਹ ਮੁਜਾਹਿਦ ਦਾ ਕਹਿਣਾ ਹੈ ਕਿ ਕੰਧਾਰ ਛੁੱਟੀ 'ਤੇ ਗਏ ਹਨ।
ਪਰ ਦੋਹਾ ਅਤੇ ਕਾਬੁਲ ਵਿੱਚ ਦੋ ਤਾਲਿਬਾਨ ਸੂਤਰਾਂ ਨੇ ਬੀਬੀਸੀ ਸਾਹਮਣੇ ਸਵੀਕਾਰਿਆ ਹੈ ਕਿ ਕੁਝ ਦਿਨ ਪਹਿਲਾਂ, ਮੁੱਲਾ ਅਬਦੁੱਲ ਗਨੀ ਬਰਾਦਰ ਅਤੇ ਖਲੀਲ ਹੱਕਾਨੀ ਵਿਚਾਲੇ ਵੀਰਵਾਰ ਜਾਂ ਸ਼ੁੱਕਰਵਾਰ ਦੀ ਰਾਤ ਰਾਸ਼ਟਰਪਤੀ ਭਵਨ ਵਿੱਚ ਇੱਕ ਮੌਖਿਕ ਵਿਵਾਦ ਹੋਇਆ ਸੀ।
ਸੂਤਰਾਂ ਨੇ ਦੱਸਿਆ ਕਿ ਉਸ ਵੇਲੇ ਕਮਰੇ ਦੇ ਬਾਹਰ ਉਨ੍ਹਾਂ ਦੇ ਆਪੋ-ਆਪਣੇ ਸਮਰਥਕਾਂ ਵਿਚਾਲੇ ਝੜਪ ਹੋ ਗਈ ਸੀ।
ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਮੁੱਲਾ ਅਬਦੁੱਲ ਗਨੀ ਬਰਾਦਰ ਨਵੀਂ ਸਰਕਾਰ ਦੇ ਗਠਨ ਅਤੇ ਤਾਲਿਬਾਨ ਦੀ ਕਾਰਜਕਾਰੀ ਕੈਬਨਿਟ ਨੂੰ ਲੈ ਕੇ ਮਤਭੇਦ ਰੱਖਦੇ ਹਨ।
ਉਨ੍ਹਾਂ ਮੁਤਾਬਕ, "ਉਹ ਅਜਿਹੀ ਸਰਕਾਰ ਚਾਹੁੰਦੇ ਸਨ, ਜਿਸ ਵਿੱਚ ਸਾਰੇ ਅਧਿਕਾਰੀ ਤਾਲਿਬਾਨ ਦੇ ਆਗੂ ਜਾਂ ਮੁੱਲਾ ਹੋਣ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੂਤਰ ਨੇ ਬਰਾਦਰ ਦੇ ਹਵਾਲੇ ਨਾਲ ਕਿਹਾ, "ਉਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਕਈ ਤਜਰਬੇ ਹਾਸਿਲ ਕੀਤੇ ਹਨ ਅਤੇ ਕਤਰ ਦੇ ਸਿਆਸੀ ਦਫ਼ਤਰ ਵਿੱਚ ਕੌਮਾਂਤਰੀ ਭਾਈਚਾਰੇ ਨਾਲ ਇੱਕ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਅਫ਼ਗਾਨਿਸਤਾਨ ਦੇ ਸਾਰੇ ਵਰਗ ਸ਼ਾਮਿਲ ਹੋਣ।"
"ਔਰਤਾਂ ਅਤੇ ਘੱਟ ਗਿਣਤੀਆਂ ਸਣੇ ਸਾਰੇ ਕੌਮੀਅਤਾਂ ਵਾਲੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।"
ਇੱਕ ਹੋਰ ਸੂਤਰ ਨੇ ਬੀਬੀਸੀ ਨੂੰ ਦੱਸਿਆ, "ਕੈਬਨਿਟ ਦੇ ਗਠਨ ਤੋਂ ਪਹਿਲਾਂ ਤਾਲਿਬਾਨ ਵਿਚਾਲੇ ਮਤਭੇਦ ਸਨ ਪਰ ਕੈਬਨਿਟ ਦੇ ਐਲਾਨ ਤੋਂ ਬਾਅਦ ਉਹ ਖ਼ਤਮ ਹੋ ਗਏ ਸਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














